ਮਰਦਾਨੇ ਦੇ ਘਰਵਾਲੀ ਮਰਦਾਨੇ ਤੇ ਗਿਲਾ ਕਰਦੀ ਏ ਪਈ ਮੁਸਲਮਾਨ ਬੀਬੀਆਂ ਮੈਨੂੰ ਤਾਹਨਾ ਮਾਰਦੀਆਂ ਨੇ,ਤੇਰਾ ਆਦਮੀ ਮੁਸਲਮਾਨ ਹੋ ਕੇ ਇਕ ਹਿੰਦੂ ਫ਼ਕੀਰ ਦੇ ਪਿੱਛੇ ਰਬਾਬ ਚੁੱਕੀ ਫਿਰਦੈ।
ਤੇ ਮਰਦਾਨਾ ਆਪਣੇ ਘਰਵਾਲੀ ਨੂੰ ਕਹਿੰਦਾ ਹੈ,”ਤੇ ਫਿਰ ਤੂੰ ਕੀ ਆਖਿਅਾ,ਤੂੰ ਕੀ ਜਵਾਬ ਦਿੱਤਾ?”
“ਮੈਂ ਕੀ ਜਵਾਬ ਦੇਂਦੀ,ਠੀਕ ਮਾਰਦੀਆਂ ਨੇ ਤਾਹਨੇ,ਮੈਂ ਚੁੱਪ ਰਹਿ ਗਈ।ਵਾਕਈ ਉਹ ਬੇਦੀ ਕੁਲਭੂਸ਼ਨ ਨੇ,ਬੇਦੀਆਂ ਦੀ ਕੁਲ ਦੇ ਵਿਚੋਂ ਪੈਦਾ ਹੋਏ ਨੇ ਅਸੀਂ ਮੁਸਲਮਾਨ।”
“ਨਈਂ ਤੂੰ ਕਹਿਣਾ ਸੀ,ਮੈਂ ਜਿਸ ਦੇ ਪਿੱਛੇ ਰਬਾਬ ਚੁੱਕੀ ਫਿਰਦਾਂ ਉਹ ਹਿੰਦੂ ਮੁਸਲਮਾਨ ਨਈਂ ਏਂ,ਉਹ ਸਿਰਫ਼ ਅੱਲਾ ਤੇ ਰਾਮ ਦਾ ਰੂਪ ਏ।ਉਹ ਈਸ਼ਵਰ ਏ,ਗੁਰੂ ਏ।ਉਹ ਕਿਸੇ ਫਿਰਕੇ ਦੇ ਵਿਚ ਬੰਦ ਨਈਂ ਹੁੰਦਾ,ਕਿਸੇ ਦਾਇਰੇ ਦੀ ਗ੍ਰਿਫ਼ਤ ਦੇ ਵਿਚ ਨਈਂ ਆਉਂਦਾ।”
ਘਰਵਾਲੀ ਯਕੀਨ ਨਈਂ ਕਰਦੀ,ਕਹਿੰਦੀ,”ਅਗਰ ਅੈਸਾ ਹੈ,ਸਾਡੇ ਘਰ ਤੇ ਕਦੀ ਆਇਆ ਨਈਂ ਤੇ ਨਾ ਕਦੀ ਭੋਜਨ ਛਕਿਅੈ।ਅਗਰ ਅੈਹੋ ਜਿਹੀ ਗੱਲ ਹੈ,ਸਾਰੇ ਉਸ ਦੀ ਨਿਗਾਹ ‘ਚ ਇਕੋ ਹੀ ਨੇ ਤੇ ਕਿਸੇ ਦਿਨ ਸਾਡੇ ਘਰ ਵੀ ਆਉਣ।”
ਮਰਦਾਨਾ ਕਹਿੰਦੈ,”ਫਿਰ ਅੱਜ ਇੰਝ ਹੀ ਸਹੀ,ਤੂੰ ਬਣਾ ਲੰਗਰ,ਭੋਜਨ ਬਣਾ, ਜੋ ਕੁਝ ਹੈ ਘਰ ਦੇ ਵਿਚ ਬਣਾ,ਮੈਂ ਬਾਬੇ ਨੂੰ ਲੈ ਕੇ ਆਉਨਾ।”
ਘਰਵਾਲੀ ਕਹਿੰਦੀ,”ਮੈਂ ਬਣਾ ਤਾਂ ਦਿੰਦੀ ਹਾਂ,ਉਹ ਨਈਂ ਆਏਗਾ।ਉਹ ਬੇਦੀ ਕੁਲਭੂਸ਼ਨ,ਬੇਦੀਆਂ ਦਾ ਮੁੰਡਾ,ਬੜੀ ਉੱਚੀ ਕੁਲ ਏ,ਸਾਡੇ ਘਰ ਨਈਂ ਆਉਣ ਲੱਗੇ,ਫਿਰ ਮੇਰੇ ਹੱਥ ਦਾ ਭੋਜਨ,ਮੈ ਮੁਸਲਮਾਣੀ,ਅਸੀਂ ਮੁਸਲਮਾਨ।”
ਪਤਾ ਹੈ ਮਰਦਾਨਾ ਕੀ ਕਹਿੰਦਾ ਹੈ? ਮਰਦਾਨੇ ਨੇ ਵੀ ਕਹਿ ਦਿੱਤਾ,”ਜੇ ਨਾ ਆਏ ਤਾਂ ਯਾਰੀ ਟੁੱਟੀ,ਪਰ ਤੂੰ ਯਕੀਨ ਰੱਖ,ਯਾਰੀ ਨਈਂ ਟੁੱਟੇਗੀ।”
ਚੱਲਿਅੈ,ਪਰ ਇਹ ਸੋਚਣੀ ਵੀ ਏਂ ਕਿਧਰੇ ਮੈਨੂੰ ਆਪਣੇ ਘਰਵਾਲੀ ਦੇ ਕੋਲੋਂ ਸ਼ਰਮਸ਼ਾਰ ਨਾ ਹੋਣਾ ਪਏ,ਬਾਬਾ ਜਵਾਬ ਨਾ ਦੇ ਦਏ।ਇਹ ਸੋਚ ਕੇ ਜਾ ਰਿਹੈ।ਅਜੇ ੨੦੦...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ
Jstar Gharu
ਬਹੁਤ ਬਦਿਆ ਜੀ