ਹਰ ਰਿਸ਼ਤੇ ਵਿਚ ਨਾਂਹ ਹੋ ਜਾਣ ਦੀ ਵਜਾ “ਵੇਖਾ-ਵਿਖਾਈ” ਵੇਲੇ ਮੇਰੇ ਵੱਲੋਂ ਦਿੱਤੇ ਗਏ ਕਿਸੇ ਊਟ-ਪਟਾਂਗ ਜਿਹੇ “ਜੁਆਬ” ਨੂੰ ਹੀ ਮੰਨਿਆ ਜਾਂਦਾ!
ਪ੍ਰਾਹੁਣੇ ਤੁਰ ਜਾਣ ਮਗਰੋਂ ਇੱਕ ਵੱਡੀ ਬਹਿਸ ਛਿੜ ਜਾਇਆ ਕਰਦੀ..
“ਇੰਝ ਨਹੀਂ ਸੀ ਆਖਣਾ ਚਾਹੀਦਾ..ਚੱਜ ਨਾਲ ਕਿਓਂ ਨਹੀਂ ਬੈਠੀ?..ਚਾਹ ਪੀਂਦਿਆਂ ਉਚੀ ਸਾਰੀ ਸੁੜਕੂੜੇ ਕਿਓਂ ਮਾਰ ਰਹੀ ਸੀ?..ਚੁੰਨੀ ਸਹੀ ਢੰਗ ਨਾਲ ਕਿਓਂ ਨਹੀਂ ਲਈ?
ਵਗੈਰਾ ਵਗੈਰਾ..!
ਮਾਂ ਅਕਸਰ ਆਖਿਆ ਕਰਦੀ ਜੇ ਇੰਝ ਹੀ ਕਰਦੀ ਰਹੇਂਗੀ ਤਾਂ ਕਦੀ ਕਿਸੇ ਨੇ ਪਸੰਦ ਨੀ ਕਰਨਾ..
ਮੈਂ ਅਗਿਓਂ ਸ਼ਰਾਰਤ ਨਾਲ ਆਖ ਦਿੰਦੀ..ਫੇਰ ਕੀ ਹੋਇਆ..ਇਸ ਘਰ ਵਿਚ ਮੇਰਾ ਵੀ ਤੇ ਹਿੱਸਾ ਏ..ਬਹੁਤ ਏ ਮੇਰੇ ਖਾਣ-ਪੀਣ ਜੋਗਾ..ਕੀ ਲੋੜ ਵਿਆਹ ਕਰਵਾਉਣ ਦੀ!
ਫੇਰ ਸਾਰਿਆਂ ਦੇ ਜ਼ੋਰ ਪਾਉਣ ਤੇ ਆਪਣੇ ਆਪ ਵਿਚ ਥੋੜਾ ਬਦਲਾਓ ਜਿਹਾ ਲਿਆਂਦਾ..
ਹੁਣ ਦੂਜੇ ਪਾਸਿਓਂ ਪੁੱਛੇ ਜਾਂਦੇ ਅਜੀਬ ਜਿਹੇ ਸਵਾਲਾਂ ਤੇ ਮੈਂ ਜਿਆਦਾਤਰ ਚੁੱਪ ਰਹਿਣਾ ਹੀ ਬੇਹਤਰ ਸਮਝਦੀ!
ਪਰ ਕਦੋ ਤਕ ਰਹਿੰਦੀ?
ਅਖੀਰ ਇੱਕ ਹੱਦ ਮਗਰੋਂ ਮੇਰੇ ਸਬਰ ਦਾ ਬੰਨ ਟੁੱਟ ਹੀ ਜਾਇਆ ਕਰਦਾ ਤੇ ਫੇਰ ਓਹੀ ਹੁੰਦਾ ਜੋ ਕਿਸੇ ਨੂੰ ਚੰਗਾ ਨਾ ਲਗਿਆ ਕਰਦਾ..!
ਪਰ ਮੈਂ ਬੇਪਰਵਾਹ ਪੰਛੀ..ਪ੍ਰਾਹੁਣਿਆਂ ਦੇ ਜਾਣ ਮਗਰੋਂ ਬਚੀਆਂ ਹੋਈਆਂ ਚੀਜਾਂ ਵੱਲ ਧਿਆਨ..ਕਿਹੜੀ ਪਹਿਲਾਂ ਖਾਣੀ ਤੇ ਕਿਹੜੀ ਮਗਰੋਂ..!
ਫੇਰ ਇੱਕ ਦਿਨ ਇੱਕ ਹੋਰ ਪਾਰਟੀ ਨੇ ਆਉਣਾ ਸੀ..
ਮਾਂ ਨੇ ਬੜੀਆਂ ਪਕੀਆਂ ਕੀਤੀਆਂ..ਮੈਂ ਵੀ ਥੋੜੀ ਬਹੁਤ ਤਿਆਰੀ ਜਿਹੀ ਕਰ ਲਈ..
ਮੁੰਡੇ ਦੀ ਮਾਤਾ ਜੀ ਵੱਲੋਂ ਪਹਿਲਾ ਸਵਾਲ..
“ਬੇਟਾ ਜੇ ਕਦੀ ਰਸੋਈ ਵਿਚ ਕੰਮ ਕਰਦਿਆਂ ਮਿਕਸੀ ਖਰਾਬ ਹੋ ਜਾਵੇ ਤਾਂ ਚਟਨੀ ਕਿੱਦਾਂ ਕੁਟੋਗੇ”?
“ਬਜਾਰੋਂ ਨਵੀਂ ਲੈ ਆਵਾਂਗੀ”
“ਜੇ ਉਹ ਵੀ ਖਰਾਬ ਹੋ ਜਾਵੇ ਫੇਰ?”..ਮੈਨੂੰ ਹੱਥਾਂ ਵਾਲੇ ਕੂੰਡੀ ਡੰਡੇ ਤੇ ਲਿਆਉਦੀ ਹੋਈ ਨੇ ਛੇਤੀ ਨਾਲ ਦੂਜਾ ਸਵਾਲ ਕਰ ਦਿੱਤਾ!
“ਮੈਨੂੰ ਇਹ ਨੀ ਸਮਝ ਆਉਂਦੀ ਕੇ ਜਦੋਂ ਦੋ ਵਾਰ ਮਿਕਸੀ ਖਰਾਬ ਹੋ ਹੀ ਗਈ ਫੇਰ ਤੁਸੀਂ ਚਟਣੀ ਖਾ ਕੇ ਸਾਬਤ ਕੀ ਕਰਨਾ ਚਾਹੁੰਦੇ ਹੋਵੇਗੇ”?
ਬਣੀ ਬਣਾਈ ਇੱਕ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ