ਕਿਓ ਨਹੀਂ ਦਿੱਤਾ ਜਾਂਦਾ ਸਕੂਲਾਂ ’ਚ ਬੱਚਿਆਂ ਨੂੰ ਸਿੱਖੀ ਦਾ ਗਿਆਨ? _ਧੰਜਲ ਜ਼ੀਰਾ।
ਕਿਓ ਨਹੀਂ ਦਿੱਤਾ ਜਾਂਦਾ ਸਕੂਲਾਂ ’ਚ ਬੱਚਿਆਂ ਨੂੰ ਸਿੱਖੀ ਦਾ ਗਿਆਨ?
ਬੜੇ ਮਾਣ ਦੀ ਗੱਲ੍ਹ ਆ ਕਿ ਸਾਡੇ ਪੰਜਾਬ ਚ ਬਹੁਤ ਵੱਡੇ ਵੱਡੇ ਤੇ ਵਧੀਆ ਸਕੂਲ ਹਨ। ਜਿੱਥੇ ਵਿਦੇਸ਼ਾਂ ਵਿੱਚੋਂ ਵੀ ਬੱਚੇ ਪੜ੍ਹਣ ਵਾਸਤੇ ਆਉਂਦੇ ਹਨ। ਜਿੱਥੋਂ ਦਾ ਪੜਿਆ ਬੱਚਾ ਬਹੁਤ ਉੱਚੇ ਅਹੁਦੇ ‘ਤੇ ਪਹੁੰਚ ਜਾਂਦਾ ਹੈ। ਸਕੂਲ ਦਾ ਨਾਮ ਰੌਸ਼ਨ ਕਰਦਾ ਹੈ, ਪਰ ਸ਼ਰਮ ਵਾਲੀ ਗੱਲ੍ਹ ਇਹ ਹੈ ਕਿ ਇਹਨਾਂ ਵੱਡੇ ਸਕੂਲਾਂ ‘ਚ ਇਕੱਲੀ ਅੰਗਰੇਜੀ ਸੱਭਿਅਤਾ ਨੂੰ ਹੀ ਮਾਣਤਾ ਦਿੱਤੀ ਜਾਂਦੀ ਹੈ, ਨਾ ਕਿ ਸਾਡੇ ਸਿੱਖ ਧਰਮ ਨੂੰ।
ਕਿਓ ਨਹੀਂ ਦੱਸਿਆ ਜਾਂਦਾ ਬੱਚਿਆਂ ਨੂੰ ਸਾਡੇ ਸਿੱਖ ਧਰਮ ਬਾਰੇ?
ਕਿਓ ਨਹੀਂ ਪੜਾਉਂਦੇ ਅਧਿਆਪਕ ਬੱਚਿਆਂ ਨੂੰ ਸਿੱਖੀ ਬਾਰੇ?
ਕੀ ਗੱਲ੍ਹ ਅਧਿਆਪਕਾਂ ਨੂੰ ਗਿਆਨ ਨਹੀਂ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ, ਸਾਡੇ ਗੁਰੂਆਂ ਬਾਰੇ?
ਕੀ ਗੱਲ੍ਹ ਮਾਪੇ ਸਕੂਲਾਂ ਨੂੰ ਫੀਸਾਂ ਪੂਰੀਆਂ ਨਹੀਂ ਦਿੰਦੇ
ਜਾਂ
ਸਿੱਖ ਧਰਮ ਪੜ੍ਹਣ ਲਈ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ?
ਜੇ ਨਹੀਂ ਪੜਾ ਸਕਦੇ ਸਕੂਲਾਂ ‘ਚ ਬੱਚਿਆਂ ਨੂੰ ਸਿੱਖ ਧਰਮ ਬਾਰੇ ਤਾਂ ਜਦੋਂ ਬੱਚੇ ਦਾ ਦਾਖਲਾ ਹੁੰਦਾ ਹੈ, ਉਹਦੇ ਨਾਲ ਹੀ ਬੱਚੇ ਦੇ ਮਾਪਿਆਂ ਨੂੰ ਜਾਗਰੂਕ ਕਰਾਓ, ਕਿ ਅਸੀਂ ਤੁਹਾਡੇ ਬੱਚੇ ਨੂੰ ਸਿੱਖ ਧਰਮ ਬਾਰੇ, ਬਾਬੇ ਨਾਨਕ ਬਾਰੇ ਨਹੀਂ ਪੜਾ ਸਕਦੇ, ਇਹਦੀ ਲਈ ਤੁਹਾਨੂੰ ਬਾਹਰੋਂ ਟਿਊਸ਼ਨ ਲੈਣੀ ਪਵੇਗੀ।
ਦੇਖਣ ਵਿੱਚ ਆਇਆ ਹੈ ਕਿ ਕਈ ਵੲਰ ਕਿਸੇ ਚੈਨਲ ਦੇ ਐਂਕਰ ਵੱਲੋਂ ਮਾਇਕ ਲਿਆ ਕੇ ਕਿਸੇ ਬੱਚੇ ਦੇ ਅੱਗੇ ਕਰਕੇ ਉਹਨੂੰ ਸਵਾਲ ਪੁੱਛਿਆ ਜਾਂਦਾ ਹੈ,
ਹਾਂਜੀ ਦੱਸੋ ਬੱਚਿਓ, ਗੁਰੂ ਨਾਨਕ ਦੇਵ ਜੀ ਕੌਣ ਸਨ?
ਤੇ ਅੱਗੋਂ ਪਹਿਲੇ ਬੱਚੇ ਦਾ ਜਵਾਬ ਆਉਂਦਾ, ਮੈਨੂੰ ਨਹੀਂ ਪਤਾ।
ਦੂਜੇ ਬੱਚੇ ਦਾ ਜਵਾਬ ਆਉਂਦਾ, I don’t know
ਤੀਜੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਇਹ ਲੇਖ ਹੀ ਨਹੀਂ ਹੈ।
ਚੌਥੇ ਬੱਚੇ ਦਾ ਜਵਾਬ ਆਉਂਦਾ, ਸਾਨੂੰ ਪੜਾਇਆ ਹੀ ਨਹੀਂ ਜਾਂਦਾ ਇਹਦੇ...
...
ਬਾਰੇ।
ਜਦੋਂ ਬੱਚਿਆਂ ਨੂੰ ਸਕੂਲਾਂ ‘ਚ ਗੁਰੂਆਂ ਬਾਰੇ ਪੜਾਇਆ ਹੀ ਨਹੀਂ ਜਾਂਦਾ ਤਾਂ ਉਹ ਵਿਚਾਰੇ ਜਵਾਬ ਵੀ ਕਿੱਥੋਂ ਦੇਣ? ਕਿਹੜੇ ਮਹਿਕਮੇ ਨੇ ਕਨੂੰਨ ਪਾਸ ਕੀਤਾ ਹੈ ਕਿ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇਣਾ? ਉਹਨਾਂ ਨੂੰ ਉਹਨਾਂ ਦੇ ਗੁਰੂਆਂ ਬਾਰੇ ਨਹੀਂ ਦੱਸਣਾ। ਚਲੋ ਮੰਨ ਲੈਨੇ ਆ ਕਿ ਸਕੂਲ ਦਾ ਪੱਧਰ ਬਹੁਤ ਉੱਚਾ ਏ, ਉਹ ਪੰਜਾਬੀ ਨਹੀਂ ਪੜਾਉਂਦੇ, ਸਾਰਾ ਕੁੱਝ ਅੰਗਰੇਜੀ ‘ਚ ਹੀ ਪੜਾਉਂਦੇ ਹਨ ਤੇ ਗੁਰੂਆਂ ਬਾਰੇ ਤਾਂ ਸਾਰੀਆਂ ਭਾਸ਼ਾਵਾਂ ‘ਚ ਅਨੁਵਾਦ ਹੈ, ਬੱਚਿਆਂ ਨੂੰ ਅੰਗਰੇਜੀ ਵਿੱਚ ਵੀ ਸਿੱਖੀ ਦਾ ਗਿਆਨ ਦਿੱਤਾ ਜਾ ਸਕਦਾ ਹੈ।
ਮੈਂ ਇਹ ਨਹੀਂ ਕਹਿੰਦਾ ਕਿ ਸਕੂਲਾਂ ਵਾਲੇ ਦੂਜੇ ਵਿਸ਼ੇ ਬੰਦ ਕਰ ਦੇਣ, ਨਹੀਂ , ਬਲਕਿ ਉਹਨਾਂ ਦੇ ਨਾਲ ਨਾਲ ਹਰੇਕ ਬੱਚੇ ਨੂੰ ਉਹਨਾਂ ਦੇ ਗੁਰੂਆਂ ਬਾਰੇ ਵੀ ਚਾਣਨਾ ਪਾਉਣ।
ਮੈਂ ਕੱਲੇ ਸਿੱਖ ਭਾਈਚਾਰੇ ਦੀ ਗੱਲ੍ਹ ਨਹੀਂ ਕਰਦਾ, ਸਾਰੇ ਧਰਮਾਂ ਚ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਗੁਰੂਆਂ ਦਾ ਗਿਆਨ ਹੋਣਾ ਲਾਜਮੀ ਹੈ, ਭਾਵੇਂ ਉਹ ਮੁਸਲਮਾਨ ਹੋਵੇ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ।
ਇੱਥੇ ਇਕੱਲੇ ਸਕੂਲਾਂ ਵਾਲੇ ਗਲਤ ਨਹੀਂ ਹਨ, ਇੱਥੇ ਕੁੱਝ ਕੂ ਫੀਸਦੀ ਮਾਪੇ ਵੀ ਗਲਤ ਹਨ, ਜਿਹੜੇ ਕਿ ਆਪ ਸਿੱਖ ਹੋਣ ਦੇ ਨਾਤੇ ਬੱਚਿਆਂ ਨੂੰ ਸਿੱਖੀ ਦਾ ਗਿਆਨ ਨਹੀਂ ਦੇ ਸਕਦੇ।
ਮੇਰਾ ਤਾਂ ਕਹਿਣਾ ਸਾਰੇ ਸਕੂਲਾਂ ‘ਚ ਦੂਜੇ ਵਿਸ਼ਿਆਂ ਦੇ ਨਾਲ ਨਾਲ ਇੱਕ ਪੀਰੀਅਡ ਗੁਰੂਆਂ ਦੀਆਂ ਸਿੱਖਿਆਵਾਂ ਬਾਰੇ ਵੀ ਹੋਣਾ ਚਾਹੀਦਾ ਹੈ। ਤਾਂ ਕਿ ਕੋਈ ਵੀ ਬੱਚਾ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਵਾਂਝਾ ਨਾ ਰਹਿ ਸਕੇ।
ਧੰਜਲ ਜ਼ੀਰਾ।
+91-98885-02020
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
(ਸਮਰੱਥ) ਬੜੇ ਦਿਨਾਂ ਤੋਂ ਵੋਟਾਂ ਵਾਲਿਆ ਦੇ ਸਪੀਕਰ ਚੱਲ ਰਹੇ ਸਨ। ਕਲਾਸ ਵਿੱਚ ਪੜ੍ਹਾਇਆ ਵੀ ਚੰਗੀ ਤਰ੍ਹਾ ਨਹੀਂ ਸੀ ਜਾਂਦਾ। ਜਦੋਂ ਸਮਝਾਉਣਾ ਹੁੰਦਾ ਕੋਈ ਨਾ ਕੋਈ ਆਵਾਜ ਆਈ ਜਾਂਦੀ ਸੀ। ਪੰਜਾਬ ਵਾਸੀਉ! ਇਸ ਵਾਰ ਆਪਣੀ ਤੱਕੜੀ ਨੂੰ ਵੋਟ ਪਾਉ, ਅਜੇ ਉਸ ਜਾਂਦਾ ਹੀ ਸੀ ਕਿ ਫਿਰ ਕਮਲ ਦਾ ਫੁੱਲ ਆ Continue Reading »
ਮਿੰਨੀ ਕਹਾਣੀ ਚਾਦਰ ਸੜਕ ਦੇ ਕਿਨਾਰੇ ਦੋ ਬਜ਼ੁਰਗ ਦੋਸਤ ਗੁਰਦੀਪ ਤੇ ਜਗਜੀਤ ਆਪਸ ਵਿੱਚ ਗੱਲਾਂ ਕਰਦੇ ਜਾ ਰਹੇ ਸਨ ਕਿ ਪਿੱਛੋਂ ਆ ਰਹੀ ਇੱਕ ਬੱਸ ਨੇ ਬਜ਼ੁਰਗ ਜਗਜੀਤ ਨੂੰ ਐਸੀ ਜ਼ੋਰਦਾਰ ਫੇਟ ਮਾਰੀ ਕਿ ਉਹ ਥਾਏਂ ਹੀ ਦਮ ਤੋੜ ਗਿਆ। ਉਥੇ ਇਕੋ ਦਮ ਕਾਫ਼ੀ ਸਾਰੀ ਭੀੜ ਇਕੱਠੀ ਹੋ ਗਈ । Continue Reading »
“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ । “ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ?” ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ। ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ Continue Reading »
ਨਨਕਾਣੇ ਸਾਬ ਜਥਾ ਗਿਆ ਤਾਂ ਪਤਾ ਲੱਗਾ ਇੱਕ ਪਾਕਿਸਤਾਨੀ ਬਜ਼ੁਰਗ..ਫਿਰੋਜਪੁਰ ਜੀਰਿਓਂ ਆਇਆ ਕੋਈ ਬੰਦਾ ਲੱਭਦਾ ਫਿਰਦਾ..ਆਖਦਾ ਬੱਸ ਇੱਕ ਵੇਰ ਜੱਫੀ ਪਾਉਣੀ ਏ..! ਪਹਿਲੋਂ ਜੀਰੇ ਦਾ ਇੱਕ ਭਾਊ ਲੱਭਿਆ ਫੇਰ ਉਸਦੇ ਕੋਲ ਲਿਆਂਦਾ..ਡੰਗੋਰੀ ਛੱਡ ਜਿੰਨੀ ਤੇਜ ਭੱਜਿਆ ਜਾਂਦਾ ਸੀ ਭੱਜ ਕੇ ਕੋਲ ਆਇਆ..ਛੇਤੀ ਨਾਲ ਕਲਾਵੇ ਵਿਚ ਲੈ ਲਿਆ..ਉੱਚੀ-ਉੱਚੀ ਡਾਡਾਂ ਮਾਰ ਰੋਈ Continue Reading »
“ਦਾਜ” ਸਮਾਜਿਕ ਦਿਖਾਵਾ “ਅਰੋੜਾ ਸਾਹਿਬ, ਸਾਨੂੰ ਤੁਹਾਡੀ ਬੇਟੀ ਪਸੰਦ ਹੈ!” “ਭਾਈ ਸਾਹਿਬ! ਸਾਡੀ ਬੇਟੀ ਸੋਹਣੀ ਤੇ ਪੜੀ-ਲਿਖੀ ਹੋਣ ਦੇ ਨਾਲ ਘਰ ਦੇ ਕੰਮਾਂ ‘ਚ ਵੀ ਪੂਰੀ ਨਿਪੁਣ ਹੈ।” “ਭੈਣ ਜੀ! ਓਹ ਤਾਂ ਬੇਟੀ ਨੂੰ ਵੇਖ ਕੇ ਹੀ ਪਤਾ ਲੱਗਦਾ ਹੈ…. ਸਾਡਾ ਵੀ ਇਕਲੌਤਾ ਪੁੱਤਰ ਹੈ!” “ਭਾਈ ਸਾਹਿਬ! ਹੋਰ ਕੋਈ ਗੱਲਬਾਤ, Continue Reading »
ਐਨਕ ਸਾਫ ਕਰਦਾ ਹੋਇਆ ਕੋਲ ਬੈਠੀ ਨਾਲਦੀ ਨੂੰ ਆਖਣ ਲੱਗਾ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੋਇਆ ਕਰਦੇ ਤਾਂ ਵੀ ਪਤਾ ਨੀ ਕਿੱਦਾਂ ਹੋ ਜਾਂਦਾ ਸੀ ਇਹ ਸਾਰਾ ਕੁਝ”? ਅੱਗੋਂ ਆਖਣ ਲੱਗੀ..”ਤੁਹਾਨੂੰ ਚੇਤਾ ਏ..ਆਥਣ ਵੇਲੇ ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜੀ ਅਜੇ ਬੂਹੇ ਕੋਲ ਅੱਪੜਦੀ ਹੀ ਹੁੰਦੀ Continue Reading »
ਬਦਲਿਆ ਰਵੱਈਆ ਸ਼ਾਂਤੀ ਦੀ ਨੂੰਹ ਹਰਪ੍ਰੀਤ ਨੌਕਰੀ ਕਰਦੀ ਸੀ। ਇਸ ਕਰਕੇ ਘਰ ਦਾ ਕੁਛ ਕੰਮ ਸ਼ਾਂਤੀ ਨੂੰ ਵੀ ਕਰਨਾ ਪੈਂਦਾਂ ਸੀ।ਉਹ ਅਕਸਰ ਕਹਿੰਦੀ ਰਹਿੰਦੀ ,” ਲੈ, ਸਾਨੂੰ ਕੀ ਆਸਰਾ ਹੋਇਆ ਨੌਕਰੀ ਦਾ, ਆਸਰਾ ਹੋਊਗਾ ਤਾਂ ਅਗਲੀ ਨੂੰ ਆਪ ਹੋਊਗਾ । ਸਾਨੂੰ ਤਾਂ ਉਹੀ ਹੱਥ ਜਾਲਣੇ ਪੈਂਦੇ ਨੇ। ਇਹਦੇ ਨਾਲ਼ੋਂ ਤਾਂ Continue Reading »
ਜਿਵੇਂ ਜਿਵੇਂ ਘੱਟਾ ਉਡਾਉਂਦੀ ਹੋਈ ਕਾਰ ਸਹੁਰਿਆਂ ਦੇ ਪਿੰਡ ਵੱਲ ਨੂੰ ਵੱਧ ਰਹੀ ਸੀ ਮੈਨੂੰ ਪਿੱਛੇ ਰਹਿ ਗਿਆ ਆਪਣੇ ਪੇਕੇ ਘਰ ਦਾ ਧਰੇਕਾਂ ਵਾਲਾ ਵੇਹੜਾ ਯਾਦ ਆਈ ਜਾ ਰਿਹਾ ਸੀ ਤੇ ਮੱਲੋ-ਮੱਲੀ ਹੀ ਮੇਰੀਆਂ ਅੱਖੀਆਂ ਗਿੱਲੀਆਂ ਹੋਈ ਜਾ ਰਹੀਆਂ ਸਨ..ਇੰਝ ਲੱਗ ਰਿਹਾ ਸੀ ਜਿੱਦਾਂ ਕਿਸੇ ਜਾਨ ਕੱਢ ਲਈ ਹੋਵੇ ਤੇ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)