ਧੀ
ਸ਼ਰਾਬੀ ਹੋਇਆ ਉਹ ਜਦੋਂ ਵੀ ਗਲੀ ਵਿਚ ਦੀ ਲੰਘਦਾ..ਮਾਵਾਂ ਨਿਆਣੇ ਅੰਦਰ ਵਾੜ ਛੇਤੀ ਨਾਲ ਬੂਹਾ ਭੇੜ ਲੈਂਦੀਆਂ..
ਸ਼ਕਲ ਤੋਂ ਬੜਾ ਖੌਫਨਾਕ ਜਿਹਾ ਲੱਗਦਾ ਸੀ..ਬਦਲਦੇ ਮਾਹੌਲ ਵਿਚ ਉਸ ਬਾਰੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ ਹੁੰਦੀਆਂ!
ਉਸ ਰਾਤ ਉਹ ਨਸ਼ੇ ਵਿਚ ਟੱਲੀ ਹੋਇਆ ਕੰਧਾਂ ਨੂੰ ਹੱਥ ਪਾਉਂਦਾ ਹੋਇਆ ਗਲੀ ਦੇ ਮੋੜ ਤੇ ਆਣ ਪਹੁੰਚਿਆ..
ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਦੀ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ!
ਸਾਰੀ ਪੀਤੀ ਹੋਈ ਲਹਿ ਗਈ..ਅੱਗੇ ਹੋ ਕੇ ਵੇਖਿਆ..ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਸੁੰਗੜ ਕੇ ਕੰਧ ਨੂੰ ਢੋਅ ਲਾਈ ਬੈਠਾ ਸੀ..
ਹੱਥ ਨਾਲ ਟੋਹਿਆ ਤਾਂ ਚੋਦਾ-ਪੰਦਰਾਂ ਵਰ੍ਹਿਆਂ ਦੀ ਕੁੜੀ ਸੀ..ਡਰੀ ਹੋਈ ਤੇ ਠੰਡ ਨਾਲ ਪੂਰੀ ਤਰਾਂ ਕੰਬਦੀ ਹੋਈ!
ਬਾਂਹ ਫੜ ਉਠਾ ਲਿਆ ਤੇ ਪੁੱਛਿਆ ਕੌਣ ਹੈ ਤੂੰ?
ਅੱਗੋਂ ਚੁੱਪ ਰਹੀ..ਫੇਰ ਗੁੱਸੇ ਨਾਲ ਚੀਕਿਆ “ਕੌਣ ਹੈ ਤੇ ਕਿਥੇ ਜਾਣਾ ਏਂ ਦੱਸ ਮੈਨੂੰ..ਦੱਸਦੀ ਕਿਓਂ ਨਹੀਂ ਤੂੰ?
ਇਸ ਵਾਰ ਸ਼ਾਇਦ ਉਹ ਡਰ ਗਈ ਸੀ..
ਆਖਣ ਲੱਗੀ “ਸ਼ਹਿਰ ਅਨਾਥ ਆਸ਼ਰਮ ਚੋਂ ਭੱਜ ਕੇ ਗੱਡੀ ਚੜ੍ਹ ਇਥੇ ਆਣ ਉੱਤਰੀ ਹਾਂ..ਉਹ ਚਾਰ ਬੰਦੇ ਟੇਸ਼ਨ ਤੋਂ ਹੀ ਮੇਰੇ ਪਿੱਛੇ..ਨਾਲ ਹੀ ਉਸਨੇ ਕੰਧ ਨਾਲ ਲੱਗ ਖਲੋਤੇ ਚਾਰ ਪਰਛਾਵਿਆਂ ਵੱਲ ਨੂੰ ਉਂਗਲ ਕਰ ਦਿੱਤੀ!
ਉਹ ਚੀਕਿਆ “ਕੌਣ ਹੋ ਓਏ ਤੁਸੀਂ..ਦੌੜ ਜਾਓ ਨਹੀਂ ਤੇ ਗੋਲੀ ਮਾਰ ਦਿਆਂਗਾ..ਆਹ ਦੇਖੋ ਮੇਰੇ ਡੱਬ ਵਿਚ ਪਿਸਤੌਲ”
ਏਨਾ ਸੁਣ ਉਹ ਚਾਰੇ ਪਰਛਾਵੇਂ ਹਨੇਰੇ ਵਿਚ ਕਿਧਰੇ ਅਲੋਪ ਹੋ ਚੁਕੇ ਸਨ!
ਉਸ ਨੇ ਫੇਰ ਸਵਾਲ ਕੀਤਾ..”ਕਿਥੇ ਜਾਵੇਂਗੀ?..ਕੱਲੀ ਜਾਵੇਂਗੀ ਤਾਂ ਉਹ ਚਾਰ ਭੇੜੀਏ ਨਹੀਂ ਛੱਡਣਗੇ ਤੈਨੂੰ…ਨੋਚ ਨੋਚ ਖਾ ਜਾਣਗੇ”
ਏਨਾ ਸੁਣ ਉਹ ਰੋ ਪਈ ਤੇ ਹੱਥ ਜੋੜ ਆਖਣ ਲੱਗੀ ਕੇ...
...
“ਮੇਰਾ ਕੋਈ ਨਹੀਂ ਏ..ਕੱਲੀ ਹਾਂ..ਮਾਂ ਮਰ ਗਈ ਤੇ ਪਿਓ ਦੂਜਾ ਵਿਆਹ ਤੇ ਅਨਾਥ ਆਸ਼ਰਮ ਵਾਲੇ ਗੰਦੇ ਲੋਕ”
ਏਨਾ ਸੁਣ ਉਸਨੇ ਕੁਝ ਸੋਚਿਆ ਤੇ ਮੁੜ ਆਖਣ ਲੱਗਾ “ਚੱਲੇਂਗੀ ਮੇਰੇ ਨਾਲ..ਮੇਰੇ ਘਰ ਵਿਚ..ਹਮੇਸ਼ਾਂ ਲਈ..ਰੋਟੀ ਦੇਵਾਂਗਾ..ਬਿਸਤਰਾ ਦੇਵਾਂਗਾ ਤੇ ਹੋਰ ਵੀ ਬਹੁਤ ਕੁਝ”
“ਹੋਰ ਵੀ ਬਹੁਤ ਕੁਝ” ਸੁਣ ਉਹ ਅਨਾਥ ਆਸ਼ਰਮ ਵਾਲੇ ਰਸੋਈਏ ਪਹਿਲਵਾਨ ਬਾਰੇ ਸੋਚਣ ਲੱਗੀ..ਉਸਨੇ ਨੇ ਵੀ ਸ਼ਾਇਦ ਏਹੀ ਕੁਝ ਹੀ ਆਖਿਆ ਸੀ ਪਹਿਲੀ ਵਾਰ!
ਅਗਲੇ ਹੀ ਪਲ ਉਹ ਉਸਨੂੰ ਬਾਹੋਂ ਫੜ ਆਪਣੇ ਨਾਲ ਲਈ ਜਾ ਰਿਹਾ ਸੀ..ਬਾਹਰ ਖੇਤਾਂ ਵਿਚ ਬਣੇ ਇੱਕ ਸੁੰਨਸਾਨ ਜਿਹੇ ਘਰ ਦਾ ਬੂਹਾ ਪਹਿਲਾਂ ਤੋਂ ਹੀ ਖੁੱਲ੍ਹਾ ਸੀ..ਉਹ ਉਸਨੂੰ ਅੰਦਰ ਲੈ ਆਇਆ ਤੇ ਬੂਹੇ ਨੂੰ ਕੁੰਡੀ ਲਾ ਦਿੱਤੀ..ਮੀਂਹ ਝੱਖੜ ਕਾਰਨ ਹੁਣ ਬਿਜਲੀ ਵੀ ਜਾ ਚੁਕੀ ਸੀ..ਘੁੱਪ ਹਨੇਰਾ!
ਉਹ ਉਸਨੂੰ ਇੱਕ ਹਨੇਰੇ ਕਮਰੇ ਵੱਲ ਨੂੰ ਲੈ ਤੁਰਿਆ ਤੇ ਨੁੱਕਰ ਵੱਲ ਖੜਾ ਕਰ ਬੋਝੇ ਵਿਚੋਂ ਤੀਲਾਂ ਵਾਲੀ ਡੱਬੀ ਕੱਢੀ..
ਫੇਰ ਅੱਗ ਦੀ ਲੋ ਵਿਚ ਦੂਜੇ ਪਾਸੇ ਨੂੰ ਮੂੰਹ ਕਰ ਆਖਣ ਲੱਗਾ..”ਉੱਠ ਪਿਆਰ ਕੁਰੇ..ਆ ਵੇਖ ਕੀ ਲਿਆਇਆ ਹਾਂ ਤੇਰੇ ਜੋਗਾ..”ਧੀ” ਲਿਆਇਆਂ ਹਾਂ “ਧੀ”..ਉਹ ਵੀ ਜਿਉਂਦੀ ਜਾਗਦੀ ਗੱਲਾਂ ਕਰਦੀ ਧੀ..ਤੇਰੇ ਤੇ ਆਪਣੇ ਦੋਹਾਂ ਲਈ..ਹੁਣ ਕੋਈ ਮਾਈ ਦਾ ਲਾਲ ਸਾਨੂੰ “ਬੇਔਲਾਦਾ’ ਆਖ ਕੇ ਤਾਂ ਦਿਖਾਵੇ”
ਬਾਹਰ ਗਰਜਦੇ ਹੋਏ ਬੱਦਲ ਪੂਰੀ ਤਰਾਂ ਸ਼ਾਂਤ ਹੋ ਚੁਕੇ ਸਨ ਤੇ ਆਸਮਾਨੀ ਚੜਿਆ ਪੂਰਨਮਾਸ਼ੀ ਦਾ ਚੰਨ ਪੂਰੇ ਜਲੌਅ ਤੇ ਅੱਪੜ ਪੂਰੀ ਕਾਇਨਾਤ ਨੂੰ “ਚਾਨਣ” ਵੰਡ ਰਿਹਾ ਸੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਸੁਵੇਰੇ-ਸੁਵੇਰੇ ਪਏ ਵੱਡੇ ਕਲੇਸ਼ ਦਾ ਸਤਾਇਆ ਹੋਇਆ ਮੈਂ ਟਰੈਕਟਰ ਤੇ ਆਣ ਬੈਠਾ ਸਮਝ ਜਿਹੀ ਨਾ ਲੱਗੇ ਕੇ ਹੁਣ ਕਰਾਂ ਕੀ..ਅਖੀਰ ਕਿੱਕਰ ਵਾਲਾ ਕਿੱਲਾ ਵਹੁਣਾ ਸ਼ੁਰੂ ਕਰ ਦਿੱਤਾ..ਖਿਆਲਾਂ ਦੀ ਘੁੰਮਣਘੇਰੀ ਵਿਚ ਡੁੱਬੇ ਹੋਏ ਨੇ ਪਹਿਲਾਂ ਵਾਹੇ ਹੋਏ ਸਿਆੜ ਹੀ ਫੇਰ ਦੋਬਾਰਾ ਫੇਰ ਵਾਹ ਦਿੱਤੇ.. ਨਾਲ ਹੀ ਉਹ ਟਾਈਮ ਚੇਤੇ ਆ ਗਿਆ Continue Reading »
ਇਹ ਬਾਈ ਤੇਈ ਸਾਲ ਪੁਰਾਣੀ ਗੱਲ ਹੈ, ਅਸੀਂ ਨਵੇਂ ਨਵੇਂ ਇੰਗਲੈਂਡ ਆਏ ਸੀ, ਇਕ ਘਰ ਵਿੱਚ ਪੰਜ ਛੇ ਜਣੇ ਰਹਿੰਦੇ ਸੀ, ਉਦੋਂ ਕੰਮ ਬਹੁਤ ਹੁੰਦਾ ਸੀ, ਇਕ ਛੱਡਣਾ ਤਾਂ ਦੋ ਨੇ ਵਾਜ ਮਾਰਨੀ, ਮੈ ਪਹਿਲਾਂ ਲੇਬਰ ਦੀ ਵੈਨ ਚਲਾਈ ਤੇ ਫੇਰ ਟੈਕਸੀ ਸ਼ੁਰੂ ਕਰ ਦਿੱਤੀ, ਪੈਸੇ ਬਹੁਤ ਬਣਦੇ ਸੀ ਪਰ Continue Reading »
ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ! ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ! ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ Continue Reading »
ਮਿੰਨੀ ਕਹਾਣੀ ਪਾਸਵਰਡ ਉਹ ਤਕਰੀਬਨ ਮੈਨੂੰ ਜਦੋਂ ਮਿਲੀ ਉਸਦੇ ਚਿਹਰੇ ‘ਤੇ ਮੁਸਕਾਨ ਹੁੰਦੀ । ਉਸਦੀ ਇਹ ਮੁਸਕਾਨ ਮੈਨੂੰ ਬਹੁਤ ਪਿਆਰੀ ਲੱਗਦੀ ਪਰ ਅੱਜ ਉਹ ਉਦਾਸ ਸੀ ।ਚਿਹਰਾ ਮੁਰਝਾਇਆ ਹੋਇਆ ।ਉਸਨੂੰ ਇੰਝ ਦੇਖ ਮੈਂ ਬਹੁਤ ਉਤਾਵਲੇਪਣ ਨਾਲ ਪੁੱਛਿਆ ,” ਨੀਤੂ ਕੀ ਹੋਇਆ ਤੈਨੂੰ …..ਏਨੀ ਉਦਾਸੀ !” ਉਹ ਪਹਿਲਾਂ ਕੁੱਝ ਸਮਾਂ ਚੁੱਪ Continue Reading »
ਦੋ ਦਹਾਕੇ ਪਹਿਲੋਂ..ਵਟਾਲਿਓਂ ਰੋਜਾਨਾ ਸਵਾ ਸੱਤ ਵਾਲੀ ਸਵਾਰੀ ਗੱਡੀ ਫੜ ਅਮ੍ਰਿਤਸਰ ਆਇਆ ਕਰਦਾ ਸਾਂ..ਓਹਨੀ ਦਿੰਨੀ ਰੇਲ ਦਾ ਇੱਕ ਡਰਾਈਵਰ ਹੋਇਆ ਕਰਦਾ..ਅਵਤਾਰ ਸਿੰਘ ਨਾਮ ਸੀ..ਬੜਾ ਮਸ਼ਹੂਰ..ਸਾਰੇ ਹਨੇਰੀ ਆਖਿਆ ਕਰਦੇ..ਗੱਡੀ ਬਹੁਤ ਤੇਜ ਚਲਾਇਆ ਕਰਦਾ! ਕੱਥੂਨੰਗਲ ਤੋਂ ਥੋੜਾ ਅੱਗੇ ਨਹਿਰ ਦੇ ਪੁਲ ਤੇ ਰੇਲ ਪਟੜੀ ਇੱਕ ਤਿਖਾ ਮੋੜ ਲਿਆ ਕਰਦੀ..ਬਾਕੀ ਡਰਾਈਵਰ ਤਾਂ ਓਥੋਂ Continue Reading »
ਕਹਾਣੀ੦ ਜੋਤੀ ਬੜੇ ਚਾਵਾਂ ਨਾਲ ਲਾਲੀ ਦਾ ਵਿਆਹ ਕੀਤਾ, ਜਦ ਲਾਲੀ ਦੀ ਘਰਵਾਲੀ ਕੁਲਵਿੰਦਰ ਆਈ,ਤਾਂ ਲਾਲੀ ਦੇ ਮਾਂ ਬਾਪ ਸੋਚਣ ਲੱਗੇ ਕਿ ਹੁਣ ਸ਼ਾਇਦ ਲਾਲੀ ਸੁਧਰ ਜਾਏ ।ਪਹਿਲਾਂ ਹੀ ਕਾਫ਼ੀ ਗੱਲ ਫੈਲ ਚੁੱਕੀ ਸੀ।ਲਾਲੀ ਦੇ ਮਾਪੇ ਨਹੀ ਚਾਹੁੰਦੇ ਸਨ ਕਿ ਪਿੰਡ ਚ ਹੋਰ ਬਦਨਾਮੀ ਹੋਏ ਜਾਂ ਲਾਲੀ ਕਿਸੇ ਗ਼ਲਤ ਰਾਹ Continue Reading »
ਅਜੇ ਕਨੇਡਾ ਵਿੱਚ ਸਾਲ ਤੋਂ ਥੋੜ੍ਹਾ ਸਮਾਂ ਉਪਰ ਹੋਇਆ ਅਤੇ ਜਿੱਤੇ ਦੀ ਪੜ੍ਹਾਈ ਨੂੰ ਪੂਰੀ ਹੋਣ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਸੀ | ਜਿਸ ਤੋਂ ਬਾਅਦ ਵਿੱਚ ਵਰਕ-ਪਰਮਿਟ ਅਤੇ ਸਾਲ ਦੋ ਸਾਲ ਤੱਕ ਕਨੇਡਾ ਦੀ ਪੀ.ਆਰ ਲੈਣ ਲਈ ਉਸਨੇ ਸੋਚ ਰੱਖਿਆ ਸੀ | ਇਸ ਉਪਰੋਕਤ ਜਿੱਤਾ ਪੜ੍ਹਾਈ ਦੇ ਨਾਲ-ਨਾਲ Continue Reading »
ਪੰਜਾਬ ਦੇ ਅੱਜ ਦੇ ਹਲਾਤਾਂ ਤੇ ਢੁਕਦੀ ਕਹਾਣੀ ਕਹਿੰਦੇ ਇੱਕ ਵਾਰ ਅਮਰੀਕਾ ਨੇਂ ਸਾਊਦੀ ਅਰਬ ਨੂੰ ਧਮਕੀ ਦਿੱਤੀ- “ਜੇਕਰ ਸਾਡੀਆਂ ਗੱਲਾਂ ਨਾਂ ਮੰਨੀਆਂ, ਤਾਂ ਅਸੀਂ ਤੁਹਾਡੇ ਤੇ ਹਮਲਾ ਕਰ ਦੇਵਾਂਗੇ। ਅਮਰੀਕਾ ਦਾ ਮੰਨਣਾ ਸੀ ਕਿ ਆਪਣੇ ਤੇਲ ਦੇ ਖੂਹਾਂ ਨੂੰ ਬਚਾਉਣ ਖਾਤਰ ਅਰਬ ਵਾਲੇ ਝੁਕ ਜਾਣਗੇ….ਕਿਓਂਕਿ ਅਰਬ ਦੀ ਸਾਰੀ ਅਰਥ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ਹਰਮਨ
ਜਿਸ ਕੋਲ ਜੋ ਨਹੀਂ ਉਹ ਹੀ ਲੋਚਦਾ ਹੈ