ਐਸੇ ਹਾਲਾਤ ਬਣ ਗਏ ਸਨ ਕਿ ਮੇਰੇ ਨਾਲ ਗੱਲ ਕਰਦਾ ਹਰ ਇਨਸਾਨ ਮੈਨੂੰ ਆਪਣੇ ਢਿੱਡ ਵੱਲ ਦੇਖਦਾ ਮਹਿਸੂਸ ਹੁੰਦਾ..ਫੇਰ ਚੁੰਨੀ ਨਾਲ ਆਪਣਾ ਅੱਗਾ ਢੱਕ ਲਿਆ ਕਰਦੀ..
ਇਕੱਠਾਂ ਵਿਚ ਜਾਣ ਤੋਂ ਟਾਲ਼ਾ ਵੱਟਣਾ ਸ਼ੁਰੂ ਕਰ ਦਿੱਤਾ..ਪਤਲੇ ਵਜੂਦ ਦੇਖ ਜ਼ਿਹਨ ਤੇ ਹੀਣ ਭਾਵਨਾ ਭਾਰੂ ਹੋ ਜਾਇਆ ਕਰਦੀ..
ਫੇਰ ਰਿਸ਼ਤੇ ਵੇਲੇ ਮੈਨੂੰ ਕੁਝ ਲੋਕ ਵੇਖਣ ਵੀ ਆਏ..ਨਾਲ ਹੀ ਭਾਨੀ ਵੀ ਵੱਜ ਜਾਇਆ ਕਰਦੀ..ਫੇਰ ਮੈਨੂੰ ਆਸੇ ਪਾਸੇ ਵਿਚਰਦੇ ਹਰੇਕ ਤੇ ਸ਼ੱਕ ਜਿਹਾ ਹੋਣ ਲੱਗਦਾ..ਨਕਾਰਾਤਮਕ ਸੋਚ ਭਾਰੂ ਹੋ ਗਈ।
ਕੁਝ ਲੋਕ ਜਦੋਂ ਮਿਲਦੇ ਤਾਂ ਜਾਣ-ਬੁੱਝ ਕੇ ਗੱਲ ਮੇਰੇ ਮੋਟਾਪੇ ਤੋਂ ਸ਼ੁਰੂ ਕਰਦੇ..
ਮੇਰਾ ਬਾਪ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਸੀ ਪਰ ਉਸਨੂੰ ਸ਼ਾਇਦ ਦਿਲਾਸਾ ਦੇਣਾ ਨਹੀਂ ਸੀ ਆਉਂਦਾ..ਸਾਰੀ ਉਮਰ ਕਲਰਕੀ ਕਰਕੇ ਸ਼ਾਇਦ ਉਸਦੀ ਸੋਚ ਵੀ ਫਾਈਲਾਂ ਵਰਗੀ ਹੀ ਹੋ ਗਈ ਸੀ।
ਇਸ ਮੌਕੇ ਫੇਰ ਮੇਰੀ ਭੂਆ ਦੀ ਐਂਟਰੀ ਹੋਇਆ ਕਰਦੀ..
ਉਸਦੀ ਸਭ ਤੋਂ ਪਹਿਲੀ ਸਲਾਹ ਹੁੰਦੀ..ਮਿੱਠਾ ਛੱਡ ਦੇ..ਸਵੇਰੇ ਸੈਰ ਕਰਿਆ ਕਰ..ਘਿਉ ਤੋਂ ਬਿਨਾ ਤੜਕਾ ਲਾਇਆ ਕਰ..ਉਹ ਅਕਸਰ ਹੀ ਮੇਰਾ ਮੁਕਾਬਲਾ ਆਪਣੀ ਕੁੜੀ ਨਾਲ ਕਰਿਆ ਕਰਦੀ..ਕਈ ਵਾਰ ਮੈਨੂੰ ਘੁਟਨ ਮਹਿਸੂਸ ਹੁੰਦੀ..ਮੈਂ ਖਿਝ ਜਾਂਦੀ ਤੇ ਫੇਰ ਉਹ ਏਨੀ ਗੱਲ ਆਖ ਅੰਦਰ ਲੂਹ ਦਿਆ ਕਰਦੀ ਕਿ ਏਨੀ ਆਕੜ ਰੱਖੇਂਗੀ ਤਾਂ ਫੇਰ ਸਾਰੀ ਉਮਰ ਕਵਾਰੀ ਹੀ ਰਹੇਂਗੀ..।
ਮੈਂ ਆਖ ਦਿੰਦੀ ਕਿ ਮੈਨੂੰ ਕੋਈ ਪ੍ਰਵਾਹ ਨਹੀਂ।
ਮੈਨੂੰ ਪਤਲੀਆਂ ਬੜੀਆਂ ਹੀ ਸੁਖੀ ਲੱਗਦੀਆਂ..ਜਦੋਂ ਕੋਈ ਪਤਲੀ ਕੁੜੀ ਨੂੰ ਦੁਖੀ ਹੋਇਆ ਦੇਖਦੀ ਤਾਂ ਸੋਚਦੀ ਕੇ ਰੱਬ ਨੇ ਏਨੇ ਸੋਹਣੇ ਸਰੀਰ ਦੀ ਮਾਲਕ ਬਣਾਇਆ ਤਾਂ ਵੀ ਰੋਂਦੀ ਏ..ਬੇਵਕੂਫ ਨੂੰ ਹੋਰ ਕੀ ਚਾਹੀਦਾ?
ਹਮੇਸ਼ਾਂ ਆਪਣੇ ਬਾਰੇ ਹੀ ਸੋਚਦੀ ਰਹਿੰਦੀ..ਆਪਣੇ ਬੇਢੰਗੇ ਵਜੂਦ ਬਾਰੇ..ਮੈਂ ਮੋਟੀ ਕਿਓਂ ਹਾਂ?..ਕੀ ਜੁਰਮ ਹੋ ਗਿਆ ਮੈਥੋਂ?
ਡਾਕਟਰਾਂ ਮੁਤਾਬਿਕ ਮੇਰੇ ਮਾਸਿਕ ਧਰਮ ਜਾਂ ਹਾਰਮੋਨਸ ਵਿਚ ਕੋਈ ਖਰਾਬੀ ਏ ਤਾਂ ਫੇਰ ਇਸ ਵਿਚ ਮੇਰਾ ਕਸੂਰ ਏ?..ਮੇਰੀ ਜਿੰਦਗੀ ਵਿਚ ਹਲਕਾ ਭਾਰਾ ਸਰੀਰ ਹੀ ਦੁੱਖ ਸੁਖ ਦਾ ਪੈਮਾਨਾ ਬਣ ਕੇ ਰਹਿ ਗਿਆ..।
ਫੇਰ ਅਚਾਨਕ ਇੱਕ ਦਿਨ ਜਿਸਮ ਦੀ ਬਾਹਰੀ ਦਿੱਖ ਨਾਲੋਂ ਰੂਹਾਂ ਨੂੰ ਪਿਆਰ ਕਰਨ ਵਾਲਾ ਇੱਕ ਇਨਸਾਨ ਫਰਿਸ਼ਤਾ ਬਣ ਮੇਰੇ ਵੇਹੜੇ ਆਣ ਉੱਤਰਿਆ ਤੇ ਉਸਨੇ ਮੇਰੀ ਜਿੰਦਗੀ ਵਾਲੇ ਧਾਗੇ ਨੂੰ ਆਪਣੇ ਸਾਹਾਂ ਨਾਲ ਪ੍ਰੋ ਲਿਆ..ਉਸਨੂੰ ਮੈਂ ਇਸੇ ਰੂਪ ਵਿਚ ਹੀ ਪਸੰਦ ਸਾਂ..ਉਸਨੇ ਕੋਈ ਸ਼ਰਤ ਨਹੀਂ ਰੱਖੀ..ਕੋਈ ਕੰਡੀਸ਼ਨ ਨਹੀਂ ਪਾਈ..
ਫੇਰ ਕੁਝ ਵਰ੍ਹਿਆਂ ਬਾਅਦ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
kbir
ਬਾਈ ਵੈਸੇ ਤਾਂ ਮੇਰਾ ਸਰੀਰ ਵੀ ਮੋਟਾ ਹੈ ਪਰ ਕੁੜੀਆਂ ਨੂੰ ਜਿਆਦਾ ਪਰੇਸ਼ਾਨੀ ਆਉਦੀ ਬਾਕੀ ਸਾਇੰਸ ਤਾਂ ਕਹਿੰਦੀ ਮੋਟੀਆਂ ਕੁੜੀਆਂ ਪਿਆਰ ਸੱਚਾ ਕਰਦੀਆਂ