ਉਹ ਅੱਗੋਂ ਹੋਰ ਪੜ੍ਹਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ..
ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ..
ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ ਫੀਸਾਂ ਅਤੇ ਸਬਜੀਆਂ ਦਾਲਾਂ ਮੁੱਲ ਲੈਣੀਆਂ ਉਸ ਦੀ ਜੁਮੇਂਵਾਰੀ ਹੁੰਦੀ ਸੀ..।
ਅੱਜ ਉਸ ਨੇ ਪਹਿਲੀ ਤਰੀਕ ਨੂੰ ਅਗਲੇ ਮਹੀਨੇ ਲਈ ਦੋ ਹਜਾਰ ਮੰਗ ਲਏ..ਕਲੇਸ਼ ਪੈ ਗਿਆ ਤੇ ਨਾਲਦੇ ਨੇ ਪਿਛਲੇ ਦੋ ਮਹੀਨਿਆਂ ਦਾ ਹਿਸਾਬ ਮੰਗ ਲਿਆ..।
ਉਸਨੇ ਕਾਗਜ ਤੇ ਲਿਖੀ ਇੱਕ-ਇੱਕ ਚੀਜ ਵਿਖਾ ਦਿੱਤੀ..ਸਿਰਫ ਤੇਤੀ ਸੌ ਹੀ ਖਰਚ ਹੋਇਆ ਤੇ ਸੱਤ ਸੌ ਬਚ ਗਏ ਸਨ..!
ਨਾਲਦੇ ਨੇ ਓਸੇ ਵੇਲੇ ਬਚੇ ਹੋਏ ਸੱਤ ਸੌ ਵੀ ਪਰਸ ਵਿਚੋਂ ਕਢਵਾ ਲਏ ਤੇ ਆਪਣੇ ਕੋਲੋਂ ਤੇਰਾਂ ਸੌ ਹੋਰ ਪਾ ਇਸ ਮਹੀਨੇ ਦੇ ਦੋ ਹਜਾਰ ਪੂਰੇ ਕਰ ਦਿੱਤੇ ਤੇ ਆਪਣੇ ਰਾਹ ਪਿਆ।
ਉਸਨੂੰ ਆਪਣਾ ਆਪ ਠੱਗਿਆ ਜਿਹਾ ਮਹਿਸੂਸ ਹੋ ਰਿਹਾ ਸੀ ਤੇ ਉਹ ਥੱਲੇ ਤੁਰੇ ਜਾਂਦੇ ਨਾਲਦੇ ਨੂੰ ਪਿੱਛਿਓਂ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ