ਬੇਜੁਬਾਨ
ਓਹਨੀ ਦਿਨੀ ਸ਼ਹਿਰ ਰਹਿੰਦੇ ਹੁੰਦੇ ਸਾਂ..ਜਦੋਂ ਵੀ ਲਵੇਰੇ ਲਈ ਰੱਖੀ ਹੋਈ ਇੱਕ ਵਲੈਤੀ ਗਾਈਂ ਦੇ “ਵੱਛਾ” ਜੰਮ ਪੈਂਦਾ ਤਾਂ ਕੁਝ ਦਿਨ ਦੁੱਧ ਚੁੰਗਾਉਣ ਮਗਰੋਂ ਵੱਛੇ ਨੂੰ ਸਾਡੇ ਨਾਨਕੇ ਪਿੰਡ ਭੇਜ ਦਿੱਤਾ ਜਾਂਦਾ ਸੀ..ਉਹ ਅੱਗੋਂ ਉਸਦਾ ਕੀ ਕਰਦੇ ਸਾਨੂੰ ਨਹੀਂ ਸੀ ਦੱਸਿਆ ਜਾਂਦਾ..!
ਮਗਰੋਂ ਕਿੱਲੇ ਤੇ ਬੱਝੀ ਦਾ ਬੜਾ ਬੁਰਾ ਹਾਲ ਹੁੰਦਾ..ਕਿੰਨੇ ਦਿਨ ਅੜਿੰਗਦੀ ਰਹਿੰਦੀ..ਕਈ ਵਾਰ ਕੋਲ ਜਾ ਕੇ ਵੇਖਦੇ ਤਾਂ ਅਥਰੂ ਵੀ ਵਗਾ ਰਹੀ ਹੁੰਦੀ..
ਇੱਕ ਵਾਰ ਤੀਜੇ ਸੂਏ ਫੇਰ ਵੱਛਾ ਦੇ ਦਿੱਤਾ..
ਬੜਾ ਹੀ ਸੋਹਣਾ..ਭੂਰੇ ਰੰਗ ਦਾ..ਉਹ ਹਮੇਸ਼ਾਂ ਕੋਲ ਬੰਨੇ ਆਪਣੇ ਪੁੱਤ ਨੂੰ ਚੱਟਦੀ ਰਹਿੰਦੀ..ਉਸਦਾ ਗੰਦ ਮੰਦ ਸਾਫ ਕਰਦੀ..ਕਈ ਵਾਰ ਕਿੱਲੇ ਤੇ ਬੱਝੀ ਔਖੀ ਹੋ ਕੇ ਵੀ ਉਸਨੂੰ ਆਪਣਾ ਸਾਰਾ ਦੁੱਧ ਚੁੰਘਾ ਦਿਆ ਕਰਦੀ..ਫੇਰ ਉਹ ਪਤਲਾ ਗੋਹਾ ਕਰਿਆ ਕਰਦਾ..ਮੈਨੂੰ ਝਿੜਕਾਂ ਪੈਂਦੀਆਂ..ਫੇਰ ਮੈਂ ਦੋਹਾਂ ਨੂੰ ਬੁਰਾ ਭਲਾ ਆਖਦਾ..ਉਹ ਸਾਰਾ ਕੁਝ ਚੁੱਪ ਚਾਪ ਸਹਿ ਲਿਆ ਕਰਦੀ..
ਕੁਝ ਦਿਨਾਂ ਬਾਅਦ ਨਾਨਕਿਓਂ ਇੱਕ ਭਾਈ ਨਵਾਂ ਜੰਮਿਆ ਵੱਛਾ ਲੈਣ ਆ ਗਿਆ..
ਉਸਨੇ ਸਾਈਕਲ ਦੀ ਪਿੱਛੇ ਵੱਡੀ ਸਾਰੀ ਸੀਟ ਤੇ ਵੱਡਾ ਸਾਰਾ ਟੋਕਰਾ ਬੰਨਿਆ ਹੋਇਆ ਸੀ..!
ਜਦੋਂ ਉਹ ਉਸਨੂੰ ਉਸ ਨੂੰ ਟੋਕਰੀ ਵਿਚ ਬਿਠਾ ਕੇ ਤੁਰਨ ਲੱਗਾ ਤਾਂ ਕਿੱਲੇ ਤੇ ਬੱਝੀ ਬਹੁਤ ਹੀ ਜਿਆਦਾ ਅੜਿੰਗੀ..ਬੜੀ ਦੁਹਾਈ ਦਿੱਤੀ..ਇੰਝ ਦਾ ਵਰਤਾਰਾ ਕਰੇ ਜਿੱਦਾਂ ਕੋਈ ਜਾਨ ਹੀ ਕੱਢ ਕੇ ਲਈ ਜਾਂਦਾ ਹੋਵੇ..ਟੋਕਰੇ ਵਿਚ ਬੰਨਿਆ ਵੱਛਾ ਵੀ ਮਾਂ ਵੱਲ ਵੇਖ ਕਿੰਨੀ ਦੇਰ ਮਿਮਿਆਕਦਾ ਰਿਹਾ..!
ਫੇਰ ਕੁਝ ਦੇਰ ਬਾਰ ਉਹ ਅੱਖੋਂ ਓਹਲੇ ਹੋ ਗਿਆ..ਉਹ ਜਿਧਰ ਨੂੰ ਗਿਆ ਸੀ ਉਹ ਉਸ ਦਿਸ਼ਾ ਵੱਲ ਵੇਖ ਲੈਂਦੀ..ਕਿੱਲੇ ਦਾ...
...
ਚੱਕਰ ਕੱਟਦੀ ਤੇ ਫੇਰ ਰੌਲਾ ਪਾਉਣ ਲੱਗ ਜਾਂਦੀ..ਪੱਠਿਆਂ ਨਾਲ ਭਰੀ ਖੁਰਲੀ ਵੱਲ ਮੂੰਹ ਨਾ ਕਰੇ..
ਮੈਂ ਸਕੂਲੋਂ ਮੁੜ ਕੇ ਆਕੇ ਰੋਟੀ ਪਾਣੀ ਖਾਦਾ..ਫੇਰ ਰੁਟੀਨ ਮੁਤਾਬਿਕ ਕਿਲੇ ਤੋਂ ਬੱਝੀ ਹੋਈ ਨੂੰ ਖੋਹਲ ਲਿਆ ਤੇ ਘਾਹ ਚਾਰਨ ਲਈ ਖੁੱਲ੍ਹਾ ਛੱਡ ਲਿਆ..!
ਉਹ ਸੰਗਲ ਛੁਡਾ ਕੇ ਇੱਕਦਮ ਓਧਰ ਨੂੰ ਭੱਜ ਤੁਰੀ ਜਿਧਰ ਨੂੰ ਉਸਦੇ ਪੁੱਤ ਨੂੰ ਲਿਜਾਇਆ ਗਿਆ ਸੀ..ਤੇ ਫੇਰ ਕੁਝ ਚਿਰ ਮਗਰੋਂ ਦੌੜੀ ਜਾਂਦੀ ਮੇਰੇ ਅੱਖੋਂ ਓਹਲੇ ਹੋ ਗਈ..!
ਮੈਂ ਘਰੇ ਆ ਕੇ ਸਾਈਕਲ ਚੁੱਕਿਆ ਤੇ ਆਪ ਵੀ ਕਾਹਲੀ ਨਾਲ ਓਧਰ ਨੂੰ ਹੀ ਹੋ ਤੁਰਿਆ..ਕਿਲੋਮੀਟਰ ਦੂਰ ਜਾ ਕੇ ਕੀ ਵੇਖਿਆ ਸੜਕ ਦੇ ਇੱਕ ਪਾਸੇ ਖਲੋਤੀ ਆਪਣੇ ਪੁੱਤ ਨੂੰ ਦੁੱਧ ਚੁੰਘਾ ਰਹੀ ਸੀ ਤੇ ਉਹ ਵੀ ਆਖਰੀ ਵਾਰ ਦੇ ਦੁੱਧ ਦੀ ਆਖਰੀ ਬੂੰਦ ਤੱਕ ਨਿਚੋੜ ਲੈਣ ਦੀ ਖਾਤਿਰ ਮਾਂ ਦੇ ਹਵਾਨੇ ਨੂੰ ਕਾਹਲੀ ਨਾਲ ਢੁੱਡਾਂ ਮਾਰੀ ਜਾ ਰਿਹਾ ਸੀ..ਤੇ ਉਹ ਉਸਦਾ ਪਿੰਡਾਂ ਚੱਟਦੀ ਹੋਈ ਮਾਂ ਹੋਣ ਦਾ ਫਰਜ ਨਿਭਾ ਰਹੀ ਸੀ..
ਸੋ ਦੋਸਤੋ ਕੌਣ ਕਹਿੰਦਾ ਏ ਕੇ ਇਹ ਬੇਜੁਬਾਨ ਜਜਬਾਤ ਹੀਣ ਹੁੰਦੇ ਨੇ..ਇਹਨਾਂ ਦੇ ਕਾਲਜਿਆਂ ਵਿਚੋਂ ਵੀ ਓਨੀ ਪੀੜ ਹੀ ਉਜਾਗਰ ਹੁੰਦੀ ਏ ਜਿੰਨੀ ਇੱਕ ਆਮ ਇਨਸਾਨ ਅੰਦਰ ਆਪਣੀ ਔਲਾਦ ਤੋਂ ਵਿਛੜਣ ਲੱਗਿਆਂ ਉੱਠਦੀ ਏ..!
(ਕਿਸੇ ਨਾਲ ਵਾਪਰੇ ਅਸਲੀ ਵਰਤਾਰੇ ਦਾ ਬਿਰਤਾਂਤ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਅਮਰੀਕੀ ਪਰਿਵਾਰ..ਇੱਕ ਬੱਚੇ ਨੇ ਜਨਮ ਲਿਆ..ਵੱਡਾ ਹੋਇਆ..ਹੱਡ-ਭੰਨਵੀਂ ਮੇਹਨਤ ਕੀਤੀ..ਪਾਰਟ ਟਾਈਮ ਜੋਬਾਂ ਕੀਤੀਆਂ! ਟਾਪ ਕਲਾਸ ਮੈਡੀਕਲ ਸਕੂਲ ਵਿਚ ਦਾਖਲਾ ਲਿਆ..ਫਿਰ ਵਜੀਫਾ..ਫੇਰ ਪੰਜ ਛੇ ਸਾਲ ਦੀ ਹੋਰ ਸਖਤ ਮੇਹਨਤ ਤੋਂ ਬਾਅਦ ਡਿਗਰੀ ਹਾਸਿਲ ਕੀਤੀ! ਫੇਰ ਇੱਕ ਬਹੁਤ ਹੀ ਵੱਡੇ ਹਸਪਤਾਲ ਵਿਚ ਇਕ ਸਾਲ ਵੋਲੰਟੀਅਰ ਕੰਮ ਕੀਤਾ! ਰਿਸਰਚ ਕਰਨ ਹੋਰ ਵੱਡੀ ਯੂਨੀਵਰਸਿਟੀ ਵਿਚ Continue Reading »
ਬੀਜੀ ਨੂੰ ਸੋਨੇ ਨਾਲ ਅਤੇ ਭੈਣ ਜੀ ਨੂੰ ਆਪਣੇ ਕਮਰੇ ਨਾਲ ਬਹੁਤ ਪਿਆਰ ਸੀ.. ਬੀਜੀ ਨੇ ਕਿਧਰੇ ਜਾਣਾ ਹੁੰਦਾ ਤਾਂ ਗਹਿਣਿਆਂ ਵਾਲੀ ਪੋਟਲੀ ਹਮੇਸ਼ਾਂ ਆਪਣੇ ਨਾਲ ਹੀ ਰਖਿਆ ਕਰਦੀ.. ਭੈਣ ਜੀ ਵੀ ਜਦੋਂ ਕਾਲਜ ਵੱਲੋਂ ਕੈਂਪ ਤੇ ਜਾਂਦੀ ਤੇ ਆਪਣੇ ਕਮਰੇ ਨੂੰ ਜਿੰਦਾ ਮਾਰ ਜਾਇਆ ਕਰਦੀ..ਮੈਨੂੰ ਫਰੋਲਾ-ਫਰੋਲੀ ਦੀ ਆਦਤ..ਮੈਂ ਲੁਕਾਈ Continue Reading »
ਮੈਂ ਅੰਮ੍ਰਿਤ ਕੌਰ ਮੈਂਨੂੰ ਤੇ ਤੁਸੀ ਸਭ ਜਾਣਦੇ ਹੀ ਹੋਂਣੇ ਆ ਮੈਂ ਅੱਜ ਤੁਹਾਡੇ ਨਾਲ ਆਪਣੀ ਚੱਲ ਰਹੀ ਜ਼ਿੰਦਗੀ ਬਾਰੇ ਕੁਝ ਗੱਲਾਂ ਕਰਨੀਆਂ ਨੇ ਦੋਸਤੋ ਮੈਂਨੂੰ ਲੱਗਦਾ ਤੁਸੀ ਵੀ ਓਹੀ ਜ਼ਿੰਦਗੀ ਜੀਅ ਰਹੇ ਹੋਂਣੇ ਜੋ ਮੈਂ ਜੀਅ ਰਹੀ ਹਾਂ ਤੁਸੀ ਸੋਚਦੇ ਹੋਣੇ ਕੇ ਮੈਂ ਕਿਹੋ ਜੀ ਜ਼ਿੰਦਗੀ ਬਾਰੇ ਗੱਲ ਕਰ Continue Reading »
ਪੰਜ ਸਾਲ ਪਹਿਲਾ ਰਾਹੁਲ ਦ੍ਰਵਿੜ ਨੂੰ ਭਾਰਤੀ ਕ੍ਰਿਕੇਟ ਨੂੰ ਦਿੱਤੇ ਅਸਧਾਰਨ ਯੋਗਦਾਨ ਬਦਲੇ ਬੰਗਲੌਰ ਯੂਨੀਵਰਸਿਟੀ ਨੇ ‘ਆਨਰੇਰੀ ਡਾਕਟਰੇਟ ‘ਦੀ ਉਪਾਧੀ ਦਿੱਤੀ ਸੀ। ਰਾਹੁਲ ਨੇ ਨਾਂ ਸਿਰਫ ਓਹ ਡਿਗਰੀ ਵਾਪਿਸ ਕਰ ਦਿੱਤੀ,ਸਗੋਂ ਇਕ ਖ਼ੂਬਸੂਰਤ ਭਾਸ਼ਣ ਵੀ ਦਿੱਤਾ ਸੀ।ਉਸਨੇ ਕਿਹਾ,”ਮੇਰੀ ਪਤਨੀ ਇੱਕ ਡਾਕਟਰ ਹੈ,ਇਹ ਟਾਈਟਲ ਹਾਸਿਲ ਕਰਨ ਲਈ ਉਸਨੇ ਬਹੁਤ ਰਾਤਾਂ ਬਿਨਾ Continue Reading »
ਡਿਪਰੈੱਸ਼ਨ ਗ੍ਰਸਤ ਇੱਕ ਸੱਜਣ ਜਦੋਂ ਪੰਜਾਹ ਸਾਲ ਦੀ ਉਮਰ ਦੇ ਹੋਏ ਤਾਂ ਉਨ੍ਹਾਂ ਦੀ ਪਤਨੀ ਨੇ ਡਿਪਰੈੱਸ਼ਨ ਤੋਂ ਛੁਟਕਾਰੇ ਦਾ ਰਾਹ ਸਮਝਾਉਣ ਇਕ ਸਿਆਣੇ ਕੋਲੋਂ ਇਲਾਜ ਲਈ ਵਕਤ ਲਿਆ। ਕੁਦਰਤੀ ਉਹ ਇਕ ਜੋਤਿਸ਼ੀ ਵੀ ਸੀ। ਘਰਵਾਲੀ ਬੋਲੀ “-ਇਹ ਭਿਆਨਕ ਡਿਪਰੈੱਸ਼ਨ ਚ ਨੇ, ਇਹਨਾਂ ਦੀ ਕੁੰਡਲੀ ਵੀ ਵੇਖੋ।”ਅਤੇ ਕਿਹਾ ਕਿ ਇਹਨਾਂ Continue Reading »
ਰਿਸ਼ਤੇਦਾਰ ਮੈਨੂੰ ਅਕਸਰ ਹੀ ਹਿਸਾਬਣ ਆਖ ਸੱਦਿਆ ਕਰਦੇ.ਗੱਲ ਗੱਲ ਤੇ ਕਾਪੀ ਪੈਨਸਿਲ ਕੱਢ ਹਿੱਸਾਬ ਕਰਨ ਲੱਗ ਜਾਇਆ ਕਰਦੀ ਸਾਂ ਸ਼ਾਇਦ ਇਸੇ ਲਈ ਹੀ! ਗੁੜਗਾਓਂ ਨਵਾਂ-ਨਵਾਂ ਕੰਮ ਸ਼ੁਰੂ ਕੀਤਾ ਤਾਂ ਕਿਸੇ ਦੀ ਸਿਫਾਰਿਸ਼ ਤੇ ਚੜ੍ਹਦੀ ਉਮਰ ਦੋ ਮੁੰਡੇ ਕੰਮ ਤੇ ਰੱਖ ਲਏ..! ਬਾਪ ਚੁਰਾਸੀ ਵੇਲੇ ਆਟੋ ਰਿਕਸ਼ੇ ਸਣੇ ਖਤਮ ਕਰ ਦਿੱਤਾ Continue Reading »
ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ Continue Reading »
ਨਿਯੁਕਤੀ ਮਗਰੋਂ ਛੇਵੀਂ ਜਮਾਤ ਨੂੰ ਪੰਜਾਬੀ ਪੜਾਉਣੀ ਸ਼ੁਰੂ ਕਰ ਦਿੱਤੀ.. ਉਸ ਸਰਕਾਰੀ ਸਕੂਲ ਵਿਚ ਜਿਆਦਾਤਰ ਗਰੀਬ ਤਬਕੇ ਦੇ ਬੱਚੇ ਹੀ ਪੜਿਆ ਕਰਦੇ ਸਨ..! ਦਰਮਿਆਨੇ ਕਦ ਦਾ ਪਤਲਾ ਜਿਹਾ ਉਹ ਮੁੰਡਾ ਹਮੇਸ਼ਾਂ ਹੀ ਬਾਕੀਆਂ ਨਾਲੋਂ ਵੱਖਰਾ ਬੈਠਦਾ ਹੁੰਦਾ..! ਅੱਧੀ ਛੁੱਟੀ ਵੇਲੇ ਵੀ ਅਕਸਰ ਕੱਲਾ ਬੈਠਾ ਕੁਝ ਨਾ ਕੁਝ ਲਿਖਦਾ ਰਹਿੰਦਾ.. ਇੱਕ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)