ਪ੍ਰਮੋਸ਼ਨ ਹੋਣ ਉਪਰੰਤ ਆਪਣੇ ਜੱਦੀ ਸ਼ਹਿਰ ਵਿਚ ਨਿਯੁਕਤੀ ਹੋਈ..
ਪਹਿਲੇ ਦਿਨ ਹੀ ਬਿਨਾਂ ਗੰਨਮੈਨਾਂ ਦੇ ਬੱਸ ਸਟੈਂਡ ਲਾਗੇ ਓਸੇ ਢਾਬੇ ਤੇ ਅੱਪੜ ਗਿਆ..
ਓਥੇ ਕੁਝ ਵੀ ਤਾਂ ਨਹੀਂ ਸੀ ਬਦਲਿਆ..ਸਿਵਾਏ ਸਟਾਫ ਦੇ..ਓਹੀ ਟੇਬਲ..ਓਹੀ ਤੰਦੂਰ ਤੇ ਓਹੀ ਟੁੱਟੇ ਹੋਏ ਟੇਬਲ।
ਵਾਜ ਮਾਰੀ..ਨਿੱਕਾ ਜਿਹਾ ਮੁੰਡਾ ਕੋਲ ਆਇਆ..ਆਖਿਆ ਸਮੋਸਿਆਂ ਦੀ ਪਲੇਟ ਲੈ ਕੇ ਆਵੇ..ਨਾਲ ਹੀ ਅਤੀਤ ਦੇ ਸਮੁੰਦਰ ਵਿਚ ਜਾ ਡੁੱਬਾ..ਸਕੂਲੋਂ ਛੁੱਟੀ ਮਗਰੋਂ ਇਸੇ ਢਾਬੇ ਵਿਚ ਤਿੰਨ ਘੰਟੇ ਕੰਮ ਕਰ ਕੇ ਘਰੇ ਅੱਪੜਿਆ ਕਰਦਾ ਸੀ।
ਇੱਕ ਦਿਨ ਚਾਹ ਦੇ ਇੱਕਠੇ ਪੰਜ ਗਲਾਸ ਟੁੱਟ ਗਏ..ਬੜੀ ਕੁੱਟ ਪਈ।
ਕੋਲ ਬੈਠੇ ਸਰਦਾਰ ਜੀ ਨੱਸੇ-ਨੱਸੇ ਆਏ..ਛੁਡਾ ਲਿਆ..ਆਖਣ ਲੱਗੇ ਮੇਰੇ ਖਾਤੇ ਪਾ ਦਿਓ..ਇਸ ਨੂੰ ਕੁਝ ਨੀ ਆਖਣਾ।
ਫੇਰ ਕੋਠੀ ਲੈ ਗਏ..ਆਖਣ ਲੱਗੇ ਇਕ ਗੱਲ ਸੱਚੋ-ਸੱਚ ਦੱਸ..ਪੜ੍ਹਨਾ ਏ ਕਿ ਕੰਮ ਕਰਨਾ?
ਅੱਗੋਂ ਆਖ ਦਿੱਤਾ ਕਿ ਪੜ੍ਹਨਾ ਏ..!
ਫੇਰ ਘਰੇ ਮਾਂ ਨਾਲ ਗੱਲ ਕਰ ਓਸੇ ਸਕੂਲੇ ਪਾ ਦਿੱਤਾ..ਫੀਸਾਂ..ਕਿਤਾਬਾਂ..ਬੂਟ ਜੁਰਾਬਾਂ..ਅਤੇ ਹੋਰ ਸਾਰੇ ਦੀਂ ਟੈਨਸ਼ਨ ਮੁੱਕ ਗਈ..।
ਜਦੋਂ ਸਿਵਿਲ ਸਰਵਿਸਜ਼ ਵਾਲੀ ਫਾਈਨਲ ਇੰਟਰਵਿਯੂ ਦੀਂ ਕਾਲ ਆਈ ਤਾਂ ਨਾਲ ਹੀ ਸਰਦਾਰ ਜੀ ਵੱਲੋਂ ਵੀ ਪਤਾ ਲੱਗ ਗਿਆ..ਬੜਾ ਰੋਇਆ..ਇੰਟਰਵਿਊ ਨੂੰ ਜੀ ਜਿਹਾ ਨਾ ਕਰੇ..!
ਫੇਰ ਸਰਦਾਰ ਜੀ ਦੇ ਬੋਲ ਚੇਤੇ ਆ ਗਏ..ਆਖਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ