ਕਿਸੇ ਵੀ ਇਨਸਾਨ ਦਾ ਦਿਮਾਗੀ ਤੌਰ ਤੇ ਬਿਮਾਰ ਹੋਣਾ ਕੋਈ ਛੋਟੀ ਜਿਹੀ ਗੱਲ ਨਹੀਂ ਹੁੰਦੀ। ਬਹੁਤ ਵਾਰ ਦੁੱਖ ਦਰਦ ਏਨੇ ਵਧ ਜਾਂਦੇ ਆ ਕਿ ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਕੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਆਂ।
ਕਿਸੇ ਦੇ ਚਲੇ ਜਾਣ ਬਾਦ ਹੀ ਅਸੀਂ ਕਹਿਣੇ ਆਂ ਕਿ ਇੱਕ ਵਾਰ ਪ੍ਰੌਬਲਮ ਦੱਸੀ ਹੁੰਦੀ ਤਾਂ ਕੋਈ ਹੱਲ ਲੱਭ ਲੈਂਦੇ। ਪਰ ਜਿਉਂਦੇ ਜੀਅ ਅਸੀਂ ਦੂਜਿਆਂ ਦੀ ਪੀੜ ਨੂੰ ਬੀਮਾਰੀ ਕਹਿ ਕੇ ਪਾਸੇ ਹੋ ਜਾਨੇ ਆਂ।
ਆਰਥਿਕ ਤੰਗੀ, ਰਿਸ਼ਤਿਆਂ ਵਿੱਚ ਅਣਬਣ ਜਾਂ ਕਿਸੇ ਵੀ ਤਰਾਂ ਦੀ ਸਮਾਜਿਕ ਤੇ ਪਰਿਵਾਰਿਕ ਪੀੜ ਕਿਤੇ ਨਾਂ ਕਿਤੇ ਮਾਨਸਿਕ ਰੋਗ ਤੱਕ ਪਹੁੰਚ ਜਾਂਦੀ ਆ। ਇਨਸਾਨ ਦਾ ਇਕੱਲਾਪਨ ਉਸ ਨੂੰ ਬਹੁਤ ਵਾਰ ਅੰਦਰੋਂ ਤੋੜ ਦਿੰਦਾ। ਅਸੀਂ ਸਭ ਹੱਡ ਮਾਸ ਦੇ ਬਣੇ ਹੋਏ ਪੁਤਲੇ ਆਂ। ਨਿੱਕੀਆਂ ਨਿੱਕੀਆਂ ਤਕਲੀਫਾਂ ਵਿੱਚ ਵੀ ਇੱਕ ਦੂਜੇ ਦਾ ਸਾਥ ਲੱਭਦੇ ਆਂ। ਆਪਣਿਆਂ ਦਾ ਸਾਥ ਦੁੱਖ ਵੇਲੇ ਮੱਲਮ ਦਾ ਕੰਮ ਕਰਦਾ। ਕੋਈ ਨਾਲ ਖੜਾ ਹੋਵੇ ਤਾਂ ਪੀੜ ਵੀ ਘਟ ਜਾਂਦੀ ਆ। ਪਰ ਅਫਸੋਸ ਕਿ ਦੁੱਖ ਦੀ ਘੜੀ ‘ਚ ਅਸੀਂ ਬਹੁਤ ਵਾਰ ਦੂਜਿਆਂ ਨੂੰ ਕੱਲੇ ਛੱਡ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ