ਹੁਣ ਜਦੋਂ ਪੰਜਾਬ ਸਰਕਾਰ ਵੱਲੋਂ ਰਾਜ ਭਰ ’ਚ ਚੁੰਗੀ ਖਤਮ ਕਰ ਦਿੱਤੀ ਹੋਈ ਹੈ ਪਰ ਨੰਗਲ ਲੁਬਾਣਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਪਿੰਡ ’ਚ ਫੇਰੀ ਲਾ ਕੇ ਸਬਜ਼ੀ ਅਤੇ ਹੋਰ ਸਾਮਾਨ ਵੇਚਣ ਵਾਲੇ ਲੋੜਵੰਦ ਲੋਕਾਂ ’ਤੇ ਟੈਕਸ ਲਾ ਦਿੱਤਾ ਗਿਆ ਹੈ। ਇਸ ਮਕਸਦ ਲਈ ਇਕ ਠੇਕੇਦਾਰ ਨਿਯੁਕਤ ਕਰ ਕੇ ਪਿੰਡ ’ਚ ਦਾਖਲ ਹੋਣ ਵਾਲੇ ਫੇਰੀ ਵਾਲਿਆਂ ਦੀ ਪਰਚੀ ਕੱਟੀ ਜਾਂਦੀ ਹੈ। ਬਣਦੇ ਪੈਸੇ ਨਾ ਦੇਣ ਜਾਂ ਵਿਰੋਧ ਕਰਨ ’ਤੇ ਮੰਦਾ ਚੰਗਾ ਬੋਲਿਆਂ ਜਾਂਦਾ ਹੈ ਤੇ ਕੁੱਟ-ਮਾਰ ਵੀ ਕੀਤੀ ਜਾਂਦੀ ਹੈ। ਇਸ ਲਾਏ ਗਏ ਟੈਕਸ ਕਾਰਨ ਪਿੰਡ ਵਾਲੇ ਕਾਫੀ ਨਾਰਾਜ਼ ਹਨ। ਸਬਜ਼ੀ ਵੇਚਣ ਵਾਲੇ ਲੋਕਾਂ ਨੂੰ ਆਰਥਿਕ ਮਾਰ ਪੈ ਰਹੀ ਹੈ। ਫੇਰੀ ਵਾਲਿਆਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਤਾਂ ਇਕ ਨੰਗਲ ਲੁਬਾਣਾ ਪਿੰਡ ਦੀ ਗੱਲ ਹੈ। ਜੇਕਰ ਹੋਰ ਪਿੰਡ ਵੀ ਅਜਿਹਾ ਕਰਨਗੇ ਤਾਂ ਉਹ ਕਮਾ ਕੇ ਕੀ ਘਰ ਖਡ਼ਨਗੇ। ਉਨ੍ਹਾਂ ਦੇ ਪਰਿਵਾਰ ਰੋਟੀ ਕਿਥੋਂ ਖਾਣਗੇ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ’ਤੇ ਲਾਇਆ ਟੈਕਸ ਬੰਦ ਕੀਤਾ ਜਾਵੇ।
ਕਿਓਂ ਲੋੜ ਪਈ ਟੈਕਸ ਲਾਉਣ ਦੀ ?
ਇਸ ਸਬੰਧੀ ਜਦੋਂ ਨੰਗਲ ਲੁਬਾਣਾ ਦੇ ਪੰਚਾਇਤ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੀਆਂ ਗ੍ਰਾਂਟਾਂ ਸਰਕਾਰ ਵੱਲੋਂ ਮਿਲ ਰਹੀਆਂ ਹਨ ਉਹ ਸਬੰਧਤ ਕੰਮਾਂ ’ਤੇ ਹੀ ਖਰਚ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਆਮਦਨ ਦੇ ਸਰੋਤ ਘੱਟ ਹੋਣ ਕਾਰਨ ਪਿੰਡ ਦੇ ਵਿਕਾਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਓਵਰਲੋਡ ਟਰੈਕਟਰ-ਟਰਾਲੀਆਂ ਤੇ ਟਰਾਲਿਆਂ ਵਾਲਿਆਂ ਨੇ ਸੀਵਰੇਜ ਦੇ ਢੱਕਣ ਤੋੜ ਦਿੱਤੇ ਹਨ ਤੇ ਹੋਰ ਵੀ ਕਾਫੀ ਨੁਕਸਾਨ...
...
Access our app on your mobile device for a better experience!