ਕਾਹਲੀ-ਕਾਹਲੀ ਵਿਚ ਪੈਰੀਂ ਜਦੋਂ ਬਾਪੂ ਹੁਰਾਂ ਦੀ ਮਨਪਸੰਦ “ਗੁਰਗਾਬੀ” ਪਾ ਲਿਆ ਕਰਦਾ ਤਾਂ ਬੜੀਆਂ ਝਿੜਕਾਂ ਮਾਰਦੇ..
ਆਖਦੇ “ਖੁਲੇ ਮੇਚ ਦੀ ਜੁੱਤੀ ਪਾ ਕੇ ਤੈਥੋਂ ਤੁਰਿਆ ਕਿੱਦਾਂ ਜਾਂਦਾ”
ਜਿਕਰਯੋਗ ਏ ਕੇ ਬਾਪੂ ਹੁਰਾਂ ਦਾ “ਕਦ” ਅਤੇ ਪੈਰਾਂ ਦਾ ਮੇਚ ਮੈਥੋਂ ਕਿਤੇ ਵੱਡਾ ਸੀ..
ਫੇਰ ਚੜ੍ਹਦੇ ਸਿਆਲ ਇੱਕ ਦਿਨ ਭਾਣਾ ਵਰਤ ਗਿਆ..ਚੰਗੇ ਭਲੇ ਤੁਰਦੇ ਫਿਰਦੇ ਸਦਾ ਲਈ ਸਾਸਰੀ ਕਾਲ ਬੁਲਾ ਗਏ..ਮੁੜ ਸੰਸਕਾਰ ਮਗਰੋਂ ਭੋਗ ਵੀ ਪੈ ਗਿਆ..!
ਨੇੜੇ ਵਾਲੇ ਤੇ ਓਸੇ ਦਿਨ ਹੀ ਮੁੜ ਗਏ ਪਰ ਦੂਰ ਵਾਲਿਆਂ ਨੂੰ ਅਗਲੇ ਦਿਨ ਖੁਦ ਟੇਸ਼ਨ ਤੇ ਜਾ ਗੱਡੀ ਚੜਾਉਣਾ ਪਿਆ..ਦੋ ਤਿੰਨ ਫੇਰੇ ਲੱਗ ਗਏ!
ਸਾਰਿਆਂ ਨੂੰ ਤੋਰ ਵਾਪਿਸ ਆ ਕੇ ਬਾਹਰਲਾ ਗੇਟ ਟੱਪਣ ਹੀ ਲੱਗਾ ਸਾਂ ਕੇ ਕਿਧਰੋਂ ਬਿੜਕ ਜਿਹੀ ਹੋਈ..ਇੰਝ ਲੱਗਾ ਕੋਈ ਆਖ ਰਿਹਾ ਸੀ..”ਕਾਕਾ ਸੜਕ ਪਾਰ ਕਰਦਿਆਂ ਏਧਰ ਦੇਖ ਲਿਆ ਕਰ..ਤੈਨੂੰ ਪਤਾ ਸੜਕ ਕਿੰਨੀ ਵਗਦੀ ਏ ਅੱਜ ਕੱਲ..”
ਇਹ ਹੂ-ਬਹੂ ਓਹੀ ਅਵਾਜ ਸੀ ਜਿਹੜੀ ਨਿੱਕੇ ਹੁੰਦਿਆਂ ਅਕਸਰ ਹੀ ਕੰਨੀਂ ਪੈ ਜਾਇਆ ਕਰਦੀ..
ਦਿਲ ਦੀ ਧੜਕਣ ਵੱਧ ਗਈ ਤੇ ਨਜਰਾਂ ਕਿਸੇ ਗੁਆਚੇ ਹੋਏ ਨੂੰ ਲੱਭਣ ਵਿਚ ਰੁੱਝ ਗਈਆਂ..
ਫੇਰ ਕਾਹਲੀ ਵਿਚ ਬਾਹਰਲਾ ਗੇਟ ਖੁੱਲ੍ਹਾ ਰਹਿ ਗਿਆ..
ਇਹਸਾਸ ਹੋਇਆ ਬਾਪੂ ਹੂਰੀ ਇੱਕ ਵਾਰ ਫੇਰ ਆਖ ਰਹੇ ਹੋਣ “ਕਾਕਾ ਹੁਣ ਇਹ ਖੁੱਲ੍ਹਾ ਹੋਇਆ ਗੇਟ ਕੌਣ ਬੰਦ ਕਰੂ..ਖਿਆਲ ਰਖਿਆ ਕਰੋ..ਮਾਹੌਲ ਖਰਾਬ ਨੇ”
ਨਿੱਕੇ ਹੁੰਦਿਆਂ ਆਥਣ ਵੇਲੇ ਗੇਟ ਖੁੱਲ੍ਹਾ ਰਹਿਣ ਦੇਣ ਕਰਕੇ ਪਤਾ ਨੀਂ ਕਿੰਨੀ ਵਾਰ ਝਿੜਕਾਂ ਖਾਣੀਆਂ ਪਈਆਂ ਸਨ..!
ਕੁੰਡੀ ਲਾ ਕੇ ਵਾਪਿਸ ਮੁੜਦੇ ਹੋਏ ਨੇ ਇੱਕ ਵਾਰ ਫੇਰ ਏਧਰ ਓਧਰ ਵੇਖਿਆ..ਇਹ ਵੀ ਭੁਲੇਖਾ ਜਿਹਾ ਹੀ ਲੱਗਾ..!
ਫੇਰ ਦੋ ਦਿਨ ਤੋਂ ਉਨੀਂਦਰੇ ਨੂੰ ਪਤਾ ਹੀ ਨੀ ਲੱਗਾ ਕਦੋਂ ਸੋਫੇ ਤੇ ਬੈਠੇ ਨੂੰ ਨੀਂਦਰ ਆ ਗਈ..
ਫੇਰ ਸੁੱਤਾ ਪਿਆ ਅੱਬੜਵਾਹੇ ਉੱਠ ਖਲੋਤਾ..ਇਸ ਵਾਰ ਵੀ ਬਾਪੂ ਹੂਰੀ ਆਖ ਰਹੇ ਸਨ “ਅੱਜ ਪਾਣੀ ਦੀ ਵਾਰੀ ਏ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ