ਮੇਰੀ ਡਿਊਟੀ ਮੁਰਦਾ ਘਰ ਚ ਹੁੰਦੀ ਏ। ਅੱਜ ਫਿਰ ਹਸਪਤਾਲ ਦੀ ਨੁੱਕਰ ਚ ਛੋਟੀ ਜਿਹੀ 7 ਕੁ ਸਾਲ ਦੀ ਇੱਕ ਬੱਚੀ ਤੇ ਧਿਆਨ ਪਿਆ । ਹੱਥ ਵਿੱਚ ਇੱਕ ਝੋਲਾ ਸੀ । ਮਾਸੂਮ ਏਨੀ ਸੀ ਵੇਖ ਕੇ ਦਿਲ ਹੀ ਪਿਘਲ ਜਾਂਦਾ। ਮੈਂ ਅਕਸਰ ਹਸਪਤਾਲਾਂ ਅੰਦਰ ਵੇਖਦਾ ਹਾਂ ਮਰੀਜ ਨਾਲ ਕੋਈ ਨਾ ਕੋਈ ਆਉਂਦਾ ਤੇ ਬਾਹਰ ਬੈਠ ਜਾਂਦਾ। ਪਰ ਇਹ ਬੱਚੀ ਬਹੁਤ ਦਿਨਾਂ ਤੋਂ ਏਥੇ ਹੀ ਬੈਠੀ ਸੀ ਸਵੇਰੇ ਵੀ ਰਾਤ ਵੀ ਕਦੇ ਫਿਰ ਤੁਰ ਆਉਂਦੀ। ਮੈਂ ਉਸਨੂੰ ਪੁੱਛਿਆ ਬੇਟਾ ਨਾਮ ਕੀ ਏ ਤੇਰਾ! ਤੂੰ ਏਥੇ ਬਹੁਤ ਦਿਨਾਂ ਤੋਂ ਬੈਠੀ ਏ ਖੇਡਦੀ ਰਹਿੰਦੀ ਏਧਰ ਓਧਰ ਕੌਣ ਏ ਤੈਨੂੰ ਕੋਈ ਲੈਣ ਨਹੀਂ ਆਇਆ ਜਾਂ ਕੋਈ ਦਾਖਲ ਹੈ ਹਸਪਤਾਲ ਚ!
ਬੱਚੀ ਬੋਲੀ !! ਅੰਕਲ ਜੀ ! ਮੇਰੀ ਮੰਮੀ ਇਥੇ ਆਈ ਸੀ ਉਹ ਠੀਕ ਨਹੀਂ ਸੀ ਡਾਕਟਰ ਉਸਨੂੰ ਅੰਦਰ ਲੈ ਕੇ ਗਏ ਸੀ ਤੇ ਮੈਨੂੰ ਮੰਮੀ ਕਹਿੰਦੇ ਸੀ ਇੱਥੇ ਹੀ ਉਡੀਕ ਕਰੀਂ ਏਧਰ ਓਧਰ ਨਾ ਤੁਰ ਜਾਵੀ ਕਿਸੇ ਨਾਲ। ਮੈਂ ਦੁਬਾਰਾ ਪੁੱਛਿਆ ਤੇਰੀ ਮੰਮੀ ਦਾ ਨਾਮ ਕੀ ਏ। ਕਿਹੜੇ ਵਾਰਡ ਚ ਪਤਾ ਕੁੱਝ । ਹਾਂ ਅੰਕਲ ਮੇਰੀ ਮੰਮੀ ਦਾ ਨਾਮ ਪੰਮੀ ਏ ਤੇ ਏਧਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ