ਸਭ ਇੱਥੇ ਹੀ ਰਹਿ ਜਾਂਦਾ
ਟਾਲਸਟਾਏ ਦੀ ਇੱਕ ਪ੍ਰਸਿੱਧ ਕਹਾਣੀ ਹੈ। ਕਹਿੰਦੇ ਕੇਰਾਂ ਇੱਕ ਆਦਮੀ ਦੇ ਘਰ ਇੱਕ ਸੰਨਿਆਸੀ ਮਹਿਮਾਨ ਹੋਇਆ।
ਰਾਤ ਨੂੰ ਖਾਣਾ ਖਾਕੇ ਬੈਠਿਆਂ ਦਾ ਹਾਸੀ-ਮਜਾਕ ਚੱਲ ਰਿਹਾ ਸੀ, ਸੰਨਿਆਸੀ ਨੇ ਸਹਿਜ ਸੁਭਾਏ ਹੀ ਕਹਿਤਾ ਕਿ ਤੂੰ ਕੀ ਐਥੇ ਖੇਤੀ ਕਰਨ ਲੱਗਿਆਂ। ਸਾਇਬੇਰੀਆ ਜਾ ! ਜ਼ਮੀਨ ਬਹੁਤ ਸਸਤੀ ਆ ਉੱਥੇ – ਮੁਫ਼ਤ ਹੀ ਮੰਨ । ਐਥੋਂ ਬੇਚ ਕੇ ਸਾਇਬੇਰੀਆ ਚਲਾ ਜਾ, ਹਜਾਰਾਂ ਏਕੜ ਜਮੀਨ ਆਜੂ ਓਧਰ, ਫੇਰ ਐਸ਼ ਕਰੀਂ। ਉੱਥੇ ਲੋਕ ਐਨੇ ਭੋਲ਼ੇ ਨੇ ਕਿ ਸਮਝ ਲੈ ਜਮੀਨ ਮੁਫ਼ਤ ਵਾਂਗੂ ਹੀ ਦੇ ਦਿੰਦੇ ਨੇ।
ਉਸ ਆਦਮੀ ਚ ਵਾਸਨਾ ਜਗੀ। ਅਗਲੇ ਦਿਨ ਤੜਕੇ ਹੀ ਜਮੀਨ ਬੇਚ ਕੇ, ਜੁੱਲੀ-ਬਿਸਤਰਾ ਬੰਨ੍ਹ ਕੇ ਚੜ੍ਹ ਗਿਆ ਗੱਡੇ ਤੇ ਪਹੁੰਚ ਗਿਆ ਆਥਣ ਨੂੰ ਸਾਇਬੇਰੀਆ।
ਜਦ ਪਹੁੰਚਿਆ ਤਾਂ ਗੱਲ ਉਸਨੂੰ ਸੱਚੀ ਲੱਗੀ ਸੰਨਿਆਸੀ ਦੀ। ਆਦਮੀ ਨੇ ਜਾਕੇ ਕਿਹਾ ਕਿ ਮੈਂ ਐਥੇ ਜਮੀਨ ਖਰੀਦਣੀ ਚਾਹੁੰਨਾ, ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਜਮੀਨ ਖਰੀਦਣੀ ਹੈ, ਤਾਂ ਪਹਿਲਾਂ ਤਾਂ ਆਹ ਪੈਸਿਆਂ ਦੀ ਪੋਟਲੀ ਪਾਸੇ ਰੱਖਦੇ।
ਜਮੀਨ ਖਰੀਦਣ ਦਾ ਇੱਕੋ ਉਪਾਅ ਆ ਬਸ ! ਕੱਲ ਸਵੇਰੇ ਤੁਰਪੀਂ ਐਥੋਂ, ਜਿੱਥੇ ਤੱਕ ਜਮੀਨ ਤੁਰਕੇ ਘੇਰ ਲਵੇਂ ਉਹ ਤੇਰੀ, ਬਸ ਸ਼ਰਤ ਇਹ ਆ ਕਿ ਸੂਰਜ ਡੁੱਬਣ ਤੋਂ ਪਹਿਲਾਂ ਵਾਪਸ ਆਉਣਾ ਪੈਣਾ ਜਿੱਥੋਂ ਚੱਲਿਆ ਸੀ। ਜਿੰਨੀ ਜਮੀਨ ਦਾ ਚੱਕਰ ਲੱਗਾ ਕੇ ਵਾਪਸ ਆਜੇ ਉਹ ਤੇਰੀ।
ਰਾਤ ਭਰ ਨਾ ਸੋ ਸਕਿਆ ਉਹ ਆਦਮੀ। ਤੁਸੀ ਹੁੰਦੇ ਤਾਂ ਵੀ ਸੋ ਨਾ ਸਕਦੇ, ਏਹਜੇ ਸਮੇਂ ਚ ਕੋਈ ਸੌਂਦਾ ਹੈ ਭਲਾ ? ਯੋਜਨਾਵਾਂ ਬਣਾਉਂਦਾ ਰਿਹਾ ਸਾਰੀ ਰਾਤ ਕਿ ਕਿੰਨੀ ਜਮੀਨ ਘੇਰ ਲਵਾਂ। ਸਵੇਰ ਹੁੰਦੇ ਹੀ ਭੱਜ ਲਿਆ, ਨਾਲ ਸਭ ਰੋਟੀ ਪਾਣੀ ਚੱਕ ਕੇ।
ਸੋਚਿਆ ਸੀ ਕਿ ਬਾਰਾਂ ਵਜੇ ਮੁੜ ਪਊਂ ਵਾਪਸ, ਤਾਂ ਕਿ ਸੂਰਜ ਡੁੱਬਦੇ ਡੁੱਬਦੇ ਪਹੁੰਚ ਜਾਵਾਂ ਵਾਪਸ ਪਿੰਡ। ਬਾਰਾਂ ਵੱਜ ਗਏ, ਕਿੰਨੇ ਹੀ ਮੀਲ ਚੱਲ ਚੁੱਕਿਆ ਸੀ, ਪਰ… ਵਾਸਨਾ ਦਾ ਕੋਈ ਅੰਤ ਹੈ ?
ਉਸਨੇ ਸੋਚਿਆ ਕਿ ਬਾਰਾਂ ਵੱਜ ਗਏ, ਹੁਣ ਮੁੜਨਾ ਚਾਹੀਦਾ। ਪਰ ਫੇਰ ਅਚਾਨਕ ਦਿਮਾਗ ਚ ਆਇਆ ਕਿ ਥੋੜੀ ਜਿਹੀ… ਬਸ ਥੋੜੀ ਜਿਹੀ ਜਮੀਨ ਹੋਰ ਘੇਰ ਲਵਾਂ। ਮੁੜਨ ਲੱਗੇ ਬਸ ਥੋੜਾ ਤੇਜ ਭੱਜਣਾ ਪਊ – ਐਨੀ ਕ੍ ਹੀ ਤਾਂ ਗੱਲ ਐ, ਇੱਕ ਹੀ ਦਿਨ ਦੀ ਤਾਂ ਗੱਲ ਐ !
ਉਸਨੇ ਪਾਣੀ ਵੀ ਨਾ ਪੀਤਾ, ਕਿਉਂਕਿ ਰੁਕਣਾ ਪੈਂਦਾ ਪੀਣ ਲਈ। ਇੱਕ ਦਿਨ ਦੀ ਹੀ ਤਾਂ ਗੱਲ ਐ, ਪਹੁੰਚ ਕੇ ਪੀ ਲਊ, ਫੇਰ ਸਾਰੀ ਉਮਰ ਪੀਂਦੇ ਰਹਾਂਗੇ। ਖਾਣਾ ਵੀ ਨਾ ਖਾਇਆ, ਰੋਟੀ ਪਾਣੀ ਸਭ ਰਸਤੇ ਚ...
...
ਹੀ ਸੁੱਟ ਦਿੱਤੇ, ਕਿਉਂਕਿ ਉਹਨਾਂ ਦਾ ਭਾਰ ਚੱਕਣਾ ਪੈ ਰਿਹਾ ਸੀ, ਭੱਜਿਆ ਨੀ ਸੀ ਜਾ ਰਿਹਾ ਚੰਗੀ ਤਰ੍ਹਾਂ।
ਕਰਦਾ ਕਰਦਾ ਦੋ ਵਜੇ ਵਾਪਸ ਮੁੜਿਆ, ਹੁਣ ਘਬਰਾਇਆ। ਸਾਰਾ ਜੋਰ ਲਗਾਇਆ – ਲੇਕਿਨ ਕਿੰਨਾ ਕ੍ ਭੱਜਦਾ ਸਾਰੀ ਤਾਕਤ ਖਤਮ ਹੋ ਚੁੱਕੀ ਸੀ।
ਉਹ ਪੂਰੀ ਜਾਨ ਲਗਾ ਕੇ ਦੌੜਿਆ, ਸਭ ਦਾਅ ਤੇ ਲਗਾ ਕੇ। ਸੂਰਜ ਡੁੱਬਣ ਲੱਗਿਆ। ਲੋਕ ਵੀ ਦਿਖਾਈ ਦੇਣੇ ਸ਼ੁਰੂ ਹੋਗੇ ਸੀ। ਜਿਆਦਾ ਦੂਰੀ ਨਹੀਂ ਸੀ ਰਹਿ ਗਈ।
ਪਿੰਡ ਦੇ ਲੋਕ ਖੜੇ ਸੀ, ਅਵਾਜ਼ਾਂ ਮਾਰ ਰਹੇ ਸੀ, ਉਤਸਾਹ ਵਧਾ ਰਹੇ ਸੀ। ਅਜੀਬ ਸਿੱਧੇ ਸਾਦੇ ਲੋਕ ਨੇ – ਸੋਚਣ ਲੱਗਿਆ ਮਨ ਚ – ਇਨ੍ਹਾਂ ਨੂੰ ਤਾਂ ਸੋਚਣਾ ਚਾਹੀਦਾ ਕਿ ਮੈਂ ਮਰ ਹੀ ਜਾਵਾਂ, ਇਹਨਾਂ ਨੂੰ ਧਨ ਵੀ ਮਿਲ ਜਾਵੇ ਟੇ ਜਮੀਨ ਵੀ ਨਾ ਦੇਣੀ ਪਵੇ।
ਉਸਨੇ ਇੱਕ ਲੰਬਾ ਸਾਹ ਲਿਆ – ਭੱਜਿਆ ਭੱਜਿਆ ਭੱਜਿਆ …! ਸੂਰਜ ਡੁੱਬਣ ਲੱਗਿਆ, ਡੁੱਬਦੇ ਡੁੱਬਦੇ ਆਦਮੀ ਉਹ ਡਿੱਗ ਪਿਆ ਧਰਤੀ ਤੇ। ਬਸ ਪੰਜ-ਸੱਤ ਗਜ ਦੂਰੀ ਹੀ ਬਾਕੀ ਸੀ।
ਘਸੀਟ ਘਸੀਟ ਕੇ ਓਹ ਉਸ ਰੇਖਾ ਤੱਕ ਪਹੁੰਚਿਆ ਜਿੱਥੋਂ ਭੱਜਿਆ ਸੀ। ਸੂਰਜ ਡੁੱਬ ਗਿਆ, ਤੇ ਏਧਰ ਇਹ ਆਦਮੀ ਵੀ ਮਰ ਗਿਆ।
ਪਿੰਡ ਦੇ ਸਿੱਧੇ-ਸਾਦੇ ਲੋਕ ਜਿੰਨਾ ਨੂੰ ਉਹ ਸਮਝਦਾ ਸੀ, ਹੱਸਣ ਲੱਗੇ – ਕਿ ਪਾਗਲ ਲੋਕ ਐਥੇ ਆਉਂਦੇ ਹੀ ਰਹਿੰਦੇ ਨੇ। ਇਹ ਕੋਈ ਪਹਿਲੀ ਘਟਨਾ ਨਹੀਂ ਸੀ, ਅਕਸਰ ਲੋਕ ਆਉਂਦੇ ਸੀ, ਤੇ ਇਸੇ ਤਰਾਂ ਮਰਦੇ ਸੀ। ਕੋਈ ਵੀ ਅੱਜ ਤੱਕ ਜਮੀਨ ਘੇਰ ਕੇ ਮਾਲਿਕ ਨਹੀਂ ਬਣ ਪਾਇਆ।
ਇਹ ਕਹਾਣੀ ਤੁਹਾਡੀ ਕਹਾਣੀ ਹੈ, ਸਭ ਦੀ ਜਿੰਦਗੀ ਦੀ ਕਹਾਣੀ ਹੈ। ਇਹੀ ਤਾਂ ਤੁਸੀਂ ਕਰ ਰਹੇ ਹੋਂ – ਦੌੜ ਰਹੇ ਓ ਕਿ ਸਭ ਕੁੱਝ ਪਾ ਲਈਏ – ਸਮਾਂ ਵੀ ਪੂਰਾ ਹੋਣ ਲੱਗਦਾ – ਪਰ ਸੋਚਦੇ ਹਾਂ ਕਿ ਥੋੜਾ ਹੋਰ ਦੌੜ ਲਈਏ। ਜਿਉਣ ਦਾ ਸਮਾਂ ਕਿੱਥੇ ਹੈ।
ਗਰੀਬ ਮਰ ਜਾਂਦੇ ਨੇ ਭੁੱਖੇ , ਅਮੀਰ ਮਰ ਜਾਂਦੇ ਨੇ ਭੁੱਖੇ, ਕਦੇ ਕੋਈ ਨਹੀਂ ਜੀ ਪਾਉਂਦਾ। ਜੀਉਣ ਲਈ ਥੋੜੀ ਸਮਝ ਚਾਹੀਦੀ ਆ, ਥੋੜੀ ਸਹਿਜਤਾ।
ਸਿਰਫ ਬੁੱਧ ਪੁਰਸ਼ ਜਿਉਂ ਪਾਉਂਦੇ ਨੇ। ਕਿਉਂਕਿ ਉਹ ਠਹਿਰ ਗਏ, ਕਿਉਂਕਿ ਉਹਨਾਂ ਦਾ ਚਿੱਤ ਹੁਣ ਚੰਚਲ ਨਹੀਂ। ਜਮੀਨ ਘੇਰ ਕੇ ਕਰੋਗੇ ਕੀ ? ਸਭ ਇੱਥੇ ਹੀ ਰਹਿ ਜਾਂਦਾ, ਨਾ ਕੁੱਛ ਲੈਕੇ ਆਉਂਦੇ ਹਾਂ , ਨਾ ਲੈਕੇ ਜਾਵਾਂਗੇ।
– ਓਸ਼ੋ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਰੀਤੂ ਉੱਚੀ ਉੱਡਦਾ ਜਹਾਜ ਦੇਖਦੀ ਉਹ ਤੋਤਲੀ ਅਵਾਜ਼ ਵਿੱਚ ਕਹਿੰਦੀ ਮੈਂ ਕਨੇਡਾ ਜਾਵਾਂਗੀ ।ਉਸਦੀ ਮਾਂ ਹੱਸਣ ਲੱਗਦੀ। ਰੀਤੂ ਜਿਉਂ -ਜਿਉਂ ਜਵਾਨ ਹੋਈ ਉਸਦੀ ਕਨੇਡਾ ਜਾਣ ਦੀ ਇੱਛਾ ਹੋਰ ਵੱਧ ਗਈ। ਰੀਤੂ ਉਸ ਸਮੇਂ ਬਹੁਤ ਖੁਸ਼ ਹੋ ਗਈ ਜਦ ਉਸ ਲਈ ਆਨ ਲਾਈਨ ਸ਼ਾਦੀ ਡਾਟ ਕਾਮ ਤੋਂ ਉਸ ਲਾਈ ਰਿਸ਼ਤਾ ਆਇਆ। Continue Reading »
ਮੈ ਬੱਚਪਨ ਤੋਂ ਹੀ ਇਕ ਸੁਪਨਾ ਜਿਹਾ ਦੇਖਿਆ ਇਕ ਚੰਗੇ ਆਧਿਆਪਕ ਬਨਣ ਦਾ ਬਸ ਆਸ ਬਹੁਤ ਆ ਮੈ ਬਹੁਤ ਹੀ ਚੰਗੀ ਪੜਾਈ ਕੀਤੀ ਬੀ .ਐਡ ,🅜 .🅐 ਪੰਜਾਬੀ ਤੇ ਪੋਲੀਟੀਕਲ science ਕਾਫੀ ਸਮਾਂ ਇਕ ਪ੍ਰਾਇਮਰੀ ਸਕੂਲ ਚ ਪੜਾਈ ਵੀ ਕਾਰਵਾਈ ਪਰ ਮੇਰੀ ਇਕ ਆਸ ਹੈ ਕਿ ਮੈ ਵੀ ਇਕ ਚੰਗੀ Continue Reading »
ਕੇਰਾ ਫੌਜੀ ਛੁੱਟੀ ਆਇਆ ਤੇ ਆਪਣੀ ਭੈਣ ਨੂੰ ਮਿਲਣ ਚਲਾ ਗਿਆ ਤਾ ਸ਼ਾਮ ਨੂੰ ਭੈਣ ਦੇ ਘਰ ਵਾਲੇ ਨੇ ਸਾਲੇ ਦਾ ਮਾਣ ਤਾਣ ਕਰਦੇ ਨੇ ਦਾਰੂ ਮੁਰਗੇ ਦਾ ਇੰਤਜਾਮ ਕੀਤਾ ਤੇ ਜਦ ਦੋ ਦੋ ਪੈੱਗ ਲੱਗ ਗਏ ਤਾ ਫੋਜੀ ਸਾਹਬ ਵੀ ਆਪਣੀ ਬਹਾਦਰੀ ਦੇ ਕਿੱਸੇ ਸੁਨਾਉਣ ਲੱਗ ਗਏ ਤੇ ਫਿਰ Continue Reading »
ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ , ਇਹ ਕਹਾਣੀ ਮੇਰੇ ਖੁਦ ਨਾਲ ਬੀਤੀ ਹੈ | ਮੈਂ ਇਹ ਕਹਾਣੀ ਇਸ ਲਈ ਸ਼ੇਅਰ ਕਰਨਾ ਚਾਹੁੰਦੀ ਸੀ ਤਾਂ ਜੋ ਜੋ ਮੇਰੇ ਨਾਲ ਹੋਇਆ ਹੋਰ ਕਿਸੇ ਨਾਲ ਨਾ ਹੋਵੇ , ਸ਼ਾਇਦ ਕੋਈ ਮੇਰਾ ਵੀਰ ਮੇਰੀ ਕਹਾਣੀ ਪੜ੍ਹ ਕੇ ਸ਼ਰਾਬ ਛੱਡ ਜਾਵੇ | ਸ਼ੁਰੂ ਕਰਦੀ Continue Reading »
ਪਿੰਡ ਦੀ ਫਿਰਨੀ ਤੇ ਬਾਂਦਰ-ਬਾਂਦਰੀ ਦਾ ਤਮਾਸ਼ਾ ਹੋ ਰਿਹਾ ਸੀ।ਥੜੇ ਤੇ ਬੈਠੇ ਬਜ਼ੁਰਗ,ਨੌਜਵਾਨ,ਬੁੜੀਆਂ,ਬੱਚੇ ਸਭ ਉਤਸੁਕਤਾ ਨਾਲ ਘੇਰਾ ਪਾਈ ਬਾਂਦਰ-ਬਾਂਦਰੀ ਦਾ ਤਮਾਸ਼ਾ ਦੇਖ ਹੱਸ ਰਹੇ ਸਨ।ਬਾਂਦਰ-ਬਾਂਦਰੀ ਦੋਨੋ ਭੁੱਖੇ ਸਨ ਤੇ ਉਹਨਾਂ ਦਾ ਮਾਲਿਕ ਹੋਰ ਹੋਰ ਕਰਦਾ ਤਮਾਸ਼ੇ ਨੂੰ ਵੱਡਾ ਕਰਦਾ ਜਾ ਰਿਹਾ ਸੀ। ਬਾਂਦਰੀ ਮਾਲਿਕ ਦੇ ਡਰੋ ਇੱਕ ਪਾਸੇ ਟਿਕ ਕੇ Continue Reading »
ਇਹ ਗੱਲ 1947 ਤੋਂ ਪਹਿਲਾਂ ਦੀ ਹੈ। ਮੁਲਤਾਨ ਜ਼ਿਲ੍ਹੇ ਦੇ ਘੁੱਗ ਵਸਦੇ ਕਸਬੇ ਖਾਨੇਵਾਲ ਦਾ ਇੱਕ ਪਿੰਡ ਚੱਕ ਨੰਬਰ 17 ਦੀ । ਇਸ ਪਿੰਡ ਦਾ ਇੱਕ ਹਰਿਆ ਭਰਿਆ ਪਰਿਵਾਰ ਜਿੰਨਾ ਦੇ ਪੁਰਖਿਆਂ ਦੀ ਮਿਹਨਤ ਨੇ ਇਸ ਉਜਾੜ ਬੀਆਬਾਨ ਬਾਰ ਦੇ ਇਲਾਕੇ ਨੂੰ ਇੱਕ ਖੁਸ਼ਹਾਲ ਇਲਾਕੇ ਵਿੱਚ ਬਦਲ ਦਿੱਤਾ। ਉਹਨਾਂ ਲਈ Continue Reading »
ਇਹ ਗੱਲ ਉਸ ਵੇਲੇ ਦੀ ਹੈ।ਜਦੋਂ ਮੈਂ +2 ਕਲਾਸ ਚ ਨਵਾ-ਨਵਾ ਹੋਇਆ ਸੀ। ਸਾਡੀ ਕਲਾਸ ਚ ਕੁੱਲ 85 ਨਿਆਣੇ ਪੜ੍ਹਦੇ ਸੀ। ਸਾਡੀ ਕਲਾਸ ਚ ਇੱਕ ਨਵੀ ਕੁੜੀ ਨੇ ਦਾਖਲਾ ਲਿਆ। ਜਿਸਦਾ ਨਾਮ ਨਵਨੀਤ ਸੀ। ਜੋ ਸਾਰੇ ਸਕੂਲ ਦੀਆਂ ਕੁੜੀਆਂ ਤੋਂ ਸੋਹਣੀ ਸੀ।ਬਹੁਤ ਹੁਸ਼ਿਆਰ ਵੀ ਸੀ। ਉਹ ਨਾਨ ਮੈਡੀਕਲ ਸਟ੍ਰੀਮ ਵਿਚ Continue Reading »
ਉਹਦੀਆਂ ਦੋ ਧੀਆਂ ਸਨ , ਵੱਡੀ ਪੰਦਰਾਂ ਸਾਲ ਦੀ ਤੇ ਛੋਟੀ ਬਾਰਾਂ ਸਾਲ ਦੀ ਸੀ । ਦੋਨੇ ਕੁੜੀਆਂ ਬਹੁਤ ਸਿਆਣੀਆਂ ਤੇ ਆਗਿਆਕਾਰ ਸਨ । ਹਮੇਸ਼ਾ ਆਪਣੀਆਂ ਜਮਾਤਾਂ ਵਿੱਚੋਂ ਅੱਵਲ ਆਉਂਦੀਆਂ । ਪਰ ਉਹ ਆਪ ਬਹੁਤ ਸ਼ਰਾਬ ਪੀਂਦਾ ਸੀ , ਬੜਬੋਲਾ ਵੀ ਸੀ ਤੇ ਸ਼ਰਾਬ ਦੇ ਨਸ਼ੇ ਵਿੱਚ ਕੀ ਕਰਦਾ ਕੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)