ਤੀਰਥਾਂ ਦੇ ਦਰਸ਼ਨ
ਫੁੱਟਦੀ ਹੋਈ ਮੁੱਛ ਦੀ ਹਲਕੀ ਜਿਹੀ ਕਾਲੋਂ ਜਦੋਂ ਪਹਿਲੀ ਵਾਰ ਮੈਨੂੰ ਕੰਧ ਤੇ ਟੰਗੇ ਸ਼ੀਸ਼ੇ ਵਿਚ ਸਾਫ ਸਾਫ ਨਜਰੀ ਪਈ ਤਾਂ ਇੰਝ ਲੱਗਾ ਜਿੱਦਾਂ ਜਵਾਨੀ ਦੇ ਵਗਦੇ ਹੋਏ ਖੂਨ ਨੇ ਪਹਿਲੀ ਵਾਰ ਉਬਾਲਾ ਜਿਹਾ ਖਾਦਾ ਹੋਵੇ..!
ਮੈਨੂੰ ਉਸ ਦਿਨ ਮਗਰੋਂ ਸਾਈਕਲ ਤੇ ਕਾਲਜ ਜਾਣਾ ਬਿਲਕੁਲ ਵੀ ਚੰਗਾ ਨਾ ਲੱਗਾ..
ਕਹਾਣੀ ਹੋਰ ਵੀ ਜਿਆਦਾ ਓਦੋਂ ਵਿਗੜ ਜਾਇਆ ਕਰਦੀ ਜਦੋਂ ਕਾਹਲੀ ਨਾਲ ਪੈਡਲ ਮਾਰਦੇ ਹੋਏ ਦੀ ਕਰੀਜਾਂ ਵਾਲੀ ਪੈਂਟ ਮੁੜਕੇ ਨਾਲ ਗੋਡਿਆਂ ਤੋਂ ਗਿੱਲੀ ਹੋ ਜਾਇਆ ਕਰਦੀ..
ਕਈ ਵਾਰ ਪਿੱਛਿਓਂ ਮੋਪਡ ਤੇ ਚੜੀ ਆਉਂਦੀ ਉਹ ਜਦੋਂ ਬਰੋਬਰ ਜਿਹੀ ਹੋ ਕੇ ਮੇਰੇ ਵੱਲ ਤੱਕਦੀ ਤੇ ਫੇਰ ਹਲਕਾ ਜਿਹਾ ਮੁਸਕੁਰਾ ਕੇ ਥੋੜੀ ਜਿਹੀ ਰੇਸ ਦੇ ਕੇ ਘੜੀਆਂ-ਪਲਾਂ ਵਿਚ ਹੀ ਮੈਨੂੰ ਕਿੰਨਾ ਪਿੱਛੇ ਛੱਡ ਦਿਆ ਕਰਦੀ ਤਾਂ ਭਾਪਾ ਜੀ ਦੀ ਕੰਜੂਸੀ ਤੇ ਬੜੀ ਜਿਆਦਾ ਖਿਝ ਚੜ ਜਾਂਦੀ!
ਅਖੀਰ ਮੇਰੇ ਵਾਰ ਵਾਰ ਖਹਿੜੇ ਪੈਣ ਤੇ ਇੱਕ ਦਿਨ ਓਹਨਾ ਆੜਤੀਆਂ ਕੋਲੋਂ ਕਰਜਾ ਚੁੱਕ ਮੇਰੇ ਜੋਗਾ ਹੀਰੋ-ਹਾਂਡਾ ਲੈ ਹੀ ਆਂਦਾ..!
ਬਾਪੂ ਹੋਰਾਂ ਦਾ ਇੱਕ ਬੜਾ ਹੀ ਪੱਕਾ ਅਸੂਲ ਸੀ..ਮੈਨੂੰ ਕਦੀ ਵੀ ਪਾਟੀ ਬੁਨੈਣ ਅਤੇ ਪਾਟੀਆਂ ਜੁਰਾਬਾਂ ਨਹੀਂ ਸਨ ਪਾਉਣ ਦੀਆ ਕਰਦੇ..ਆਖਦੇ ਇੰਝ ਦੀਆਂ ਚੀਜਾਂ ਬਦਕਿਸਮਤੀ ਦੀ ਨਿਆਮਤ ਹੁੰਦੀਆਂ ਨੇ..!
ਓਸੇ ਸਾਲ ਗਰਮੀਆਂ ਦੀਆਂ ਛੁੱਟੀਆਂ ਵਿਚ ਯਾਰਾਂ ਦੋਸਤਾਂ ਨਾਲ ਮੋਟਰ ਸਾਈਕਲ ਤੇ ਪਾਊਂਟਾਂ ਸਾਬ ਜਾਣ ਦਾ ਪ੍ਰੋਗਰਾਮ ਬਣਾ ਲਿਆ..ਖਰਚੇ ਪਾਣੀ ਲਈ ਹਰੇਕ ਦੇ ਹਿੱਸੇ ਪੰਜ ਪੰਜ ਹਜਾਰ ਆਏ..!
ਘਰੇ ਆ ਕੇ ਗੱਲ ਕੀਤੀ..ਤਾਂ ਉਹ ਸੋਚੀ ਪੈ ਗਏ..ਦੋ ਮਹੀਨੇ ਮਗਰੋਂ ਧਰੇ ਭੈਣ ਦੇ ਵਿਆਹ ਦਾ ਖਿਆਲ ਆ ਗਿਆ ਸੀ ਸ਼ਾਇਦ..!
ਉਹ ਕਿੰਨਾ ਚਿਰ ਮੰਜੇ ਤੇ ਹੀ ਬੈਠੇ ਰਹੇ ਫੇਰ ਬੂਟ ਲਾਹ ਮੰਜੇ ਥੱਲੇ ਵਾੜ ਦਿੱਤੇ ਤੇ ਘੜੀ ਕੂ ਮਗਰੋਂ ਖਿਆਲਾਂ ਵਿਚ ਡੁੱਬੇ ਹੋਏ ਹੀ ਬਾਹਰ ਨੂੰ ਨਿੱਕਲ ਤੁਰੇ..
ਪਤਾ ਨੀ ਉਸ ਦਿਨ ਮੇਰੇ ਦਿਮਾਗ ਵਿਚ ਕੀ ਆਇਆ..
ਕੋਲ...
...
ਮੰਜੇ ਹੇਠ ਪਏ ਬੂਟਾਂ ਅੰਦਰੋਂ ਓਹਨਾ ਦੀਆਂ ਜੁਰਾਬਾਂ ਕੱਢ ਲਈਆਂ..ਹੈਰਾਨ ਰਹਿ ਗਿਆ..ਉਂਗਲਾਂ ਤੋਂ ਸਾਰੀਆਂ ਹੀ ਪਾਟੀਆਂ ਪਈਆਂ ਸਨ..ਜੁੱਤੀ ਦਾ ਤਲਾ ਵੀ ਪੂਰੀ ਤਰਾਂ ਘਸਿਆ ਹੋਇਆ ਸੀ!
ਕੁਝ ਹੋਰ ਵੇਖਣ ਦੀ ਜਗਿਆਸਾ ਵਿਚ ਕੋਲ ਹੀ ਅਲਮਾਰੀ ਵਿਚ ਪਈਆਂ ਓਹਨਾ ਦੀਆਂ ਬੁਨੈਣਾਂ ਤੇ ਵੀ ਝਾਤ ਮਾਰ ਲਈ..ਥਾਂ ਥਾਂ ਤੇ ਪਏ ਹੋਏ ਮਘੋਰੇ ਅਜੀਬ ਜਿਹੀ ਕਹਾਣੀ ਬਿਆਨ ਕਰ ਰਹੇ ਸਨ..!
ਕੱਪੜੇ ਕੱਢਦਿਆਂ ਹੇਠਾਂ ਡਿੱਗ ਪਈ ਓਹਨਾ ਦੀ ਅਕਸਰ ਹੀ ਬੰਨੀ ਜਾਂਦੀ ਪੱਗ ਵੀ ਧਿਆਨ ਨਾਲ ਦੇਖੀ..
ਸਿਉਣ ਥਾਂ-ਥਾਂ ਤੋਂ ਉਧੜੀ ਪਈ ਸੀ..ਪੌਂਚਿਆਂ ਤੋਂ ਘਸੀਆਂ ਪੈਂਟਾਂ ਅਤੇ ਟਾਕੀਆਂ ਲੱਗੇ ਪੂਰਾਣੇ ਕੋਟ ਅਤੇ ਹੋਰ ਵੀ ਕਿੰਨਾ ਕੁਝ..!
ਹਮੇਸ਼ਾਂ ਹੱਸਦੇ ਰਹਿੰਦੇ ਆਪਣੇ ਭਾਪਾ ਜੀ ਅਸਲੀਅਤ ਵੇਖ ਦਿਮਾਗ ਸੁੰਨ ਜਿਹਾ ਹੋ ਗਿਆ..
ਇੰਝ ਲਗਿਆ ਜਿੱਦਾਂ ਹੁਣ ਤੱਕ ਦੀਆਂ ਮੇਰੀਆਂ ਸਾਰੀਆਂ ਬਦ-ਕਿਸ੍ਮਤੀਆਂ ਓਹਨਾ ਆਪਣੇ ਵਜੂਦ ਤੇ ਲੈ ਰੱਖੀਆਂ ਸਨ..
ਫੇਰ ਸਾਰਾ ਕੁਝ ਓੰਜ ਦਾ ਓੰਜ ਹੀ ਵਾਪਿਸ ਅਲਮਾਰੀ ਵਿਚ ਰੱਖ ਦਿੱਤਾ!
ਆਥਣ ਵੇਲੇ ਮੈਨੂੰ ਇੱਕ ਲਫਾਫੇ ਵਿਚ ਬੰਦ ਕਿੰਨੇ ਸਾਰੇ ਪੈਸੇ ਫੜਾਉਂਦਿਆਂ ਹੋਇਆਂ ਆਖਣ ਲੱਗੇ “ਪੁੱਤ ਪਹਾੜੀ ਇਲਾਕਾ ਏ..ਮੋਟਰ ਸਾਈਕਲ ਧਿਆਨ ਨਾਲ ਚਲਾਇਓ”
ਫੇਰ ਅਗਲੇ ਦਿਨ ਮੰਜੇ ਤੇ ਬੈਠੇ ਹੋਇਆਂ ਨੂੰ ਜਦੋਂ ਨਵੀਆਂ ਜੁਰਾਬਾਂ,ਬੁਨੈਣਾਂ ਅਤੇ ਪੀਕੋ ਕੀਤੀਆਂ ਕਿੰਨੀਆਂ ਸਾਰੀਆਂ ਪੱਗਾਂ ਵਾਲੇ ਲਫਾਫੇ ਫੜਾਉਂਦਿਆਂ ਹੋਇਆ ਏਨੀ ਗੱਲ ਆਖ ਦਿੱਤੀ ਕੇ “ਭਾਪਾ ਜੀ ਸਾਡਾ ਪਾਉਂਟਾ ਸਾਬ ਦਾ ਪ੍ਰੋਗਰਾਮ ਕੈਂਸਲ ਹੋ ਗਿਆ ਏ” ਤਾਂ ਓਹਨਾ ਦੀਆਂ ਅੱਖੀਆਂ ਵਿਚੋਂ ਵਹਿ ਤੁਰੇ ਹੰਜੂਆਂ ਦੇ ਕਿੰਨੇ ਸਾਰੇ ਦਰਿਆ ਵੇਖ ਇੰਜ ਮਹਿਸੂਸ ਹੋਇਆ ਜਿੱਦਾਂ ਖੜੇ ਖਲੋਤਿਆਂ ਨੂੰ ਹੀ ਅਨੇਕਾਂ ਤੀਰਥਾਂ ਦੇ ਦਰਸ਼ਨ ਹੋ ਗਏ ਹੋਣ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਬੀ ਐੱਡ ਕਰਨ ਮਗਰੋਂ, ਮੈਂ ਐਮ ਏ ਕਰ ਰਹੀ ਸੀ ਕਿ ਪੋਸਟਾਂ ਨਿੱਕਲ ਆਈਆਂ ।ਮੈਂ ਬਹੁਤ ਚਾਅ ਨਾਲ ਫਾਰਮ ਭਰੇ। ਥੋੜੇ ਦਿਨਾਂ ਪਿੱਛੋਂ ਘਰ ਇੰਟਰਵਿਊ ਲੈਟਰ ਆ ਗਈ ਤੇ ਜਿਲ੍ਹੇ ਵਿੱਚ ਛੇਵਾਂ ਨੰਬਰ ਹੋਣ ਕਾਰਨ ਫਰੀਦਕੋਟ ਇੰਟਰਵਿਊ ਲਈ ਬੁਲਾਇਆ ਗਿਆ, ਪਰ ਰਿਸ਼ਵਤਖੋਰੀ ਦੇ ਚਲਦਿਆਂ ਮੇਰੀ ਨਯੁਕਤੀ ਨਾ ਹੋਈ। ਫਿਰ ਐਮ Continue Reading »
ਤੀਜੀ ਜਮਾਤ ਵਿਚ ਹੋਵਾਂਗਾ..ਪਿਤਾ ਜੀ ਬਟਾਲੇ ਲਾਗੇੇ ਛੀਨੇ ਰੇਲਵੇ ਟੇਸ਼ਨ ਤੇ ਟੇਸ਼ਨ ਮਾਸਟਰ ਲੱਗੇ ਹੋਏ ਸਨ..ਉਹ ਹਰ ਰੋਜ ਸ਼ਾਮੀਂ ਮੈਨੂੰ ਵੀ ਆਪਣੇ ਨਾਲ ਪੜਾਉਣ ਲਈ ਟੇਸ਼ਨ ਤੇ ਲੈ ਜਾਇਆ ਕਰਦੇ..! ਇੱਕ ਦਿਨ ਇੰਝ ਹੀ ਬੈਠਾ ਸਾਂ ਬਾਹਰ ਰੌਲਾ ਪੈ ਗਿਆ ਕੇ ਕੋਈ ਬੰਦਾ ਗੱਡੀ ਥੱਲੇ ਆ ਗਿਆ..! ਅਸੀਂ ਬਾਹਰ ਨੂੰ Continue Reading »
ਬਲਵੰਤ ਨੂੰ ਆਪਣੇ ਬਚਪਨ ਦਾ ਤਾਂ ਬਾਹਲਾ ਨਹੀ ਪਤਾ ਕਿ ਉਹਦੇ ਬਾਪੂ ਨੇ ਉਹਨੂੰ ਕਿੰਨਾਂ ਕੁ ਲਾਡ ਲਡਾਇਆ ਪਰ ਮੈਂ, ਬਲਵੰਤ ਨੂੰ ਆਮ ਹੀ ਕਹਿੰਦੇ ਸੁਣਿਆ ਕਿ ਸਾਡੇ ਆਲੇ ਬਾਪੂ ਦਾ ਸੁਭਾਅ ਬਾਹਲਾ ਹੀ ਕੱਬਾ । ਘਰੇ ਤਾਂ ਸਾਹ ਵੀ ਨੀ ਭਰਨ ਦਿੰਦਾ, ਬੇਬੇ ਵੀ ਡਰਦੀ ਜਿਹੀ ਰਹਿੰਦੀ । ਬਲਵੰਤ Continue Reading »
ਤੇਰਾ ਮੇਰਾ ਕੀ ਰਿਸ਼ਤਾ? ============= (ਰੱਖੜੀ ‘ਤੇ ਵਿਸ਼ੇਸ਼) ਬਚਪਨ ਤੋਂ ਹੀ ਮੇਰੀ ਮਾਂ ਰੱਖੜੀ ਵਾਲੇ ਦਿਨ ਮੇਰੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਹੈ। ਜਦ ਮੈਂ ਛੋਟਾ ਸੀ, ਤਾਂ ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਸੀ ਆਈ। ਪਰ ਜਦ ਵੱਡਾ ਹੋਇਆ ਤਾਂ ਇਸ ਗੱਲ ਨੇ ਮੇਰੇ ਮਨ ਵਿੱਚ ਇੱਕ ਵੱਡੇ Continue Reading »
ਮਾਂ ਦਾ ਕਾਤਲ:- ਉਹ ਦੋ ਭਰਾ ਸਨ ਵੱਡਾ ਅਤੇ ਉਸਦੀ ਪਤਨੀ ਵੱਖਰੇ ਰਹਿੰਦੇ ਸਨ । ਨਿੱਕਾ ਤੇ ਉਸਦੀ ਪਤਨੀ ਦੋ ਵੱਖਰੇ । ਬੇਬੇ ਬਾਪੂ ਨਿੱਕੇ ਤੋਂ ਦੁਖੀ ਰਹਿੰਦੇ ਸਨ। ਬੇਦਖਲ ਵੀ ਕਰ ਦਿੱਤਾ। ਬਾਪੂ ਨਿੱਕੇ ਮੁੰਡੇ ਦੀਆਂ ਵਧੀਕੀਆਂ ਖ਼ਿਲਾਫ਼ ਥਾਣਿਆਂ ਚ ਇਨਸਾਫ਼ ਲੈਂਦਾ ਬੇਵਕਤਾ ਹੀ ਮਰ ਗਿਆ। ਮਾਂ ਅਤੇ ਇੱਕ Continue Reading »
ਭਾਗ….. ਚੌਥਾ ਮੈਂ ਤੇ ਮੇਰੇ ਘਰਦਿਆਂ ਨੇ ਮੇਰੀ ਸੱਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਉਸਨੇ ਕਿਸੇ ਦੀ ਇਕ ਨਾ ਮੰਨੀ, ਤੇ ਸਿਮਰਨ ਨੂੰ ਆਪਣੇ ਨਾਲ ਲੈਕੇ ਚਲੀ ਗਈ। ਹਾਲਾਂਕਿ ਡਾਕਟਰ ਵੀ ਮੇਰੀ ਸੱਸ ਨੂੰ ਸਿਮਰਨ ਦੀ situation ਬਾਰੇ ਦੱਸ ਰਹੀ ਸੀ, ਕਿ ਤੁਸੀਂ ਇਹਨਾਂ ਨੂੰ ਹੱਲੇ ਨਾ ਲੈਕੇ Continue Reading »
ਜੇ ਇੱਜਤ ਮਿਲਦੀ ਹੋਵੇ ਤਾਂ ਨਿਮਰਤਾ ਨਾਲ ਸਵੀਕਾਰ ਕਰੋ ♥️ ਪੁਰਾਣੇ ਸਮਿਆਂ ਦੀ ਗੱਲ ਏ, ਕਿਸੇ ਪਿੰਡ ਸਾਂਹਸੀਆਂ ਦੇ ਪਰਿਵਾਰ ਨੇ ਇੱਕ ਔਰਤ ਵਿਆਹ ਕੇ ਲਿਆਂਦੀ , ਨਾਮ ਸੀ ਬੀਬੋ ।ਮੂੰਹ ਮੱਥੇ ਲੱਗਦੀ ਸੀ , ਤੇ ਸੀ ਥੋੜ੍ਹੀ ਨੱਕ ਚੜ੍ਹੀ । ਸਹੁਰਾ ਪਰਿਵਾਰ ਬੜੀ ਕਦਰ ਕਰਦਾ ਸੀ ਓਹਦੀ ਪਰ ਓਹਨੇ Continue Reading »
ਬਾਈ ਜੀ ਨੂੰ ਸਾਡੇ ਤੋਂ ਦੂਰ ਗਿਆ ਸਤਾਰਾਂ ਸਾਲ ਹੋ ਗਏ, ਦਿਨ ਵੀ ਸ਼ਨੀਵਾਰ ਸੀ ਜਦੋਂ ਮੈਨੂੰ ਕਨੇਡਾ ਵਿੱਚ ਸ਼ਾਮ ਨੂੰ ਫੋਨ ਆਇਆ ਸੀ, ਸਾਢੇ ਸੱਤ ਵਜੇ ਬਾਈ ਜੀ ਦੀ ਮੌਤ… ਐਤਵਾਰ ਇਡੀਆ ਵਿੱਚ ਸਵੇਰੇ ਸਾਢੇ ਤਿੰਨ ਵਜੇ ਦਿਲ ਦੀ ਧੜਕਨ ਰੁਕ ਜਾਣ ਨਾਲ ਹੋਈ ਸੀ ਉਮਰ ਸਿਰਫ ਅਠਵੰਜਾ ਸਾਲ, Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
ninder
nice