Rip Priyanka Reddy
ਉਸਦੀ ਸਕੂਟੀ ਖਰਾਬ ਹੋ ਗਈ…..ਉਸਨੇ ਭੈਣ ਨੂੰ ਫੋਨ ਕੀਤਾ..
“ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ” ਉਸਦੀ ਭੈਣ ਨੇ ਜੁਆਬ ਦਿੱਤਾ…
” ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ…ਸ਼ਾਇਦ ਮਦਦ ਮਿਲ ਜਾਵੇਗੀ ” ਪ੍ਰਿਅੰਕਾ ਨੇ ਜੁਆਬ ਦਿੱਤਾ….ਤੇ ਕਾਲ ਡਿਸਕੋਨੇਕਟ ਕਰ ਦਿੱਤੀ…
ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ ਬਾਅਦ ਫੇਰ ਆਪਣੀ ਭੈਣ ਨੂੰ ਫੋਨ ਲਗਾਇਆ….ਕਿ ਪਤਾ ਕਰੇ ਕਿ ਪ੍ਰਿਅੰਕਾ ਨੂੰ ਮਦਦ ਮਿਲ ਗਈ ਕਿ ਨਹੀਂ….ਪਰ ਫੋਨ ਦੀ ਬਸ ਰਿੰਗ ਜਾ ਰਹੀ ਸੀ….ਫੋਨ ਨਹੀਂ ਅਟੈਂਡ ਕੀਤਾ ਗਿਆ…
ਦੇਰ ਬਾਅਦ ਪ੍ਰਿਅੰਕਾ ਦੀ ਅੱਗ ਨਾਲ ਸੜੀ ਹੋਈ ਲਾਸ਼ ਮਿਲੀ…..ਉਸਨੂੰ ਸਮੂਹਿਕ ਬਲਾਤਕਰ ਤੋਂ ਬਾਦ ਮਾਰ ਦਿੱਤਾ ਗਿਆ ਸੀ…
ਇਕ ਸਕੂਟੀ ਖਰਾਬ ਹੋਣ ਦੀ ਦੇਰ ਸੀ ਕਿ ਇਕ ਨੌਜਵਾਨ ਕੁੜੀ ਅਤੇ ਉਸਦੇ ਪਰਿਵਾਰ ਦੀ ਜ਼ਿੰਦਗੀ ਹੀ ਬਦਲ ਗਈ…ਮਦਦਗਾਰ ਜਾਪਦੇ ਲੋਕ ਬਲਾਤਕਾਰੀ ਸਾਬਤ ਹੋਏ…
…
ਦਿਲ ਦੁਖਦਾ ਹੈ ਐਦਾਂ ਦੀਆਂ ਖਬਰਾਂ ਪੜ੍ਹ ਕੇ….
ਬੜੀ ਵਾਰ ਮੇਰੇ ਨਾਲ ਜਦੋਂ ਵੀ ਮੇਰੀ ਭੈਣ ਸੀ….ਜਾਂ ਮੇਰੀ ਕੁੜੀ ਮਿੱਤਰ ਸੀ…ਜਦੋਂ ਵੀ ਕੋਈ ਉਹਨਾਂ ਵੱਲ ਗੰਦੀਆਂ ਨਜ਼ਰਾਂ ਦੇ ਨਾਲ ਦੇਖ ਵੀ ਲੈਂਦਾ ਸੀ…ਮਨ ਬਹੁਤ ਦੇਰ ਤੱਕ ਡਿਸਟਰਬ ਹੀ ਰਹਿੰਦਾ ਰਿਹਾ….ਜਿੰਨਾ ਦੀ ਕੁੜੀ ਨਾਲ ਇਹ ਦਰਿੰਦਗੀ ਹੋਈ ਹੋਵੇਗੀ….ਉਹਨਾਂ ਦੇ ਮਨ ਬਾਰੇ ਸੋਚ ਕੇ ਹੀ ਦਿਲ ਉਦਾਸ ਹੋ ਜਾਂਦਾ ਹੈ…ਸ਼ਰੀਰ ਚ ਕਮਜ਼ੋਰੀ ਭਰ ਜਾਂਦੀ ਹੈ…
ਨਹੀਂ ਪਤਾ ਕਿ ਇਸ ਸਭ ਦਾ ਹੱਲ ਕੀ ਹੈ….ਬਸ...
...
ਦਿਲ ਦੁਖਦਾ ਹੈ….ਤੇ ਅੱਖਾਂ ਚ ਹੰਝੂ ਆ ਜਾਂਦੇ ਨੇ…ਆਪਣੀਆਂ ਪਛਾਣ ਦੀਆਂ ਕੁੜੀਆਂ ਲਈ ਫਿਕਰ ਪੈਦਾ ਹੋ ਜਾਂਦੀ ਹੈ….ਰੱਬ ਅੱਗੇ ਏਹੀ ਅਰਦਾਸ ਹੁੰਦੀ ਹੈ ਕਿ ਹਰ ਧੀ ਆਪਣੇ ਘਰ…ਆਪਣਿਆਂ ਚ ਟੈਮ ਸਿਰ ਪੁੱਜ ਜਾਵੇ….ਕਿਸੇ ਦਾ ਵਹੀਕਲ ਨਾ ਖਰਾਬ ਹੋਵੇ…ਕੋਈ ਅਣਜਾਣ ਲੋਕਾਂ ਦੀ ਭੀੜ ਚ ਨਾ ਫਸੇ….ਕਿਸੇ ਨਾਲ ਕੁਝ ਬੁਰਾ ਨਾ ਹੋਵੇ..
ਸਾਡੇ ਆਲੇ ਦੁਆਲੇ ਬੜੇ ਨੌਜਵਾਨ ਐਦਾਂ ਦੇ ਹੁੰਦੇ ਨੇ…ਜੋ ਤੁਰੀ ਆਂਦੀਆਂ ਕੁੜੀਆਂ ਬਾਰੇ…ਦਿਖਦੀਆਂ ਕੁੜੀਆਂ ਬਾਰੇ ਗੰਦੇ ਭੱਦੇ ਕੋਮੈਂਟ ਕਰਦੇ ਨੇ…ਇਹ ਲੋਕ ਓਹੀ ਨੇ ਜੋ ਬਲਾਤਕਾਰ ਕਰਨ ਦਾ ਮੌਕਾ ਮਿਲਣ ਤੇ ਬਲਾਤਕਾਰ ਜਰੂਰ ਹੀ ਕਰਨਗੇ….ਏਨਾ ਨਾਲ ਯਰਾਨਾ ਖਤਮ ਕਰ ਦੇਣਾ ਚਾਹੀਦਾ ਹੈ…ਜੇ ਆਪਾਂ ਐਦਾਂ ਨਹੀਂ ਕਰਦੇ…ਤਾਂ ਸਾਨੂੰ ਕੋਈ ਹੱਕ ਨਹੀਂ ਕਿਸੇ ਵੀ ਬਲਾਤਕਾਰ ਲਈ ਹੰਝੂ ਵਗਾਉਣ ਦਾ…
…
ਬਲਾਤਕਾਰ ਤੋਂ ਬਾਦ ਮੋਮਬੱਤੀਆਂ ਜਗਾਉਣ ਦਾ ਕੋਈ ਮਤਲਬ ਨਹੀਂ….ਜੇ ਅਸੀਂ ਇਕੱਠੇ ਹੋ ਕੇ ਕਿਸੇ ਜਿਉਂਦੇ ਨੂੰ ਗੰਦੇ ਲੋਕਾਂ ਤੋਂ ਸੁਰੱਖਿਅਤ ਨਹੀਂ ਰੱਖ ਸਕਦੇ…ਤਾਂ ਉਸਦੇ ਕਤਲ ਤੋਂ ਬਾਦ ਇਕੱਠੇ ਹੋ ਕੇ ਰੋਸ਼ਨੀਆਂ ਕਰਨੀਆਂ ਬੇਅਸਰ ਨੇ….ਜਿਸਦੇ ਨਾਲ ਕਿਸੇ ਦਾ ਜੀਵਨ ਰੋਸ਼ਨ ਨਹੀਂ ਹੁੰਦਾ….ਜੋ ਚਲਾ ਜਾਂਦਾ ਹੈ ਵਾਪਸ ਨਹੀਂ ਆਂਦਾ..
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਹਾਣੀ ( ਵੇ ਮੈਂ ਹੋਜੂ ਸਾਧਨੀ) ” ਬੇਟੇ ਤੇਰੇ ਮੰਮੀ ਕਿੱਥੇ ਨੇ ?” ” ਡੈਡੀ ਜੀ ਬਾਬਾ ਜੀ ਦੇ ਡੇਰੇ ਗਏ ਨੇ ਉਹ ਗੁਆਂਢਣ ਚਾਚੀ ਨਾਲ ” ” ਹੈਂਅ , ਉਹਨੂੰ ਡੇਰੇ ਜਾਣ ਦਾ ਕੀ ਕਮਲ ਛੁੱਟਿਆ” ” ਹਾਹਾਹਾ , ਡੈਡੀ ਜੀ ਮੰਮੀ ਜਾਣਾ ਨਹੀਂ ਸੀ ਚਾਹੁੰਦੇ, ਚਾਚੀ ਜੀ ਕਿੰਨੇ Continue Reading »
ਛੇਵੀਂ ਜਮਾਤ ਵਿੱਚ ਨਾਲ ਪੜਦਾ ਪੰਡਤਾਂ ਦਾ ਇੱਕ ਮੁੰਡਾ ਹਿਸਾਬ ਤੋਂ ਪੂਰਾ ਚਾਲੂ ਸੀ! ਇੱਕ ਦਿਨ ਟੈਸਟ ਸੀ..ਆਖਣ ਲੱਗਾ ਯਾਰ ਆਉਂਦਾ ਜਾਂਦਾ ਕੁਝ ਨਹੀਂ ਦੱਸ ਕੀ ਕਰੀਏ? ਆਖਿਆ ਇੱਕ ਸਕੀਮ ਤੇ ਹੈ..ਜੇ ਮੰਨ ਲਵੇਂ ਤਾਂ..ਸਕੂਲ ਵਾਲੇ ਨਲਕੇ ਦੀ ਹੱਥੀ ਦਾ ਬੋਲਟ ਚੋਰੀ ਕਰ ਲੈ..ਤ੍ਰੇਹ ਲੱਗੂ ਤਾਂ ਮਾਸਟਰ ਜੀ ਪਾਣੀ ਲੈਣ Continue Reading »
18-11-2021 ਸਮਾਂ =7.10ਸਵੇਰ “ਸ਼ਰੀਰ ਤੋਂ ਕਮਜ਼ੋਰ ਹੋ ਚੁੱਕੀ ਬਿਰਧ ਔਰਤ ਬੇਬੇ ਰੂਪ, ਘਰ ਮੰਜੇ ਤੇ ਪਈ ਸੋਚਦੀ ਇੰਨੀ ਤਕਲੀਫ ਆ ਸ਼ਰੀਰ ਨੂੰ ਕੋਈ ਦਵਾਈ ਬੂਟੀ ਲੈ ਆਉਨੀ ਆ,ਆਪਣੇ ਪਤੀ ਨੂੰ ਆਖ ਸੜਕ ਵੱਲ ਨੂੰ ਕੱਲੀ ਹੀ ਤੁਰ ਪੈਂਦੀ,ਕੱਲੀ ਤਾ ਕਿਉਂਕਿ ਇੱਕ ਮੁੰਡਾ ਹੈ ਉਹ ਆਪਣੀ ਘਰਵਾਲੀ ਨਾਲ ਸ਼ਹਿਰ ਰਹਿੰਦਾ, ਉਹਦੀ Continue Reading »
ਸ਼ੱਕ ਸਵੇਰ ਦੇ12 ਕੋ ਵੱਜੇ ਸਨ, ਫੋਨ ਦੀ ਘੰਟੀ ਵੱਜੀ ਤੇ ਅੱਗੋਂ ਕਿਸੇ ਜਾਣ ਪਹਿਚਾਣ ਵਾਲੇ ਸੱਜਣ ਦਾ ਫੋਨ ਸੀ,ਜੋ ਬਹੁਤ ਘਬਰਾਹਟ ਵਿੱਚ ਕਹਿ ਰਿਹਾ ਸੀ ਪੱਤਰਕਾਰ ਸਾਬ ਤੁਹਾਡੇ ਨਾਲ ਅੱਜ ਆਖਰੀ ਗੱਲਬਾਤ ਹੋਏ ਸ਼ਾਹਿਦ, ਮੈਂ ਆਪਣੀ ਮੌਤ ਨੂੰ ਗਲੇ ਲਗਾ ਰਿਹਾ ਆਪਣੀ ਬਦਚਲਣ ਪਤਨੀ ਦੇ ਲਸ਼ਨਾ ਕਰਕੇ, ਅੱਜ ਨਹਿਰ Continue Reading »
ਨਵੰਬਰ ਚੁਰਾਸੀ ਵੇਲੇ ਹਰਿਆਣੇ ਦਾ ਮੋਹਿੰਦਰ ਗੜ ਜਿਲਾ.. ਦਾਹੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵਡੀ ਹਿੰਸਕ ਭੀੜ ਨੇ ਤੜਕ ਸੁਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ..! ਕਈ ਆਖਣ ਲੱਗੇ ਵਾਲ ਕੱਟ ਲਵੋ..ਦਾਦਾ ਜੀ ਆਖਣ ਲੱਗੇ ਇੰਝ ਨੀ ਕਰਨਾ..ਦਸਮ ਪਿਤਾ ਦੇ ਪੁੱਤਰ ਹਾਂ..ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਬੱਸ ਗੁਰੂ ਤੇ ਭਰੋਸਾ ਨਾ Continue Reading »
ਨੋਟ= ਇਸ ਕਹਾਣੀ ਨੂੰ ਸਿਰਫ ਮਨੋਰੰਜਨ ਲਈ ਬਣਾਇਆਂ ਗਿਆ ਹੈ। ਮੈ ਇਸ ਕਹਾਣੀ ਵਿੱਚ ਅੋਰਤਾ ਦਾ ਬਿਲਕੁਲ ਨਿਰਾਦਰ ਨਹੀਂ ਕੀਤਾ ਗਿਆ ਸਗੋ ਸਿਰਫ ਹਾਸ ਰੰਗ ਦੇਣ ਕੋਸ਼ਿਸ਼ ਕੀਤੀ ਗਈ ਹੈ।ਮੈ ਅੋਰਤਾ ਦਾ ਬਹੁਤ ਤਹਿ ਦਿੱਲੋ ਸਤਿਕਾਰ ਕਰਦਾ ਹਾਂ ਗੁਮਨਾਮ ਲਿਖਾਰੀ ਇਸ ਸਮੇਂ ਦੁਨੀਆ ਵਿੱਚ ਹਰ ਇਨਸਾਨ ਦੁਖੀ ਹੈ। ਜਿਸਨੂੰ ਉਸਦਾ Continue Reading »
ਉਹ ਕਿਸੇ ਕੰਮ ਬੈੰਕ ਆਈ.. ਡਰਾਈਵਰ ਨੂੰ ਵਾਪਿਸ ਘੱਲ ਦਿੱਤਾ ਕੇ ਕੰਮ ਮੁਕਾ ਕੇ ਫੋਨ ਕਰੂੰ.. ਥੋੜੇ ਚਿਰ ਮਗਰੋਂ ਬਾਹਰ ਨਿਕਲੀ..ਵੇਖਿਆ ਫੋਨ ਦੀ ਬੈਟਰੀ ਡੈਡ ਸੀ..ਨੰਬਰ ਵੀ ਕੋਈ ਯਾਦ ਨਹੀਂ..ਹੁਣ ਕੀ ਕੀਤਾ ਜਾਵੇ? ਅੱਧੇ ਕਿਲੋਮੀਟਰ ਦੀ ਵਾਟ..ਦੋ ਪੈਰ ਪੁੱਟੇ..ਜੂਨ ਮਹੀਨਾ..ਅੱਤ ਦੀ ਗਰਮੀ..ਛੇਤੀ ਨਾਲ ਫੇਰ ਛਾਵੇਂ ਵਾਪਿਸ ਮੁੜ ਆਈ.. ਕੋਲ ਹੀ Continue Reading »
ਸਿਮਰ ਦੀ ਹੱਡ-ਬੀਤੀ ਸਿਮਰ ਘਰ ਵਿੱਚ ਵੱਡੀ ਧੀ ਹੋਣ ਕਰਕੇ ਦਾਦਕਿਆਂ ਤੇ ਨਾਨਕਿਆਂ ਦੀ ਬਹੁਤ ਜ਼ਿਆਦਾ ਲਾਡਲੀ ਸੀ। ਮਾਂ ਪਿਉ ਦੀ ਪਰੀ ਸੀ। ਆਪਣੀ ਦਾਦੀ ਦੀ ਚਹੇਤੀ ਧੀ ਤੇ ਪੱਕੀ ਸਹੇਲੀ ਸੀ । ਪੜਾਈ ਦੇ ਨਾਲ ਨਾਲ ਸਿਮਰ ਘਰ, ਹਵੇਲੀ ਤੇ ਖੇਤਾਂ ਦਾ ਸਾਰਾ ਕੰਮ ਕਰਨਾ ਸਿੱਖੀ ਹੋਈ ਸੀ । Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)