ਅਸਲੀਅਤ
ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ!
ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ!
ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ ਅਤੇ ਅੰਗਰੇਜੀ ਦੀਆਂ ਅਖਬਾਰਾਂ ਤੋਂ ਇਲਾਵਾ ਕੁਝ ਵੀ ਨਹੀਂ ਸੀ..ਮਗਰੋਂ ਪਤਾ ਲੱਗਾ ਨਕਲੀ ਵਰਦੀ ਵਾਲਾ ਇਹ ਨਕਲੀ ਪੁਲਸ ਅਫਸਰ ਹੋਰ ਵੀ ਬਹੁਤ ਸਾਰੇ ਚੰਨ ਚਾੜ ਕੇ ਗਿਆ ਸੀ..!
ਇੰਝ ਹੀ ਕਾਫੀ ਅਰਸਾ ਪਹਿਲਾਂ ਕਨੇਡਾ ਤੋਂ ਆਇਆ ਇੱਕ ਨਕਲੀ ਐੱਨ.ਆਰ ਆਈ ਕਿੰਨੀ ਦੇਰ ਤਕ ਪਿੰਡਾਂ ਥਾਵਾਂ ਵਿਚ ਭੋਲੇ ਭਾਲੇ ਲੋਕਾਂ ਨੂੰ ਕੁੜੀਆਂ ਵੇਖਣ ਦੀ ਬਹਾਨੇ ਬੇਵਕੂਫ ਬਣਾਉਂਦਾ ਰਿਹਾ..ਅਖੀਰ ਮੇਂਹਗੀ ਕਾਰ ਕਿਰਾਏ ਦੀ ਨਿਕਲੀ..ਨਾਲ ਲਿਜਾਏ ਜਾਂਦੇ ਮਾਂ ਪਿਓ ਭੂਆ ਫੁੱਫੜ ਕਨੇਡਾ ਦਾ ਐਡਰੈੱਸ ਸਭ ਕੁਝ ਨਕਲੀ ਨਿੱਕਲੇ ਤੇ ਅਖੀਰ ਨੱਕ ਨਾਲ ਲਕੀਰਾਂ ਕੱਢ ਖਲਾਸੀ ਹੋਈ!
ਦੋਸਤੋ ਇਹ ਇੱਕ ਐਸੀ ਮਾਨਸਿਕਤਾ ਏ..ਜਿਹੜੀ ਆਪਣੇ ਸ਼ਿਕਾਰ ਨੂੰ ਵਕਤੀ ਤੌਰ ਤੇ ਮਸ਼ਹੂਰ ਹੋਣ ਅਤੇ ਦੂਜਿਆਂ ਤੋਂ ਵੱਡੇ ਦਿਸਣ ਦੀ ਜੱਦੋ-ਜਹਿਦ ਵਿਚ ਕਿਸੇ ਹੱਦ ਤੱਕ ਵੀ ਲੈ ਜਾਣ ਤੋਂ ਗੁਰੇਜ ਨਹੀਂ ਕਰਦੀ..!
ਕਾਫੀ ਸਾਲ ਪਹਿਲਾਂ ਜਗਾਧਰੀ ਤੋਂ ਗੁਰੂ ਰਾਮਦਾਸ ਦੀ ਨਗਰੀ ਆਉਂਦੇ ਇੱਕ ਆਮ ਜਿਹੇ...
...
ਬਜ਼ੁਰਗ ਸ੍ਰਦਾਰਜੀ ਬਾਰੇ ਇੱਕ ਦਿਨ ਓਹਨਾ ਦੇ ਡਰਾਈਵਰ ਤੋਂ ਪਤਾ ਲੱਗਾ ਕੇ ਜਗਾਧਰੀ,ਨੋਇਡਾ ਫਰੀਦਾਬਾਦ ਅਤੇ ਹੋਰ ਕਿੰਨੀਆਂ ਥਾਵਾਂ ਤੇ ਕਿੰਨੇ ਸਾਰੇ ਕਾਰੋਬਾਰਾਂ ਦੇ ਮਾਲਕ ਹਨ..
ਪੁੱਛਣ ਤੇ ਹੱਸਦੇ ਹੋਏ ਆਖਣ ਲੱਗੇ ਕੇ ਜੇ ਮੈਂ ਆਪਣੇ ਬਾਰੇ ਸਾਰਾ ਕੁਝ ਦੱਸ ਦਿੰਦਾ ਤਾਂ ਪਹਿਲੀ ਗੱਲ ਤੁਹਾਡਾ ਮੇਰੇ ਨਾਲ ਗੱਲ ਕਰਨ ਦਾ ਲਹਿਜਾ ਬਦਲ ਜਾਣਾ ਸੀ ਤੇ ਦੂਜਾ ਜਿਸ ਗੁਰੂ ਦੇ ਦਰਸ਼ਨ ਕਰਨ ਆਇਆ ਹਾਂ ਉਸਦੇ ਹਰ ਵੇਲੇ “ਸਹਿਜ” ਵਿਚ ਰਹਿਣ ਵਾਲੇ ਹੁਕਮ ਦੀ ਹੁਕਮ ਅਦੂਲੀ ਹੋ ਜਾਣੀ ਸੀ..!
ਜੰਗਲੀ ਬਾਂਦਰਾਂ ਤੋਂ ਸਤਾਏ ਹੋਏ ਆਂਧਰਾ ਪ੍ਰਦੇਸ਼ ਦੇ ਇੱਕ ਕਿਰਸਾਨ ਨੇ ਆਪਣੇ ਕੁੱਤੇ ਉੱਤੇ ਸ਼ੇਰ ਦੀ ਖੱਲ ਵਾਲੀਆਂ ਕਿੰਨੀਆਂ ਸਾਰੀਆਂ ਧਾਰੀਆਂ ਵਾਹ ਦਿੱਤੀਆਂ..ਫੋਰਮੁੱਲਾ ਕਾਮਯਾਬ ਰਿਹਾ..ਹੁਣ ਕੋਈ ਬਾਂਦਰ ਡਰਦਾ ਮਾਰਾ ਲਾਗੇ ਨਹੀਂ ਲੱਗਦਾ..
ਪਰ “ਕੰਨਨ” ਨਾਮ ਦਾ ਇਹ ਕੁੱਤਾ ਅੱਜਕੱਲ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਚਿੰਤਤ ਰਹਿੰਦਾ ਹੈ ਸ਼ਾਇਦ ਸੋਚਦਾ ਹੋਵੇਗਾ ਕੇ ਜਿਸ ਦਿਨ ਬਾਂਦਰਾਂ ਨੂੰ ਮੇਰੀ ਅਸਲੀਅਤ ਪਤਾ ਲੱਗੀ ਪਤਾ ਨਹੀਂ ਕੀ ਹਾਲ ਕਰਨਗੇ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਸਰਦਾਰਾ ਦੇ ਖੇਤੋ ਸਾਮ ਨੂੰ ਕੰਮ ਮੁਕਾ ਹਰਨੇਕ ਸਿੰਘ ਘਰ ਵਾਪਸ ਆ ਰਿਹਾ ਸੀ। ਸਿਰ ਉੱਤੇ ਢਿੱਲਾ ਜਿਹਾ ਪਰਣਾ,ਪੈਰੀ ਚੱਪਲਾ ਤੇ ਮੈਲੇ ਜਿਹੇ ਕਪੜੇ ਬਸ ਇਹੀ ਉਸ ਦੀ ਪਹਿਚਾਣ ਸੀ। ਕਾਹਲੇ-੨ ਕਦਮਾ ਨਾਲ ਵਾਪਸ ਆਉਦੇ ਹੋਏ ਦਾ ਧਿਆਨ ਸੜਕ ਦੇ ਕਿਨਾਰੇ ਬੈਠੇ ਇਕ ਆਦਮੀ ਤੇ ਗਿਆ ਜਿਹੜਾ ਆਪਣੇ ਖਿਡਾਉਣਿਆ ਨੂੰ Continue Reading »
ਸੂਬਾ ਸਿੰਘ ਦਾ ਦਿਲ ਅੰਦਰੇ-ਅੰਦਰ ਡੁੱਬਦਾ ਜਾ ਰਿਹਾ ਸੀ..ਦੋ ਦਿਨ ਬਾਦ ਉਹਦੀ ਇਕਲੌਤੀ ਧੀ ਦਾ ਵਿਆਹ ਸੀ ਤੇ ਉਹਨੂੰ ਕਿਸੇ ਪਾਸਿਓਂ ਸੁਣਨ ‘ਚ ਆਇਆ ਕਿ ਮੁੰਡਾ ਵਿਹਲੜ ਆ ਤੇ ਨਸ਼ਾ ਪੱਤਾ ਕਰਦਾ ਏ…ਉਹਦਾ ਚਿੱਤ ਨੀ ਮੰਨਦਾ ਸੀ ਕਿ ਇਵੇਂ ਹੋ ਸਕਦਾ ਕਿ ਉਹ ਬੰਦਾ ਪਰਖਣ ‘ਚ ਗਲਤੀ ਨੀ ਕਰ ਸਕਦਾ..ਮੁੰਡੇ Continue Reading »
ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..! ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ Continue Reading »
ਥੋੜੇ ਦਿਨ ਪਹਿਲਾਂ ਦੀ ਗੱਲ ਏ, ਇੱਕ ਲੜਕੀ ਦਾ ਵਿਆਹ ਤੈਅ ਹੋਇਆ। ਲੜਕੀ ਪੜ੍ਹੀ ਲਿਖੀ ਨੌਂਕਰੀ ਪੇਸ਼ੇ ਵਾਲੀ ਸੀ ਅਤੇ ਵਿਚੋਲੇ ਦੇ ਦੱਸਣ ਮੁਤਾਬਿਕ ਲੜਕੇ ਦੀ ਕਾਫ਼ੀ ਜ਼ਮੀਨ ਸੀ ਅਤੇ ਉਸਨੇ ਨੌਂਕਰੀ ਛੱਡ ਆਪਣਾ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਰੋਕੇ ਵੇਲੇ ਲੜਕੇ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ Continue Reading »
ਜੱਜ …….ਭਾਈ ਆਖਰੀ ਵਾਰ ਕਿਸਨੂੰ ਮਿਲਣਾ ਚਾਹੇਂਗਾ ? ਮੁਜਰਿਮ ..ਜੀ ਮੇਰੀ ਵਹੁਟੀ ਨੂੰ ਮਿਲਾ ਦਿਓ ! ਜੱਜ …….ਕਿਓਂ ਜੰਮਣ ਵਾਲਿਆਂ ਕਿ ਗੁਨਾਹ ਕੀਤਾ ..ਮਾਂ ਪਿਓ ਨੂੰ ਨਹੀਂ ਮਿਲਣਾ ? ਮੁਜਰਿਮ …ਉਹ ਤੇ ਜੀ ਫਾਂਸੀ ਮਗਰੋਂ ਜਦੋਂ ਦੋਬਾਰਾ ਜੰਮਿਆ ਤਾਂ ਓਸੇ ਵੇਲੇ ਫੇਰ ਮਿਲ ਹੀ ਜਾਣੇ ਪਰ ਵਹੁਟੀ ਲਈ ਤਾਂ ਪੰਝੀ Continue Reading »
ਅਖੀਰ ਕਿੰਨੇ ਸਾਰੇ ਟੈਸਟਾਂ ਮਗਰੋਂ ਰਿਪੋਰਟ ਆ ਹੀ ਗਈ.. ਨਾਲਦੀ ਥੋੜਾ ਉਦਾਸ ਹੋਈ ਜਾਪੀ ਪਰ ਉਹ ਉਸਨੂੰ ਕਲਾਵੇ ਵਿੱਚ ਲੈਂਦਾ ਹੋਇਆ ਆਖਣ ਲੱਗਾ..”ਫੇਰ ਕੀ ਹੋਇਆ..ਸ਼ਾਇਦ ਉਸ ਅਕਾਲ ਪੁਰਖ ਨੂੰ ਏਹੀ ਮਨਜੂਰ ਸੀ”! ਦੋਵੇਂ ਪੜੇ ਲਿਖੇ ਸਨ..ਸੋਚ ਤੇ ਅਕਾਲ ਪੁਰਖ ਦੀ ਬੜੀ ਹੀ ਜਿਆਦਾ ਬਖਸ਼ਿਸ਼ ਸੀ ਅਤੇ ਸਭ ਤੋਂ ਵੱਧ ਇੱਕ Continue Reading »
ਮੇਰਾ ਨਾਮ ਜੱਸ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ । ਮੈਂ ਆਪਣੀ ਜ਼ਿੰਦਗੀ ਵਿੱਚ ਖੁੱਸ਼ ਹਾਂ । ਮੇਰੀ Arrange Marriage ਹੋਈ ਹੈ । ਮੈਂ ਲੁਧਿਆਣੇ ਦਾ ਵਸਨੀਕ ਹਾਂ । ਮੈਂ Joint Family ਤੋਂ ਹਾਂ। ਮੇਰੇ ਪਿਆਰ ਦੀ ਕਹਾਣੀ ਸੰਨ 2012 ਤੋਂ ਸ਼ੁਰੂ ਹੁੰਦੀ ਹੈ, ਉਦੋਂ Facebook ਦਾ Continue Reading »
ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ। ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)