ਭਾਂਡੇ ਮਾਂਜਦੀ ਹੋਈ ਉਹ ਆਪਣੀ ਕੰਮ ਵਾਲੀ ਨੂੰ ਵੀ ਲਗਾਤਾਰ ਬੁਰਾ ਭਲਾ ਆਖੀ ਜਾ ਰਹੀ ਸੀ..
“ਦੋ ਦਿਨ ਦਾ ਆਖ ਕੇ ਗਈ ਸੀ..ਅੱਜ ਪੂਰੇ ਚਾਰ ਦਿਨ ਹੋ ਗਏ..ਕੋਈ ਫੋਨ ਨੀ..ਕੋਈ ਖ਼ਬਰ-ਸੁਨੇਹਾ ਨੀ..ਪਹਿਲਾਂ ਦਸ ਘੰਟੇ ਸਕੂਲ ਮੱਥਾ ਮਾਰੋ ਫੇਰ ਘਰੇ ਆ ਸਾਰਾ ਕੰਮ ਵੀ ਕਰੋ..ਆ ਲੈਣ ਦੇ ਉਸਨੂੰ ਇਸ ਵਾਰ..ਨਾ ਅਗਲੇ ਪਿਛਲੇ ਹਿਸਾਬ ਕੀਤੇ ਤਾਂ ਮੇਰਾ ਨਾਮ ਵੀ ਪ੍ਰਿੰਸੀਪਲ ਕਸ਼ਮੀਰ ਕੌਰ ਨੀ..”
ਦਫਤਰੋਂ ਆਇਆ ਡੈਡ ਵੀ ਘੁਟਨ ਭਰੇ ਮਾਹੌਲ ਤੋਂ ਸਹਿਮਿਆਂ ਹੋਇਆ ਮੁੜਦੇ ਪੈਰੀ ਹੀ ਵਾਪਿਸ ਬਾਹਰ ਨੂੰ ਹੋ ਤੁਰਿਆ..।
ਨਿੱਕੇ ਨੇ ਪਹਿਲਾਂ ਅਵਾਜ ਹੌਲੀ ਕੀਤੀ ਤੇ ਫੇਰ ਮਾਂ ਦੇ ਚੇਹਰੇ ਦੇ ਹਾਵ-ਭਾਵ ਪੜ੍ਹੇ ਤੇ ਅਖੀਰ ਮਾਹੌਲ ਗਰਮ ਦੇਖ ਟੀ.ਵੀ. ਬੰਦ ਕਰ ਕੇ ਆਪਣੇ ਕਮਰੇ ਅੰਦਰ ਜਾ ਵੜਿਆ..।
ਫੇਰ ਬੂਹੇ ਤੇ ਦਸਤਕ ਹੋਈ..
ਉਹ ਹੱਸਦੀ ਹੋਈ ਅੰਦਰ ਆ ਵੜੀ..ਅੱਜ ਉਸਦੇ ਨਾਲ ਉਸਦਾ ਹੱਥ ਵਟਾਉਣ ਨੂੰ ਉਸਦੀ ਵੱਡੀ ਧੀ ਵੀ ਸੀ..
ਕਿੰਨੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ