ਪਟਨਾ ਸਾਹਿਬ ਇਕ ਵਾਰ ਮੈਂ ਸੰਧਿਆ ਦੇ ਵਕਤ ਬੈਠਾ ਰਹਿਰਾਸ ਸਾਹਿਬ ਦਾ ਪਾਠ ਕਰ ਰਿਹਾ ਸੀ। ਇਕ ਬਜ਼ੁਰਗ ਬਾਬੇ ਨੂੰ ਵੇਖਿਆ, ਉਹ ਆਇਆ ਹੈ ਹੁਣੇ ਹੀ, ਗਠੜੀ ਇਕ ਪਾਸੇ ਰੱਖੀ ਤੇ ਜਿਹੜਾ ਸੰਗਮਰਮਰ ਦਾ ਫ਼ਰਸ਼ ਸੀ, ਉਥੇ ਕੁਝ ਝਾਤ ਮਾਰ ਕੇ ਲੱਭਣ ਲੱਗਾ। ਧਿਆਨ ਜਦ ਮੇਰਾ ਇਸ ਬਜ਼ੁਰਗ ‘ਤੇ ਪਿਆ ਕਿ ਇਹ ਕੁਛ ਲੱਭ ਰਿਹਾ ਹੈ ਅੌਰ ਜਿੰਨੇ ਚਿਰ ਤੱਕ ਮੈਂ ਪਾਠ ਦਾ ਭੋਗ ਪਾਇਆ,ਉਨੇ ਚਿਰ ਤੱਕ ਉਹ ਕੁਛ ਲੱਭਦਾ ਹੀ ਰਿਹਾ। ਮੈਂ ਸੋਚਿਆ ਵਿਚਾਰੇ ਦੇ ਨੇਤਰ ਕਮਜ਼ੋਰ ਨੇ, ਕੋਈ ਚੀਜ਼ ਡਿੱਗ ਪਈ ਹੋਣੀ ਹੈ।
ਮੈਂ ਕੋਲ ਗਿਆ ਤੇ ਪੁੱਛਿਆ, “ਬਾਬਾ ਜੀ! ਕੀ ਗੁਆਚਿਆ ਹੈ? ਕਾਫ਼ੀ ਦੇਰ ਦੇ ਲੱਭ ਰਹੇ ਹੋ।”
ਆਖਣ ਲੱਗਾ, “ਕੁਛ ਨਹੀਂ ਗਿਆਨੀ ਜੀ, ਪਿਛਲੇ ਸਾਲ ਮੈਂ ਹਜ਼ਾਰ ਰੁਪਏ ਦੇ ਗਿਆ ਸੀ ਤੇ ਮੈਨੇਜਰ ਨੇ ਵਾਇਦਾ ਕੀਤਾ ਸੀ ਕਿ ਫ਼ਰਸ਼ ‘ਤੇ ਤੁਹਾਡਾ ਨਾਮ ਲਿਖਾਂਗੇ ਤੇ ਮੈਂ ਦੇਖਦਾ ਪਿਆ ਹਾਂ ਕਿ ਨਾਮ ਕਿਥੇ, ਕਿਹੜੀ ਥਾਂ ਤੇ ਲਿਖਿਆ ਹੋਇਆ ਹੈ?”
ਮੈਂ ਕਿਹਾ,”ਬਾਬਾ ਇਥੇ ਲੋਕੀਂ ਰੱਬ ਦਾ ਨਾਮ ਲੱਭਦੇ ਨੇ ਤੇ ਤੁਸੀਂ ਇਸ ਘਰ ਦੇ ਵਿਚ ਵੀ ਆਪਣਾ ਨਾਮ ਲੱਭਣ ਵਾਸਤੇ ਆਏ ਹੋ ਤੇ ਜੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ