ਕਰਤਾਰਪੁਰ (ਬਿਆਸ) ਵਿਚ ਇਕ ਜਟੂ ਨਾਮ ਦਾ ਸਾਧੂ ਸੀ। ਉਹ ਪੰਜ ਧੂਣੀਆਂ ਬਾਲਕੇ ਤਪਸਿਆ ਕਰਦਾ ਸੀ, ਇਸ ਕਰਕੇ ਸਾਰੇ ਉਸਨੂੰ ਤਪਾ ਜੀ ਕਹਿ ਬਲਾਉਂਦੇ ਸਨ। ਉਸਨੂੰ ਤਪ ਕਰਦੇ ਖਪਦੀਆਂ ਕਈ ਸਾਲ ਹੋ ਗਏ ਸਨ ਪਰ ਉਸਦੀ ਆਤਮਾ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ। ਕਈ ਸੰਤਾਂ ਭਗਤਾਂ ਨੇ ਸਮਝਾਇਆ ਕਿ ਤਪ ਦਾ ਝਜੰਟ ਛੱਡ ਕੇ ਵਾਹਿਗੁਰੂ ਦਾ ਭਜਨ ਕਰ ਤਾਂਕਿ ਤੇਰਾ ਕਲਿਆਣ ਹੋਵੇ ਤੇ ਮਨ ਵੀ ਸ਼ਾਂਤ ਹੋ ਜਾਵੇ। ਤਪੇ ਨੇ ਕਿਸੇ ਦੀ ਇਕ ਨ ਸੁਣੀ। ਉਹ ਆਪਣੇ ਹਠ ਉਪਰ ਕਾਇਮ ਰਿਹਾ। ... ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
ਇਕ ਦਿਨ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਿਰਾਂ ਦੇ ਘਰ ਵਿਚ ਆਕੇ ਸ਼ਿਕਾਰ ਖੇਡਣ ਤੇ ਭੁਲੇੇ ਭਟਕੇ ਪਾਪੀਆਂ ਨੂੰ ਤਾਰਨ ਵਾਸਤੇ ਦਰਿਆ ਬਿਆਸ ਤੋਂ ਪਾਰ ਚਲੇ ਗਏ। ਸਤਿਗੁਰਾਂ ਨੂੰ ਲੋਕਾਂ ਨੇ ਦਸਿਆ ਕਿ ਇਥੇ ਜਟੂ ਤਪ ਕਰਦਾ ਹੈ। ਤਪ ਕਰਦੇ ਨੂੰ ਕਈ ਸਾਲ ਬੀਤ ਗਏ ਹਨ, ਪਰ ਉਹਦਾ ਤਪ ਸੰਪੂਰਨ ਨਹੀਂ ਹੁੰਦਾ, ਉਹ ਖਪਿ ਜਾਂਦਾ ਹੈ, ਖਪਣ ਤੋਂ ਹਟਾ ਦੇਣਾ ਚਾਹੀਏ। ਦਿਆਲੂ ਤੇ ਕ੍ਰਿਪਾਲੂ ਸਚੇ ਸਤਿਗੁਰ ਤਪੇ ਕੋਲ ਪੁਜੇ। ਪੰਜ ਕੁ ਮਿੰਟ ਉਹਦੇ ਵਲ ਦੇਖਦੇ ਰਹੇ। ਨੈਣਾਂ ਦੀਯਾ ਪ੍ਰੇਮ ਕਿਰਨਾਂ ਸੁੱਟ ਸੁੱਟ ਕੇ ਉਹਦੇ ਤਪਦੇ ਹਿਰਦੇ ਨੂੰ ਠੰਡੀਆਂ ਕਰਦੇ ਰਹੇ। ਤੁੜਨ ਲਗਿਆਂ ਸਤਿਗੁਰਾਂ ਨੇ ਸਿਰਫ ਇਹੋ ਕਿਹਾ, ਤਪਿਆ! ਕਿਉ ਖਪਦਾ ਹੈ ਵਾਹਿਗੁਰੂ ਕਹੋ। ਇਹ ਬਚਨ ਕਰਕੇ ਅੱਗੇ ਚਲੇ ਗਏ।
ਇਹ ਸ਼ਬਦ ਸੁਣਕੇ ਤਪੇ ਨੇ ਅੱਖਾਂ ਪਟਕੇ ਦੇਖਿਆ ਤਾਂ ਉਸਨੂੰ ਝੋਲਾ ਜਿਹ ਪਿਆ ਕਿ ਘੋੜੇ ਵਾਲਾ ਅੱਗੇ ਲੰਘ ਗਿਆ ਹੈ, ਉਹਦਾ ਮਨ ਬੇਚੈਨ ਹੋ ਗਿਆ।
ਉਹਦੀਆਂ ਧੂਣੀਆਂ ਠੰਡੀਆਂ ਹੋ ਗਈਆਂ, ਉਸ ਵਿਚ ਐਨੀ ਹਿੰਮਤ ਨ ਰਹੀ ਕਿ ਉਹ ਫੂਕ ਮਾਰਕੇ ਅੱਗ ਬਾਲੇ, ਲਾਗੇ ਪਈਆਂ ਲੱਕੜਾਂ ਧੂਣੀ ਉਤੇ ਰੱਖੇ। ਉਹ ਖੁਦ ਹੈਰਾਨ ਸੀ ਕਿ ਜਾਂਦਾ ਹੋਇਆ ਰਾਹੀ ਉਹਦੇ ਹਿਰਦੇ ਵਿਚ ਨਵੀਂ ਪ੍ਰੇਮ ਚਵਾਤੀ ਬਾਲ ਗਿਆ ਹੈ। ਕੁਝ ਚਿਰ ਬੇਚੈਨ ਰਹਿਣ ਪਿੱਛੋਂ ਉਠਿਆ ਤੇ ਛਾਲਾਂ ਮਾਰ ਕੇ ਧੂਣੀਆਂ ਵਾਲੇ ਆਸਨ ਤੋਂ ਬਾਹਰ ਆ ਗਿਆ। ਬਾਹਰ ਆ ਕੇ ਵਾਹਿਗੁਰੂ ਕਹੋ ਵਾਹਿਗੁਰੂ ਮੂੰਹੋ ਰਟਨ ਲਗ ਪਿਆ ਜਿਵੇਂ ਕੋਈ ਪੰਛੀ ਕਿਸੇ ਮਨੁੱਖ ਕੋਲੋ ਬਚਣ ਸੁਣ ਕੇ ਰਟੀ ਜਾਂਦਾ ਹੈ।
ਸਿਮਰਨ ਤੋਂ ਬਿਨਾ ਸਭ ਜਪ ਤਪ