ਮਹਾਤਮਾ ਬੁੱਧ ਆਪਣਿਆਂ ਚੇਲੇਆ ਨਾਲ ਬੈਠੇ ਹੋਈ ਸੀ ! ਇਕ ਚੇਲੇ ਨੇ ਪੁੱਛਿਆ-ਕਰਮ ਕੀ ਹੈ ? ਬੁੱਧ ਨੇ ਕਿਹਾ ਮੈ ਤੁਹਾਨੂੰ ਇਕ ਕਹਾਣੀ ਸੁਣਾਉਂਦਾ ਹਾ !
ਇਕ ਰਾਜਾ ਹਾਥੀ ਤੇ ਬੈਠ ਕੇ ਆਪਣੇ ਰਾਜ ਵਿੱਚ ਘੁੰਮ ਰਹਿਆ ਸੀ ! ਅਚਾਨਕ ਉਹ ਇਕ ਦੁਕਾਨ ਦੇ ਸਾਹਮਣੇ ਰੁਕਿਆ ਅਤੇ ਆਪਣੇ ਮੰਤਰੀ ਨੂੰ ਕਿਹਾ ਮੈਨੂੰ ਪਤਾ ਨਹੀ ਕਿਉ, ਪਰ ਮੈ ਇਸ ਦੁਕਾਨ ਦੇ ਮਾਲਕ ਨੂੰ ਫਾਸੀ ਦੇਣੀ ਚਾਹੁੰਦਾ ਹਾ ! ਇਹ ਸੁਣ ਕੇ ਮੰਤਰੀ ਨੂੰ ਬਹੁਤ ਦੁੱਖ ਹੋਇਆ! ਲੇਕਿਨ ਜਦ ਤਕ ਉਹ ਰਾਜੇ ਤੋ ਇਸ ਦਾ ਕਾਰਣ ਪੁੱਛਦਾ ਤਦ ਤਕ ਰਾਜਾਂ ਅੱਗੇ ਜਾ ਚੁਕਿਆ ਸੀ !
ਅਗਲੇ ਦਿਨ ਮੰਤਰੀ ਉਸ ਦੁਕਾਨਦਾਰ ਨੂੰ ਮਿਲਣ ਦੇ ਲਈ ਇਕ ਸਾਧਾਰਨ ਨਾਗਰਿਕ ਦੇ ਵੇਸ਼ ਵਿੱਚ ਉਸ ਦੁਕਾਨ ਤੇ ਪਹੁੰਚਿਆ! ਉਸ ਨੇ ਦੁਕਾਨਦਾਰ ਤੋ ਵੈਸੇ ਹੀ ਪੁੱਛ ਲਿਆ ਕਿ ਉਸ ਦਾ ਵਪਾਰ ਕਿਵੇਂ ਦਾ ਚਲ ਰਹਿਆ ਹੈ? ਦੁਕਾਨਦਾਰ ਚੰਦਨ ਦੀ ਲੱਕੜ ਵੇਚਦਾ ਸੀ ! ਉਸ ਨੇ ਬਹੁਤ ਦੁੱਖੀ ਹੋ ਕੇ ਕਿਹਾ ਕਿ ਮੁਸ਼ਕਲ ਨਾਲ ਹੀ ਉਸ ਨੂੰ ਕੋਈ ਗਾਹਕ ਮਿਲਦਾ ਹੈ ! ਲੋਕ ਉਸ ਦੀ ਦੁਕਾਨ ਤੇ ਆਉਦੇ ਤਾ ਹਨ , ਚੰਦਨ ਦੀ ਸ਼ੁਗੰਧ ਲੈਦੇ ਹਨ ਤੇ ਚਲੇ ਜਾਦੇ ਹਨ , ਉਹ ਚੰਦਨ ਦੇ ਗੁਣਾ ਦੀ ਪ੍ਰਸੰਸਾ ਵੀ ਕਰਦੇ ਹਨ , ਪਰ ਖਰੀਦੇ ਕੁਝ ਵੀ ਨਹੀ! ਦੁਕਾਨਦਾਰ ਨੇ ਕਿਹਾ ਹੁਣ ਉਸ ਦੀ ਉਮੀਦ ਕੇਵਲ ਇਕ ਗੱਲ ਤੇ ਟਿਕੀ ਹੈ ਕਿ ਰਾਜਾ ਜਲਦੀ ਹੀ ਮਰ ਜਾਵੇ ! ਉਸ ਦੀ ਚੀਖਾ ਲਈ ਬਹੁਤ ਮਾਤਰਾ ਵਿਚ ਚੰਦਨ ਦੀ ਲੱਕੜ ਖਰੀਦੀ ਜਾਵੇਗੀ, ਉਹ ਆਸ ਪਾਸ ਇਕੋ ਇਕ ਚੰਦਨ ਦੀ ਲੱਕੜ ਦਾ ਦੁਕਾਨਦਾਰ ਸੀ, ਇਸ ਲਈ ਉਸ ਦਾ ਵਿਸਵਾਸ ਪੱਕਾ ਸੀ ਕਿ ਰਾਜਾ ਦੇ ਮਰਨ ਤੇ ਉਸਦੇ ਦਿਨ ਬਦਲਣਗੇ !
ਹੁਣ ਮੰਤਰੀ ਦੀ ਸਮਝ ‘ਚ ਆਇਆ ਕਿ ਰਾਜਾ ਉਸਦੀ ਦੁਕਾਨ ਦੇ ਸਾਹਮਣੇ ਕਿਉ ਰੁਕਿਆ ਸੀ, ਅਤੇ ਕਿਉ ਉਸ ਨੇ ਦੁਕਾਨਦਾਰ ਨੂੰ ਮਾਰਨ ਦੀ ਇੱਛਾ ਜਤਾਈ ਸੀ , ਸਾਇਦ ਦੁਕਾਨਦਾਰ ਦੇ ਨਕਾਰਾਤਮਕ ਵਿਚਾਰਾ ਦੀਆ ਤਰੰਗਾਂ ਨੇ ਰਾਜਾਂ ਤੇ ਇਸ ਤਰਾ ਦਾ ਪ੍ਰਭਾਵ ਪਾਇਆ ਹੈ ! ਜਿਸ ਦੇ ਬਦਲੇ ਵਿੱਚ ਦੁਕਾਨਦਾਰ ਦੇ ਪ੍ਰਤੀ ਰਾਜਾ ਨੇ ਵੀ ਨਕਾਰਾਤਮਕ ਵਿਚਾਰ ਪ੍ਰਗਟ ਕੀਤੇ ਹੋਣ!
ਬੁੱਧੀਮਾਨ ਮੰਤਰੀ ਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ