ਵੱਡਾ ਦਿਹਾੜੀ ਲਾਉਣ ਗਿਆ ਪਿੰਡੋਂ ਬਾਹਰ ਹੀ ਨਹਿਰ ਤੋਂ ਚੁੱਕ ਲਿਆ..
ਕੋਈ ਗੋਹਾ ਫੇਰਦੀ ਨੂੰ ਸੁਨੇਹਾ ਦੇ ਗਿਆ..ਲਿੱਬੜੇ ਹੱਥਾਂ ਨਾਲ ਹੀ ਬਾਹਰ ਨੂੰ ਭੱਜ ਉਠੀ..
ਕਿਸੇ ਨੇ ਵਾਜ ਮਾਰ ਸਾਈਕਲ ਮਗਰ ਬਿਠਾ ਲਿਆ..ਓਥੇ ਅੱਪੜ ਕੇ ਵੇਖਿਆ ਪੱਗ ਉਂਝ ਦੀ ਉਂਝ ਬੂਝਿਆਂ ਵਿਚ ਫਸੀ ਪਈ ਸੀ..ਸਣੇ ਫਿਫਟੀ..
ਭਾਵੇਂ ਲੇਬਰ ਦਾ ਹੀ ਕੰਮ ਸੀ ਤਾਂ ਵੀ ਬੜੀ ਪੋਚਵੀਂ ਜਿਹੀ ਬੰਨ ਕੇ ਹੀ ਘਰੋਂ ਤੁਰਿਆ ਕਰਦਾ!
ਤਰਲਾ ਪਾਇਆ..ਆਖਿਆ ਮੈਨੂੰ ਵੀ ਓਧਰ ਨੂੰ ਹੀ ਲੈ ਚੱਲ..
ਆਖਣ ਲੱਗਾ ਚਾਚੀ ਕਿਥੇ ਸਾਈਕਲ ਤੇ ਕਿਥੇ ਜਿਪਸੀ..ਉਹ ਤੇ ਹੁਣ ਨੂੰ ਸ਼ਹਿਰ ਵੀ ਅੱਪੜ ਗਏ ਹੋਣੇ!
ਅਗਲੇ ਦਿਨ ਅਜੇ ਪੰਚਾਇਤ ਕੱਠੀ ਕਰ ਬੱਸੇ ਬਹਿਣ ਹੀ ਲੱਗੇ ਸਾਂ ਕੇ ਸੁਨੇਹਾਂ ਆ ਗਿਆ..ਜੇ ਮੁੰਡਾ ਛੁਡਾਉਣਾ ਏ ਤਾਂ ਲਾਮ ਲਸ਼ਕਰ ਲੈ ਕੇ ਨਾ ਆਵੀਂ..ਕੱਲੀ ਆਵੀਂ..!
ਮੁੜ ਡਿੱਗਦੀ ਢਹਿੰਦੀ ਸ਼ਹਿਰ ਅੱਪੜੀ..
ਦੋ ਘੰਟੇ ਬਿਠਾਈ ਰੱਖਿਆ..ਆਖਣ ਲੱਗੇ ਛੱਡ ਦਿੰਨੇ ਆ ਪਰ ਸਕੂਟਰ ਲੈ ਕੇ ਦੇਣਾ ਪਊ..ਉਹ ਵੀ ਨਵਾਂ ਨਕੋਰ..!
ਆਖਿਆ ਵਿਗੇ ਪੈਲੀ ਚੋਂ ਏਡੇ ਵੱਡੇ ਪਰਿਵਾਰ ਦਾ ਮਸਾਂ ਰੋਟੀ ਟੁੱਕ ਹੀ ਚੱਲਦਾ..ਸਕੂਟਰ ਕਿਥੋਂ ਲੈ ਦਵਾਂ..
ਪੁੱਛਿਆ ਉਸਦਾ ਕਸੂਰ ਤਾਂ ਦੱਸ ਦੇਵੋ..ਕੀਤਾ ਕੀ ਏ ਉਸ ਨੇ..?
ਆਖਣ ਲੱਗੇ ਕਸੂਰ ਪੁੱਛਦੀ ਏਂ ਮਾਈ..ਬੇਟ ਇਲਾਕੇ ਵਿਚ ਜਿੰਨੀਆਂ ਵਾਰਦਾਤਾਂ ਹੋਈਆਂ ਸਾਰੀਆਂ ਇਸਦੇ ਖਾਤੇ ਵਿਚ ਬੋਲਦੀਆਂ..
ਫੇਰ ਤੁਰਦੀ ਹੋਈ ਨੂੰ ਨੂੰ ਪਿੱਛੋਂ ਵਾਜ ਮਾਰ ਆਖਣ ਲੱਗਾ..ਗੌਰ ਕਰ ਲਵੀਂ ਨਹੀਂ ਤੇ ਏਦੂੰ ਵੱਧ ਤਾਂ ਸਰਕਾਰ ਨੇ ਦੇ ਦੇਣਾ..ਓਹਨਾ ਵੇਲਿਆਂ ਵੇਲੇ ਜਿਉਂਦਾ ਲੱਖ ਦਾ ਤੇ ਮਰਿਆ ਡੇਢ ਲੱਖ ਦਾ ਹੋਇਆ ਕਰਦਾ ਸੀ!
ਬਾਹਰ ਖਲੋਤਾ ਸੰਤਰੀ ਚੰਗਾ ਸੀ..ਵੱਡੇ ਦੀ ਹੀ ਉਮਰ ਦਾ..
ਸੈਨਤ ਮਾਰ ਕੋਲ ਸੱਦ ਲਿਆ..ਏਧਰ ਓਧਰ ਵੇਖ ਹੌਲੀ ਜਿਹੀ ਆਖਣ ਲੱਗਾ ਉਸਨੇ ਅੰਦਰੋਂ ਸੁਨੇਹਾ ਘੱਲਿਆ ਸੀ..ਕਹਿੰਦਾ ਬੇਬੇ ਨੂੰ ਆਖੀਂ ਮੇਰੇ ਹਿੱਸੇ ਦੀ ਵੇਚ ਕੇ ਮੈਨੂੰ ਬਾਹਰ ਕੱਢ ਲਵੇ ਕਿਸੇ ਤਰਾਂ..ਤਸੀਹੇ ਬਹੁਤ ਦਿੰਦੇ..ਸਹੇ ਨਹੀਂ ਜਾਂਦੇ..!
ਏਨੀ ਗੱਲ ਸੁਣ ਆਂਦਰਾਂ ਲੂਹੀਆਂ ਗਈਆਂ..ਓਸੇ ਵੇਲੇ ਆੜਤੀਏ ਕੋਲ ਗਈ..ਕਹਿੰਦਾ ਕਿੰਨੇ ਚਾਹੀਦੇ..
ਆਖਿਆ ਸਕੂਟਰ ਜੋਗੇ..ਨਾਂਹ ਕਰ ਗਿਆ..ਕਹਿੰਦਾ ਪੰਜ ਸਾਲ ਸਾਰੀ ਫਸਲ ਵੀ ਸਿੱਟਦੀ ਰਹੇ ਤਾਂ ਵੀ ਵਿਆਜ ਤੱਕ ਪੂਰਾ ਨੀ ਹੋਣਾ..
ਕਿੱਦਾਂ ਸਮਜਾਉਂਦੀ ਕੇ ਤੈਨੂੰ ਵਿਆਜ ਦੀ ਪਈ ਏ ਮੇਰਾ ਤੇ ਮੂਲ ਹੀ ਨਾਸ ਕਰ ਦੇਣਾ ਡਾਹਡਿਆਂ ਨੇ..
ਚਾਰੇ ਬੰਨੇ ਕਿਸੇ ਬਾਂਹ ਨਾ ਫੜੀ ਤਾਂ ਸਬਰ ਕਰ ਕੇ ਬੈਠ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
amarjeet singh
bohot vdiya storiya ne veer. dil nu touch krdiya ne. god bless you