ਖਾਲੀ ਹੱਥ
ਦੱਸਦੇ ਇੱਕ ਵਾਰ ਇੱਕ ਅਰਬਪਤੀ ਬੇਸ਼ੁਮਾਰ ਦੌਲਤ ਛੱਡ ਕੇ ਮਰ ਗਿਆ।
ਮਗਰੋਂ ਜੁਆਨ ਪਤਨੀ ਨੇ ਇੱਕ ਨੌਕਰ ਨਾਲ ਵਿਆਹ ਕਰਵਾ ਲਿਆ..ਘੋੜਿਆਂ ਦੀਆਂ ਲਿੱਦਾਂ ਸਾਫ ਕਰਦਾ ਉਹ ਰਾਤੋ ਰਾਤ ਸਾਰੀ ਦੌਲਤ ਦਾ ਮਲਿਕ ਬਣ ਗਿਆ।
ਇੱਕ ਦਿਨ ਆਖਣ ਲੱਗਾ ਕੇ ਤੇਰੇ ਘਰ ਵਾਲੇ ਕੋਲੋਂ ਝਿੜਕਾਂ ਖਾਂਦਾ ਹੋਇਆ ਅਕਸਰ ਹੀ ਸੋਚਦਾ ਹੁੰਦਾ ਸਾਂ ਕੇ ਸ਼ਾਇਦ ਸਾਰੀ ਉਮਰ ਉਸ ਵਾਸਤੇ ਕੰਮ ਕਰਦਾ ਕਰਦਾ ਹੀ ਮਰ ਜਾਵਾਂਗਾ।
ਪਰ ਹੁਣ ਪਤਾ ਲੱਗਾ ਕੇ ਮੈਂ ਉਸਦੇ ਲਈ ਨਹੀਂ ਸਗੋਂ ਓਹ ਮੇਰੇ ਲਈ ਦੌਲਤ ਕੱਠੀ ਕਰਦਾ ਕਰਦਾ ਮਰ ਗਿਆ।
ਰਿਸ਼ਤੇਦਾਰੀ ਵਿਚ ਸਰਦੇ ਪੁੱਜਦੇ ਘਰੋਂ ਔਰਤ..ਦੁੱਧ ਰਿੜਕ ਕੇ ਬਾਕੀ ਬਚੀ ਲੱਸੀ ਤੱਕ ਵੀ ਵੇਚ ਲਿਆ ਕਰਦੀ ਸੀ।
ਇੱਕ ਵਾਰ ਸੌਣ ਭਾਦਰੋਂ ਦੇ ਚੋਮਾਸੇ ਵਿਚ ਟਾਂਗੇ ਦਾ ਕਿਰਾਇਆ ਬਚਾਉਣ ਖਾਤਿਰ ਪੈਦਲ ਤੁਰਨ ਵਾਲਾ ਪੰਗਾ ਲੈ ਲਿਆ ਤੇ ਮੁੜਕੇ ਚੜੇ ਬੁਖਾਰ ਨਾਲ ਦਿਨਾਂ ਵਿਚ ਹੀ ਮੁੱਕ ਗਈ।
ਘਰਵਾਲੇ ਨੇ ਦੂਜਾ ਵਿਆਹ ਕਰਵਾ ਲਿਆ ਤੇ ਨਿਆਣਿਆਂ ਨੇ ਸਰਫ਼ੇ ਕਰ ਕਰ ਕੱਠੀ ਕੀਤੀ ਹੋਈ ਦੇ ਦਿੰਨਾਂ ਵਿਚ ਹੀ ਬਖੀਏ ਉਧੇੜ ਸੁੱਟੇ..!
ਪੰਜਾਹ ਕੂ ਸਾਲ ਪਹਿਲਾਂ “ਆਨੰਦ”ਨਾਮ ਦੀ ਹਿੰਦੀ ਫਿਲਮ ਆਈ ਸੀ।
ਡਾਕਟਰਾਂ ਹੀਰੋ ਨੂੰ ਆਖ ਦਿੱਤਾ ਹੁੰਦਾ ਕੇ ਸਿਰਫ ਛੇ ਮਹੀਨੇ ਬਾਕੀ ਬਚੇ ਨੇ ਤੇਰੀ ਜਿੰਦਗੀ ਦੇ।
ਏਨੀ ਗੱਲ ਸੁਣ ਫੇਰ ਬਾਕੀ ਰਹਿੰਦੇ ਛੇ ਮਹੀਨੇ ਜਿੱਦਾਂ ਲੰਗਾਉਂਦਾ ਏ..ਹੰਜੂ ਆ ਜਾਂਦੇ ਨੇ ਦੇਖ ਕੇ..ਜੇ ਮੌਕਾ ਲੱਗੇ ਤਾਂ ਜਰੂਰ ਦੇਖਿਓ।
ਫਿਲਮ ਦਾ ਇੱਕ ਡਾਇਲਾਗ ਸੀ ਕੇ “ਜਿੰਦਗੀ ਲੰਮੀਂ ਨਹੀਂ ਵੱਡੀ ਹੋਣੀ ਚਾਹੀਦੀ”..ਮਤਲਬ ਕੰਜੂਸੀਆਂ ਕਰ ਕਰ ਲੰਘਾਏ ਸੋਂ ਵਰ੍ਹਿਆਂ ਨਾਲੋਂ ਖੁੱਲ ਕੇ ਮਾਣੇ ਹੋਏ ਪੰਜਾਹ ਸਾਲ ਕਈ ਗੁਣਾ ਜਿਆਦਾ ਬੇਹਤਰ ਹੁੰਦੇ ਨੇ।
ਜਿੰਦਗੀ ਇੱਕ ਸੰਖੇਪ ਜਿਹੀ ਯਾਤਰਾ ਹੈ।
ਜਵਾਨੀ ਦਾ ਨਸ਼ਾ ਅਜੇ ਪੂਰੀ ਚੜਿਆਂ ਵੀ ਨਹੀਂ ਹੁੰਦਾ ਕੇ ਬਾਹਰ ਗਲੀ ਵਿਚ ਬੁਢੇਪਾ ਗੇੜੇ ਮਾਰਨ ਲੱਗ ਪੈਂਦਾ ਏ..ਲੰਮੇ ਚੌੜੇ ਹਿਸਾਬ ਕਿਤਾਬਾਂ ਵਿਚ ਪਏ ਨੂੰ ਹੋਸ਼ ਹੀ ਨਹੀਂ ਰਹਿੰਦੀ ਕੇ ਕਿੰਨੇ ਕੀਮਤੀ ਪਲ ਅਜਾਈਂ ਗਵਾ ਦਿੱਤੇ ਨੇ।
ਇੱਕ ਇੱਕ ਮਿੰਟ ਨੂੰ ਮਾਣਨਾ ਹੀ ਜਿੰਦਗੀ ਏ..ਜੇ ਕਦੀ ਬੰਦ ਕਮਰੇ ਵਿਚ ਬੈਠਿਆਂ ਸਾਹ ਘੁਟਦਾ ਹੋਵੇ ਤਾਂ ਖੁੱਲੇ ਆਸਮਾਨ ਹੇਠ ਬਾਹਰ ਨਿੱਕਲ ਕੁਦਰਤ ਦ੍ਵਾਰਾ ਸਿਰਜ ਹੋਈਆਂ ਅਨੇਕਾਂ ਨੇਮਤਾਂ ਦੇ ਦਰਸ਼ਨ ਮੇਲੇ ਕਰ ਲੈਣੇ ਹੀ ਸਿਆਣਪ ਏ।
ਮਨੁੱਖ ਅਜੇ ਉਹ ਸਿਸਟਮ ਇਜਾਦ ਨਹੀਂ ਕਰ ਸਕਿਆ ਕੇ ਕੁਝ ਕਰੋੜ ਰੁਪਈਏ ਖਰਚ ਕੇ ਉੱਪਰ ਬੈਠੇ ਕੋਲੋਂ ਜਿੰਦਗੀ ਦੇ ਕੁਝ ਹੋਰ ਸਾਲ ਮੁੱਲ ਲੈ ਸਕਦਾ ਹੋਵੇ..!
ਦਿਨ...
...
ਦੀ ਲੰਬਾਈ ਚੋਵੀ ਤੋਂ ਅਠਤਾਲੀ ਘੰਟੇ ਤੱਕ ਕਰਨੀ ਵੀ ਅਜੇ ਤੱਕ ਕਿਸੇ ਦੇ ਵੱਸ ਵਿੱਚ ਨਹੀਂ ਹੋਈ..
ਜੇ ਆਪਣੀ ਬਿਮਾਰੀ ਦੀ ਪੰਡ ਪੈਸੇ ਦੇ ਕੇ ਕਿਸੇ ਹੋਰ ਦੇ ਸਿਰ ਚੁਕਾਈ ਜਾ ਸਕਦੀ ਹੁੰਦੀ ਤਾਂ ਜੇਤਲੀ,ਵਾਜਪਾਈ ਅਤੇ ਸੁਸ਼ਮਾ ਸਵਰਾਜ ਨਾਮ ਦੇ ਪ੍ਰਾਣੀ ਅੱਜ ਸਟੇਜਾਂ ਤੇ ਭਾਸ਼ਣ ਦੇ ਰਹੇ ਹੁੰਦੇ..!
ਉੱਪਰੋਂ ਵਾਜ ਪਈ ਤੇ ਲੱਖਪਤੀ ਨੂੰ ਵੀ ਜਾਣਾ ਪੈਂਦਾ ਤੇ ਕੱਖ ਪਤੀ ਨੂੰ ਵੀ..
ਜਿਆਦਾਤਰ ਵੇਖਿਆ ਗਿਆ ਏ ਕੇ ਦਸੇ ਉਂਗਲਾਂ ਵਿੱਚ ਤਰਾਂ ਤਰਾਂ ਦੀਆਂ ਨਗ ਮੁੰਦਰੀਆਂ ਪਾਈ ਖਲੋਤੇ ਅਨੇਕਾਂ ਧਨ ਕੁਬੇਰ ਸਰੀਰ ਛੱਡਣ ਲੱਗਿਆ ਬੜੇ ਹੀ ਔਖੇ ਹੁੰਦੇ ਨੇ..ਮੜੀਆਂ ਤੱਕ ਬੱਸ ਇਹੋ ਝੋਰਾ ਖਾਈ ਜਾਂਦਾ ਏ ਕੇ ਕਾਸ਼ ਕੁਝ ਸਾਲ ਹੋਰ ਮਿਲ ਗਏ ਹੁੰਦੇ..!
ਮਰਦੇ ਦਮ ਤੱਕ ਦੌਲਤ ਇਕੱਠੀ ਕਰਨ ਵਾਲੇ ਜਨੂੰਨ ਦਾ ਵਧਦੇ ਹੀ ਜਾਣਾ ਇੱਕ ਤਰਾਂ ਨਾਲ ਕੁਦਰਤ ਵੱਲੋਂ ਕਰੋਪੀ ਦੇ ਤੌਰ ਤੇ ਇਨਸਾਨ ਨੂੰ ਮਾਰੀ ਇੱਕ ਐਸੀ ਡਾਂਗ ਹੁੰਦੀ ਏ ਜਿਹੜੀ ਖੜਾਕ ਨਹੀਂ ਕਰਦੀ..ਬੱਸ ਚੁੱਪ ਚੁਪੀਤੇ ਹੀ ਵੱਜਦੀ ਏ!
ਜੇ ਦੌਲਤ ਕਮਾਉਣੀ ਸਾਡਾ ਬੁਨਿਆਦੀ ਫਰਜ ਹੈ ਤਾਂ ਖੂਨ ਪਸੀਨਾ ਵਹਾ ਕੇ ਕੀਤੀ ਹੋਈ ਇਸ ਹੱਕ ਹਲਾਲ ਦੀ ਕਮਾਈ ਦਾ ਜਿਉਂਦੇ ਜੀ ਸਭਿਅਕ ਤਰੀਕੇ ਨਾਲ ਸੁੱਖ ਮਾਨਣਾ ਵੀ ਸਾਡਾ ਹੱਕ ਹੈ..
ਖੁੱਲ ਕੇ ਜੀਣਾ,ਚੜ੍ਹਦੀ ਕਲਾ ਵਿਚ ਰਹਿਣਾ ਅਤੇ ਬਾਕੀਆਂ ਨੂੰ ਵੀ ਖੁਸ਼ ਰੱਖਣਾ ਹੀ ਜਿੰਦਗੀ ਏ..
ਨਕਾਰਾਤਮਕ ਸੋਚ ਵਾਲਾ ਰੋਗ ਜਿਸਨੂੰ ਚੰਬੜ ਜਾਂਦਾ ਏ ਉਸਨੂੰ ਹੱਸਦੇ ਹੋਏ ਬਾਕੀ ਲੋਕ ਜਹਿਰ ਲੱਗਦੇ ਨੇ..ਉਹ ਹਮੇਸ਼ਾਂ ਐਸਾ ਮਾਹੌਲ ਸਿਰਜਣ ਬਾਰੇ ਸੋਚਦਾ ਰਹਿੰਦਾ ਜਿਥੇ ਹਮੇਸ਼ਾਂ ਗਮਗੀਨ ਸੱਥਰ ਵਿਛੇ ਰਹਿਣ..!
ਸੋ ਨਕਾਰਾਤਮਕ ਲੋਕ ਅਤੇ ਨਕਾਰਾਤਮਕ ਸੋਚ ਤੋਂ ਹਮੇਸ਼ਾਂ ਦੂਰੀ ਬਣਾਈ ਰੱਖੋ..ਯਕੀਨ ਮੰਨਿਓਂ ਮਿੱਠਾ ਜਿਹਾ ਸੁਨੇਹਾ ਦਿੰਦੀ ਇੱਕ ਵੱਖਰੀ ਜਿਹੀ ਸੁਵੇਰ ਜਰੂਰ ਹੀ ਦਸਤਕ ਦੇਵੇਗੀ..!
ਤਿੰਨ ਦਹਾਕੇ ਪਹਿਲਾਂ ਡੀਏਵੀ ਸਕੂਲ ਬਟਾਲੇ ਇੱਕ ਸਾਇੰਸ ਮਾਸਟਰ ਸ੍ਰ ਸਵਰਨ ਸਿੰਘ ਹੋਇਆ ਕਰਦੇ ਸਨ..
ਅਕਸਰ ਆਖਿਆ ਕਰਦੇ ਸਨ ਕੇ ਜਿੰਦਗੀ ਵਿੱਚ ਦੋ ਗੱਲਾਂ ਹਮੇਸ਼ਾਂ ਯਾਦ ਰਖਿਓ..
ਨੰਬਰ ਇੱਕ:
ਮਨੁੱਖ ਇਸ ਦੁਨੀਆ ਵਿੱਚ ਹਮੇਸ਼ਾਂ ਕੱਲਾ ਆਉਂਦਾ ਤੇ ਕੱਲਾ ਹੀ ਵਾਪਿਸ ਜਾਂਦਾ ਏ..
ਨੰਬਰ ਦੋ:
ਮਨੁੱਖ ਖਾਲੀ ਹੱਥ ਆਉਂਦਾ ਏ ਤੇ ਮੁੜਦਾ ਵੀ ਖਾਲੀ ਹੱਥ ਹੀ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਬੈਂਕ ਸੁਰਜੀਤ ਸਿੰਘ ਤੇ ਉਸਦੇ ਛੋਟੇ ਭਰਾ ਦਾ ਵਿਆਹ ਇੱਕ ਦਿਨ ਦੇ ਫ਼ਰਕ ਨਾਲ ਹੋਇਆ । ਦੋਨਾਂ ਨੂੰਹਾਂ ਦੀਆਂ ਸਾਰੀਆਂ ਰਸਮਾਂ ਇਕੱਠੇ ਹੀ ਕੀਤੀਆਂ ਗਈਆਂ। ਸੁਰਜੀਤ ਦੀ ਪਤਨੀ ਸਿਮਰਨ ਬਹੁਤ ਹੀ ਸਮਝਦਾਰ, ਪੜ੍ਹੀ ਲਿਖੀ ,ਸਿਲਾਈ ਕਢਾਈ ਵਿੱਚ ਨਿਪੁੰਨ ਤੇ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਨਾਲ ਕਰਨਾ ਜਾਣਦੀ ਸੀ। Continue Reading »
ਮੱਥਾ ਡੰਮਣਾ 1982ਵਿੱਚ ਬਿਜਲੀ ਮਹਿਕਮੇ ਵੱਲੋਂ ਸਿੰਗਲ ਪੋਲ ਟਿਊਬਵੈੱਲ ਕੁਨੈਕਸ਼ਨ ਖੁਲ੍ਹੇ ਸਨ ਮਤਲਬ ਜਿਸ ਦੇ ਕੁਨੈਕਸ਼ਨ ਨੂੰ ਇੱਕੋ ਖੰਭਾ ਲੱਗਣਾ ਹੈ ਓਹਨਾਂ ਨੂੰ ਹੀ ਕੁਨੈਕਸ਼ਨ ਮਿਲਣਗੇ। ਓਦੋਂ ਪਟਵਾਰੀ ਹੱਥ ਨਾਲ ਲਿਖ ਕੇ ਜਮਾਂਬੰਦੀ ਦਿੰਦੇ ਸਨ ਅਤੇ ਦਸ ਰੁਪਏ ਫੀਸ ਲੈਂਦੇ ਸਨ। ਕਈ ਜਣੇ ਜਮਾਂਬੰਦੀਆਂ ਲੈਣ ਲਈ ਪਟਵਾਰੀ ਦੁਆਲੇ ਬੈਠੇ ਸਨ। Continue Reading »
ਕਈ ਕਈ ਘੰਟੇ ਪਾਪਾ ਜੀ ਗੁਰੂ ਦੀ ਤਾਬਿਆ ਵਿੱਚ ਬੈਠ ਪਾਠ ਕਰਦੇ ‘ਤੇ ਮੈਂ ਵੀ ਪਾਪਾ ਜੀ ਦੇ ਗੋਡਿਆਂ ‘ਤੇ ਸਿਰ ਰੱਖ ਪਿੱਛੇ ਪਿੱਛੇ ਬੋਲੀ ਜਾਣਾ।ਅੱਜ ਵੀ ਪਾਪਾ ਜੀ ਸੁਵੱਖਤੇ ਉੱਠਦੇ ‘ਤੇ ਰੋਜ਼ ਗੁਰੂ ਘਰ ਜਾਂਦੇ।ਮੇਨ ਬਾਜ਼ਾਰ ਵਿਚ ਵੱਡੀ ਕਰਿਆਨੇ ਦੀ ਦੁਕਾਨ ‘ਤੇ ਕਈ ਕਾਮੇ, ਸਾਰਾ ਦਿਨ ਰਤਾ ਵੀ ਵਿਹਲ Continue Reading »
ਬੰਬੂਕਾਟ ਫਿਲਮ..ਨਹਿਰ ਦੀ ਪਟੜੀ ਤੇ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜੇ ਆਉਂਦੇ ਬੀਨੂ ਢਿੱਲੋਂ ਵੱਲੋਂ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਜਿਹਾ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ Continue Reading »
ਕਹਿੰਦੇ ਬਈ ਕੇਰਾ ਏਜੰਟਾ ਨੇ ਚਾਰ ਬੰਦਿਆ ਦੀ ਕੀਰਤਨੀ ਜੱਥੇ ਦੇ ਤੌਰ ਤੇ ਕਨੇਡਾ ਦੀ ਫਾਇਲ ਲਾ ਦਿੱਤੀ ਤੇ ਉਹਨਾ ਦੀ ਆ ਗਈ ਇੰਟਰਵਿਊ ਤੇ ਕਨੇਡਾ ਅੰਬੈਸੀ ਵਾਲੇ ਕਹਿੰਦੇ ਬਈ ਅਸੀ ਕਿਵੇ ਮੰਨੀਏ ਕਿ ਤੁਸੀ ਅਸਲੀ ਕੀਰਤਨੀਏ ਹੋ ਚੱਲੋ ਸਾਨੂੰ ਕੀਰਤਨ ਕਰਕੇ ਵਿਖਾਉ। ਉਹਨਾ ਚਾਰਾ ਦੇ ਤਾ ਆ ਗਈ ਦੰਦਾ Continue Reading »
( ਲਹੌਰ ਤੋਂ ਅੰਬਰਸਰ ) ਗੱਲ ਉਹਨਾਂ ਦਿਨਾ ਦੀ ਆ,ਜਦੋਂ ਦਾਦੀਆਂ ਨਾਨੀਆਂ ਤੋਂ ਬਾਤਾਂ ਸੁਣਦੇ ਸੁਣਦੇ ਨੀਂਦ ਆਉਂਦੀ ਸੀ, ਨਾਨਕੇ ਪਿੰਡ ਜਾਣਾ ਤਾਂ ਨਾਨੀ ਨਾਲ ਜਿਦ ਕਰਨੀ ਬੀਬੀ ਬਾਤਾਂ ਸੁਣਾ ਰਾਜੇ ਰਾਣੀਆਂ ਦੀਆਂ, ਬੀਬੀ ਕਹਿੰਦੀ ਪੁੱਤ ਸੁਣਨੀਆ ਤੇ ਹੱਡ ਬੀਤੀਆਂ ਸੁਣ, ਮੈਂ ਹੈਰਾਨ ਜਿਹੀ ਹੋ ਗਈ ਇਹ ਹੱਡ ਬੀਤੀਆਂ ਕੀ Continue Reading »
ਨਿਤ ਹੀ ਖਬਰਾਂ ਦਾ ਵਹਾਅ ਵਧਦਾ ਜਾ ਰਿਹਾ ਇਹ ਦਸਦਿਆਂ ਜਿਸ ਕਾਰਨ ਮੁੰਡਿਆਂ ਦੇ ਦਰਦਾਂ ਦੀ ਅਵਾਜਾਂ ਸੁਣਨੇ ਨੂੰ ਮਿਲਦੀਆਂ ਹਨ । ਇਹ ਉਹ ਕੁੜੀਆਂ ਹਨ ਜੋ ਪਹਿਲਾ ਇੰਡੀਆ ielts ਪੂਰੀ ਕਰਕੇ ਆਪਣਾ ਵਿਆਹ ਕਰਵਾ ਲੈਂਦੀਆਂ ਅਤੇ ਦਾਜ ਦੇਣ ਨਾ ਦੇਣ ਦੇ ਬਾਵਜੂਦ ਵੀ ਕੁੜੀ ਨੂੰ ਬਾਹਰ ਭੇਜਣ ਦਾ ਖਰਚਾ Continue Reading »
ਕਈ ਵੇਰ ਗੱਡੀ ਲੰਘ ਜਾਂਦੀ ਤਾਂ ਅਮ੍ਰਿਤਸਰ ਅੱਡੇ ਤੋਂ ਬੱਸ ਫੜ ਲੈਂਦਾ..! ਬਠਿੰਡਿਓਂ ਆਈ ਅਤੇ ਪਠਾਨਕੋਟ ਵੱਲ ਜਾਂਦੀ ਹੋਈ ਬੱਸ ਦਾ ਕੰਡਕਟਰ ਓਹੀ ਹੁੰਦਾ..ਪੰਜਾਹ ਕੂ ਸਾਲ..ਚਿੱਟੀ ਦਾਹੜੀ..ਹਸਮੁਖ ਜਿਹਾ..ਨਾਮ ਗੁਰਮੁਖ ਸਿੰਘ..ਮੁਹਾਂਦਰਾ ਬਿਲਕੁਲ ਹੀ ਬਾਬਾ ਠਾਰਾ ਸਿੰਘ ਜੀ ਵਰਗਾ..! ਮੇਰੇ ਵਾਕਿਫ ਹੋ ਗਏ..ਹੋਟਲ ਬਾਰੇ ਕਿੰਨੀਆਂ ਗੱਲਾਂ ਪੁੱਛਿਆ ਕਰਦੇ..ਟਿਕਟ ਵੱਲੋਂ ਆਖਦਾ ਪੁੱਤਰਾ ਰਹਿਣ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)