ਬੱਚੇ ਦਾ ਦਿਮਾਗ ਇੱਕ ਖਾਲੀ ਮੈਮਰੀ ਕਾਰਡ ਦੀ ਤਰ੍ਹਾਂ ਹੁੰਦਾ….ਜੋ ਉਸ ਸਮੇਂ ਭਰੀ ਜਾਵੋਂਗੇ….ਉਹ ਸਥਿਰ ਰਹਿਣ ਵਾਲਾ….ਸੋ ਚੰਗੀਆਂ ਗੱਲਾਂ ਗੁਣ ਹੌਲੀ-ਹੌਲੀ ਸਮਝ ਮੁਤਾਬਕ ਸਿਖਾਉਦੇਂ ਜਾਵੋ….
ਬੱਚੇ ਨੂੰ ਲਾਡ ਪਿਆਰ ਦੇ ਨਾਲ ਘੂਰ ਅਤੀ ਜ਼ਰੂਰੀ ਆ….ਗਲਤੀ ਤੇ ਉਸਦੀ ਗਲਤੀ ਨੂੰ ਅਣਦੇਖਿਆ ਨਾ ਕਰੋ……ਥੌੜੀ ਸਖ਼ਤੀ….ਦਿਖਾਓ…..
ਇੱਕ ਡਰ ਬਣਾਓ….ਜੇ ਕੁੱਝ ਗਲਤ ਹੋਇਆ ਆਪਣੇ ਆਪ ਦੱਸਣ ਤੇ ਮਾਫੀ ਦਿੱਤੀ ਜਾਊਗੀ….ਤੇ ਇਦਾਂ ਕਰੋ ਵੀ ਉਸਦਾ ਵਿਸ਼ਵਾਸ ਜਿੱਤੋ…..ਸਮਝਾਓ…ਇਸ ਤਰ੍ਹਾਂ ਬੱਚਾ ਆਪਣੀ ਗਲਤੀ ਤੁਹਾਡੇ ਨਾਲ ਸ਼ੇਅਰ ਕਰੂ…ਤੁਸੀ ਵਧੀਆ ਤਰੀਕੇ ਨਾਲ ਸੇਧ ਦੇ ਸਕਦੇ ਹੋ…
ਕੰਮ ਕਰਨ ਦੀ ਆਦਤ ਪਾਓ…..ਘਰੇਲੂ ਕੰਮ….ਜਿੰਮੇਵਾਰ ਹੋਣਾ ਸਖਾਓ….ਉਮਰ ਮੁਤਾਬਕ ਕੰਮ ਦਿਓ…ਇਹ ਕੰਮ ਤੂੰ ਹੀ ਕਰਨਾ …..ਮੋਬਾਇਲ ਨਾਲੋਂ ਸਰੀਰਕ ਖੇਡਾਂ ਖਿਡਾਓ….ਉਸ ਪ੍ਰਤੀ ਰੁਚੀ ਪੈਦਾ ਕਰੋ….
ਟੀ.ਵੀ ਤੇ ਸੀਰੀਅਲ ਦੀ ਤੁਸੀਂ ਚੋਣ ਕਰੋ….ਉਸ ਵਿੱਚ ਭੂਤ ਪ੍ਰੇਤ….ਅੰਧਵਿਸ਼ਵਾਸ ਨਾਲ ਜੁੜੇ ….ਸੀਰੀਅਲ ਤੋਂ ਦੂਰ ਰਖੋ….
ਇਹ ਗੱਲਾਂ ਦਿਮਾਗ਼ ਵਿੱਚ ਘਰ ਕਰ ਜਾਂਦੀਆਂ….ਵੱਡਾ ਹੋਕੇ ਸਭ ਸਮਝੂ ਵੀਂ…. ਪਰ ਇੱਕ ਡਰ ਅੰਦਰ ਵੜਿਆ ਹੋਇਆ….ਉਸਨੂੰ ਫਸਾਈ ਰਖੂ….ਉਦਾਹਰਣ ਅੱਜ-ਕੱਲ੍ਹ ਪੜ੍ਹੇ-ਲਿਖੇ ਅੰਧਵਿਸ਼ਵਾਸੀ….ਇਹ ਬਚਪਣ ਵਿੱਚ ਬਣਿਆ ਡਰ ਆ…
ਦੁਨੀਆਂ ਦੀ ਰਫਤਾਰ ਵਿੱਚ ਆਪਣੇ ਬੱਚੇ ਨੂੰ ਅੱਗੇ ਰੱਖਣ ਲਈ…..ਜੋ ਤੁਸੀਂ 20 ਸਾਲ ਦੀ ਉਮਰ ਵਿੱਚ ਸਮਝੇ ਸਿੱਖੇ….12 ਸਾਲ ਦੀ ਉਮਰ ਵਿੱਚ ਉਸਨੂੰ ਉਹ ਸਮਝਾ ਦਿਓ (ਤਜ਼ਰਬਾ)
ਜਿੱਥੇ ਤੁਸੀਂ ਹਾਰੇ ਡਿੱਗੇ ਧੋਖੇ ਖਾਧੇ…..ਉਹ ਤੁਹਾਡਾ ਬੱਚਾ ਨਾ ਦੁਹਰਾਏ….ਉਸ ਬਾਰੇ ਦਸੋ ਕਿਵੇਂ ਬਚਣਾ…..ਹਾਂ ਇਹ ਵੀ ਜ਼ਰੂਰੀ ਨਹੀਂ ਉਸੇ ਤਰ੍ਹਾਂ ਹੀ ਹੋਵੇਗਾ ਜੋ ਤੁਹਾਡੇ ਨਾਲ ਹੋਇਆ ਨਹੀਂ….ਫਾਰਮੂਲਾ ਦਿਓ….ਨਾ ਕਿ ਉਹੀ ਰਕਮ….ਕਿਉਂਕਿ ਜ਼ਿੰਦਗੀ ਹਰ ਇੱਕ ਨਾਲ ਇੱਕੋ ਜਿਹੀ ਗੇਮ ਨਹੀਂ ਖੇਡਦੀ….
ਬੱਚੇ ਨੂੰ ਜਿੱਤ ਦਾ ਸਵਾਦ ਪਾਓ….ਉਸ ਨਾਲ ਪੂਰੀ ਟੱਕਰ ਲਾਓ…ਪਰ ਅੰਤ ਵਿੱਚ ਖ਼ੁਦ ਹਾਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ