ਡੈਂਟਲ ਕਾਲਜ ਦੇ ਆਖਰੀ ਸਾਲ ਹੀ ਮੇਰੀ ਮੰਗਣੀ ਕਰ ਦਿੱਤੀ ਗਈ!
ਅਸਲ ਵਿਚ ਮਜਬੂਰਨ ਕਰਨੀ ਪਈ..ਬੀਜੀ ਨੂੰ ਅਕਸਰ ਹੀ ਰਹਿੰਦੀ ਖੰਗ ਅਸਲ ਵਿਚ ਫੇਫੜਿਆਂ ਦਾ ਕੈਂਸਰ ਨਿੱਕਲੀ..!
ਵਿਆਹ ਮਗਰੋਂ ਮਸੀ ਦੋ ਮਹੀਨੇ ਵੀ ਨਹੀਂ ਸਨ ਲੰਘੇ ਕੇ ਸੁਨੇਹਾ ਆ ਗਿਆ..!
ਰੇਤ ਵਾਂਙ ਮੇਰੇ ਹੱਥਾਂ ਵਿਚੋਂ ਖਿੱਲਰ ਗਈ ਮੇਰੀ ਮਾਂ ਦੁਖਾਂ ਦੇ ਕਿੰਨੇ ਸਾਰੇ ਪਹਾੜ ਉਸਾਰ ਗਈ!
ਪਰ ਨਾਲਦੇ ਨੇ ਕਦੀ ਵੀ ਆਪਣੇ ਮੱਥੇ ਵੱਟ ਨਾ ਪਾਇਆ..
ਜਿਥੇ ਆਖਿਆ ਪੂਰਾ ਸਾਥ ਦਿੱਤਾ..ਜਿਹੜੇ ਦਿਨ ਡਲਹੌਜੀ ਅਤੇ ਮਸੂਰੀ ਦੀਆਂ ਪਹਾੜੀਆਂ ਤੇ ਗੁਜਾਰਨ ਦੀ ਖਾਹਿਸ਼ ਸੀ ਉਹ ਜਿਆਦਾਤਰ ਹਸਪਤਾਲ ਦੇ ਵਰਾਡਿਆਂ ਵਿਚ ਹੀ ਲੰਘੇ!
ਕੁਝ ਚਿਰ ਮਗਰੋਂ ਜਿੰਦਗੀ ਲੀਹਾਂ ਤੇ ਪੈ ਤੁਰੀ..ਲੱਗਣ ਲੱਗਾ ਜਿੱਦਾਂ ਸਮੇਂ ਨੇ ਜਮੀਰ ਤੇ ਵੱਜੇ ਡੂੰਘੇ ਫੱਟ ਕਾਫੀ ਹੱਦ ਤੱਕ ਭਰ ਦਿੱਤੇ ਸਨ..!
ਫੇਰ ਰਵਾਂ-ਰਵੀਂ ਤੁਰੀ ਜਾਂਦੀ ਜਿੰਦਗੀ ਤੇ ਇੱਕ ਹੋਰ ਬਿਜਲੀ ਆਣ ਡਿੱਗੀ..
ਸਾਰਾ ਕੁਝ ਸੜ ਕੇ ਸਵਾਹ ਹੋ ਗਿਆ..ਧੁੰਦ ਵਿਚ ਡਰਾਈਵ ਕਰਦਿਆਂ ਇਹਨਾਂ ਦੀ ਕਾਰ ਨੂੰ ਪਿੱਛਿਓਂ ਟਰੱਕ ਨੇ ਟੱਕਰ ਮਾਰ ਦਿੱਤੀ..ਮੁੱਕ ਤਾਂ ਸ਼ਾਇਦ ਥਾਏਂ ਹੀ ਗਏ ਸਨ ਪਰ ਮੈਥੋਂ ਓਹਲਾ ਰੱਖਿਆ ਗਿਆ..!
ਪਤਾ ਲੱਗਣ ਤੇ ਮੈਨੂੰ ਬੇਹੋਸ਼ ਹੋ ਗਈ ਨੂੰ ਹਸਪਤਾਲ ਖੜਨਾ ਪੈ ਗਿਆ..
ਬਹੁਤ ਹੀ ਜਿਆਦਾ ਉਲਝ ਗਏ ਕੇਸ ਕਾਰਨ ਓਥੇ ਓਪਰੇਸ਼ਨ ਮਗਰੋਂ ਸਤਮਾਹੀਂ ਧੀ ਨੇ ਜਨਮ ਲਿਆ..!
ਮੈਂ ਇਸ ਹਾਲਾਤ ਵਿਚ ਨਹੀਂ ਸਾਂ ਕੇ ਸੰਸਕਾਰ ਵੇਲੇ ਹਾਜਿਰ ਹੋ ਸਕਦੀ..ਹਸਪਤਾਲ ਵਾਲਿਆਂ ਦਵਾਈਆਂ ਦੇ ਕੇ ਮੰਜੇ ਤੇ ਸਵਾਈਂ ਰਖਿਆ ਕਰਨਾ..!
ਸੱਸ ਤਾਂ ਪਹਿਲਾਂ ਹੀ ਨਹੀਂ ਸੀ ਤੇ ਮਾਂ ਦਾ ਸਾਥ ਵੀ ਬਹੁਤੀ ਚਿਰ ਨਸੀਬ ਨਾ ਹੋਇਆ..ਹਸਪਤਾਲ ਦੇ ਬੈੱਡ ਤੇ ਜਦੋਂ ਜਾਗ ਆਇਆ ਕਰਦੀ ਤਾਂ ਇੱਕ ਬਾਪ ਸਿਰਹਾਣੇ ਬੈਠਾ ਸਿਰ ਘੁੱਟ ਰਿਹਾ ਹੁੰਦਾ ਤੇ ਦੂਜਾ ਪੈਂਦਾਂ ਵੱਲ ਬੈਠਾ ਲੱਤਾਂ!
ਇਨਕਿਊਬੇਟਰ ਵਿਚ ਰੱਖੀ ਵੱਲ ਧਿਆਨ ਜਾਂਦਾ ਤਾਂ ਮੇਰਾ ਰੋਣ ਨਿਕਲ ਜਾਇਆ ਕਰਦਾ..
ਚਾਰੇ ਪਾਸੇ ਇੱਕ ਐਸਾ ਮਾਹੌਲ ਸਿਰਜਿਆ ਗਿਆ ਜਿਸਦੀ ਕਦੀ ਕਲਪਨਾ ਤੱਕ ਵੀ ਨਹੀਂ ਸੀ ਕੀਤੀ!
ਮਹੀਨੇ ਮਗਰੋਂ ਵਾਪਿਸ ਆਈ ਤਾਂ ਘਰ ਵਿਚੋਂ ਹਰ ਐਸੀ ਚੀਜ ਗਾਇਬ ਸੀ ਜਿਸਨੂੰ ਵੇਖ ਇਹਨਾਂ ਦਾ ਚੇਤਾ ਆ ਸਕਦਾ ਸੀ..ਸਿਰਫ ਵਿਆਹ ਤੋਂ ਪਹਿਲਾਂ ਦੀ ਇੱਕ ਫੋਟੋ ਹੀ ਕੰਧ ਤੇ ਟੰਗੀ ਸੀ..
ਮੈਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Ravneet
I really loved all the stories written by Harpreet jawandha. All stories made me cry. These stories are written on reality.