ਥਾਣੇ ਬੈਠਾ ASI ਚਰਨ ਸਿੰਘ ਕਹਿੰਦਾ ਬਈ ਇਕ ਵਾਰ ਮੈਂ ਕਿਸੇ ਤੋਂ 20000 ਹਜਾਰ ਰਿਸ਼ਵਤ ਲਈ ਤੇ ਘਰੇ ਗਿਆ ਮੁੰਡੇ ਨੇ ਕਿਹਾ ਬੀ ਡੈਡੀ ਮੈਨੂੰ ਇੰਨਾ ਪੈਸਿਆਂ ਦਾ ਮੋਬਾਇਲ ਲੈਂਦੋ!ਮੈਂ ਕੁਝ ਪੈਸੇ ਕੋਲੋਂ ਪਾ ਫੋਨ ਲੈ ਦਿੱਤਾ ਮੁੰਡੇ ਨੂੰ ! ਦੂਜੇ ਤੀਜੇ ਦਿਨ ਮੁੰਡਾ ਫੇਰ ਮੋਟਰ ਸਾਈਕਲ ਲੈਣ ਦੀ ਜਿੰਦ ਕਰਨ ਲੱਗਾ,!ਮੈਂ ਗੁੱਸੇ ਨਾਲ ਕਿਹਾ ਬੀ ਹਾਲੇ ਪਰਸੋ ਕੰਜਰਾ ਤੈਨੂੰ ਫੋਨ ਲੈਕੇ ਦਿੱਤਾ!ਹਾਲੇ ਗੱਲ ਮੇਰੇ ਮੂੰਹੋ ਹੀ ਨਿਕਲੀ ਕਿ ਮੁੰਡੇ ਨੇ ਫੋਨ ਵਗਾਅ ਕੇ ਕੰਧ ਨਾਲ ਮਾਰਿਆ ਕਹਿੰਦਾ ਡੈਡੀ ਤੁਸੀ ਮੈਨੂੰ ਮੇਹਣੇ ਮਾਰਦੇ ਓ ਚੱਟਣਾ ਮੈਂ ਤਾਡਾ ਫੋਨ!20000 ਰੁਪਈਆ ਮਿੰਟ ਚ ਮਿੱਟੀ ਹੋ ਗਿਆ! ਰਿਸ਼ਵਤ ਦੇ ਪੈਸਿਆਂ ਦੀ ਗੱਲ ਤੀਜੇ ਦਿਨ ਖ਼ਤਮ ਹੋ ਗਈ!ਓ ਦਿਨ ਗਿਆ ਮੈਂ ਨਹੀਂ ਕਦੇ ਰਿਸ਼ਵਤ ਲਈ ਰੱਬ ਦਾ ਸੱਚਾ ਭਗਤ ਆ!ਸੌ ਲੱਗੇ ਕਦੇ ਕੋਈ ਮਾੜਾ ਕੰਮ ਨਹੀਂ ਕੀਤਾ !ASI ਦੀ ਗੱਲ ਸੁਣਨ ਤੋਂ ਬਾਅਦ ਮੁਨਸ਼ੀ ਕਹਿੰਦਾ ਰਿਸ਼ਵਤ ਦੀ ਗੱਲ ਸੁਣ ਲੋ, ਮੇਰੇ ਨਾਨਕੇ ਇਕ ਬੰਦਾ ਸੀ ਬਘੇਲ ਸਿੰਘ ਓਹਦੀ ਆਵਦੇ ਗਵਾਂਢੀ ਨਾਲ ਮਾੜੀ ਮੋਟੀ ਤੂੰ ਤੂੰ ਮੈਂ ਮੈਂ ਹੋਈ, ਗਵਾਂਢੀ ਥਾਣੇ ਚਲਾ ਗਿਆ, ਅੱਗੋਂ ਸੀ ਆਪਣੇ ਮਹਿਕਮੇ ਦਾ ਕੋਈ ਮੁਲਾਜਮ ਓਹ ਕਹਿੰਦਾ ਬੀ ਤੂੰ ਮੇਰੇ ਨਾਲ ਗੱਲ ਕਰ ਬਘੇਲੇ ਦਾ ਪੱਕਾ ਹੱਲ ਕਰ ਦਿੰਨਾ! ਜਨਾਬ ਜੀ ਓਹਨੇ ਰਿਸ਼ਵਤ ਲੈ ਬਘੇਲ ਤੇ ਸਮੈਕ ਪਾ ਝੂਠਾ ਪਰਚਾ ਕਰਤਾ! ਜਦ ਕਿ ਬਘੇਲਾ ਰੱਬ ਦਾ ਬੰਦਾ ਸੀ ਜਿੰਨੇ ਅੱਜ ਤੱਕ ਸ਼ਰਾਬ ਨੂੰ ਵੀ ਮੂੰਹ ਤੱਕ ਨਹੀਂ ਸੀ ਲਾਇਆ! ਸਮੈਕ ਤਾ ਓਹਨੇ ਵੇਖੀ ਤੱਕ ਨਹੀਂ ਸੀ,ਪਰ ਝੂਠਾ ਪਰਚਾ ਹੋ ਗਿਆ ਤੇ ਬਘੇਲ ਨੂੰ ਜੇਲ ਭੇਜ ਦਿੱਤਾ ਗਿਆ! ਘਰ ਧੀ ਦਾ ਵਿਆਹ ਧਰਿਆ ਹੋਇਆ ਸੀ ! ਪਰ ਜਨਾਬ ਪਰਚਾ ਹੋਣ ਨਾਲ ਬਘੇਲ ਦੀ ਧੀ ਦਾ ਰਿਸ਼ਤਾ ਟੁੱਟ ਗਿਆ ਮੁੰਡੇ ਆਲਿਆਂ ਜਵਾਬ ਦੇ ਤਾ ਬਈ ਤੁਸੀ ਤਾ ਸਮੈਕ ਵੇਚਦੇ ਓ!...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ