“ਨਮਸਕਾਰ ਸਰ! ਮੈਨੂੰ ਪਛਾਣਿਆਂ?”
“ਕੌਣ?”
“ਸਰ, ਮੈਂ ਤੁਹਾਡਾ ਸਟੂਡੈਂਟ। 40 ਸਾਲ ਪਹਿਲਾਂ ਤੁਹਾਡਾ ਵਿਦਿਆਰਥੀ ਹੁੰਦਾ ਸੀ।”
“ਓਹ! ਅੱਛਾ। ਬੇਟਾ ਅੱਜਕੱਲ੍ਹ ਠੀਕ ਤਰ੍ਹਾਂ ਦਿਖਾਈ ਨਹੀਂ ਦਿੰਦਾ ਤੇ ਯਾਦਦਾਸ਼ਤ ਵੀ ਬੜੀ ਕਮਜ਼ੋਰ ਹੋ ਗਈ ਹੈ। ਇਸ ਲਈ ਪਛਾਣ ਨਹੀਂ ਸਕਿਆ। ਖ਼ੈਰ, ਆਓ ਬੈਠੋ। ਕੀ ਕਰਦੇ ਹੋ ਅੱਜਕੱਲ੍ਹ?” ਉਨ੍ਹਾਂ ਨੇ ਬੜੇ ਪਿਆਰ ਨਾਲ ਬਿਠਾਇਆ ਅਤੇ ਪਿੱਠ ਥਾਪੜਦੇ ਹੋਏ ਪੁੱਛਿਆ।
“ਸਰ, ਮੈਂ ਵੀ ਤੁਹਾਡੀ ਤਰ੍ਹਾਂ ਹੀ ਅਧਿਆਪਕ ਬਣ ਗਿਆ ਹਾਂ।”
“ਵਾਹ ਬਈ ਵਾਹ! ਇਹ ਤਾਂ ਬੜੀ ਵਧੀਆ ਗੱਲ ਹੈ, ਪਰ ਅਧਿਆਪਕ ਦੀ ਤਨਖ਼ਾਹ ਤਾਂ ਬਹੁਤ ਘੱਟ ਹੁੰਦੀ ਹੈ, ਫਿਰ ਤੁਸੀਂ ਕਿਵੇਂ…?”
“ਸਰ, ਜਦੋਂ ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ, ਤਦ ਸਾਡੀ ਕਲਾਸ ਵਿੱਚ ਇੱਕ ਘਟਨਾ ਵਾਪਰੀ ਸੀ। ਉਸ ਸਮੇਂ ਤੁਸੀਂ ਮੈਨੂੰ ਬਚਾਇਆ ਸੀ। ਮੈਂ ਉਦੋਂ ਹੀ ਮਨ ਵਿੱਚ ਅਧਿਆਪਕ ਬਣਨ ਦੀ ਠਾਣ ਲਈ ਸੀ। ਉਹ ਘਟਨਾ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ। ਤੁਹਾਨੂੰ ਮੈਂ ਵੀ ਯਾਦ ਆ ਜਾਵਾਂਗਾ।”
“ਅੱਛਾ! ਕੀ ਹੋਇਆ ਸੀ ਉਦੋਂ?”
“ਸਰ, ਸੱਤਵੀਂ ਵਿੱਚ ਸਾਡੀ ਕਲਾਸ ਵਿੱਚ ਇੱਕ ਬਹੁਤ ਅਮੀਰ ਲੜਕਾ ਪੜ੍ਹਦਾ ਹੁੰਦਾ ਸੀ। ਬਾਕੀ ਦੇ ਸਾਰੇ ਬੱਚੇ ਗਰੀਬ ਸਨ। ਇੱਕ ਦਿਨ ਉਹ ਅਮੀਰ ਲੜਕਾ ਬਹੁਤ ਮਹਿੰਗੀ ਘੜੀ ਪਹਿਨ ਕੇ ਆਇਆ ਸੀ। ਉਸ ਦੀ ਘੜੀ ਚੋਰੀ ਹੋ ਗਈ ਸੀ। ਕੁਝ ਯਾਦ ਆਇਆ ਤੁਹਾਨੂੰ?”
“ਸੱਤਵੀਂ ਕਲਾਸ ਵਿੱਚ?”
“ਹਾਂ ਸਰ, ਉਸ ਦਿਨ ਮੇਰਾ ਮਨ ਉਸ ਦੀ ਘੜੀ ਉੱਤੇ ਆ ਗਿਆ ਅਤੇ ਖੇਡਾਂ ਦੇ ਪੀਰਡ ਵਿੱਚ ਜਦੋਂ ਉਸ ਨੇ ਉਹ ਘੜੀ ਆਪਣੇ ਪੈਨਸਿਲ ਬੌਕਸ ਵਿੱਚ ਰੱਖੀ, ਤਾਂ ਮੈਂ ਮੌਕਾ ਤਾੜ ਕੇ ਘੜੀ ਚੋਰੀ ਕਰ ਲਈ ਸੀ। ਉਸ ਤੋਂ ਬਾਅਦ ਤੁਹਾਡਾ ਪੀਰਡ ਆ ਗਿਆ। ਉਸ ਲੜਕੇ ਨੇ ਤੁਹਾਡੇ ਕੋਲ ਘੜੀ ਚੋਰੀ ਹੋਣ ਦੀ ਸ਼ਿਕਾਇਤ ਲਗਾਈ। ਤੁਸੀਂ ਕਿਹਾ ਕਿ ਜਿਸ ਨੇ ਵੀ ਉਹ ਘੜੀ ਚੋਰੀ ਕੀਤੀ ਹੈ, ਉਸ ਨੂੰ ਵਾਪਸ ਕਰ ਦਿਓ। ਮੈਂ ਉਸ ਨੂੰ ਸਜ਼ਾ ਨਹੀਂ ਦੇਵਾਂਗਾ। ਪਰ ਡਰ ਦੇ ਮਾਰੇ ਮੇਰੀ ਹਿੰਮਤ ਨਾ ਪਈ ਘੜੀ ਵਾਪਸ ਕਰਨ ਦੀ।”
“ਫਿਰ ਤੁਸੀਂ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਸਾਨੂੰ ਸਾਰੇ ਲੜਕਿਆਂ ਨੂੰ ਇੱਕ ਕਤਾਰ ਵਿੱਚ ਅੱਖਾਂ ਬੰਦ ਕਰਕੇ ਖੜ੍ਹੇ ਹੋਣ ਨੂੰ ਕਿਹਾ ਤੇ ਨਾਲ ਇਹ ਵੀ ਕਿਹਾ ਕਿ ਤੁਸੀਂ ਸਾਰਿਆਂ ਦੀਆਂ ਜੇਬਾਂ ਦੇਖੋਗੇ, ਲੇਕਿਨ ਜਦੋਂ ਤੱਕ ਘੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
GPS Sehgal
Teacher, teacher hee hunda hai !
Aj vee usne apne shish nu neewan nahi hone ditta !