ਕਿਉਂ ਇੱਕ ਪਿਓ ਨੂੰ ਸ਼ੱਕ ਹੋਇਆ ਕਿ ਉਸਦੀ ਧੀ ਦੁੱਧ ਵਿੱਚ ਨੀਂਦ ਦੀਆਂ ਗੋਲੀਆਂ ਨਾ ਮਿਲਾ ਦੇਵੇ।
ਇਕ ਬਹੁਤ ਹੀ ਸੋਹਣਾ ਦਰਿਸ਼ ਦਿਮਾਗ ਦੀਆ ਅੱਖਾਂ ਸਾਹਮਣੇ ਆ ਰਿਹਾ। ਇਕ ਅੱਧ ਚਿੱਟੀ ਜੀ ਦਾਹੜੀ ਵਾਲਾ ਬੰਦਾ ਰਸੋਈ ‘ਚ ਖੜਾ ਆਪਣੀ ਧੀ ਦੀ ਸਬਜੀ ਬਣਾਉਣ ਵਿੱਚ ਮਦਦ ਕਰ ਰਿਹੈ। ਇਸ ਤੋਂ ਪਹਿਲਾ ਸਬਜੀ ਉਹਦੀ ਪਤਨੀ ਬਣਾਉਦੀ ਸੀ ਪਰ ਅੱਜ ਉਹ ਆਪਣੇ ਪੇਕੇ ਘਰ ਗਈ ਆ ਇਸ ਲਈ ਸਾਰੇ ਕੰਮ ਸਾਂਭਣ ਦੀ ਡਿਊਟੀ ਧੀ ਦੀ ਐ। ਧੀ ਜਦੋਂ ਨਹਾ ਰਹੀ ਸੀ ਤਾਂ ਸਿਆਣੇ ਬਾਪੂ ਨੇ ਉਹਦਾ ਸਕੂਲ ਦਾ ਬੈਗ ਵੀ ਠੀਕ ਕੀਤਾ।
ਹੁਣ ਧੀ ਦਾ ਰੋਣਾ ਆ ਗਿਆ ਉਹ ਸੋਚ ਰਹੀ ਸੀ ਕਿ ਐਵੀਂ ਲੋਕੀ ਕਹਿੰਦੇ ਰਹਿੰਦੇ ਆ ਕਿ ਧੀਆਂ ਦੀ ਜੂਨ ਬੁਰੀ ਆ ਦੇਖੋ ਮੇਰੇ ਪਾਪਾ ਮੇਰੀ ਕਿੰਨੀ ਦੇਖਭਾਲ ਕਰਦੇ ਨੇ। ਆਥਣ ਦੇ ਵੇਲੇ ਘਰ ਵਿੱਚ ਇਕ ਰਿਸ਼ਤੇਦਾਰ ਆਉਣ ਕਾਰਨ ਦੁੱਧ ਨੂੰ ਉਭਾਲ ਦੇਣ ਵੇਲੇ ਧੀ ਕੱਲੀ ਰਹਿ ਗਈ। ਰਿਸ਼ਤੇਦਾਰ ਚਲੇ ਗਏ ਪਿਉ ਤੇ ਧੀ ਨੇ ਰਸੋਈ ਚ ਬੈਠ ਕੇ ਹੀ ਰੋਟੀ ਬਣਾ ਲਈ ਤੇ ਖਾ ਵੀ ਲਈ। ਪਰ ਧੀ ਬਾਪੂ ਦੇ ਮੂੰਹ ‘ਤੇ ਇਕ ਭੈਅ ਨੂੰ ਪਛਾਣ ਕਰ ਰਹੀ ਸੀ। ਪੁੱਛਿਆ ਤਾਂ ਬਾਪੂ ਕਹਿੰਦਾ, “ਨਹੀ ਪੁੱਤ ਕੁਝ ਨਹੀ ਹੋਇਆ ਐਵੀਂ ਸਰੀਰ ਜਿਆ ਢਿੱਲਾ”। ਧੀ ਸੌਣ ਤੋ ਪਹਿਲਾਂ ਬਾਪੂ ਲਈ ਦੁੱਧ ਲੈ ਕੇ ਆਈ ਤਾਂ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕੀਤਾ। ਇਹ ਕੀ ਹੋ ਗਿਆ ਬਾਪੂ ਨੂੰ.. ਗੜਵੀ ਦੁੱਧ ਦੀ ਪੀਂਦਾ ਰੋਜ ਅੱਜ ਘੁੱਟ ਵੀ ਨੀ ਪੀਤੀ। ਦੋਵੇ ਬਿਸਤਰਿਆ ਤੇ ਪੈ ਗਏ। ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਧੀ ਨੂੰ ਥੱਕ ਜਾਣ ਕਾਰਨ ਨੀਂਦ ਛੇਤੀ ਆ ਗਈ। ਪਰ ਬਾਪੂ ਨੂੰ ਅਚਵੀ ਲੱਗੀ ਹੋਈ ਸੀ, ਨੀਂਦ ਨਹੀ ਆ ਰਹੀ ਸੀ, ਘੋੜੇ ਵੇਚ ਕੇ...
ਨਵਜੋਤ ਕੌਰ
Very nice….. it makes me cry … heart touching