ਬੈਂਡ-ਏਡ
ਅੰਦਾਜੇ ਮੁਤਾਬਿਕ ਕਿਸੇ ਵੱਡੇ ਸ਼ਹਿਰ ਦੇ ਅਲੂਣੇ ਜਿਹੇ ਦੋ ਜਵਾਕਾਂ ਨੂੰ ਇੱਕ ਜਖਮੀਂ ਕੁੱਤਾ ਦਿਸ ਪਿਆ..ਦੋਹਾਂ ਨੇ ਸਾਰਾ ਦਿਨ ਕਮਾਏ ਸੀਮਤ ਜਿਹੇ ਪੈਸਿਆਂ ਵਿਚ ਕੁਝ ਪੈਸੇ ਖਰਚ ਕਿੰਨੀਆਂ ਸਾਰੀਆਂ “ਬੈਂਡ-ਏਡ” ਲੈ ਆਂਦੀਆਂ ਤੇ ਮੁੜ ਰੱਬ ਦੇ ਇਸ ਨਿੱਕੇ ਜਿਹੇ ਜੀ ਨੂੰ ਆਪਣੇ ਪੱਟਾਂ ਤੇ ਬਿਠਾ ਐਨ ਬਣਾ ਸਵਾਰ ਕੇ ਲਾ ਦਿੱਤੀਆਂ..ਕਿਸੇ ਕੋਲੋਂ ਲੰਘਦੇ ਨੇ ਫੋਟੋ ਖਿੱਚ ਨੈਟ ਤੇ ਪਾ ਦਿੱਤੀ!
ਪਹਿਲੀ ਨਜ਼ਰੇ ਤਾਂ ਇਹ ਵਰਤਾਰਾ ਆਮ ਜਿਹਾ ਲੱਗਦਾ ਏ ਪਰ ਸੰਵੇਦਨਸ਼ੀਲਤਾ ਦੇ ਨਜਰੀਏ ਨਾਲ ਵੇਖਿਆਂ ਇਹ ਜਰੂਰ ਮਹਿਸੂਸ ਹੁੰਦਾ ਏ ਕੇ ਵਾਹੋਦਾਹੀ ਨੱਸੀ ਤੁਰੀ ਜਾਂਦੀ ਜਿੰਦਗੀ ਵਿਚ ਬੇਗਾਨੇ ਦੇ ਜਖਮਾਂ ਲਈ ਕੁਝ ਪਲ ਕੱਢ ਮਰਹਮ ਪੱਟੀ ਕਰਦੇ ਹੋਏ ਕੋਲ ਬੈਠੇ ਇਹਨਾਂ ਦੋ ਦੇਵ-ਪੁਰਸ਼ਾਂ ਨੂੰ ਪਤਾ ਨਹੀਂ ਕਿੰਨੀਆਂ ਕੂ ਦੁਆਵਾਂ ਦੇ ਰਿਹਾ ਹੋਣਾ ਏ ਇਹ ਰੱਬ ਦਾ ਜੀ..!
ਪੈਂਤੀ ਚਾਲੀ ਸਾਲ ਪਹਿਲਾਂ ਦੀ ਗੱਲ ਏ..ਇੱਕ ਰਿਸ਼ਤੇਦਾਰ ਕੋਲ ਫ਼ੀਏਟ ਕਾਰ ਹੋਇਆ ਕਰਦੀ ਸੀ..ਡਰਾਈਵਰ ਨੂੰ ਖਾਸ ਹਿਦਾਇਤ ਹੁੰਦੀ ਕੇ ਕਿਸੇ ਨੂੰ ਹੱਥ ਨੀ ਲਾਉਣ ਦੇਣਾ..ਪਿੰਡੀ-ਥਾਈਂ ਗਿਆਂ ਉਚੇਚਾ ਐਸੀ ਜਗਾ ਖੜੀ ਕਰਨੀ ਜਿਥੇ ਸਾਰਿਆਂ ਦੀ ਨਜਰ ਪਵੇ..
ਇੱਕ ਵਿਆਹ ਤੇ ਇੱਕ ਨਿੱਕੇ ਜੁਆਕ ਨੂੰ ਸਿਰ ਤੇ ਵੱਡੀ ਸੱਟ ਲੱਗ ਗਈ..ਮਾਂ ਨੇ ਤਰਲੇ ਪਾਏ ਕੇ ਕਾਰ ਤੇ ਪਾ ਕੇ ਹਸਪਤਾਲ ਲੈ ਚੱਲਦੇ ਹਾਂ ਪਰ ਇੱਕ ਅਫ਼ਸਰੀ ਤੇ ਦੂਜਾ ਉਸ ਵੇਲੇ ਦੇ ਟਾਵੇਂ ਟਾਵੇਂ ਦੌਲਤਮੰਦ ਹੋਣ ਦੀ ਖੁਮਾਰੀ..ਨਾ ਹੀ ਮੰਨੇ..ਆਖਣ ਕਾਰ ਦੀਆਂ...
...
ਸੀਟਾਂ ਖਰਾਬ ਹੋ ਜਾਣੀਆਂ!
ਫੇਰ ਪਿੰਡ ਵਿਚੋਂ ਹੀ ਇੱਕ ਜੁਆਨ ਆਪਣਾ ਨਵਾਂ ਨਕੋਰ ਫੋਰਡ ਟਰੈਕਟਰ ਕੱਢ ਲਿਆਇਆ..
ਹਵਾ ਨਾਲ ਗੱਲਾਂ ਕਰਦਾ ਹੋਇਆ ਅੱਧੇ ਘੰਟੇ ਵਿਚ ਕੋਲ ਹੀ ਪੈਂਦੇ “ਕਾਦੀਆਂ” ਸ਼ਹਿਰ ਤੋਂ ਟਾਂਕੇ ਲਵਾ ਕੇ ਮੋੜ ਵੀ ਲਿਆਇਆ..ਕਾਦਰ ਦੀ ਕੁਦਰਤ ਦਾ ਸਬੱਬ ਵੇਖੋ..ਆਥਣ ਵੇਲੇ ਮੁੜਦੇ ਹੋਇਆਂ ਦੀ ਓਹੀ ਫ਼ੀਏਟ ਕਾਰ ਮੀਂਹ ਨਾਲ ਗਿਲੇ ਹੋਏ ਕੱਚੇ ਪਹੇ ਤੋਂ ਤਿਲਕ ਕੇ ਸੜਕ ਤੋਂ ਥੱਲੇ ਲਹਿ ਗਈ..ਹੁਣ ਇਸ ਵਾਰੀ ਵੀ ਓਹੀ ਫੋਰਡ ਕੰਮ ਆਇਆ!
ਦੱਸਦੇ ਇੱਕ ਵਾਰ ਜੰਗਲ ਨੂੰ ਅੱਗ ਲੱਗ ਗਈ..
ਨਿੱਕੀ ਜਿਹੀ ਚਿੜੀ ਆਪਣੀ ਚੁੰਝ ਵਿਚ ਪਾਣੀ ਭਰ ਲਿਆਉਂਦੀ ਤੇ ਲਟ ਲਟ ਬਲਦੇ ਇੱਕ ਰੁੱਖ ਤੇ ਪਾ ਦਿਆ ਕਰਦੀ..ਕੋਲੋਂ ਨੱਸੀ ਜਾਂਦਾ ਹਾਥੀ ਮਖੌਲ ਜਿਹੇ ਨਾਲ ਆਖਣ ਲੱਗਾ “ਕਮਲੀਏ ਜਾਨ ਬਚਾ ਕੇ ਦੌੜ ਜਾ..ਤੇਰੇ ਚੁੰਝ ਭਰ ਪਾਣੀ ਨਾਲ ਏਡੀ ਵੱਡੀ ਅੱਗ ਥੋੜਾ ਬੁਝ ਜਾਣੀ ਏ”
ਆਖਣ ਲੱਗੀ ਭਰਾਵਾਂ ਆਹ ਗੱਲ ਮੈਨੂੰ ਵੀ ਪਤਾ ਏ..ਪਰ ਜਦੋਂ ਕਦੀ ਇਸ ਜੰਗਲ ਦੇ ਇਤਿਹਾਸ ਵਿਚ ਇਸ ਲੱਗੀ ਅੱਗ ਦਾ ਜਿਕਰ ਆਵੇਗਾ ਤਾਂ ਉਸ ਵੇਲੇ ਮੇਰਾ ਨਾਮ “ਨੱਸਣ ਵਾਲਿਆਂ” ਵਿਚ ਨਹੀਂ ਸਗੋਂ “ਬੁਝਾਉਣ ਵਾਲਿਆਂ” ਦੀ ਲਿਸਟ ਵਿਚ ਲਿਖਿਆ ਜਾਵੇਗਾ!
ਹਰਪ੍ਰੀਤ ਸਿੰਘ ਜਵੰਦਾ!
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਉਹ ਅੱਗੋਂ ਹੋਰ ਪੜ੍ਹਨਾ ਚਾਹੁੰਦੀ ਸੀ ਪਰ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਵਿਆਹ ਦਿੱਤੀ ਗਈ.. ਅਗਲੇ ਘਰ ਵੀ “ਜਮਾਨੇ ਦੀ ਖਰਾਬ ਹਵਾ” ਦਾ ਹਵਾਲਾ ਦੇ ਕੇ ਕੋਈ ਛੋਟੀ-ਮੋਟੀ ਨੌਕਰੀ ਤੱਕ ਵੀ ਨਹੀਂ ਕਰਨ ਦਿੱਤੀ ਗਈ.. ਉਸਨੂੰ ਖਰਚ ਵਾਸਤੇ ਹਰ ਮਹੀਨੇ ਦੋ ਹਜਾਰ ਦੇ ਦਿੱਤੇ ਜਾਂਦੇ ਸਨ..ਨਿਆਣਿਆਂ ਦੀਆਂ Continue Reading »
ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ’ਤੇ। ਤੈਨੂੰ ਯਾਦ ਕਰਦੀ ਮਰਗੀ ਉਹ।” ਬਾਪੂ ਦੀ ਇਸ ਗੱਲ ’ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ।ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ।ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ ਹੋਈ ਸੀ।ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ। “ਕਰੀ ਤਾਂ ਜਾਂਦੇ Continue Reading »
ਸੂਹ ਪੱਕੀ ਸੀ..ਉੱਤੋਂ ਆਏ ਹੁਕਮ ਮੁਤਾਬਿਕ ਅਸਾਂ ਦਿਨ ਢਲੇ ਸਿਧੇ ਰਾਹ ਨਾਲੋਂ ਮਗਰਲੀ ਫਿਰਨੀ ਤੇ ਥੋੜੀ ਵਿਥ ਜਿਹੀ ਪਾ ਜਾ ਜਿਪਸੀ ਖਲਿਆਰੀ..! ਕੰਧ ਵੀ ਪਿਛਲੇ ਪਾਸਿਓਂ ਟੱਪੀ.. ਵੇਖਿਆ ਉਹ ਕੱਲਾ ਆਪੇ ਹੀ ਟੋਕਾ ਗੇੜ ਰਿਹਾ ਸੀ..! ਏਡੇ ਵੱਡੇ ਪਿੰਡ ਵਿਚ ਏਨੀ ਦਹਿਸ਼ਤ ਕੇ ਕਿਸੇ ਨੇ ਚੀਰਨੀ ਤੱਕ ਲਾਉਣ ਵਾਸਤੇ ਵੀ Continue Reading »
ਕਿਰਦਾਰ ਅਤੇ ਕਿਰਦਾਰਕੁਸ਼ੀ ਦੀ ਗੱਲ ਕਰਦਿਆਂ.. ਸਾਢੇ ਤਿੰਨ ਦਹਾਕੇ ਪਹਿਲਾਂ ਵਾਪਰੀ ਦਾ ਜਿਕਰ ਜਰੂਰੀ ਏ! ਸ੍ਰੀ ਹਰਗੋਬਿੰਦ ਪੁਰ ਇਲਾਕੇ ਦੀ ਇੱਕ ਬਹਿਕ ਤੇ ਘੁਸਮੁਸੇ ਜਿਹੇ ਆਇਆ ਚੜ੍ਹਦੀ ਉਮਰ ਦੇ ਨੌਜੁਆਨਾਂ ਦਾ ਇੱਕ ਗਰੁੱਪ ਪੱਕੀ-ਪਕਾਈ ਰੋਟੀ ਸਿਰਫ ਇਸ ਕਰਕੇ ਬਿਨਾ ਖਾਦਿਆਂ ਛੱਡ ਗਿਆ ਕਿਓੰਕੇ ਘਰ ਵਿਚ ਕੋਈ ਸਿਵਾਏ ਦੋ ਧੀਆਂ ਦੇ Continue Reading »
ਦੀਦੀ..!ਮੰਮੀ ਪਾਪਾ ਆਪਣੇ ਖਾਣ ਵਾਸਤੇ ਕੀ ਲੈ ਕੇ ਆਉਣਗੇ ਬਜ਼ਾਰੋਂ..?” -“ਕੇਲੇ..ਹੋਰ ਕੀ.?” -“ਮੈਨੂੰ ਪਤਾ ਹੈ,ਦੋ ਹੀ ਲੈਕੇ ਆਉਣਗੇ..ਇੱਕ ਤੇਰਾ, ਇੱਕ ਮੇਰਾ..! ਆਪ ਕਿਉਂ ਨੀ ਖਾਂਦੇ ਮੰਮੀ..ਨਾਲੇ ਡਾਕਟਰ ਕਹਿੰਦਾ ਵੀ ਹੈ ਉਹਨਾਂ ਨੂੰ ਖਾਣ ਨੂੰ..?” ਓਏ ਆਪਾਂ ਗਰੀਬ ਲੋਕ ਹਾਂ, ਮੰਮੀ ਦੀ ਦਵਾਈ ਵੀ ਮਸਾਂ ਹੀ…!”ਨਿੱਕੀ ਜਿਹੀ ਕੁੜੀ ਦਾ ਗੱਚ ਭਰ Continue Reading »
ਕਹਾਣੀ ਸਬਰ ਦੀ ਇਕ ਬਜੁਰਗ ਜਦੋ ਵੀ ਘਰ ਆਇਆ ਕਰੇ ਘਰ ਵਿੱਚ ਪੁੱਤ ਧੀਆਂ ਨੂੰਹਾਂ ਪੋਤੇ ਪੋਤੀਆਂ ਦੇਖ ਕੇ ਆਖਿਆ ਕਰੇ ਬਲੇ ਵੇ ਸਬਰਾ ਬਲੇ । ਇਕ ਦਿਨ ਵੱਡੀ ਨੂੰਹ ਨੇ ਆਪਣੇ ਸੌਹਰੇ ਨੂੰ ਪੁੱਛਿਆ ਪਿਤਾ ਜੀ ਮੈ ਜਦੋ ਦੀ ਆਈ ਆ ਤੁਹਾਡੇ ਕੋਲੋ ਏਹੋ ਹੀ ਸੁਣਦੀ ਆਉਦੀ ਆ ਬਲੇ Continue Reading »
ਪੂਰੇ ਅਠਾਰਾਂ ਵਰੇ ਪਹਿਲਾਂ.. ਚੰਗੀ ਤਰਾਂ ਯਾਦ ਹੈ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਅਵਾਜਾਂ ਗੂੰਜ ਰਹੀਆਂ ਸਨ.. “ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਧੀਏ” ਫੇਰ ਵੱਡਾ ਸਾਰਾ ਜਵਾਰਭਾਟਾ ਆਇਆ ਤੇ ਅਗਲੇ ਹੀ ਪਲ ਇਹ ਮੇਮਣਾ ਮੇਰੇ ਸਾਮਣੇ ਅਚੇਤ ਪਿਆ ਸੀ..! ਮੈਂ ਪੀੜਾਂ ਦੇ ਸਮੁੰਦਰ ਵਿਚੋਂ ਬਾਹਰ ਆ ਚੁਕੀ ਸਾਂ..ਬੈੱਡ Continue Reading »
ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)