ਲੰਘੇ ਵੀਰਵਾਰ ਨੌ ਵਜੇ ਰੀਅਲ-ਏਸਟੇਟ ਦੀ ਇੱਕ ਜਰੂਰੀ ਕਲਾਸ ਸੀ..
ਪੌਣੇ ਅੱਠ ਘਰੋਂ ਤੁਰਨ ਲਗਾ ਤਾਂ ਬੇਟੀ ਵਾਪਿਸ ਤੁਰੀ ਆਵੇ..ਆਖਣ ਲੱਗੀ ਬੱਸ ਮਿਸ ਹੋ ਗਈ ਏ..
ਇਹ ਸੋਚ ਉਸਨੂੰ ਛੱਡਣ ਲਈ ਹਾਮੀ ਭਰ ਦਿੱਤੀ ਕਿ ਸਵਾ ਘੰਟੇ ਵਿਚ ਤਾਂ ਆਪਣੀ ਮੰਜਿਲ ਤੇ ਅੱਪੜ ਹੀ ਜਾਵਾਂਗਾ।
ਪਰ ਹਕੀਕਤ ਬਿਲਕੁਲ ਉਲਟ ਨਿੱਕਲੀ..
ਸਵੇਰ ਦਾ ਟਾਇਮ..ਡਾਊਨ ਟਾਊਨ..ਇੱਕ-ਦੂਜੇ ਤੋਂ ਅਗਾਂਹ ਨਿਕਲਣ ਦੀ ਕਾਹਲੀ..ਲੇਟ ਹੁੰਦੇ ਖਿਝਦੇ ਹੋਏ ਕਿੰਨੇ ਸਾਰੇ ਲੋਕ..ਅਤੇ ਜੂੰ ਦੀ ਤੋਰੇ ਤੁਰਦਾ ਹੋਇਆ ਟਰੈਫਿਕ..।
ਐਨੇ ਨੂੰ ਸਾਢੇ ਅੱਠ ਹੋ ਗਏ..ਦਿਲ ਵਿਚ ਆਇਆ ਕੇ ਅੱਜ ਰਹਿਣ ਹੀ ਦਿਆਂ..ਲੇਟ ਗਿਆ ਤਾਂ ਸ਼ਰਮਿੰਦਗੀ ਸਹਿਣੀ ਪੈ ਸਕਦੀ..ਅਗਲੇ ਹਫਤੇ ਫੇਰ ਕਰ ਲਵਾਂਗਾ।
ਪਰ ਅੰਦਰੋਂ ਅਵਾਜ ਜਿਹੀ ਆਈ..ਇੱਕ ਕੋਸ਼ਿਸ਼ ਕਰ ਕੇ ਵੇਖ ਲੈਣ ਵਿਚ ਕੋਈ ਹਰਜ ਨਹੀਂ..ਵਜੂਦ ਤੇ ਓਸੇ ਵੇਲੇ ਸਕਾਰਾਤਮਿਕਤਾ ਭਾਰੂ ਹੋ ਗਈ ਤੇ ਮਨ ਚੜ੍ਹਦੀ ਕਲਾ ਵਾਲੇ ਪਾਸੇ ਭੱਜਣ ਲੱਗਾ..
ਨਾਲ ਹੀ ਇੱਕ ਹੋਰ ਸਬੱਬ ਜਿਹਾ ਵੀ ਲੱਗ ਗਿਆ..ਮੰਜਿਲ ਨੂੰ ਜਾਂਦੀਆਂ ਸੜਕਾਂ ਸਾਫ ਜਿਹੀਆਂ ਲੱਗਣ ਲੱਗੀਆਂ ਤੇ ਜਿਆਦਾਤਰ ਵਾਹ ਵੀ ਹਰੇ ਰੰਗ ਦੀਆਂ ਟਰੈਫਿਕ ਲਾਈਟਾਂ ਨਾਲ ਹੀ ਪਿਆ..।
ਬਾਕੀ ਰਹਿੰਦਾ ਪੈਂਡਾ ਕੋਈ 20 ਕੁ ਮਿੰਟਾਂ ਵਿਚ ਮੁੱਕ ਗਿਆ..
ਪਰ ਓਥੇ ਅੱਪੜ ਇੱਕ ਹੋਰ ਮੁਸ਼ਕਿਲ ਆਣ ਪਈ..ਗੱਡੀ ਲਾਉਣ ਲਈ ਕੋਈ ਥਾਂ ਨਹੀਂ ਸੀ..ਖੈਰ ਇੱਕ ਕੋਸ਼ਿਸ਼ ਜਿਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ