Vand
ਵਰ੍ਹਿਆਂ ਤੋਂ ਚੱਲਦੇ ਆਏ ਸਾਂਝੇ ਘਰ ਦੀ ਅਖੀਰ ਉਸ ਦਿਨ ਵੰਡ ਕਰ ਦਿੱਤੀ ਗਈ..
ਵੰਡ ਵਾਲੇ ਸੰਤਾਪ ਦਾ ਭੰਨਿਆ ਅਗਲੇ ਦਿਨ ਉੱਠ ਅਜੇ ਪੱਗ ਬੰਨ੍ਹਣ ਹੀ ਲੱਗਾ ਸੀ ਕੇ ਸਾਮਣੇ ਪਾਏ ਸ਼ੀਸ਼ੇ ਉੱਤੇ ਪਈ “ਤਰੇੜ” ਦੇਖ ਮੇਰੀ ਧਾਹ ਜਿਹੀ ਨਿੱਕਲ ਗਈ !
ਪੱਗ ਦੇ ਲੜ ਦਾ ਇੱਕ ਸਿਰਾ ਮੂੰਹ ਚ ਪਾਈ ਸੋਚਣ ਲੱਗਾ ਕੇ “ਜਮੀਨ ਵੰਡੀ ਗਈ..ਵੇਹੜਾ ਵੰਡਿਆ ਗਿਆ..ਡੰਗਰ..ਸੰਦ..ਟਿਊਬਵੈੱਲ..ਕੋਠੇ..ਰੁੱਖ..ਨੌਕਰ ਚਾਕਰ..ਗੱਲ ਕੀ ਬੀ ਘੜੀਆਂ-ਪਲਾਂ ਵਿਚ ਹੀ ਸਭ ਕੁਝ ਵੰਡ ਦਿੱਤਾ ਗਿਆ..ਤੇ ਅੱਜ ਇਹ ਵਰ੍ਹਿਆਂ ਤੋਂ ਨਾਲ ਨਿਭਦਾ ਆਉਂਦਾ ਸ਼ੀਸ਼ਾ ਵੀ..ਪਤਾ ਨੀ ਕਿਹੜੇ ਵੇਲੇ ਕਿਹੜੀ ਭੁੱਲ ਹੋ ਗਈ ਸੀ ਮੇਰੇ ਕੋਲੋਂ..”
ਸੋਚਾਂ ਦੀ ਘੁੰਮਣ-ਘੇਰੀ ਵਿਚ ਪਏ ਨੇ ਅਜੇ ਪੱਗ ਦਾ ਦੂਜਾ ਲੜ ਹੀ ਮੋੜ ਕੇ ਲਿਆਂਦਾ ਸੀ ਕੇ ਅਚਾਨਕ ਧਿਆਨ ਥੱਲੇ ਕੰਧ ਮਾਰ ਰਹੇ ਮਿਸਤਰੀਆਂ ਦੇ ਕੋਲ ਦੀ ਗਲਾਸ ਫੜੀ ਤੁਰੀ ਜਾਂਦੀ ਤਿੰਨਾਂ ਵਰ੍ਹਿਆਂ ਦੀ ਧੀ ਵੱਲ ਚਲਾ ਗਿਆ..ਸਾਹ ਸੂਤੇ ਜਿਹੇ ਗਏ..ਸੋਚਣ ਲੱਗਾ ਕੇ ਪਤਾ ਨੀ ਹੁਣ ਕੀ ਭਾਣਾ ਵਰਤੂ?
ਦੂਜੇ ਪਾਸੇ ਇਸ ਸਾਰੇ ਵਰਤਾਰੇ ਤੋਂ ਅਣਜਾਣ ਨਿੱਕੀ ਧੀ ਨੇ ਰਵਾਂ-ਰਵੀਂ ਜਾ ਧਾਰ ਚੋ ਰਹੇ ਆਪਣੇ ਚਾਚੇ ਅੱਗੇ ਖਾਲੀ ਗਲਾਸ ਕਰ ਦਿੱਤਾ..ਤੇ ਫੇਰ ਨਿੰਮਾਂ ਨਿੰਮਾਂ ਹਾਸਾ ਹੱਸਣ ਲੱਗ ਪਈ..
ਅਕਸਰ ਹੀ ਰੋਜ ਸੁਵੇਰੇ ਸੁਵੇਰੇ ਧਾਰਾਂ ਚੋਂਦੇ ਚਾਚੇ ਕੋਲੋਂ ਤਾਜੇ ਦੁੱਧ ਦਾ ਗਲਾਸ ਭਰਵਾ ਕੇ ਪੀਂਦੀ ਹੁੰਦੀ ਨਿੱਕੀ ਜਿਹੀ ਨੂੰ ਕੀ ਪਤਾ ਸੀ ਕੇ ਹੁਣ ਘਰ ਦਾ “ਲਵੇਰਾ” ਤੱਕ ਵੀ ਦੋ ਹਿੱਸਿਆਂ ਵਿਚ ਵੰਡਿਆ ਜਾ ਚੁੱਕਾ ਸੀ..
ਹੁਣ ਚੁਬਾਰੇ ਤੇ ਖਲੋਤੇ ਦਾ ਮੇਰਾ ਦਿੱਲ ਫੜਕ ਫੜਕ ਵੱਜਣ ਲੱਗਾ !
ਅੰਦਾਜੇ ਦੇ ਉਲਟ ਨਿੱਕੇ ਨੇ ਧੀ ਦਾ ਮੂੰਹ ਚੁੰਮ ਉਸਨੂੰ ਆਪਣੀ ਬੁੱਕਲ ਵਿਚ ਲੈ ਲਿਆ ਤੇ ਉਸਦਾ ਗਲਾਸ ਦੁੱਧ ਨਾਲ ਨੱਕੋ ਨੱਕ ਭਰ ਦਿੱਤਾ !
ਨਿੱਕੀ ਨੇ ਵੀ ਰੋਜ ਵਾਂਙ ਚਾਚੇ ਦੇ ਮੂੰਹ ਤੇ ਹਲਕੇ ਬੁਲਾਂ ਨਾਲ ਪਾਰੀ ਕੀਤੀ ਤਾਜੇ ਦੁੱਧ ਦਾ ਗਲਾਸ ਮੂੰਹ ਨੂੰ ਲਾ ਪਿਛਾਂਹ ਨੂੰ ਪਰਤ ਆਈ..
ਫੇਰ ਕੀ ਵੇਖਿਆ ਕੇ ਮੇਰੇ ਨਾਲਦੀ ਅੰਦਰੋਂ ਛੇਤੀ ਨਾਲ ਨਿੱਕਲ ਕੁੜੀ ਵੱਲ ਨੂੰ ਦੌੜ ਪਈ ਏ..ਮੈਂ ਅੰਦਾਜਾ ਲਾ ਲਿਆ ਕੇ ਹੁਣ ਪੱਕਾ ਨਿਆਣੀ ਦੀਆਂ ਕੂਲ਼ੀਆਂ ਗੱਲਾਂ ਤੇ ਕੱਸ...
...
ਕੇ ਚਪੇੜ ਮਾਰੂ ਤੇ ਫੇਰ ਉਸਦੇ ਹੱਥੋਂ ਦੁੱਧ ਦਾ ਗਲਾਸ ਖੋਹ ਪਰਾਂ ਵਗਾਹ ਮਾਰੂਗੀ..!.
ਪਰ ਚੋਰ ਅਖ੍ਹ ਨਾਲ ਚੁਬਾਰੇ ਵੱਲ ਤੱਕਦੀ ਹੋਈ ਨੇ ਦੁੱਧ ਪੀਂਦੀ ਨਿਆਣੀ ਨੂੰ ਕੁੱਛੜ ਚੁੱਕ ਛੇਤੀ ਨਾਲ ਆਪਣੀ ਬੁੱਕਲ ਵਿਚ ਲਕੋ ਲਿਆ ਤੇ ਕਾਹਲੀ ਨਾਲ ਨਾਲ ਕਮਰੇ ਅੰਦਰ ਵੜ ਗਈ..ਸ਼ਇਦ ਸੋਚ ਰਹੀ ਹੋਣੀ ਕੇ ਕਿਤੇ ਇਹ ਸਭ ਕੁਝ ਤੇ ਚੁਬਾਰੇ ਵਿਚ ਪੱਗ ਬੰਨ੍ਹਦੇ ਘਰ ਵਾਲੇ ਦੀ ਨਜਰ ਹੀ ਨਾ ਪੈ ਜਾਵੇ..!
ਇਹ ਸਭ ਕੁਝ ਦੇਖ ਮੇਰੇ ਦਿੱਲ ਤੇ ਪਿਆ ਮਣਾਂ-ਮੂੰਹੀ ਭਾਰ ਇਕਦੰਮ ਉੱਤਰ ਜਿਹਾ ਗਿਆ..
ਫੇਰ ਸਹਿ ਸੁਭਾ ਹੀ ਸ਼ੀਸ਼ੇ ਤੇ ਹੱਥ ਰੱਖ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕੇ ਦੇਖਾ ਤਾਂ ਸਹੀ “ਤਰੇੜ” ਕਿੰਨੀ ਕੁ ਡੂੰਗੀ ਹੈ..ਪਰ ਹੱਕਾ-ਬੱਕਾ ਰਹਿ ਗਿਆ ਕਿਓੰਕੇ ਸ਼ੀਸ਼ੇ ਤੇ ਕੋਈ ਤਰੇੜ ਹੈ ਹੀ ਨਹੀਂ ਸੀ ਸਗੋਂ ਇਹ ਤਾਂ ਸ਼ੀਸ਼ੇ ਦੇ ਐਨ ਵਿਚਕਾਰ ਚਿਪਕਿਆ ਹੋਇਆ ਲੰਮਾ ਸਾਰਾ ਇੱਕ ਸਿਰ ਦਾ ਕਾਲਾ ਵਾਲ ਸੀ ਜਿਹੜਾ ਪਹਿਲੀ ਨਜ਼ਰੇ ਸ਼ੀਸ਼ੇ ਤੇ ਪਈ “ਤਰੇੜ” ਦਾ ਭੁਲੇਖਾ ਪਾ ਰਿਹਾ ਸੀ !
ਕੰਧ ਤੇ ਟੰਗੀ ਬਜ਼ੁਰਗਾਂ ਦੀ ਫੋਟੋ ਮੂਹਰੇ ਖਲੋ ਇੱਕ ਲੰਮਾ ਸਾਰਾ ਸਾਹ ਅੰਦਰ ਨੂੰ ਖਿਚਿਆ ਅਤੇ ਫੇਰ ਆਪ ਮੁਹਾਰੇ ਵੱਗ ਆਏ ਕਿੰਨੇ ਸਾਰੇ ਹੰਜੂ ਪੂਝਦੇ ਹੋਏ ਦੇ ਅੰਦਰੋਂ ਇੱਕ ਵਾਜ ਜਿਹੀ ਨਿਕਲੀ..”ਕੇ ਸ਼ੁਕਰ ਏ ਪਰਮਾਤਮਾ ਤੇਰਾ..ਤੂੰ ਅਜੇ ਵੀ ਮੇਰਾ ਬਹੁਤ ਕੁਝ ਵੰਡੇ,ਟੁੱਟੇ ਅਤੇ ਗਵਾਚ ਜਾਣ ਤੋਂ ਬਚਾ ਲਿਆ ਏ ”
ਦੋਸਤੋ ਸਾਂਝੇ ਘਰਾਂ ਵਿਚ ਵੱਸਦੀਆਂ ਬਰਕਤਾਂ ਬਾਰੇ ਓਹ ਇਨਸਾਨ ਹੀ ਚੰਗੀ ਤਰਾਂ ਜਾਣ ਸਕਦਾ ਹੈ ਜਿਸਨੇ ਉਸ ਸੁਨਹਿਰੀ ਦੌਰ ਦੀਆਂ ਚੁੱਲੇ ਦੁਆਲੇ ਲੱਗਦੀਆਂ ਬਹੁਮੁੱਲੀਆਂ ਰੌਣਕਾਂ ਆਪਣੇ ਅੱਖੀਂ ਦੇਖੀਆਂ ਹੋਣ..ਅਤੇ ਵੇਹੜੇ ਵਿਚ ਉੱਗੇ ਰੁੱਖਾਂ ਦੀ ਠੰਡੀ ਛਾਂ ਥੱਲੇ ਗੁਜ਼ਾਰੀਆਂ ਜਾਂਦੀਆਂ ਸਿਖਰ ਦੁਪਹਿਰਾਂ ਅਤੇ ਤਾਰਿਆਂ ਢੱਕੀ ਕਾਲੀ ਬੋਲੀ ਰਾਤ ਵਿਚ ਕੋਠੇ ਤੇ ਵਿਛੇ ਮੰਜਿਆਂ ਉੱਤੇ ਆਉਂਦੀ ਮੱਲੋ ਮੱਲੀ ਨੀਂਦਰ ਦਾ ਮਿੱਠਾ ਜਿਹਾ ਸੁਆਦ ਆਪਣੀ ਰੂਹ ਤੇ ਮਾਣਿਆ ਹੋਵੇ!
ਹਰਪ੍ਰੀਤ ਸਿੰਘ ਜਵੰਦਾ.
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਮੈਨੂੰ ਲਗਦਾ ਮੇਰਾ ਵਾਹਿਗੁਰੂ ਮੇਰੇ ਨਾਲ ਨਰਾਜ਼ ਹੋ ਗਿਆ, ਕਰਕੇ ਮੈਂ ਸਿਮਰਨ ਤੇ ਨਹੀਂ ਬਹਿੰਦੀ ਨਾ! ਮੈਂ ਤਾਂ ਰਾਤ ਨੂੰ ਬੈਠੀ ਬੂਹਾ ਹੀ ਤੱਕਦੀ ਰਹਿੰਦੀ ਆ ਕਿ ਸ਼ਾਇਦ ਤੁਸੀਂ ਹੁਣ ਮੁੜ ਆਓ,ਹੁਣ ਮੁੜ ਆਓ। ਤੁਸੀਂ ਤਾਂ ਵਾਹਿਗੁਰੂ ਕੋਲ ਜਾ ਕੇ ਕੇਰਾਂ ਚਿੱਠੀ ਵੀ ਨਾ ਪਾਈ।ਮੈਨੂੰ ਇੰਨੀ ਬੇਗਾਨੀ ਕਰ ਦਿੱਤਾ ਕਿ Continue Reading »
ਅਜਾਮੋ ਇਕ ਗਰੀਬ ਆਦਮੀ ਦਾ ਇਕਲੌਤਾ ਪੁੱਤਰ ਹੈ. ਉਸ ਨੂੰ 17 ਸਾਲ ਦੀ ਉਮਰ ਵਿੱਚ ਕਤਲ ਦੇ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 2 ਦਿਨ ਪਹਿਲਾਂ, 40 ਸਾਲ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ, ਅਜਾਮੋ ਨੂੰ ਬੇਗੁਨਾਹੀ ਦੱਸਦਿਆਂ ਅਦਾਲਤ ਨੇ ਬਰੀ ਕਰ Continue Reading »
ਘਰ ਦਾ ਯੋਗੀ ਯੋਗੜਾ —— ਮੇਰੀ ਸਹੇਲੀ ਨੂੰ ਉਹਦੀ ਧੀਅ ਸਪੈਸ਼ਲਿਸਟ ਤੋਂ ਆਂਦਿਆਂ ਮੇਰੇ ਘਰ ਉਤਾਰ ਗਈ। ਉਹਦੇ ਹੋਏ ਟੈਸਟਾਂ ਤੋਂ ਪਤਾ ਲੱਗਿਆ ਕਿ ਉਹਨੂੰ ਸੂਗਰ( diabetes) ਹੋ ਸਕਦੀ ਆ ਤੇ ਉਹਦੇ ਡਾਕਟਰ ਨੇ ਸਪੈਸ਼ਲਿਸਟ ਕੋਲ ਡਾਈਟ ਪਲਾਨ ਲਈ ਭੇਜ ਦਿੱਤਾ। ਘਬਰਾਈ ਹੋਈ ਨੇ ਪਰਚਾ ਮੇਰੇ ਹੱਥ ਫੜਾਇਆ ਜਿਹਦੇ ਚ Continue Reading »
ਜਲੇਬੀਆਂ ਬਨਾਮ ਚਾਹ ☕☕ ਨੇੜੇ ਦੀ ਰਿਸ਼ਤੇਦਾਰੀ ਵਿਚ ਮਰਗਤ ਦਾ ਭੋਗ ਸੀ ਮੈਂ ਵੀ ਸੱਸ ਮਾਤਾ ਅਤੇ ਚਾਚੀਆਂ ਨਾਲ ਉੱਥੇ ਪਹੁੰਚ ਗਈ ।ਭੋਗ ਪੈਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਰੋਟੀ ਖਾ ਰਹੇ ਸਨ।ਰੋਟੀ ਵਿੱਚ ਜਲੇਬੀਆਂ ਵੀ ਸਨ।ਮੇਰੀ ਸੱਸ ਮਾਤਾ ਸ਼ੂਗਰ ਦੀ ਮਰੀਜ਼ ਹੈ ।ਘਰ ਉਹ ਮਿੱਠੀਆਂ ਚੀਜ਼ਾਂ ਖਾਣ ਪੀਣ ਦਾ ਬਹੁਤ Continue Reading »
ਚੜ੍ਹਦੀ ਉਮਰੇ ਜੁਆਨੀ ਦੀ ਦਹਿਲੀਜ ਤੇ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ…. ਉਹ ਹਰ ਰੋਜ ਸੁਵੇਰੇ ਕੱਲੀ-ਕੱਲੀ ਨੂੰ ਖੁਦ ਸਕੂਟਰ ਪਿੱਛੇ ਬਿਠਾ ਕੇ ਉਸ ਢਾਬੇ ਕੋਲੋਂ ਅਗਾਂਹ ਲੰਗਾ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰੇ ਵਾਪਿਸ ਲਿਆਉਂਦਾ! ਉਸਨੂੰ ਨੁੱਕਰ ਵਾਲੇ ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ Continue Reading »
ਰਾਹੁਲ ਸਟੇਸ਼ਨ ਤੇ ਖੜ੍ਹਾ ਹੈ । ਅਖ਼ਬਾਰ ਪੜ੍ਹ ਰਿਹਾ ਹੈ ਅਖ਼ਬਾਰ ਵਿਚ ਖ਼ਬਰ ਹੈ “ਇਕ ਬੁਜ਼ਰਗ ਘਰੋਂ ਲਾਪਤਾ” ਖ਼ਬਰ ਪੜ੍ਹ ਕਿ ਚਾਹ ਦੀ ਚੁਸਕੀ ਲੈਂਦਾ ਹੈ । ਫਿਰ ਖੜ੍ਹੀ ਗੱਡੀ ਦੇ ਡੱਬਿਆਂ ਵਿਚੋਂ ਅੱਖਾਂ ਨਾਲ ਕੁਝ ਲੱਭਣ ਲੱਗ ਜਾਂਦਾ ਹੈ ਤੇ ਉਸਦੀ ਨਿਗਾ ਸਟੇਸ਼ਨ ਦੇ ਖੰਭਿਆਂ ਤੇ ਪੈਂਦੀ ਹੈ ਕਿੰਨੇ Continue Reading »
(ਜ਼ਿੰਦਗੀ ਭਰ ਦਾ ਅਹਿਸਾਸ) ਮੇਰੇ ਨਾਲ ਜ਼ਿੰਦਗੀ ਵਿਚ ਏਦਾਂ ਦੀਆਂ, ਹਰ ਦਿਨ ਕੁਝ ਨਾ ਕੁਝ ਘਟਨਾਵਾਂ ਹੁੰਦੀਆਂ ਹੀ ਰਹਿੰਦੀਆਂ ਹੈ । ਜਿਵੇਂ ਕਿ ਕੁਝ ਦਿਨ ਪਹਿਲਾਂ ਮੈਂ ਕਿਸੇ ਕੰਮ ਤੋਂ ਆਪਣੇ ਸ਼ਹਿਰ ਵਾਪਸ ਆ ਰਿਹਾ ਸੀ, ਤੇ ਉਸ ਵਖਤ ਜੋ ਮੇਰੇ ਨਾਲ ਹੋਇਆ। ਮੈਂ ਉਸ ਨੂੰ ਇੱਕ ਕਹਾਣੀ ਦਾ ਰੂਪ Continue Reading »
ਨੂਰ ਅੱਜ ਸਵੇਰ ਤੋ ਹੀ ਥੋੜੀ ਪਰੇਸ਼ਾਨੀ ਕਾਰਨ ਘਰ ਵਿੱਚ ਇੱਧਰ-ਉਧਰ ਘੁੰਮ ਰਹੀ ਸੀ।ਉਸ ਨੇ ਸਵੇਰੇ ਰੋਟੀ ਵੀ ਢੰਗ ਨਾਲ ਨਹੀ ਸੀ ਖਾਦੀ ਕਿਉਕਿ ਅੱਜ ਉਸਦਾ ਆਈਲੈਟਸ ਦਾ ਨਤੀਜਾ ਆਉਣਾ ਸੀ।ਅਸਲ ਵਿੱਚ ਪਰੇਸਾਨੀ ਦਾ ਕਾਰਨ ਸੀ ਕਿ ਉਸਨੇ ਆਈਲੈਟਸ ਵਿੱਚ ਵਧੀਆ ਬੈਡ ਆਉਣ ਤੇ ਹੀ ਹੈਰੀ ਬਾਰੇ ਘਰ ਗੱਲ ਕਰਨੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)