ਕੁਲਹਾੜੀ ਦੇ ਦਸਤੇ
ਤਕਰੀਬਨ ਤੇਤੀ ਸਾਲ ਪਹਿਲਾਂ ਦੀ ਗੱਲ ਏ
ਬਟਾਲੇ ਡੀ.ਏ.ਵੀ ਸਕੂਲ ਇੱਕ ਇਨਾਮ ਵੰਡ ਸਮਾਰੋਹ ਵਿਚ ਚੰਡੀਗੜੋਂ ਉਸ ਵੇਲੇ ਦੇ ਸੈਕਟਰੀ ਸਿਖਿਆ ਬੋਰਡ ਸ੍ਰ ਤਾਰਾ ਸਿੰਘ ਹੁੰਦਲ ਆਏ..
ਕੋਲ ਬੈਠੇ ਐਸ.ਡੀ.ਐੱਮ ਸ੍ਰ ਕੁਲਵੰਤ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਆਖਣ ਲੱਗੇ ਕੇ ਬੱਚਿਓ ਆਪਣੇ ਨਿਸ਼ਾਨੇ ਉਚੇ ਰੱਖੋ..ਤੇਤੀ ਪ੍ਰਤੀਸ਼ਤ ਲੈ ਕੇ ਪਾਸ ਹੋਣ ਵਾਲਾ ਬੁਰਾ ਨਹੀਂ ਹੁੰਦਾ ਪਰ ਜੇ ਉਹ ਲਗਾਤਾਰ ਤੇਤੀਆਂ ਤੇ ਹੀ ਰਹਿੰਦਾ ਤਾਂ ਉਹ ਸਵੈ-ਪੜਚੋਲ ਜਰੂਰ ਕਰੇ..!
ਬਾਪੂ ਹੁਰੀਂ ਵੀ ਓਥੇ ਹੀ ਬੈਠੇ ਸਨ..ਘਰੇ ਆ ਕੇ ਪੁੱਛਣ ਲੱਗੇ ਤੈਨੂੰ ਪਤਾ “ਸਵੈ-ਪੜਚੋਲ” ਕੀ ਹੁੰਦੀ?..ਆਖਿਆ ਨਹੀਂ ਪਤਾ!
ਆਖਣ ਲੱਗੇ ਪੁੱਤਰਾ ਨਾ ਮੈਂ ਕਦੀ ਨਕਲ ਮਰਵਾਉਣ ਜਾਣਾ..
ਨਾ ਕਿਸੇ ਰਿਸ਼ਤੇਦਾਰ ਦੀ ਸਿਫਾਰਿਸ਼ ਹੀ ਪਵਾਉਣੀ..ਤੇ ਨਾ ਹੀ ਨੌਕਰੀ ਵਾਸਤੇ ਰਿਸ਼ਵਤ ਹੀ ਦੇਣੀ ਏ..ਜੋ ਕੁਝ ਵੀ ਕਰਨਾ ਏ ਆਪਣੇ ਸਿਰ ਤੇ ਹੀ ਕਰਨਾ ਪੈਣਾ!
ਓਹਨੀ ਦਿੰਨੀ ਬੇਰਿੰਗ ਕਾਲਜ ਦੇ ਗਰਾਉਂਡ ਵਿਚ ਸ਼ਾਮਾਂ ਵੇਲੇ ਹਮੇਸ਼ਾਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ..
ਇੱਕ ਘਟਨਾ ਸਾਂਝੀ ਕਰਨੀ ਲੋਚਦਾ ਹਾਂ
400 ਮੀਟਰ ਹਰਡਲਸ ਵੇਲੇ ਇੱਕ ਨਿੱਕੇ ਕਦ ਦੇ ਐਥਲੀਟ ਕੋਲੋਂ ਇੱਕ “ਬਾਰ” ਨਾ ਟੱਪੀ ਜਾਇਆ ਕਰੇ..
ਆਪਣੇ ਕੋਚ ਕੋਲ ਗਿਆ..ਅਖੇ ਜੀ ਥੋੜਾ ਨੀਵਾਂ ਕਰ ਦਿਓ..ਇਸਤੋਂ ਅੜ੍ਹ ਕੇ ਡਿੱਗ ਜਾਂਦਾ ਹਾਂ..ਸੱਟ ਵੀ ਲੱਗਦੀ ਏ..!
ਕੋਚ ਆਖਣ ਲੱਗਾ ਕੇ ਹਾਈਟ ਤੇ ਉੱਨੀ ਹੀ ਰਹੂ..ਸੱਟਾਂ ਭਾਵੇਂ ਜਿੰਨੀਆਂ ਮਰਜੀ ਲੱਗੀ ਜਾਣ..ਜਦੋਂ ਪੀੜ ਹੋਵੇਗੀ ਤਾਂ ਅੰਦਰੋਂ ਹਲੂਣਾ ਵਜੇਗਾ ਤੇ ਇਹ ਆਪਣੇ ਆਪ ਹੀ ਟੱਪ ਹੋ ਜਾਵੇਗੀ..ਨਹੀਂ ਤੇ ਪ੍ਰੈਕਟਿਸ ਛੱਡ ਦੇ..!
ਅਗਲੇ ਦਿਨ ਹੀ ਉਸਦੇ ਸਾਰੇ ਮਸਲੇ ਹੱਲ ਹੋ ਗਏ..!
ਅੱਜ ਖਬਰ ਆਈ ਪਾਸ ਪ੍ਰਤੀਸ਼ਤ ਤੇਤੀ ਤੋਂ ਘਟਾ ਕੇ ਵੀਹ ਕਰ ਦਿੱਤੀ..ਕੱਖੋਂ ਹੌਲੇ ਕਰ ਦਿੱਤੇ ਪੰਜਾਬ ਦੇ ਕਫ਼ਨ ਵਿਚ ਇੱਕ ਹੋਰ ਕਿਲ ਠੋਕ ਦਿੱਤਾ..
ਹੁਣ ਨਤੀਜਾ ਦਰ ਅੱਗੇ ਨਾਲੋਂ ਬੇਹਤਰ ਹੋਵੇਗੀ..ਵੱਡੇ ਵੱਡੇ ਦਮਗਜੇ ਮਾਰ ਛਾਤੀਆਂ ਫੂਲਾ ਕੇ ਵੋਟਾਂ ਮੰਗੀਆਂ ਜਾਣਗੀਆਂ..ਸੌਖਿਆਂ ਹੀ ਡਿਗਰੀਆਂ ਡਿਪਲੋਮੇ ਲੈ ਉਹ ਇਹਨਾਂ ਤੋਂ ਨੌਕਰੀਆਂ ਮੰਗਣਗੇ ਤੇ ਫੇਰ ਓਹਨਾ ਨੂੰ ਸਿਆਸੀ ਭੱਠੀ ਵਿਚ ਝੋਕ ਉਸਦੀ ਅੱਗ ਸੇਕੀ ਜਾਇਆ ਕਰੇਗੀ
ਅਜੇ ਕੱਲ ਦੀਆਂ ਗੱਲਾਂ ਨੇ..
ਅਮ੍ਰਿਤਸਰ ਪੰਜਾਬ ਦਾ ਦਰਦ ਰੱਖਣ ਵਾਲੇ ਇੱਕ ਬਜ਼ੁਰਗ ਆਖਿਆ ਕਰਦੇ ਸਨ ਕੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਜੁਆਨੀ ਨੂੰ ਆਪਣੇ ਮੂੰਹ ਵਿਚ ਬੁਰਕੀ ਪਾਉਣੀ ਵੀ ਔਖੀ ਲੱਗਿਆ ਕਰਨੀ ਏ..ਵਾਕਿਆ ਹੀ ਸਾਰਾ ਕੁਝ ਸਾਮਣੇ ਹੈ..
ਦੋ ਹਜਾਰ ਸੱਤ-ਅੱਠ ਵਿਚ ਜਮੀਨ ਦੀ ਕੀਮਤ ਨੇ ਵੱਡਾ ਉਛਾਲਾ ਖਾਦਾ..
ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੇ ਜੱਦੀ ਪਿੰਡ ਮੀਰਾਂਕੋਟ ਦੇ ਆਸ ਪਾਸ ਜਮੀਨ ਸੋਨੇ ਦੇ ਭਾਅ ਵਿਕਣ ਲੱਗੀ..
ਕੋਲ ਹੀ ਏਅਰਪੋਰਟ ਹੋਣ ਕਰਕੇ ਦਿੱਲੀਓਂ ਹੋਟਲ ਬਣਾਉਣ ਵਾਲਿਆਂ ਲੱਖਾਂ ਵਾਲੀ ਕਰੋੜਾਂ ਵਿਚ ਚੁੱਕ ਲਈ..
ਸਾਈਕਲ ਤੇ ਦੁੱਧ ਢੋਣ ਵਾਲੇ ਰਾਤੋ ਰਾਤ ਪਜੇਰੋ...
...
ਅਤੇ ਹੋਰ ਮਹਿੰਗੀਆਂ ਗੱਡਿਆਂ ਦੀ ਮਾਲਕ ਬਣ ਬੈਠੇ..
ਚਾਰ ਦਿਨ ਦੀ ਚਾਨਣੀ ਮੁੜ ਹਨੇਰੀ ਰਾਤ..ਹੁਣ ਅਗਲੀ ਪੀੜੀ ਆਪਣੇ ਪੁਰਖਿਆਂ ਦੀਆਂ ਜਮੀਨਾਂ ਤੇ ਬਣੇ ਹੋਟਲਾਂ ਦੇ ਆਦਮ ਕਦ ਗੇਟਾਂ ਅੱਗੇ ਦਰਬਾਨ ਬਣ ਆਏ ਗਏ ਨੂੰ ਸਲੂਟ ਮਾਰਦੀ ਏ..
ਚੁਰਾਸੀ ਮਗਰੋਂ ਦੇ ਕਾਲੇ ਦੌਰ..ਬਾਰਾਂ ਸਾਲਾਂ ਵਿਚ ਪੰਜਾਬ ਸਿਰ 35 ਹਜਾਰ ਕਰੋੜ ਦਾ ਕਰਜਾ ਤੇ ਮਗਰੋਂ ਅਮਨ ਅਮਾਨ ਵਾਲੇ ਚਿੱਟੇ ਦੌਰ ਵਿਚ ਉਸ ਪੈਂਤੀ ਹਜਾਰ ਕਰੋੜ ਨੂੰ ਦੋ ਲੱਖ ਪੰਜਤਾਲੀ ਹਜਾਰ ਕਰੋੜ ਤੱਕ ਜਾ ਅਪੜਾਇਆ..
ਨਾ ਝੋਨੇ ਕਣਕ ਵਾਲੇ ਫਸਲੀ ਚੱਕਰ ਵਿਚੋਂ ਹੀ ਨਿਕਲ ਸਕੇ ਤੇ ਨਾ ਚਿੱਟੀਆਂ ਨੀਲੀਆਂ ਪੱਗਾਂ ਤੋਂ ਹੀ ਖਹਿੜਾ ਛੁੱਟਿਆ..!
ਅੱਜ ਹਾਲਾਤ ਇਹ ਬਣਾ ਦਿਤੇ ਗਏ ਨੇ ਕੇ ਦਿੱਲੀ ਪਹਿਲੋਂ ਨੱਕ ਨਾਲ ਲਕੀਰਾਂ ਕਢਵਾਉਂਦੀ ਏ ਤੇ ਮਗਰੋਂ ਬੇਇੱਜਤ ਕਰ ਢੂਈ ਤੇ ਲੱਤ ਮਾਰ ਬਾਹਰ ਕੱਢ ਦਿੰਦੀ ਏ..ਕਿਸੇ ਮਾਈ ਦੇ ਲਾਲ ਵਿਚ ਏਨੀ ਹਿੰਮਤ ਨੀ ਕੇ ਅੱਗੋਂ ਚੂੰ ਵੀ ਕਰ ਜਾਵੇ..
“ਸਾਨੂੰ ਜੰਗ ਨਵੀਂ ਪੇਸ਼ ਹੋਈ..
ਸਾਡਾ ਸਾਰਾ ਪਾਣੀ ਲੁੱਟ ਕੇ ਤੇਰੀ ਦਿੱਲੀ ਦਰਵੇਸ਼ ਹੋਈ”
ਦੱਸਦੇ ਸਤਾਸੀ ਅਠਾਸੀ ਦੇ ਦੌਰ ਵਿਚ..
ਮੁੰਡਿਆਂ ਦਾ ਇੱਕ ਗਰੁੱਪ ਸ੍ਰੀ ਹਰਗੋਬਿੰਦ ਪੁਰ ਲਾਗੇ ਇੱਕ ਫਾਰਮ ਹਾਊਸ ਤੇ ਰੋਟੀ ਖਾਣ ਗਿਆ..
ਘਰ ਵਿਚ ਦੋ ਜਵਾਨ ਧੀਆਂ ਵੇਖ ਏਨੀ ਗੱਲ ਆਖ ਬਿਨਾ ਰੋਟੀ ਖਾਦਿਆਂ ਹੀ ਬਾਹਰ ਨੂੰ ਤੁਰ ਪਏ ਕੇ ਬਾਪੂ ਜੇ ਕਿਸੇ ਨੇ ਮੂੰਹ ਮਾਰ ਦਿੱਤਾ ਤਾਂ ਤੇਰੀਆਂ ਧੀਆਂ ਚੁੱਕ ਲੈਣਗੇ..ਬੇਪਤੀ ਕਰਨਗੇ..ਰੋਟੀ ਅਸੀਂ ਕਿਧਰੋਂ ਹੋਰ ਥਾਓਂ ਖਾ ਲਵਾਂਗੇ..!
ਅਗਲੇ ਦਿਨ ਵਾਕਿਆ ਹੀ ਸਾਰੇ ਟੱਬਰ ਨੂੰ ਚੁੱਕ ਬਟਾਲੇ ਲੈ ਆਂਦਾ..
ਪੁੱਛਗਿੱਛ ਸ਼ੁਰੂ ਹੋ ਗਈ..ਦੱਖਣ ਵਾਲੇ ਪਾਸਿਓਂ ਪੰਜਾਬ ਆਇਆ ਇੱਕ ਐੱਸ.ਪੀ ਪੁੱਛਣ ਲੱਗਾ “ਬਾਪੂ ਮੁੰਡੀਓਂ ਕੋ ਰੋਟੀ ਖਿਲਾਈ ਥੀ..
ਕਹਿੰਦਾ ਬਣਾਈ ਜਰੂਰ ਸੀ..ਪਰ ਪੱਕੀ ਪਕਾਈ ਛੱਡ ਗਏ..!
ਜਦੋਂ ਵਜਾ ਪਤਾ ਲੱਗੀ ਤਾਂ ਕੋਲ ਖਲੋਤੇ ਪੰਜਾਬੀ ਥਾਣੇਦਾਰ ਨੂੰ ਪੁੱਛਣ ਲੱਗਾ..ਉਮਰ ਕਿਤਨੀ ਹੋਗੀ ਉਸ ਗਰੁੱਪ ਕੇ ਲੀਡਰ ਕੀ?
ਕਹਿੰਦਾ ਜਨਾਬ ਹੋਵੇਗੀ ਕੋਈ ਸਤਾਰਾਂ ਅਠਾਰਾਂ ਸਾਲ..
ਸੋਚੀ ਪੈ ਗਿਆ..ਆਖਣ ਲੱਗਾ ਅਗਰ ਇਤਨੀ ਚੜਤੀ ਉਮਰ ਮੇਂ ਇਤਨਾ ਕੰਟਰੋਲ ਹੈ ਤੋ ਫੇਰ ਤੋ ਕਭੀ ਭੀ ਨਹੀਂ ਖਤਮ ਹੋ ਸਕਤੇ..ਅੱਜ ਕੇ ਬਾਅਦ ਇਨਕੇ ਸਰੀਰੋਂ ਕੋ ਨਹੀਂ ਇਨਕੇ ਕਿਰਦਾਰੋਂ ਕੋ ਨਿਸ਼ਾਨਾ ਬਣਾਈਏ..!
ਇਹ ਗੱਲ ਮਨਘੜਤ ਨਹੀਂ ਸਗੋਂ ਓਸੇ ਥਾਣੇਦਾਰ ਨੇ ਹੀ ਸੁਣਾਈ ਏ..
ਦੋਸਤੋ ਉਸ ਵੇਲੇ ਤੋਂ ਸ਼ੁਰੂ ਹੋਈ ਕਿਰਦਾਰ ਕੁਸ਼ੀ ਅਜੇ ਤੱਕ ਜਾਰੀ ਏ..
ਤੇ ਇਸ ਕਿਰਦਾਰ ਕੁਸ਼ੀ ਵਾਲੀ ਕੁਲਹਾੜੀ ਦੇ ਦਸਤੇ ਵੀ ਆਪਣੇ ਜੰਗਲ ਦੇ ਲੋਕ ਹੀ ਬਣ ਰਹੇ ਨੇ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਹਾਣੀ- ਛੋਟੀ ਬੇਬੇ #gurkaurpreet ਘਰ ਚ ਵਿਆਹ ਜਿਹਾ ਮਾਹੌਲ ਸੀ, ਸਾਡੀ ਬੇਬੇ ਭੱਜ ਭੱਜ ਕੰਮ ਕਰ ਰਹੀ ਸੀ। ਅਸੀਂ ਤਿੰਨੋ ਭੈਣਾਂ ਬਾਕੀ ਜਵਾਕਾਂ ਨਾਲ ਖੇਡਣ ਚ ਮਸਤ ਹੋਈਆਂ ਸੀ। ਮੈਂ ਬਾਰ੍ਹਾਂ ਕੁ ਵਰਿਆਂ ਦੀ ਸਾਰੀਆਂ ਚ ਵੱਡੀ, ਪਰ ਜਦ ਖੇਡਣ ਦੀ ਗੱਲ ਆਉਂਦੀ ਤਾਂ ਮੈਂ ਵੀ ਮਸਤ ਹੋ ਜਾਂਦੀ। ਘਰ Continue Reading »
ਛੋਟੀ ਬੇਬੇ———- ਨਿੱਕੇ ਹੁੰਦੇ ਤੋਂ ਹੀ ਬੈਠਕ ਵਿੱਚ ਲੱਗੀ ਉਹ ਫੋਟੋ ਦੇਖਦੀ ਆਈ ਹਾਂ। ਸਾਂਵਲੇ ਰੰਗ ਦੀ ਉਹ ਸਾਧਾਰਨ ਜਿਹੀ ਦਿੱਖਣ ਵਾਲੀ ਔਰਤ ਦੀ ਫੋਟੋ ਸਾਡੇ ਘਰੇ ਪਤਾ ਨਹੀ ਕਿਉਂ ਲੱਗੀ ਹੋਈ ਸੀ। ਜਦੋਂ ਵੀ ਅਸੀ ਕਿਤੇ ਬਾਹਰ ਜਾਂਦੇ ਜਾਂ ਸਕੂਲ ਵਿੱਚ ਪੇਪਰ ਹੁੰਦੇ ਤਾਂ ਮਾਂ ਨੇ ਕਹਿਣਾ “ਪੁੱਤ ਆਵਦੀ Continue Reading »
ਦੋ ਹਜਾਰ ਦੋ ਦੀ ਗੱਲ ਏ..ਆਪਣੇ ਆਪ ਨੂੰ ਮਹਾਰਾਸ਼ਟਰ ਕਾਡਰ ਦਾ ਆਈ.ਪੀ.ਐੱਸ ਦੱਸਦਾ ਇੱਕ ਆਕਰਸ਼ਿਤ ਮੁੰਡਾ ਹੋਟਲ ਠਹਿਰਿਆ! ਲੋਕਲ ਪੁਲਸ ਨੇ ਕਿੰਨੀ ਸਾਰੀ ਸਿਕਿਓਰਿਟੀ ਲਾ ਦਿੱਤੀ..ਜਿਥੇ ਵੀ ਜਾਂਦਾ ਸਲਿਊਟ,ਬੱਤੀ ਵਾਲੀਆਂ ਗੱਡੀਆਂ ਅਤੇ ਹੋਰ ਵੀ ਬਹੁਤ ਕੁਝ! ਮਗਰੋਂ ਇੱਕ ਦਿਨ ਬਿਲ ਲੈਣ ਕਮਰੇ ਵਿਚ ਬੰਦਾ ਭੇਜਿਆ ਤਾਂ ਅੰਦਰ ਇੱਕ ਖਾਲੀ ਅਟੈਚੀ Continue Reading »
‘ਸਵਿਟਜ਼ਰਲੈਂਡ’ ਦਾ ਨਾਂ ਤਾਂ ਤੁਸਾਂ ਸੁਣਿਆ ਈ ਹੋਵੇਗਾ। ਇਕ ਅਜਿਹਾ ਖ਼ੂਬਸੂਰਤ ਮੁਲਕ ਜਿੱਥੇ ਜਾਣ ਦਾ ਸੁਪਨਾ ਦੁਨੀਆਂ ਦਾ ਹਰ ਨਵਾਂ ਵਿਆਹਿਆ ਜੋੜਾ ਇਕ ਵਾਰ ਜਰੂਰ ਲੈਂਦਾ ਹੈ। ਬਰਫ਼ ਨਾਲ਼ ਢੱਕੇ ਮੈਦਾਨਾਂ ਵਾਲ਼ਾ ਇਹ ਦੇਸ਼ ਕੁਦਰਤੀ ਖ਼ੂਬਸੂਰਤੀ ਦਾ ਨਾਯਾਬ ਨਮੂਨਾ ਹੈ। ਹਰਿਆਲੀ ਹੋਵੇ ਜਾਂ ਬਰਫ਼, ਖ਼ੂਬਸੂਰਤੀ ਏਨੀ ਕਿ ਵੇਖਣ ਲੱਗਿਆਂ ਬੰਦਾ Continue Reading »
ਤਕਰੀਬਨ ਸਾਢੇ ਚਾਰ ਦਹਾਕੇ ਪਹਿਲਾਂ ਦੀ ਗੱਲ ਏ.. ਬੰਬਈ ਦੀ ਫ਼ਿਲਮੀ ਨਗਰੀ ਵਿਚ ਮਸ਼ਹੂਰ ਹਸਤੀ ਜਾਵੇਦ ਅਖਤਰ ਦਾ ਆਰਥਿਕ ਪੱਖੋਂ ਹੱਥ ਥੋੜਾ ਤੰਗ ਹੋ ਗਿਆ..! ਉਸ ਵੇਲੇ ਦੇ ਮਸ਼ਹੂਰ ਗੀਤਕਾਰ ਸਾਹਿਰ ਲੁਧਿਆਣਵੀ ਦੇ ਦਫਤਰ ਪੁੱਜ ਗਿਆ..! ਪ੍ਰੇਸ਼ਾਨ ਵੇਖ ਉਸਨੇ ਕੋਲ ਸੱਦ ਲਿਆ..! ਗੱਲ ਦੱਸੀ..ਅੱਗੋਂ ਆਖਣ ਲੱਗਾ ਘੜੀ ਕੂ ਇੰਤਜਾਰ ਕਰ..ਚਲਾਉਂਦਾ Continue Reading »
ਉੱਚੀ ਸੋਚ ਦੇ ਮਾਲਿਕ ਅੱਜ ਜਦੋਂ ਕਰਤਾਰ ਜੀ ਘਰ ਆਉਣਗੇ ਤਾਂ ਮੈ ਗੱਲ ਕਰ ਹੀ ਲੈਣੀ ਏ ‘ਨਾਲੇ ਉਹਨਾਂ ਕੀ ਕਹਿਣਾ ਮੈਨੂੰ ਉਹ ਤਾਂ ਸਗੋਂ ਆਪ ਇੰਨਾਂ ਵਧੀਆਂ ਉਪਰਾਲਾ ਕਰ ਰਹੇ ਆਂ ।ਉਹਨਾਂ ਤਾਂ ਖੁਸ਼ ਹੋ ਜਾਣਾ ਕਿ ਮੇਰੇ ਕੋਲ ਵੀ ਕੋਈ ਗੁਣ ਹੈਗਾ ਆ ,ਬੱਚੇ ਵੀ ਮੇਰੇ ਤੇ ਮਾਣ Continue Reading »
ਉਸ ਦੀਆਂ ਜਿਆਦਾ ਪੋਸਟਾਂ ਦਰਦਮਈ ਹੀ ਹੁੰਦੀਆਂ ਤੇ ਤਸਵੀਰਾਂ ਵੀ ਜਿਆਦਾ ਕਰ ਹੰਝੂਆਂ ਵਾਲੀਆਂ ਹੁੰਦੀਆਂ।ਮੈਂ ਮੈਸੇਜ ਕਰ ਪੁੱਛਿਆ ਕਿ ਪੁੱਤ ਕਿੰਨਾਂ ਕੁ ਦਰਦ ਦਿਲ ਵਿੱਚ ਛੁਪਾ ਰੱਖਿਆ?ਕਹਿੰਦੀ ਪੁੱਛੋ ਨਾ ਕੁੱਝ?ਪਰ ਹੌਲੀ ਹੌਲੀ ਅਪਣੇ ਦੁੱਖ ਸੁੱਖ ਸਾਂਝੇ ਕਰਨ ਲੱਗੀ।ਉਸ ਦੀ ਜ਼ਿੰਦਗੀ ਬਦਨਸੀਬੀ ਦੀ ਭੇਟ ਚੜ੍ਹੀ ਹੋਈ ਸੀ।ਪਰ ਉਸ ਨੇ ਅਪਣੀ ਜ਼ਿੰਦਗੀ Continue Reading »
“ਸੇਵਾ” ਦੀਪੋ ਹਰ ਰੋਜ ਦੀ ਸਵੱਖਤੇ ਉੱਠਦੀ ਏ ,ਘਰ ਦੇ ਕੰਮ ਕਾਰਾ ਪਹਿਲਾ ਨਾਲ਼ੋਂ ਛੇਤੀ ਨਿਬੇੜਨ ਦਾ ਯਤਨ ਕਰ ਰਹੀ ਏ ,ਬੱਚਿਆ ਨੂੰ ਕਾਹਲੀ ਨਾਲ ਜਗਾ ਕੇ ਸਕੂਲ ਜਾਣ ਲਈ ਤਿਆਰ ਕਰਦੀ ਏ ,ਤੇ ਸਕੂਲ ਵਾਲੀ ਬੱਸ ਤੇ ਛੱਡ ਕੇ ਆ ਆਪ ਨਹਾਉਣ ਚਲੀ ਜਾਂਦੀ ਏ ।ਏਨੇ ਨੂੰ ਉਸਦੇ ਪਤੀ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Karnail Singh
ਬਹੁਤ ਵਧੀਆ ਲਿਖਿਆ ਜੀ ਅਜ ਕਲ੍ਹ ਤੇ ਸਾਰੇ ਭੁੱਲਦੇ ਜਾ ਰਹੇ ਹਨ