ਉਹ ਲਗਦੀ ਤਾਂ ਮੇਰੀ ਸਕੀ ਭੂਆ ਸੀ ਪਰ ਉਸਦਾ ਇਸ ਤਰਾਂ ਬਿਨਾ ਦੱਸਿਆਂ ਸਾਡੇ ਘਰੇ ਆਉਣਾ ਮੈਨੂੰ ਕਦੇ ਵੀ ਚੰਗਾ ਨਾ ਲਗਦਾ..
ਉਹ ਰੋਹਬ ਦਿਖਾਉਣ ਉਚੇਚਾ ਅੰਬੈਸਡਰ ਕਾਰ ਤੇ ਆਇਆ ਕਰਦੀ..ਫੇਰ ਘਰ ਦੀ ਹਰ ਨੁੱਕਰ ਦਾ ਮੁਆਇਨਾ ਕਰਦੀ..ਵੇਹੜੇ ਵਿਚ ਗੋਹਾ ਫੇਰਦੀ ਮਾਂ ਨੂੰ ਸਾਰਾ ਕੁਝ ਵਿਚ ਵਿਚਾਲੇ ਛੱਡ ਉਸਦੀ ਖਾਤਿਰ-ਦਾਰੀ ਵਿਚ ਰੁੱਝਣਾ ਪੈਂਦਾ..ਉਹ ਢੇਰ ਸਾਰੀਆਂ ਗੱਲਾਂ ਕਰਦੀ-ਪੁੱਛਦੀ। ਫੇਰ ਥੋੜੀ ਦੇਰ ਬਾਅਦ ਗੱਲਬਾਤ ਦਾ ਕੇਂਦਰ ਬਿੰਦੂ ਮੇਰੇ ਵੱਲ ਮੁੜ ਜਾਂਦਾ..!
ਉਹ ਕਦੀ ਮੇਰੇ ਕੱਪੜਿਆਂ ਅਤੇ ਕਦੀ ਮੇਰੇ ਕੱਦ ਤੇ ਬੇਲੋੜੀ ਟਿੱਪਣੀ ਕਰਦੀ ਅਤੇ ਕਦੇ ਮੇਰੇ ਆਏ ਹੋਏ ਨੰਬਰ ਉਸਨੂੰ ਘੱਟ ਲੱਗਦੇ..ਫੇਰ ਬਹਾਨੇ ਜਿਹੇ ਨਾਲ ਆਪਣੇ ਫੌਜ ਵਿਚ ਅਫਸਰ ਮੁੰਡੇ ਦਾ ਜਿਕਰ ਛੇੜ ਲੈਂਦੀ..ਫੇਰ ਘੜੀ ਕੂ ਮਗਰੋਂ ਆਪਣੀ ਕਨੇਡਾ ਵਿਆਹੀ ਧੀ ਦੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਲੈਂਦੀ..!
ਏਨੇ ਨੂੰ ਮੇਰਾ ਬਾਪ ਬਾਹਰੋਂ ਖੇਤਾਂ ਵਿਚੋਂ ਮਿੱਟੀਓਂ-ਮਿੱਟੀ ਹੋਇਆ ਘਰ ਆਉਂਦਾ ਤਾਂ ਆਖਦੀ ਗੁਰਮੁਖ ਤੂੰ ਵੀ ਆਪਣੀ ਧੀ ਬਾਹਰ ਵਿਆਹ ਦੇ..ਮੁੜ ਇਹ ਸਾਰਾ ਟੱਬਰ ਕੋਲ ਬੁਲਾ ਲਊ ਤੇ ਤੁਹਾਡੀ ਵੀ ਇਹ ਜੂਨ ਕੱਟੀ ਜਾਊ..ਮੈਨੂੰ ਇੰਝ ਲੱਗਦਾ ਸਲਾਹ ਨਹੀਂ ਸਾਡਾ ਮਜਾਕ ਉਡਾ ਰਹੀ ਹੁੰਦੀ..ਇਹ ਸਾਰਾ ਕੁਝ ਸੁਣ ਮਾਂ ਚੁੱਪ ਰਹਿੰਦੀ..ਤੇ ਬਾਪ ਹੱਸਦਾ ਰਹਿੰਦਾ..ਉਸਨੂੰ ਕਦੀ ਗੁੱਸਾ ਨਹੀਂ ਸੀ ਲੱਗਾ..ਵੱਡੀ ਭੈਣ ਜੂ ਸੀ ਉਸਦੀ..!
ਉਹ ਵਾਵਰੋਲੇ ਵਾਂਗ ਆਉਂਦੀ ਤੇ ਮੁੜ ਢੇਰ ਸਾਰੀਆਂ ਖ਼ਾਤਰਾਂਂ ਕਰਵਾ ਵਾਪਿਸ ਚਲੀ ਜਾਂਦੀ..ਮਗਰੋਂ ਸਾਡੇ ਕਲੇਸ਼ ਪੈ ਜਾਂਦਾ..ਕਿਸੇ ਗੱਲ ਤੋਂ ਮਾਂ ਮਾਂ-ਬਾਪ ਆਪਸ ਵਿਚ ਲੜ ਪੈਂਦੇ.. ਮਾਂ ਆਖਦੀ ਮੈਂ ਨਹੀਂ ਵਿਹਾਉਣੀ ਅਜੇ ਤੇ ਬਾਪ ਆਖ ਦਿੰਦਾ ਕਿ ਜੇ ਰਿਸ਼ਤਾ ਚੰਗਾ ਹੋਵੇ ਤਾਂ ਹਰਜ ਵੀ ਕੀ ਏ.. ਮੈਨੂੰ ਚੰਗੀ ਤਰਾਂ ਪਤਾ ਸੀ ਕਿ ਜੇ ਮੇਰਾ ਰਿਸ਼ਤਾ ਇਸ ਔਰਤ ਦੇ ਰਾਹੀ ਹੋਇਆ ਤਾਂ ਮੈਨੂੰ ਸਾਰੀ ਉਮਰ ਇਸਦੀ ਗੁਲਾਮੀ ਕਰਨੀ ਪੈਣੀ ਏ..
ਫੇਰ ਕੁਝ ਦਿਨਾਂ ਮਗਰੋਂ ਰਿਸ਼ਤੇ ਵਾਸਤੇ ਫੋਟੋ ਘੱਲ ਦਿਆ ਕਰਦੀ..ਨਾਲ ਆਖ ਦਿੰਦੀ ਕਿ ਉਮਰ ਅਤੇ ਸ਼ਕਲ ਤੇ ਨਾ ਜਾਇਓ..ਮੁੰਡੇ ਦਾ ਲੱਖਾਂ ਦਾ ਕਾਰੋਬਾਰ ਏ..ਮੈਂ ਫੋਟੋ ਵੇਖਦੀ ਤਾਂ ਉਹ ਮੈਨੂੰ ਆਪਣੇ ਬਾਪ ਦੀ ਉਮਰ ਦਾ ਲੱਗਦਾ..ਮੈਂ ਮਾਂ ਨਾਲ ਦਿਲ ਫਰੋਲਦੀ..ਸਾਡੇ ਘਰ ਫੇਰ ਕਲੇਸ਼ ਪੈਂਦਾ..ਆਪਸੀ ਬੋਲਚਾਲ ਬੰਦ ਰਹਿੰਦੀ..ਉੱਤੋਂ ਉਹ ਸੁਨੇਹੇ ਤੇ ਸੁਨੇਹਾ ਘੱਲਦੀ ਰਹਿੰਦੀ..ਕਿ ਕੋਈ ਜੁਆਬ ਦੇਵੋ !
ਮਾਂ ਹਮੇਸ਼ਾਂ ਮੇਰਾ ਪੱਖ ਪੂਰਿਆ ਕਰਦੀ..ਆਖਦੀ ਤੂੰ ਬੱਸ ਪੜ੍ਹਾਈ ਵੱਲ ਧਿਆਨ ਦੇ..ਮੈਨੂੰ ਆਪਣੀ ਮਾਂ ਬੜੀ ਚੰਗੀ ਲੱਗਦੀ..ਸੰਘਣੇ ਬੋਹੜ ਦੀ ਛਾਂ ਵਰਗੀ..
ਫੇਰ ਚੰਗੀ ਭਲੀ ਤੁਰੀ ਜਾਂਦੀ ਸਾਡੀ ਜਿੰਦਗੀ ਤੇ ਅਚਾਨਕ ਅਸਮਾਨੀ ਬਿਜਲੀ ਆਣ ਪਈ.. ਧਾਰਾਂ ਚੋਣ ਗਈ ਮਾਂ ਨੂੰ ਕਰੰਟ ਲੱਗ ਗਿਆ..ਉਹ ਓਥੇ ਹੀ ਮੁੱਕ ਗਈ..ਸੰਸਕਾਰ ਮਗਰੋਂ ਕਿੰਨੇ ਦਿਨ ਯਕੀਨ ਹੀ ਨਹੀਂ ਹੋਇਆ ਕਿ ਉਹ ਹੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Veerpal kaur
Boht sohni kahani aksar jina loka na beetdi hai ohi likhn lgde n