ਕਾਕਰੋਚ
ਬਹੁ-ਮੰਜਿਲਾਂ ਇਮਾਰਤ ਦੀ ਟੀਸੀ ਵਿਚ ਬਣੇ ਆਲੀਸ਼ਾਨ ਆਫਿਸ ਦੇ ਬਾਥਰੂਮ ਵਿਚ ਮੈਨੂੰ ਕਦੀ ਕਦਾਈਂ ਕੋਈ “ਕਾਕਰੋਚ” ਦਿਸ ਪੈਂਦਾ ਤਾਂ ਹੱਥਾਂ-ਪੈਰਾਂ ਦੀ ਪੈ ਜਾਂਦੀ..ਹੈਰਾਨੀ ਵੀ ਹੁੰਦੀ ਕਿ ਐਨੀ ਸਾਫ ਤੇ ਉੱਚੀ ਜਗ੍ਹਾ..ਫੇਰ ਵੀ ਇੱਥੇ ਕਿੱਦਾਂ ਆ ਗਿਆ!
ਨਿੱਕੇ ਹੁੰਦਿਆਂ ਤੋਂ ਹੀ “ਬੀਜੀ” ਨੇ ਬਸ ਇੱਕੋ ਗੱਲ ਸਮਝਾਈ ਸੀ ਕਿ ਆਪਣਾ-ਆਪ ਅਤੇ ਆਪਣੇ ਰਹਿਣ ਵਾਲੀ ਥਾਂ ਹਮੇਸ਼ਾਂ ਸਾਫ-ਸੁਥਰੀ ਰੱਖਣੀ ਏ..ਇਸ ਗੰਦੇ ਜਾਨਵਰ ਦੀ ਕੀ ਮਜਾਲ ਕਿ ਨੇੜੇ ਵੀ ਫੜਕ ਜਾਵੇ..!
ਫੇਰ ਦੱਸਿਆ ਕਰਦੇ ਕਿ ਜੇ ਕਦੀ ਕਦਾਈਂ ਇਹ ਆਪਣੇ ਨੇੜੇ ਆਉਂਦਾ ਜਾਪੇ ਤਾਂ ਪੈਰੀਂ ਪਾਈ ਚੱਪਲ ਵਰਤ ਲੈਣ ਵਿਚ ਕੋਈ ਬੁਰਾਈ ਨਹੀਂ ਏ..!
ਹੁਣ ਇੱਥੇ ਐਨੀ ਦੂਰ ਮੇਰੀ “ਬੀਜੀ” ਤੇ ਕੋਲ ਹੈ ਨਹੀਂ ਸੀ..ਸੋ ਹਮੇਸ਼ਾਂ ਪਰਸ ਵਿਚ ਇੱਕ “ਸਪਰੇਅ” ਜਰੂਰ ਰੱਖਦੀ..ਕੀ ਪਤਾ ਕਦੋਂ ਲੋੜ ਪੈ ਜਾਵੇ..!
ਅੱਜ ਸਵੇਰ ਤੋਂ ਹੀ ਮੇਰਾ ਧਿਆਨ ਕੰਮ ਤੇ ਨਹੀਂ ਲੱਗ ਰਿਹਾ ਸੀ..
ਅਜੀਬ ਜਿਹੀ ਪ੍ਰੇਸ਼ਾਨੀ ਸੀ..ਜਿਸ ਪ੍ਰੋਮੋਸ਼ਨ ਤੇ ਹਰ ਪੱਖ ਤੋਂ ਮੇਰਾ ਹੀ ਹੱਕ ਬਣਦਾ ਸੀ ਉਹ ਕਿਸੇ ਹੋਰ ਨੂੰ ਕਿੱਦਾਂ ਤੇ ਕਿਓਂ ਦੇ ਦਿੱਤੀ ਗਈ..ਇਹ ਸਵਾਲ ਵਾਰ ਵਾਰ ਹਥੌੜੇ ਵਾਂਗ ਜ਼ਹਿਨ ਵਿਚ ਵੱਜ ਰਿਹਾ ਸੀ?
ਅਖੀਰ ਜਦੋਂ ਨਾ ਹੀ ਰਿਹਾ ਗਿਆ ਤਾਂ ਮੈਨੇਜਰ ਦੇ ਕਮਰੇ ਵਿੱਚ ਚਲੀ ਗਈ..ਤੇ ਇਸ...
...
ਨਾਇਨਸਾਫੀ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ!
ਗੱਲਾਂ ਕਰਦਿਆਂ ਮੈਨੂੰ ਇੰਝ ਲੱਗਾ ਜਿੱਦਾਂ ਇੱਕ ਅਜੀਬ ਤਰਾਂ ਦਾ “ਕਾਕਰੋਚ” ਕਿਸੇ ਖੂੰਜੇ ਵਿੱਚੋਂ ਨਿੱਕਲ ਮੇਰੇ ਵੱਲ ਵੱਧ ਰਿਹਾ ਹੋਵੇ..
ਫੇਰ ਘੜੀ ਕੂ ਮਗਰੋਂ ਕੋਟ-ਪੈਂਟ ਪਾਈ ਸੱਜਿਆ-ਧੱਜਿਆ ਓਹੀ “ਕਾਕਰੋਚ” ਮੈਨੂੰ ਆਪਣਾ ਵਜੂਦ ਛੂੰਹਦਾ ਹੋਇਆ ਪ੍ਰਤੀਤ ਹੋਇਆ..!
ਪਹਿਲਾਂ ਤਾਂ ਮੈਂ ਡਰ ਕੇ ਕੰਬਣ ਲੱਗ ਪਈ..ਪਰ ਫੇਰ ਅਚਾਨਕ ਮੈਨੂੰ ਮੇਰੀ ਮਾਂ ਚੇਤੇ ਆ ਗਈ..
ਮੈਂ ਓਸੇ ਵੇਲੇ ਚੱਪਲ ਲਾਹ ਲਈ ਤੇ ਮਾਂ ਦੀ ਆਖੀ ‘ਤੇ ਸਖਤੀ ਨਾਲ ਅਮਲ ਕਰਨਾ ਸ਼ੁਰੂ ਕਰ ਦਿੱਤਾ..
ਮੈਨੂੰ ਇੰਝ ਕਰਦੀ ਨੂੰ ਦੇਖ ਬਾਹਰ ਲੱਗੀ ਭੀੜ ਵਿਚ ਖਲੋਤੇ ਹੋਰ ਵੀ ਕਿੰਨੇ ਸਾਰੇ “ਕਾਕਰੋਚ” ਨਿੱਕਲ-ਨਿੱਕਲ ਨਾਲੀ ਵੱਲ ਨੂੰ ਭੱਜ ਉੱਠੇ..
ਇਹ ਓਹੀ ਕਾਕਰੋਚ ਸਨ ਜਿਹੜੇ ਰੋਜ-ਮਰਾ ਦੀ ਜਿੰਦਗੀ ਵਿਚ ਬੇਸ਼ੱਕ ਮੇਰੇ ਵਜੂਦ ਨੂੰ ਤਾਂ ਕਦੀ ਵੀ ਨਹੀਂ ਸਨ ਛੂਹਿਆ ਕਰਦੇ ਪਰ ਹਰ ਵੇਲੇ ਲਲਚਾਈਆਂ ਨਜਰਾਂ ਨਾਲ ਮੇਰੇ ਜਿਸਮ ਵੱਲ ਤੱਕਦੇ ਰਹਿਣਾ ਓਹਨਾ ਦੀ ਫਿਤਰਤ ਜਿਹੀ ਬਣ ਗਈ ਸੀ!
(ਪੰਜਾਬੀ ਤਰਜੁਮਾ)
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਇਕ ਹਥਨੀ ਅਤੇ ਇਕ ਕੁੱਤੀ ਇੱਕੋ ਸਮੇਂ ‘ਤੇ ਗਰਭਵਤੀ ਹੋ ਗਈਆਂ। ਤਿੰਨ ਮਹੀਨਿਆਂ ਬਾਅਦ ਕੁੱਤੀ ਨੇ ਛੇ ਕੁੱਤਿਆਂ ਨੂੰ ਜਨਮ ਦਿੱਤਾ। ਛੇ ਮਹੀਨੇ ਬਾਅਦ ਕੁੱਤੀ ਦੁਬਾਰਾ ਗਰਭਵਤੀ ਹੋਈ, ਅਤੇ ਇਸ ਨੇ ਕੁੱਲ ਨੌਂ ਮਹੀਨੇ ਬਾਅਦ ਇਕ ਹੋਰ ਦਰਜਨ ਕਤੂਰਿਆਂ ਨੂੰ ਜਨਮ ਦਿੱਤਾ। ਸਿਲਸਿਲਾ ਜਾਰੀ ਰਿਹਾ। ਅਠਾਰ੍ਹਵੇਂ ਮਹੀਨੇ ਕੁੱਤੀ ਨੇ ਹਥਨੀ Continue Reading »
ਫੋਨ ਦੀ ਰਿੰਗ ਟੋਨ ਵੱਜੀ ! ਉਹ – ਚੁੱਪ ਰਹੀਂ ! ਮੈਂ – ਕਿਉਂ ! ਉਹ – ਮੇਰੇ ਮੁੰਡੇ ਦਾ ਫੋਨ ਆ ਰਿਹਾ ! ਮੈਂ – ਠੀਕ ਏ ! ਉਹ – ਪੁੱਤ ਪੈਸੇ ਮਿਲ ਗਏ ਆ ! ਤੂੰ ਘਰ ਵਾਪਿਸ ਆ ਜਾ ! ਜਾਕੇ ਆਟਾ ਲੈ ਆਵੀਂ ! ਤੈਨੂੰ ਕਿਤੇ Continue Reading »
ਕਹਾਣੀ :ਸੰਧੂਰੀ ਅੰਬੀਆਂ ਗਰਮੀਆਂ ਆਉਂਦੇ ਹੀ ਜਦੋਂ ਕਦੇ ਗੁਰਜੀਤ ਦੀ ਘਰਵਾਲੀ ਉਸਨੂੰ ਅਚਾਰ ਲਈ ਅੰਬੀਆਂ ਲੈ ਕੇ ਆਉਣ ਲਈ ਆਖਦੀ ਉਹਨੂੰ ਚੜਦੀ ਜਵਾਨੀ ਨਾਨਕਿਆਂ ਦੀ ਉਹ ਦੁਪਹਿਰ ਯਾਦ ਆ ਜਾਂਦੀ । ਉਦੋਂ ਵਾਢੀ ਵਿਸਾਖ ਤੋਂ ਸ਼ੁਰੂ ਹੋਕੇ ਕਣਕ ਸਾਂਭਦੇ ਜੇਠ ਵੀ ਟੱਪ ਜਾਂਦੀ ਸੀ । ਉਹਦੇ ਮਾਮਿਆਂ ਦੇ ਖੇਤ ਚ Continue Reading »
ਗਲ ਅੱਜ ਤੋਂ ਕਾਫੀ ਸਾਲ ਪਹਿਲਾਂ ਦੀ ਆ। ਜਦੋਂ ਸਾਡਾ ਸਾਂਝਾ ਪਰਿਵਾਰ ਸੀ ਤੇ ਸਾਂਝਾ ਵਿਹੜਾ ਸੀ। ਸਾਡਾ ਘਰ 1990 ਵਿੱਚ ਬਣਿਆ ਸੀ। ਘਰ ਵਿੱਚ ਇਕ ਵੱਡਾ ਕਮਰਾ ਜੀਹਦੇ ਵਿੱਚ ਬੇਬੇ ਦੀ ਪੇਟੀ , ਸੰਦੂਕ ਤੇ ਮਾਤਾ ਦੀ ਪੇਟੀ ਸੀ। ਓਦੇ ਨਾਲ ਹੀ ਇਕ ਨਿੱਕਾ ਕਮਰਾ ਜਿਹਨੂੰ ਬੈਡ ਆਲਾ ਕਮਰਾ Continue Reading »
ਗੁਰਮਲਕੀਅਤ ਸਿੰਘ ਕਾਹਲੋਂ ਪਿਛਲੇ ਸਾਲ ਸਾਡੇ ਕਾਲਜ ਵਾਲਿਆਂ ਅਲੂਮਨੀ ਮੀਟ ਕਰਵਾ ਕੇ ਉਹ ਦੋਸਤ ਮਿਲਵਾ ਦਿਤੇ, ਜੋ ਚੇਤਿਆਂ ਵਿਚ ਤਾਂ ਸਨ, ਪਰ ਗਲਬਾਤ ਵਾਲੇ ਸੰਪਰਕ ਨਹੀਂ ਸਨ। ਕਾਲਜ ਮਿਲਣੀ ਮੌਕੇ 22 ਸਾਲ ਪੁਰਾਣਾ ਸਾਰਾ ਕੁਝ ਕਲ ਵਾਂਗ ਲਗਣ ਲਗਾ। ਯਾਦਾਂ ਚੇਤਿਆਂ ਚੋਂ ਉਕਰ ਆਈਆਂ। ਫੋਨ ਨੰਬਰਾਂ ਦਾ ਅਦਾਨ-ਪਰਦਾਨ ਹੋ ਗਿਆ। Continue Reading »
ਪੰਗਤ ਤੋਂ ਪੈਲੇਸ ਤੱਕ ਜਦੋਂ ਥਾਪਰ ਯੂਨੀਵਰਸਿਟੀ ਚ ਪੜ੍ਹਨ ਗਏ ਤਾਂ ਓਥੇ ਖਾਣੇ ਦੀ ਮੈੱਸ ਦੇ ਬਾਹਰ ਹਰ ਰੋਜ਼ ਲਿਖਿਆ ਮਿਲਦਾ,..”ਤਿੰਨ ਬੰਦਿਆਂ ਵਲੋਂ ਵੇਸਟ ਕੀਤੇ ਖਾਣੇ ਨਾਲ ਚੌਥੇ ਬੰਦੇ ਦਾ ਪੇਟ ਭਰ ਸਕਦਾ ਹੈ,ਸੋਚੋ”…ਪੜ੍ਹ ਕੇ ਪਲੇਟ ਚ ਪਾਏ ਖਾਣੇ ਦੀ ਅਹਿਮੀਅਤ ਬਾਰੇ ਸੋਚਣ ਲਈ ਮਜ਼ਬੂਰ ਜਰੂਰ ਹੋਣਾ ਪੈਂਦਾ!!ਖੁਦ ਕਿਸਾਨ ਪ੍ਰੀਵਾਰ Continue Reading »
ਜਦੋਂ ਵੀ ਕਿਸੇ ਸ਼ਖਸ ਨੂੰ ਆਪਾਂ ਬਦਨਾਮ ਕਰਨ ਲਈ ਨਿਕਲਣਾ ਹੋਵੇ…ਆਪਾਂ ਅਕਸਰ ਉਸਦੀਆਂ ਐਸ਼ ਕਰਦੇ ਦੀਆਂ ਤਸਵੀਰਾਂ ਕਿਤੋਂ ਲੱਭ ਲਿਆਉਂਦੇ ਹਾਂ….ਤੇ ਏਨਾ ਤਸਵੀਰਾਂ ਨੂੰ ਏਦਾਂ ਦੁਨੀਆਂ ਅੱਗੇ ਪੇਸ਼ ਕਰਦੇ ਹਾਂ ਜਿਵੇਂ ਅਯਾਸ਼ੀ ਕਰਨੀ ਕੋਈ ਕਰਾਈਮ ਹੋਵੇ… ਥੱਲੇ ਕੋਮੈਂਟਾਂ ਚ ਵੀ ਲੋਕ ਕਿਸੇ ਨੂੰ ਮੌਜ ਮਸਤੀ ਕਰਦੇ ਹੋਏ ਨੂੰ ਏਦਾਂ ਕੋਮੈਂਟ Continue Reading »
ਪੰਜਾਬ ਦੇ ਅੱਜ ਦੇ ਹਲਾਤਾਂ ਤੇ ਢੁਕਦੀ ਕਹਾਣੀ ਕਹਿੰਦੇ ਇੱਕ ਵਾਰ ਅਮਰੀਕਾ ਨੇਂ ਸਾਊਦੀ ਅਰਬ ਨੂੰ ਧਮਕੀ ਦਿੱਤੀ- “ਜੇਕਰ ਸਾਡੀਆਂ ਗੱਲਾਂ ਨਾਂ ਮੰਨੀਆਂ, ਤਾਂ ਅਸੀਂ ਤੁਹਾਡੇ ਤੇ ਹਮਲਾ ਕਰ ਦੇਵਾਂਗੇ। ਅਮਰੀਕਾ ਦਾ ਮੰਨਣਾ ਸੀ ਕਿ ਆਪਣੇ ਤੇਲ ਦੇ ਖੂਹਾਂ ਨੂੰ ਬਚਾਉਣ ਖਾਤਰ ਅਰਬ ਵਾਲੇ ਝੁਕ ਜਾਣਗੇ….ਕਿਓਂਕਿ ਅਰਬ ਦੀ ਸਾਰੀ ਅਰਥ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Ravi Saab
for bad eyes