ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ..
ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ
ਆਖਣ ਲੱਗਾ ਕਿ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ ਲਿਆ..ਹਾਲਾਤ ਦੱਸੇ ਪਰ ਉਹ ਅੱਗੋਂ ਲਾਹ-ਪਾਹ ਬਹੁਤ ਕਰਦਾ ਏ..ਸਹਿਣ ਨਹੀਂ ਹੁੰਦਾ..ਫੇਰ ਗੱਚ ਭਰ ਆਇਆ ਕਹਿੰਦਾ ਇੱਕ ਦਿਨ ਮਰਨ ਲਈ ਕੋਲੋਂ ਲੰਘਦੀ ਲਾਈਨ ਤੇ ਵੀ ਕਿੰਨਾ ਚਿਰ ਬੈਠ ਆਇਆ ਸੀ..।
ਪੁੱਛਿਆ ਕਰਜਾ ਹੈ ਕਿੰਨਾ ? ਆਖਣ ਲੱਗਾ ਸੱਤਰ ਹਜਾਰ।
ਉਸਨੂੰ ਪੱਕੀ ਕੀਤੀ ਕਿ ਖ਼ੁਦਕੁਸ਼ੀ ਪਾਪ ਏ..ਇਸ ਬਾਰੇ ਸੋਚੀ ਵੀ ਨਾ..ਅਗਲੇ ਹਫਤੇ ਆ ਰਿਹਾ ਹਾਂ..ਓਦੋਂ ਤੱਕ ਉਡੀਕ ਲੈ।
ਚੋਹਾਂ ਪੰਜਾਂ ਦਿਨਾਂ ਬਾਅਦ ਸਮਾਨ ਪੈਕ ਕਰ ਰਿਹਾ ਸਾਂ ਕਿ ਦੋਸਤ ਦਾ ਫੋਨ ਆ ਗਿਆ..
ਆਖਣ ਲੱਗਾ ਕਿ ਇੱਕ ਅਟੈਚੀ ਵੀ ਲੈਂਦਾ ਜਾਵੀਂ..ਅੰਦਰ ਨਾਲਦੀ ਦੇ ਨਵੇਂ ਨਕੋਰ ਸੂਟ ਤੇ ਹੋਰ ਨਿੱਕ-ਸੁੱਕ ਹੀ ਹੋਵੇਗਾ..ਕਿਸੇ ਲੋੜਵੰਦ ਨੂੰ ਦੇ ਦੇਵੀਂ..ਉਸਦਾ (ਘਰਵਾਲੀ) ਸਮਾਨ ਅੱਖਾਂ ਸਾਹਮਣੇ ਹੁੰਦਾ ਤੇ ਮਨ ਬੜਾ ਹੀ ਦੁਖੀ ਹੋ ਜਾਂਦਾ ਏ..
ਜਿਕਰ ਯੋਗ ਏ ਕੇ ਉਸਦੀ ਨਾਲਦੀ ਅਜੇ ਕੁਝ ਮਹੀਨੇ ਪਹਿਲਾ ਹੀ ਐਕਸੀਡੈਂਟ ਵਿਚ ਤੁਰ ਗਈ ਸੀ..
ਉਹ ਅਟੈਚੀ ਛੱਡ ਕੇ ਗਿਆ ਤਾਂ ਥੋੜਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ