ਡਿਪ੍ਰੈਸ਼ਨ
ਦੱਸਦੇ ਇੱਕ ਵਾਰ ਇੱਕ ਬੰਦੇ ਨੂੰ ਘਰੇਲੂ ਜੁਮੇਵਾਰੀਆਂ,ਰੋਜਾਨਾ ਖਰਚਿਆਂ ਅਤੇ ਘਰੇ ਆਉਂਦੇ ਜਾਂਦੇ ਅਣਗਿਣਤ ਪ੍ਰਾਹੁਣਿਆਂ ਦੀ ਐਨੀ ਟੈਨਸ਼ਨ ਹੋ ਗਈ ਕੇ ਉਹ ਡਿਪ੍ਰੈਸ਼ਨ ਵਿਚ ਚਲਾ ਗਿਆ..
ਹਰੇਕ ਨਾਲ ਲੜਾਈ ਝਗੜਾ,ਅਤੇ ਕਲਾ ਕਲੇਸ਼ ਦੇ ਚਲਦਿਆਂ ਕੋਈ ਉਸਦੇ ਨੇੜੇ ਨਾ ਲੱਗਦਾ..ਉਸਨੂੰ ਸਾਰੀ ਦੁਨੀਆ ਆਪਣੀ ਕੱਟੜ ਵੈਰੀ ਲੱਗਦੀ..!
ਉਹ ਘਰੇ ਵੜਦਾ ਤਾਂ ਹੱਸਦੇ ਵੱਸਦੇ ਘਰ ਵਿਚ ਕਰਫ਼ਿਯੂ ਜਿਹਾ ਲੱਗ ਜਾਂਦਾ..!
ਇੱਕ ਦਿਨ ਬਾਹਰ ਦੀਆਂ ਟੈੱਨਸ਼ਨਾਂ ਦਾ ਝੰਬਿਆ ਹੋਇਆ ਅੰਦਰ ਵੜਿਆ ਤਾਂ ਸਭ ਏਧਰ ਓਧਰ ਹੋ ਗਏ..
ਨਿੱਕਾ ਮੁੰਡਾ ਕੋਲ ਆਇਆ ਆਖਣ ਲੱਗਾ ਪਾਪਾ ਸਕੂਲ ਦਾ ਕੰਮ ਮਿਲਿਆ..ਕਰਵਾ ਦਿਓ..
ਗੁੱਸੇ ਵਿਚ ਆਏ ਹੋਏ ਨੇ ਝਿੜਕਾਂ ਦੇ ਕੇ ਦੂਰ ਭਜਾ ਦਿੱਤਾ..!
ਥੋੜੇ ਚਿਰ ਮਗਰੋਂ ਜਦੋਂ ਦਿਮਾਗ ਵਿਚ ਬਲਦੀ ਹੋਈ ਅੱਗ ਥੋੜੀ ਠੰਡੀ ਹੋਈ ਤਾਂ ਪੁੱਤ ਕੋਲ ਗਿਆ..ਕੀ ਦੇਖਦਾ ਉਹ ਸੁੱਤਾ ਪਿਆ ਸੀ..ਕੋਲ ਹੀ ਸਕੂਲ ਦੇ ਕੰਮ ਵਾਲੀ ਕਾਪੀ ਪਈ ਸੀ..ਉਸਨੇ ਚੁੱਕੀ ਤੇ ਵਰਕੇ ਫਰੋਲਣ ਲੱਗਾ..
ਸਕੂਲੋਂ ਮਿਲੇ ਕੰਮ ਦਾ ਸਿਰਲੇਖ ਕੁਝ ਏਦਾਂ ਸੀ ਸੀ..
“ਉਹ ਚੀਜਾਂ ਲਿਖੋ ਜੋ ਸ਼ੁਰੂ ਵਿਚ ਭੈੜੀਆਂ ਪਰ ਮਗਰੋਂ ਚੰਗੀਆਂ ਲੱਗਦੀਆਂ ਨੇ”
ਹੁਣ ਆਪਣੀ ਸਮਝ ਮੁਤਾਬਿਕ ਬੱਚੇ ਨੇ ਜੋ ਕੁਝ ਵੀ ਲਿਖਿਆ ਸੀ ਉਸਨੇ ਪੜਨਾ ਸ਼ੁਰੂ ਕਰ ਦਿੱਤਾ
ਸਬ ਤੋਂ ਲਿਖਦਾ ਏ
“ਪੱਕੇ ਪੇਪਰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਪਰ ਜਦੋਂ ਹੋ ਜਾਂਦੇ ਨੇ ਤਾਂ ਮਗਰੋਂ ਪੈ ਜਾਂਦੀਆਂ ਛੁੱਟੀਆਂ ਚੰਗੀਆਂ ਲੱਗਦੀਆਂ”!
ਫੇਰ ਲਿਖਦਾ ਏ ਕੇ ਬਿਮਾਰ ਹੋਣ ਤੇ ਮੈਨੂੰ ਖੁਆਈਆਂ ਜਾਂਦੀਆਂ ਕੌੜੀਆਂ ਗੋਲੀਆਂ ਸ਼ੁਰੂ ਵਿਚ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ..ਪਰ ਜਦੋਂ ਠੀਕ ਹੋਣ ਤੇ ਦੋਸਤਾਂ ਨਾਲ ਖੇਡਦਾ ਹਾਂ ਤੇ ਬੜਾ ਚੰਗਾ ਲੱਗਦਾ ਏ
ਨੰਬਰ ਤਿੰਨ ਕੁਝ ਏਦਾਂ ਸੀ “ਮੈਨੂੰ ਉਠਾਉਣ ਵਾਲੀ ਅਲਾਰਮ ਵਾਲੀ ਘੜੀ ਬਿਲਕੁਲ ਵੀ ਚੰਗੀ ਨਹੀ ਲੱਗਦੀ..ਪਰ ਮਗਰੋਂ ਜਦੋਂ ਮਾਂ ਢੇਰ ਸਾਰਾ ਪਿਆਰ ਕਰ ਗਰਮ ਗਰਮ ਪ੍ਰਾਉਂਠੇ ਖੁਆ ਸਕੂਲ ਦੀ ਬੱਸੇ ਚਾੜਦੀ ਏ ਤਾਂ ਚੰਗਾ ਲੱਗਦਾ”
ਅਖੀਰ ਵਿਚ ਲਿਖਿਆ ਕੇ ਪਾਪਾ ਜਦੋਂ ਝਿੜਕਾਂ ਮਾਰਦੇ ਓਦੋਂ ਬਿਲਕੁਲ ਚੰਗੇ ਨਹੀਂ ਲੱਗਦੇ ਪਰ ਜਦੋਂ ਕਿੰਨੇ ਸਾਰੇ...
...
ਖਿਡੌਣੇ,ਮਠਿਆਈਆਂ ਅਤੇ ਕੱਪੜੇ ਲੈ ਕੇ ਦਿੰਦੇ ਓਦੋਂ ਬੜਾ ਚੰਗਾ ਲੱਗਦਾ..!
ਨਿੱਕੇ ਬੱਚੇ ਵੱਲੋਂ ਖੁਦ ਦੇ ਬਾਰੇ ਵਿਚ ਲਿਖਿਆ ਆਖਰੀ ਪੁਆਇੰਟ ਪੜ ਉਸਦਾ ਨਜਰੀਆ ਬਦਲ ਜਿਹਾ ਗਿਆ..ਆਪਣੀਆਂ ਪ੍ਰੇਸ਼ਨੀਆਂ ਦੇ ਬਾਰੇ ਵਿਚ ਸੋਚਣ ਲੱਗਾ..!
ਸੋਚਣ ਲੱਗਾ ਜੇ ਘਰ ਨਾਲ ਸਬੰਧਿਤ ਕਿੰਨੇ ਸਾਰੇ ਖਰਚ ਉਠਾਉਣੇ ਪੈਂਦੇ ਨੇ ਤਾਂ ਫੇਰ ਕੀ ਹੋਇਆ..ਓਹਨਾ ਨਾਲੋਂ ਤੇ ਕਈ ਦਰਜੇ ਬੇਹਤਰ ਹਾਂ ਜਿਹਨਾਂ ਕੋਲ ਆਪਣਾ ਘਰ ਹੀ ਨਹੀਂ ਏ!
ਫੇਰ ਖਿਆਲ ਆਇਆ ਕੇ ਜੇ ਪਰਿਵਾਰ ਬਾਲ ਬੱਚਿਆਂ ਤੇ ਹੋਰਨਾਂ ਚੀਜਾਂ ਦੀ ਸਾਰੀ ਜੁੰਮੇਵਾਰੀ ਮੇਰੇ ਮੋਢਿਆਂ ਤੇ ਹੈ ਤਾਂ ਕੀ ਹੋਇਆ..
ਓਹਨਾ ਲੋਕਾਂ ਨਾਲੋਂ ਤਾਂ ਚੰਗਾ ਹਾਂ ਜਿਹੜੇ ਕੁਦਰਤ ਦੀਆਂ ਇਹ ਦਾਤਾਂ ਲੈਣ ਖਾਤਿਰ ਸਾਰੀ ਉਮਰ ਤਰਸਦੇ ਰਹਿੰਦੇ..!
ਫੇਰ ਅਕਸਰ ਪ੍ਰੇਸ਼ਾਨ ਕਰਦੇ ਰਹਿੰਦੇ ਪ੍ਰਾਹੁਣੇ ਚੇਤੇ ਆ ਗਏ..
ਸੋਚਣ ਲੱਗਾ ਇਹ ਵੀ ਤਾਂ ਓਹਨਾ ਵੱਸਦੇ ਰੱਸਦੇ ਘਰਾਂ ਵਿਚ ਹੀ ਆਉਂਦੇ ਨੇ ਜਿਹਨਾਂ ਦੀ ਕੋਈ ਸਮਾਜਿਕ ਹੈਸੀਅਤ ਹੁੰਦੀ ਏ..ਨਹੀਂ ਤੇ ਅੱਜ ਕੱਲ ਦੀ ਆਪੋ ਧਾਪੀ ਵਾਲੀ ਜਿੰਦਗੀ ਵਿਚ ਕਿਸੇ ਵਾਸਤੇ ਕਿਸ ਕੋਲ ਟਾਈਮ ਹੀ ਕਿਥੇ ਏੈ!
ਸੋ ਦੋਸਤੋ ਜੇ ਕਦੀ ਕੋਈ ਬਹੁਤ ਵੱਡੀ ਸਮੱਸਿਆ ਆਣ ਪਵੇ ਤਾਂ ਕਿਸੇ ਛੋਟੇ ਬੱਚੇ ਨਾਲ ਗੱਲ ਜਰੂਰ ਕਰ ਵੇਖੋ..ਹੋ ਸਕਦਾ ਕੋਈ ਕਾਰਗਰ ਹੱਲ ਹੀ ਨਿੱਕਲ ਆਵੇ ਕਿਓੰਕੇ ਕਈ ਵਾਰ ਚਾਬੀਆਂ ਦੀ ਵੱਡੇ ਸਾਰੇ ਗੁੱਛੇ ਦੀ ਇੱਕ ਨਿੱਕੀ ਜਿੰਨੀ ਚਾਬੀ ਵਿਚ ਮਜਬੂਤ ਦਰਵਾਜੇ ਨੂੰ ਖੋਲਣ ਦੀ ਸਮਰਥਾ ਹੁੰਦੀ ਏ!
ਡਾਕਟਰਾਂ ਕੋਲ ਨਜਰ ਦਾ ਤੇ ਇਲਾਜ ਹੈ ਪਰ ਨਜਰੀਏ ਦਾ ਨਹੀਂ..
ਸੋ ਹੋ ਸਕੇ ਤਾਂ ਨਜਰੀਆ ਬਦਲ ਕੇ ਵੇਖੋ..ਦੁਸ਼ਮਣ ਦੋਸਤ ਲੱਗਣ ਲਗੇਗਾ ਤੇ ਪਹਾੜ ਜਿੱਡੀ ਲੱਗਦੀ ਮੁਸ਼ਕਿਲ ਵਿਸ਼ਾਲ ਰੇਗਿਸਤਾਨ ਦੀ ਹਿੱਕ ਅੰਦਰ ਲੁਕਿਆ ਹੋਇਆ ਰੇਤ ਦਾ ਇੱਕ ਨਿੱਕਾ ਜਿੰਨਾ ਕਿਣਕਾ ਬਣ ਜਾਵੇਗੀ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਨੀਵੀਂ ਅੱਖ ਇਥੇ ਮੈਨੂੰ ਇੱਕ ਘਟਨਾ ਯਾਦ ਆ ਗਈ, 2013 ਦੇ ਸ਼ੁਰੂਆਤੀ ਮਹੀਨਿਆਂ ਦੀ ਗੱਲ ਹੋਊ, ਸਾਡੀ ਮਨੀਪੁਰ ਤੋਂ ਬਠਿੰਡਾ-ਪੰਜਾਬ ਬਦਲੀ ਹੋ ਚੁੱਕੀ ਸੀ। ਇੱਕ ਫੌਜੀ ਅਫਸਰ ਦੀ ਵਹੁਟੀ ਜੋ ਮੇਰੀ ਸਹੇਲੀ ਸੀ ਮੈਨੂੰ ਉਹ ਆਖਿਰੀ ਵਾਰ ਇੰਫਾਲ ਦੇ ਈਮਾਂ ਮਾਰਕੀਟ ਬਜ਼ਾਰ ਵਿੱਚ ਲੈ ਗਈ। ਕਿਉਂਕਿ ਉਥੇ ਦਹਿਸ਼ਤ ਗਰਦੀ ਦਾ Continue Reading »
ਕੁੱਝ ਨਾ ਪਤਾ ਚੱਲਿਆ, ਕਦੋਂ ਇੱਕ ਅਣਜਾਣ ਚਿਹਰਾ, ਏਨਾ ਜਾਣਿਆ ਪਹਿਚਾਣਿਆ ਜਾਪਣ ਲੱਗਿਆ ਕਿ ਜਿਵੇਂ ਅਸੀਂ ਇੱਕ ਦੂਸਰੇ ਨੂੰ ਕਈ ਸਦੀਆਂ ਤੋਂ ਜਾਣਦੇ ਹਾਂ। ਪਹਿਲਾ ਸਿਰਫ਼ ਕੰਮ ਦੀਆਂ ਗੱਲਾਂ ਕਰਿਆ ਕਰਦੇ ਸੀ, ਉਹੀ ਦੋ ਤਿੰਨ ਕ ਮਿੰਟ, ਪਰ ਕਦੋਂ ਇਹ ਦੋ ਘਾਂਟੇ ਤੇ ਕਦੋਂ ਪੂਰਾ ਪੂਰਾ ਦਿਨ ਬਣ ਗਿਆ ਕੋਈ Continue Reading »
ਆਪਣੀ ਨੂੰਹ ਰੂਪ ਨੂੰ ਸਵੇਰ ਤੋਂ ਗ਼ੁੱਸੇ ਵਿੱਚ ਵੇਖ ਧਿਆਨ ਕੌਰ ਵੱਲੋਂ ਆਪਣੇ ਕੋਲ ਬੈਠੇ ਪੋਤੇ ਨੂੰ ਤੇ ਪੁੱਤਰ ਨੂੰ ਗ਼ੁੱਸੇ ਦਾ ਕਾਰਨ ਪੁੱਛਦੀ ਏ । “ਆਹ ਰੂਪ ਨੂੰ ਭਲਾ ਕੀ ਹੋਇਆਂ ?ਸਵੇਰ ਦੀ ਫ਼ੋਨ ਤੇ ਉਗਲਾ ਜਿਹੀਆਂ ਮਾਰੀ ਜਾਂਦੀ ਗ਼ੁੱਸੇ ਵਿੱਚ ਕਦੇ ਫ਼ੋਨ ਵੇਖਦੀ ਕਦੇ ਪਾਸੇ ਰੱਖ ਦੇਂਦੀ ਆਂ Continue Reading »
ਤੀਜੇ ਮਹੀਨੇ ਅਕਸਰ ਹੀ ਆਉਂਦੀਆਂ ਸਰੀਰਕ ਪ੍ਰੇਸ਼ਾਨੀਆਂ ਮੈਨੂੰ ਏਨਾ ਜਿਆਦਾ ਤੰਗ ਨਾ ਕਰਿਆ ਕਰਦੀਆਂ ਜਿੰਨਾ ਮੇਰੇ ਢਿਡ੍ਹ ਵੱਲ ਵੇਖ ਸ਼ੁਰੂ ਹੋ ਜਾਂਦੀ ਘੁਸਰ-ਫੁਸਰ ਸਤਾਇਆ ਕਰਦੀ! ਏਧਰ ਆ ਕੇ ਇਹ ਕਿੰਨਾ ਕਿੰਨਾ ਫੋਨ ਤੇ ਇੰਡੀਆਂ ਲੱਗੇ ਰਿਹਾ ਕਰਦੇ..ਜਦੋਂ ਮੈਂ ਕੋਲ ਆਉਂਦੀ ਤਾਂ ਸਪੀਕਰ ਤੇ ਲੱਗਾ ਹੋਇਆ ਫੋਨ ਹੌਲੀ ਜਿਹੀ ਕੰਨ ਨੂੰ Continue Reading »
ਹਥਿਆਰ ਉਹੀ ਜਿਹੜਾ ਵਕਤ ਤੇ ਕੰਮ ਆਵੇ ਇੱਕ ਵਾਰ ਕੋਈ ਇੱਕ ਰਾਜਾ ਹੁੰਦਾ, ਉਸ ਨੂੰ ਕਿਸੇ ਨੇ ਬਹੁਤ ਹੀ ਵਧੀਆ ਅਤੇ ਬੇਸ਼ਕੀਮਤੀ ਹਥਿਆਰ ਭੇਟਾ ਕੀਤਾ. ਰਾਜੇ ਨੇ ਉਸ ਹਥਿਆਰ ਦੀ ਬਹੁਤ ਜਿਆਦਾ ਤਾਰੀਫ਼ ਸੁਣੀ ਹੋਈ ਸੀ. ਅਕਸਰ ਲੋਕ ਆਪਣੀ ਵਧੀਆ ਤੇ ਕੀਮਤੀ ਵਸਤੂ ਦੀ ਬਾਰ ਬਾਰ ਤਾਰੀਫ਼ ਕਰਦੇ ਨਹੀਂ ਥੱਕਦੇ, Continue Reading »
ਐਤਵਾਰ ਦਾ ਦਿਨ ਸੀ।ਕੇਸੀ ਇਸਨਾਨ ਕਰਕੇ ਵਿਹੜੇ ਵਿਚ ਬੈਠਾ ਨਿੱਘੀ ਧੁੱਪ ਦੇ ਨਾਲ ਨਾਲ ਹਥ ਵਿਚ ਪੰਜਾਬੀ ਕਵਿਤਾਵਾਂ ਦੀ ਕਿਤਾਬ ਵਿਚੋੰ ਵਖਰੇ ਵਖਰੇ ਸ਼ਾਇਰਾਂ ਦੀਆਂ ਸੁੰਦਰ ਨਜ਼ਮਾਂ ਪੜ ਰਿਹਾ ਸਾਂ ।ਮੇਰੇ ਸਾਹਮਣੇ ਇਕ ਕਵਿਤਾ ਸੀ “ਮੰਗਤੀ ” । ਰੋਟੀ ਦੇਵੋ ਰੋਟੀ ਦੇਵੋ ,ਮੈ ਜਨਮਾਂ ਦੀ ਭੁਖੀ ਅੜੀਉ ਰੋਟੀ ਦੇਵੋ ਰੋਟੀ Continue Reading »
ਅੱਜ ਕੱਲ ਅੰਮ੍ਰਿਤਸਰੋਂ ਬੰਬਈ ਜਾਂਦੀ ਫਰੰਟੀਅਰ ਮੇਲ ਸੰਤਾਲੀ ਤੋਂ ਪਹਿਲਾਂ ਪੇਸ਼ਾਵਰ ਤੋਂ ਚੱਲਿਆ ਕਰਦੀ ਸੀ..ਗਰਮੀਂ ਦੇ ਮੌਸਮ ਵਿਚ ਗੋਰਿਆਂ ਦੇ ਡੱਬਿਆਂ ਨੂੰ ਠੰਡਾ ਰੱਖਣ ਲਈ ਰਾਹ ਵਿਚ ਕਈ ਸਟੇਸ਼ਨਾਂ ਤੇ ਬਰਫ ਦੀਆਂ ਸਿਲਾਂ ਚੜਾਈਆਂ ਜਾਂਦੀਆਂ..ਫੇਰ ਇਹਨਾਂ ਤੇ ਤੇਜ ਪੱਖਿਆਂ ਦੀ ਹਵਾ ਮਾਰ ਠੰਡੀ ਹਵਾ ਪਾਈਪਾਂ ਰਾਹੀ ਓਹਨਾ ਕੁੱਪਿਆਂ ਵਿੱਚ ਪਹੁੰਚਾਈ Continue Reading »
ਛੇਵੀਂ ਜਮਾਤ ਦੀ ਗੱਲ ਹੈ 1972 ਦੀ ਦਿਸੰਬਰ ਦਾ ਮਹੀਨਾ। ਸਾਡੀ ਸਾਰੀ ਜਮਾਤ ਨੂੰ ਪਸੀਨਾ ਆ ਰਿਹਾ ਸੀ। ਕਿਉਂਕਿ ਮਾਸਟਰ ਜ਼ੋਰਾ ਸਿੰਘ ਨੇ ਕੱਲ੍ਹ ਸਾਰੀਆਂ ਫਾਰਮਾਂ ਯਾਦ ਕਰਨ ਦਾ ਕਿਹਾ ਸੀ। ਠੀਕ ਨੋ ਵਜੇ ਦੋਨੇ ਭਰਾ ਮਾਸਟਰ ਜ਼ੋਰਾ ਸਿੰਘ ਤੇ ਗੁਰਲਾਭ ਸਿੰਘ ਭੀਟੀਵਾਲਾ ਲੋਈਂ ਦੀਆਂ ਬੁੱਕਲਾਂ ਮਾਰੀ ਦੁਗ ਦੁਗ ਕਰਦੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)