ਸ੍ਰੀ ਗੁਰੂ ਨਾਨਕ ਦੇਵ ਜੀ ‘ਚ ਅਥਾਹ ਆਸਥਾ ਰੱਖਣ ਵਾਲੇ ਅੱਪਰਾ ਦੇ ਚਮਨਲਾਲ (65) ਹਰ ਸਾਲ ਗੁਰਪੁਰਬ ਮੌਕੇ 3 ਦਿਨ ਤਕ ਤੇਰਾ-ਤੇਰਾ ਤੋਲ ਕੇ 700 ਰੁਪਏ ਦਾ ਸਮਾਨ ਵੀ 13 ਰੁਪਏ ਵਿਚ ਵੇਚ ਦਿੰਦੇ ਹਨ। ਉਹ 5 ਸਾਲ ਤੋਂ ਅਜਿਹਾ ਕਰ ਰਹੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਰੋਜ਼ਾਨਾ 3 ਘੰਟੇ ਦੁਕਾਨ ਖੋਲ੍ਹਦੇ ਹਨ ਅਤੇ ਇਕ ਸਾਮਾਨ ‘ਤੇ 20 ਰੁਪਏ ਤੋਂ ਜ਼ਿਆਦਾ ਮੁਨਾਫਾ ਨਹੀਂ ਕਮਾਉਂਦੇ। ਅਜਿਹਾ ਕਰਨ ਪਿੱਛੇ ਚਮਨਲਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਦੇ ਮੋਦੀਖਾਨੇ ‘ਚ ਸਭ ਤੇਰਾ-ਤੇਰਾ ਕਹਿ ਕੇ ਇਕੋ ਸਮਾਨ ਅਨਾਜ ਤੋਲਿਆ ਕਰਦੇ ਸਨ। ਇਸ ਤੋਂ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੀ ਮਦਦ ਕਰਨ ਨਾਲ ਕਦੇ ਵੀ ਕੋਈ ਚੀਜ਼ ਘੱਟ ਨਹੀਂ ਹੁੰਦੀ। ਚਮਨਲਾਲ ਦੱਸਦੇ ਹਨ ਕਿ 5 ਸਾਲ ਪਹਿਲਾਂ ਉਨ੍ਹਾਂ ਦੀ ਦੁਕਾਨ ‘ਤੇ ਇਕ ਗ੍ਰਾਹਕ ਆਇਆ ਸੀ ਅਤੇ ਉਸ ਨੇ ਗੁਰਪੁਰਬ ਦਾ ਹਵਾਲਾ ਦੇ ਕੇ ਰੇਟ ਘੱਟ ਕਰਨ ਦੀ ਗੱਲ ਕਹੀ ਸੀ।
ਉਦੋਂ ਤੋਂ ਉਹ ਅਜਿਹਾ ਕਰ ਰਹੇ ਹਨ। ਜਥੇਦਾਰ ਰਾਜਿੰਦਰ ਸਿੰਘ ਅੱਪਰਾ ਨੇ ਦੱਸਿਆ ਕਿ ਚਮਨਲਾਲ ਇਲਾਕੇ ‘ਚ ਕਾਫੀ ਮਸ਼ਹੂਰ ਹਨ। ਉਨ੍ਹਾਂ ਦਾ ਪਰਿਵਾਰ ਵੰਡ ਸਮੇਂ ਪਾਕਿਸਤਾਨ ਤੋਂ ਆਇਆ ਸੀ। ਉਨ੍ਹਾਂ ਦੀ ਦੁਕਾਨ ‘ਚ ਪੈਂਟ, ਸ਼ਰਟ, ਜੈਕੇਟ, ਬੈਲਟ, ਲੇਡੀ ਚੱਪਲ ਅਤੇ ਬੱਚਿਆਂ ਦੇ ਕੱਪੜੇ ਮਿਲਦੇ ਹਨ। ਚਮਨਲਾਲ ਆਮ ਦਿਨਾਂ ਵਿਚ ਵੀ ਮੁਨਾਫਾ 300 ਰੁਪਏ ਹੋ ਜਾਣ ‘ਤੇ ਉਹ ਦੁਕਾਨ ਬੰਦ ਕਰ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Mamta Mamtadevi
Hi