ਵੱਡੇ ਬਜ਼ਾਰ ਦੀ ਐਨ ਨੁੱਕਰ ਵਿਚ ਮੇਰਾ ਮੇਕਅੱਪ, ਚੂੜੀਆਂ ਅਤੇ ਕੌਸਮੈਟਿਕ ਦਾ ਸਟੋਰ ਸੀ..
ਹਮੇਸ਼ਾਂ ਰੌਣਕ ਲੱਗੀ ਰਹਿੰਦੀ..ਅੱਜ ਨੇੜੇ ਦੇ ਕਿਸੇ ਪਿੰਡ ਤੋਂ ਇੱਕ ਨਵਾਂ ਵਿਆਹਿਆ ਜੋੜਾ ਆਇਆ..
ਉਸਦੇ ਛਣ-ਛਣ ਕਰਦੇ ਚੂੜੇ ਦੀ ਅਵਾਜ ਨਾਲ ਜਿੱਦਾਂ ਦੁਕਾਨ ਵਿਚ ਬਹਾਰ ਜਿਹੀ ਆ ਗਈ ਹੋਵੇ..
ਸੇਲਜ਼ਮੈਨ ਦੱਸਣ ਲੱਗਾ ਕਿ ਸਵੇਰ ਦੇ ਦੂਜੀ ਵਾਰ ਆਏ ਨੇ..
ਨਵੀਂ ਵਿਆਹੀ ਨੂੰ ਲਾਲ ਗੋਖੜੂ ਪਸੰਦ ਨੇ..ਹਜਾਰ ਮੰਗੇ ਨੇ ਪਰ ਬਾਈ ਜੀ ਦੀ ਸੂਈ ਸੱਤ ਸੌ ਤੇ ਹੀ ਅੜੀ ਹੋਈ ਏ..ਸ਼ਾਇਦ ਕੋਲ ਹੀ ਏਨੇ ਨੇ..
ਉਹ ਕਦੀ ਓਹਲੇ ਜਿਹੇ ਨਾਲ ਬਟੂਆ ਖੋਲ੍ਹ ਦੇਖ ਲੈਂਦਾ..ਫੇਰ ਕਦੀ ਕੁਝ ਸੋਚ ਨਾਲਦੀ ਦੀਆਂ ਅੱਖਾਂ ਵਿਚ ਵੱਗਦੇ ਸੱਧਰਾਂ ਤੇ ਚਾਵਾਂ ਦੇ ਦਰਿਆ ਵਿਚ ਗੁਆਚ ਜਾਂਦਾ।
ਗਹੁ ਨਾਲ ਤੱਕਿਆ ਤਾਂ ਮਜਬੂਰੀ, ਬੇਬਸੀ ਅਤੇ ਸ਼ਰਮਿੰਦਗੀ ਦੇ ਆਲਮ ਵਿਚ ਡੁੱਬਿਆ ਹੋਇਆ ਜਾਪਿਆ..
ਪੁਰਾਣੀ ਗੱਲ ਚੇਤੇ ਆ ਗਈ..ਜਦੋਂ ਪਹਿਲੀ ਵਾਰ ਇਹਨਾਂ ਨਾਲ ਮੱਸਿਆ ਦੇ ਮੇਲੇ ਗਈ..
ਲਾਲ ਰੰਗ ਦੀਆਂ ਚੂੜੀਆਂ ਪਸੰਦ ਆਈਆਂ..
ਭਲੇ ਜ਼ਮਾਨਿਆਂ ਵਿਚ ਉਸਨੇ ਅੱਠ ਰੁਪਈਏ ਮੰਗੇ..ਸ਼ਾਇਦ ਇਹਨਾਂ ਕੋਲ ਪੰਜ ਹੀ ਸਨ..ਸੌਦਾ ਸਿਰੇ ਨਾ ਚੜ੍ਹਿਆ।
ਆਥਣੇ ਪਿੰਡ ਮੁੜਦੇ ਟਾਂਗੇ ਵਿਚ ਬੈਠੇ ਹੋਏ ਸਾਰੇ ਰਾਹ ਨਾ ਤਾਂ ਅੱਖਾਂ ਮਿਲਾਈਆਂ ਤੇ ਨਾ ਹੀ ਮੂਹੋਂ ਹੀ ਕੁਝ ਬੋਲੇ..ਹਾਰ ਕੇ ਮੈਂ ਹੁੱਝ ਜਿਹੀ ਮਾਰੀ ਕਿ ਫੇਰ ਕੀ ਹੋਇਆ..ਅਗਲੀ ਮੱਸਿਆ ਸਹੀ..
ਇਹਨਾਂ ਦੇ ਹੰਝੂ ਵਗ ਤੁਰੇ ਪਰ ਓਹਲੇ ਜਿਹੇ ਨਾਲ ਪੂੰਝ ਲਏ..।
ਉਸ ਦਿਨ ਮਗਰੋਂ ਮੇਰੀਆਂ ਖੁਸ਼ੀਆਂ ਲਈ ਦਿਨ ਰਾਤ ਇੱਕ ਕਰ ਦਿੱਤਾ..ਕੋਈ ਚੀਜ ਮੂਹੋਂ ਬਾਅਦ ਵਿਚ ਕੱਢਦੀ ਤੇ ਹਾਜਿਰ ਪਹਿਲਾਂ ਹੋ ਜਾਇਆ ਕਰਦੀ..ਫੇਰ ਇਹ ਦੁਕਾਨ ਖੋਲਣ ਤੀਕਰ ਆਪਣੀ ਬਿਮਾਰੀ ਤੱਕ ਮੈਥੋਂ ਲੁਕਾ ਕੇ ਰੱਖੀ..।
ਸਾਹਮਣੇ ਟੰਗੀ ਇਹਨਾਂ ਦੀ ਤਸਵੀਰ ਵੱਲ ਦੇਖ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ