ਦੂਜਾ ਬੋਹੜ
ਪੰਝੀ ਕੂ ਸਾਲ ਪਹਿਲਾਂ ਦੀ ਗੱਲ ਏ..
ਵਿਆਹ ਵੇਲੇ ਜਦੋਂ ਲਾਵਾਂ ਫੇਰਿਆਂ ਮਗਰੋਂ ਨਾਲਦੀਆਂ ਨੇ ਜੁੱਤੀ ਲੁਕਾਈ ਦੇ ਹਜਾਰ ਰੁਪਈਏ ਮੰਗ ਲਏ ਤਾਂ ਇਹ ਆਪਣੇ ਪਿਤਾ ਜੀ ਵੱਲ ਵੇਖਣ ਲਗ ਗਏ..!
ਥੋੜਾ ਅਜੀਬ ਜਿਹਾ ਲੱਗਾ..
ਕਿਓੰਕੇ ਮੈਨੂੰ ਦੱਸਿਆ ਗਿਆ ਸੀ ਕੇ ਇਹਨਾਂ ਦਾ ਆਪਣਾ ਕੰਮ..ਵੱਡਾ ਕਾਰੋਬਾਰ..ਨੌਕਰ ਚਾਕਰ..ਕੋਠੀਆਂ ਕਾਰਾਂ ਅਤੇ ਹੋਰ ਵੀ ਬਹੁਤ ਕੁਝ ਏ..!
ਖੈਰ ਵਿਆਹ ਦੇ ਦੋ ਮਹੀਨੇ ਮਗਰੋਂ ਵੀ ਜਦੋਂ ਇਹ ਅਕਸਰ ਘਰੇ ਹੀ ਰਿਹਾ ਕਰਦੇ ਤਾਂ ਇੱਕ ਦਿਨ ਪੁੱਛ ਲਿਆ ਕੇ ਤੁਸੀਂ ਕੰਮ ਤੇ ਜਾਣਾ ਕਦੋਂ ਸ਼ੁਰੂ ਕਰਨਾ ਏ?
ਅੱਗੋਂ ਹੱਸਦਿਆਂ ਹੋਇਆ ਆਖਣ ਲੱਗੇ ਕੇ ਬਿੱਲੋ ਅਜੇ ਤਾਂ ਆਪਣਾ ਹਨੀਮੂਨ ਸੈਸ਼ਨ ਹੀ ਨਹੀਂ ਮੁੱਕਿਆ..ਸਾਨੂੰ ਕਾਹਦੀ ਕਾਹਲ..ਹਰ ਚੀਜ ਤੇ ਮਿਲ਼ੀ ਹੀ ਜਾਂਦੀ ਏ..!
ਫੇਰ ਵੀ ਨਿੱਕੇ-ਨਿੱਕੇ ਖ਼ਰਚਿਆਂ ਲਈ ਵੀ ਇਹਨਾਂ ਦਾ ਘਰਦਿਆਂ ਅੱਗੇ ਹੱਥ ਅੱਡਣਾ ਮੈਨੂੰ ਜਰਾ ਜਿੰਨਾ ਵੀ ਚੰਗਾ ਨਾ ਲੱਗਿਆ ਕਰਦਾ..!
ਅਖੀਰ ਇਹਨਾਂ ਦਾ ਲਗਾਤਾਰ ਇਸੇ ਤਰਾਂ ਘਰੇ ਰਹਿਣਾ ਮੈਨੂੰ ਖਿਝ ਜਿਹੀ ਚੜਾਉਣ ਲੱਗਾ..!
ਫੇਰ ਪਹਿਲਾ ਸਾਉਣ ਕੱਟਣ ਘਰੇ ਆਈ ਤਾਂ ਸਾਰੀ ਗੱਲ ਮਾਂ ਨਾਲ ਕਰ ਕੀਤੀ..
ਉਸਨੇ ਵੀ ਆਪਣੀ ਪ੍ਰੇਸ਼ਾਨੀ ਲੁਕਾਉਂਦੀ ਹੋਈ ਨੇ ਸਾਰੀ ਗੱਲ ਮੇਰੇ ਡੈਡ ਤੇ ਪਾ ਦਿੱਤੀ..!
ਫੇਰ ਜਦੋਂ ਮੈਨੂੰ ਲੈਣ ਆਏ ਤਾਂ ਨਾਲ ਲਿਆਂਦੀਆਂ ਕਿੰਨੀਆਂ ਸਾਰੀਆਂ ਚੀਜਾਂ ਨਾਲ ਸਾਡਾ ਸਾਰਾ ਵੇਹੜਾ ਭਰ ਗਿਆ..
ਨਾਲ ਹੀ ਗੱਲਾਂ ਗੱਲਾਂ ਵਿਚ ਹੀ ਮੇਰੀ ਸੱਸ ਮੇਰੀ ਮਾਂ ਨੂੰ ਸੰਬੋਧਨ ਹੁੰਦੀ ਆਖਣ ਲੱਗੀ ਕੇ ਭੈਣ ਜੀ ਬੜੀ ਕਿਸਮਤ ਵਾਲੀ ਏ ਤੁਹਾਡੀ ਧੀ..ਓਥੇ ਕੋਠੀਆਂ,ਕਾਰਾਂ,ਧੰਨ ਦੌਲਤ ਤੇ ਹੋਰ ਕਿਸੇ ਚੀਜ ਦੀ ਕੋਈ ਕਮੀਂ ਨਹੀਂ ਏ ਜਿਥੇ ਤੁਹਾਡੀ ਧੀ ਨੇ ਪੈਰ ਪਾਇਆ..!
ਇਸ ਵਾਰ ਮੈਥੋਂ ਨਾ ਹੀ ਰਿਹਾ..
ਤੇ ਇਸਤੋਂ ਪਹਿਲਾਂ ਕੇ ਮੇਰੀ ਮਾਤਾ ਜੀ ਕੋਈ ਜੁਆਬ ਦੇ ਪਾਉਂਦੀ ਮੈਂ ਨਿਸ਼ੰਗ ਹੋ ਕੇ ਆਖ ਦਿੱਤਾ...
...
“ਬੀਜੀ ਮੈਂ ਵਿਆਹ ਕੋਠੀਆਂ ਕਾਰਾਂ ਧੰਨ ਦੌਲਤ ਨਾਲ ਨਹੀਂ ਸੀ ਕਰਾਇਆ..ਮੈਂ ਤਾਂ ਕਰਵਾਇਆ ਸੀ ਹੱਡ-ਮਾਸ ਦੇ ਬਣੇ ਜਿਉਂਦੇ ਜਾਗਦੇ ਇਕ ਉਸ ਇਨਸਾਨ ਨਾਲ ਜੋ ਸਵੈ-ਮਾਣ ਦਾ ਮੁੱਜਸਮਾ ਹੁੰਦਾ ਹੋਇਆ ਇਹ ਸਾਰਾ ਕੁਝ ਆਪਣੇ ਹੱਥੀਂ ਬਣਾਉਣ ਦੇ ਕਾਬਿਲ ਵੀ ਹੋਵੇਗਾ”..!
ਫੇਰ ਕੋਲ ਹੀ ਬੈਠੇ ਹਰਜੀਤ ਦੀਆਂ ਅੱਖਾਂ ਵਿਚ ਅੱਖਾਂ ਪਾਉਂਦੀ ਹੋਈ ਨੇ ਨਾਲ ਜਾਣ ਤੋਂ ਨਾਂਹ ਕਰਦਿਆਂ ਏਨੀ ਗੱਲ ਵੀ ਆਖ ਦਿੱਤੀ ਕੇ ਮੈਨੂੰ ਉਸ ਦਿੰਨ ਦਾ ਇੰਤਜਾਰ ਰਹੇਗਾ ਜਿਸ ਦਿਨ ਮੈਨੂੰ ਲੈਣ ਆਇਆਂ ਦੀ ਤੁਹਾਡੀ ਗੱਡੀ ਵਿਚ ਪੈਟਰੋਲ ਤੁਹਾਡੇ ਆਪਣੇ ਕਮਾਏ ਹੋਏ ਪੈਸਿਆਂ ਦਾ ਪਵਾਇਆ ਹੋਵੇਗਾ..”
ਚਾਰੇ ਪਾਸੇ ਇੱਕਦਮ ਹੀ ਚੁੱਪੀ ਜਿਹੀ ਛਾ ਗਈ ਅਤੇ ਮੈਨੂੰ ਮੇਰਾ ਗੁਜਰ ਗਿਆ ਦਾਦਾ ਜੀ ਚੇਤੇ ਆ ਗਿਆ..
ਅਕਸਰ ਹੀ ਆਖਿਆ ਕਰਦੇ ਸਨ..”ਪੁੱਤਰ ਸੰਘਣੇ ਬੋਹੜ ਦੀ ਛਾਂ ਹੇਠ ਕਦੀ ਵੀ ਦੂਜਾ ਬੋਹੜ ਨਹੀਂ ਉੱਗਿਆ ਕਰਦਾ..ਉਸਨੂੰ ਉੱਗਣ ਲਈ ਪਹਿਲਾਂ ਧਰਤੀ ਦਾ ਸੀਨਾ ਪਾੜ ਬਾਹਰ ਆਉਣਾ ਪੈਂਦਾ ਏ ਤੇ ਮਗਰੋਂ ਜੇਠ ਹਾੜ ਦੀਆਂ ਤਪਦੀਆਂ ਧੁੱਪਾਂ,ਤੇਜ ਮੀਂਹ ਦੇ ਛਰਾਹਟੇ ਅਤੇ ਤੇਜ ਹਵਾਵਾਂ ਵਾਲੇ ਜ਼ੋਰਦਾਰ ਤੂਫ਼ਾਨ ਆਪਣੇ ਵਜੂਦ ਤੇ ਸਹਿਣੇ ਪੈਂਦੇ ਨੇ”!
ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਬਾਹਰੀ ਦਿੱਖ ਨੂੰ ਹੀ ਸਭ ਕੁਝ ਮੰਨ ਲੈਣ ਵਾਲੇ ਅਜੋਕੇ ਪਦਾਰਥਵਾਦ ਦੀ ਪਤੰਗ ਅਜੇ ਉਤਲੀ ਹਵਾਇ ਨਹੀਂ ਸੀ ਚੜਨ ਦਿੱਤੀ ਗਈ ਤੇ ਕੁਝ ਜਾਗਦੀਆਂ ਜਮੀਰਾਂ ਵਾਲੇ ਅੰਬ ਖਾਂਦਿਆਂ ਕਦੀ ਕਦੀ ਰੁੱਖ ਗਿਣਨ ਦੀ ਦਲੇਰੀ ਵੀ ਕਰ ਹੀ ਲਿਆ ਕਰਦੇ ਸਨ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਦਾਰੂ ਦੀ ਜਨਮ ਗਾਥਾ … . ਦੁਨੀਆਂ ਵਿਚ ਪਹਿਲੀ ਵਾਰ ਦਾਰੂ ਬਨਾਉਣ ਦੀ ਭੱਠੀ, ਇੱਕ ਬਰਗਦ ਦੇ ਪੇੜ ਦੇ ਥੱਲੇ ਲੱਗੀ ਸੀ .. . ਬਰਗਦ ਤੇ ਇੱਕ ਕੋਇਲ ਤੇ ਤੋਤਾ ਰਹਿੰਦੇ ਸਨ … ਬਰਗਦ ਦੇ ਥੱਲੇ ਇਕ ਸ਼ੇਰ ਤੇ ਇੱਕ ਸੂਅਰ ਭੀ ਆਰਾਮ ਕਰਨ ਆਂਉਦੇ ਸਨ …… . ਪਹਿਲੇ ਹੀ Continue Reading »
ਪਹਾੜ ਵਾਲੇ ਤੀਰਥ ਦੀ ਯਾਤਰਾ ਤੋਂ ਵਾਪਿਸ ਆਉਂਦੀ ਸੰਗਤ ਬੜੀ ਪ੍ਰਸੰਨ ਸੀ। ਪਿੰਡ ਦੇ ਸਧਾਰਨ ਬੰਦਿਆਂ-ਬੁੜੀਆਂ ਲਈ ਇਹ ਯਾਤਰਾ ਘੱਟ ਤੇ ਸੈਰ ਸਪਾਟਾ ਜਿਆਦਾ ਸੀ। ਸਰਪੰਚ ਦਾ ਮੁੰਡਾ ਛਿੰਦਾ ਸਭ ਦੀ ਅਗਵਾਈ ਕਰ ਰਿਹਾ ਸੀ।ਜਦੋ ਸਰਕਾਰ ਨੇ ਪਿੰਡਾਂ ਵਿਚ ਕਲੱਬ ਬਣਾਏ ਤਾ ਸਰਪੰਚ ਨੇ ਉਸਨੂੰ ਕਲੱਬ ਦਾ ਪ੍ਰਧਾਨ ਬਣਾ ਦਿੱਤਾ Continue Reading »
ਅੱਜ ਤੋ ਕੁੱਝ ਸਮੇ ਪਹਿਲਾ ਦੀ ਲੱਗ ਸੀ ਤੇ ਮੇ indian army ਦੀ ਤਿਆਰੀ ਕਰਦਾ ਸੀ ਤੇ ਮੈਨੂੰ indian armmy ਦੇ ਵਿੱਚ ਫੋਜੀ ਬਣਨ ਦਾ ਬਹੁਤ ਸੋਕ ਸੀ ਤੇ ਮੈ ਜਦੋ ਪਹਿਲੀ ਵਾਰ indian armmy ਦੀ ਟਰਾਇਲ ਦੇਣ ਗਿਆ ਤੇ ਮੈ ਰੇਸ ਦੇ ਵਿੱਚੋਂ ਰਿਹ ਗਿਆ ਤੇ ਮੇਰਾ ਮੰਨ ਟੁੱਟ Continue Reading »
ਕਹਾਣੀ – ਇਸ਼ਕ-ਜ਼ਾਦੇ ਮੁੱਖ ਪਾਤਰ – ਜੋਸ਼ ਰੂਹੀ ਕਿਸ਼ਤ ਨੰਬਰ – 7 ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ 7 ਪਿਛਲੀ ਕਿਸ਼ਤ ਵਿੱਚ ਆਪਾਂ ਪੜਿਆ ਕਿ ਸੁੱਖਾ ਅਤੇ ਤੇਜਬੀਰ ਵਿਰਕ ਇਕ ਖੰਡਰ ਨੁਮਾ ਜਗਾ ਵਿੱਚ ਮਿਲਦੇ ਹਨ। ਇਸ ਖੰਡਰ ਵਿੱਚ ਖੜਾ ਸੁੱਖਾ ਯਾਦ ਕਰਦਾ ਹੈ ਜਦੋਂ ਇਕ ਵਾਰ ਓਹ ਅਤੇ ਸੋਨੀ Continue Reading »
ਕਹਾਣੀ ਪ੍ਰੇਮ-ਡੋਰ (ਭਾਗ ੨ ) ਪ੍ਰਭਜੋਤ ਦੇ ਚਲੇ ਜਾਣ ਤੋਂ ਬਾਅਦ ਸੁਖਦੇਵ ਦੇ ਅੰਦਰ ਪਤਾ ਨਹੀਂ ਕਿਹੜੀ ਊਰਜਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ ਕਿ ਕੁੱਝ ਕੁ ਦਿਨਾਂ ਵਿੱਚ ਹੀ ਪੂਰੇ ਹੋਸ਼ ਵਿੱਚ ਆ ਗਿਆ ਸੀ । ਡਾਕਟਰ ਵੀ ਹੈਰਾਨ ਸਨ ਕਿਉੰਕਿ ਉਹਨਾਂ ਨੂੰ ਸੁਖਦੇਵ ਦੇ ਬਚਣ ਦੀ ਕੋਈ ਆਸ Continue Reading »
ਦਾਣਿਆਂ ਨਾਲ ਭਰੇ ਸ਼ੀਸ਼ੀ ਦੇ ਉੱਪਰ ਇਕ ਚੂਹੇ ਨੂੰ ਬਿਠਾ ਦਿੱਤਾ ਸੀ. ਉਹ ਆਪਣੇ ਆਲੇ ਦੁਆਲੇ ਐਨਾ ਸਾਰਾ ਭੋਜਨ ਪਾ ਕੇ ਬਹੁਤ ਖੁਸ਼ ਸੀ. ਹੁਣ ਉਸਨੂੰ ਭੋਜਨ ਦੀ ਭਾਲ ਕਰਨ ਲਈ ਨੱਠ-ਭੱਜ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਖੁਸ਼ੀ ਖੁਸ਼ੀ ਜ਼ਿੰਦਗੀ ਜੀਅ ਸਕਦਾ ਸੀ। ਜਿਵੇਂ ਜਿਵੇਂ ਉਹ ਖਾਂਦਾ ਗਿਆ, ਕੁਝ Continue Reading »
ਸਕੂਲ ਸਮੇਂ ਸਾਡਾ ਲਗਾਤਾਰ ਸੱਤਵੀਂ ਤੋਂ ਲੈਕੇ ਦਸਮੀ ਤੱਕ ਨੌਂ ਜਣਿਆਂ ਦਾ ਗਰੁੱਪ ਰਿਹਾ, ਤੇ ਸਾਡੀ ਕਲਾਸ ਚ ਕੁੱਲ 30 ਕੁ ਜਣੇ ਹੁਣੇ ਆ। ਮਤਲਬ ਤਿੰਨ ਲੈਨਾਂ ਬਣਦੀਆਂ ਸੀ, ਜਿਸ ਚ ਤਾਕੀਆ ਵਾਲੀ ਸਾਈਡ ਹਮੇਸ਼ਾ ਅਸੀਂ ਹੀ ਪੰਜ ਡੈਕਸ ਮੱਲੇ ਹੁੰਦੇ ਸੀ। ਬੜਾ ਪਿਆਰ ਸੀ ਸਾਡਾ ਨੌਂਹਾਂ ਜਾਣਿਆ ਦਾ, ਜਿਸਦਾ Continue Reading »
ਇੱਕ ਮੁੰਡੇ ਦੀ ਮਾਂ ਨੇ ਘਰਵਾਲਾ ਛੱਡ ਕੋਲ ਰਹਿੰਦਾ ਦਰਜੀ ਕਰ ਲਿਆ.. ਖੁੱਲੀ ਖਰਚ ਖਾਹ ਸੀ..ਦਰਜੀ ਛੇਤੀ ਨੰਗ ਹੋ ਗਿਆ..ਫੇਰ ਓਸਨੂ ਛੱਡ ਖਾਂਦੇ ਪੀਂਦੇ ਮਰਾਸੀ ਤੇ ਪੱਟੂ ਪਾ ਲਿਆ..! ਸੋਹਣੀ ਸੁਨੱਖੀ ਔਰਤ ਕਰਕੇ ਮਰਾਸੀ ਬੜਾ ਖੁਸ਼.. ਏਨੇ ਨੂੰ ਮੁੰਡਾ ਵੱਡਾ ਹੋ ਗਿਆ..ਸਕੂਲੇ ਦਾਖਿਲ ਕਰਾਉਣ ਚਲਾ ਗਿਆ..! ਮਾਸਟਰ ਆਖਦਾ ਮਰਾਸੀਆਂ ਨਾਮ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Parminder Gill
Bht Vdhiya Soch….👍