ਪੁਰਾਣਾ ਪੰਜਾਬ
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ ਤੇ ਦਿਵਾਲ਼ੀ ਤੋਂ ਅਗਲ਼ੇ ਦਿਨ ਅਣਚੱਲੇ ਪਟਾਕੇ ਲੱਭਣੇ।
ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸ਼ੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ।
ਘਰ ਪ੍ਰਾਹੁਣੇ ਆਉਣੇ ਤਾਂ ਬੈਠਣ ਲਈ ਮੇਜ਼ ਤੇ ਕੁਰਸੀਆਂ ਆਂਢ-ਗਵਾਂਢ ‘ਚੋਂ ਇਕੱਠੀਆਂ ਕਰਨੀਆਂ।
ਬੱਚਿਆਂ ਨੂੰ ਨਵੇਂ ਬੂਟਾਂ ਦਾ ਇੰਨਾ ਚਾਅ ਹੁੰਦਾ ਸੀ ਕਿ ਸੌਣ ਲੱਗੇ ਵੀ ਬੂਟ ਨਾ ਉਤਾਰਣ ਦੀ ਜ਼ਿੱਦ ਕਰਿਆ ਕਰਦੇ ਸਨ।
ਘਰਾਂ, ਪਿੰਡਾਂ, ਖੇਤਾਂ, ਫਸਲਾਂ, ਪਸ਼ੂਆਂ ਨਾਲ਼ ਪਿਆਰ ਹੁੰਦਾ ਸੀ। ਬਾਗਾਂ, ਫੁਲਕਾਰੀਆਂ, ਚਾਦਰਾਂ, ਝੋਲ਼ਿਆਂ, ਮੇਜ਼ਪੋਸ਼ਾਂ ‘ਤੇ ਚਿੜੀਆਂ-ਜਨੌਰਾਂ, ਫੁੱਲਾਂ, ਬੂਟੀਆਂ ਦੀ ਕੀਤੀ ਕਢਾਈ ਇਸ ਗੱਲ ਦੀ ਗਵਾਹੀ ਭਰਦੀ ਸੀ ਕਿ ਅਸੀਂ ਕੁਦਰਤ ਦੇ ਕਿੰਨਾ ਨੇੜੇ ਸਾਂ।
ਘਰ ਪਾਲ਼ੇ ਕੱਟੇ, ਵਹਿੜਕੇ, ਮੱਝ ਨੂੰ ਵੇਚਣ ‘ਤੇ ਹਫ਼ਤਾ-ਹਫ਼ਤਾ ਘਰੋਂ ਰੌਣਕ ਚਲੀ ਜਾਣੀ ਅਤੇ ਉਸਦਾ ਸੁੰਨਾ ਕਿੱਲਾ ਤੇ ਖੁਰਲ਼ੀ ਦੇਖ ਕੇ ਮਨ ਭਰ-ਭਰ ਆਉਣਾ।
ਮਾਸੀ ਜਾਂ ਭੂਆ ਨੇ ਮਿਲਣ ਆਉਣਾ ਤਾਂ ਬੀਬੀ ਹੁਰਾਂ ਦੀਆ ਗੱਲਾਂਂ ਸਾਰੀ-ਸਾਰੀ ਰਾਤ ਨਾ ਮੁੱਕਦੀਆਂ। ਨਾਨਕੇ ਪਿੰਡ ਜਾਣਾ ਤਾਂ ਮਾਮੇ-ਮਾਮੀਆਂ ਨੂੰ ਗੋਡੇ-ਗੋਡੇ ਚਾਅ ਚੜ੍ਹ ਜਾਣਾ ਅਤੇ ਜਦੋਂ ਵਾਪਸ ਪਿੰਡ ਪਰਤਣਾ ਤਾਂ ਕਈ-ਕਈ ਦਿਨ ਦਿਲ ਨਾ ਲੱਗਣਾ। ਐਵੇਂ ਅਵਾਜ਼ਾਰ ਜਿਹੇ ਹੋ ਕੇ ਕੰਧਾਂ-ਕੌਲ਼ਿਆਂ ‘ਚ ਵੱਜੀ ਜਾਣਾ।
ਹੱਥਾਂ ‘ਤੇ ਚੜ੍ਹੀ ਮਹਿੰਦੀ ਦਾ ਗੂੜ੍ਹਾਪਣ ਸੱਸ ਦਾ ਪਿਆਰ ਮਾਪਣ ਦਾ ਪੈਮਾਨਾ ਸੀ। ਜਿਸ ਨਾਰ ਵੱਲ਼ ਚੁੱਲ੍ਹੇ ਦਾ ਧੂੰਆ ਜਾਣਾ ਉਸ ਨੂੰ ਸੱਸ ਦੀ ਪਿਆਰੀ ਕਿਹਾ ਜਾਂਦਾ ਸੀ। ਵੱਡੀਆਂ ਭੈਣਾਂ ਜਾਂ ਭਰਾਵਾਂ ਦੇ ਵਿਆਹ ਦੀ ਛੇ-ਛੇ ਮਹੀਨੇ ਪਹਿਲਾਂ ਉਡੀਕ ਸ਼ੁਰੂ ਹੋ ਜਾਣੀ। ਕਿਸੇ ਯਾਰ-ਬੇਲੀ ਦੀ ਜੁੱਤੀ-ਜਾਮਾ ਮੰਗਕੇ ਰਿਸ਼ਤੇਦਾਰੀ ‘ਚ ਵਿਆਹ ਦੇਖ ਲਿਆ ਜਾਂਦਾ ਸੀ। ਸ਼ਾਮੀਂ ਇਕੱਠੇ ਹੋ ਕੇ ਬੇਬੇ ਦੇ ਦੁਆਲ਼ੇ ਡੇਰੇ ਲਾਉਣੇ, ਉਹਦੀਆਂ ਗੱਲਾਂ ਨੇ ਸਭ ਭੀਮਸੇਨ, ਹਨੂੰਮਾਨ, ਪੂਰਨ ਭਗਤ, ਅਲਾਦੀਨ ਵਰਗੇ ਰੂਪਮਾਨ ਕਰ ਦੇਣੇ।
ਧੀ-ਪੁੱਤ...
...
ਦਾ ਐਬ, ਖਾਮੀ ਦੱਸਣ ‘ਤੇ ਲੋਕ ਗੁੱਸਾ ਨਹੀਂ ਕਰਦੇ ਸਨ। ਜਵਾਕ ਆਂਢ-ਗਵਾਂਢ ‘ਚ ਪਿਉ ਤੋਂ ਛੋਟੇ ਨੂੰ ਚਾਚਾ ਅਤੇ ਵੱਡੇ ਨੂੰ ਤਾਇਆ ਆਖ ਬੁਲਾਉਂਦੇ ਸਨ ਅਤੇ ਬਜ਼ੁਰਗ ਨੂੰ ਬਾਬਾ ਕਿਹਾ ਕਰਦੇ ਸਨ।
ਸਬਰ-ਸੰਤੋਖ ਦਾ ਹੋਣਾ ਉਦੋਂ ਸੁਭਾਵਿਕ ਸੀ। ਚੱਕੀ ਦਾ ਪੁੜ ਚੱਲਦਾ, ਲੱਪ-ਲੱਪ ਕਰਕੇ ਆਟੇ ਦੀ ਬੋਰੀ ਪੀਹ ਹੁੰਦੀ ਸੀ। ਇੱਕ-ਇੱਕ ਧਾਰ ਨਾਲ਼ ਦੁੱਧ ਦੀ ਬਾਲਟੀ ਭਰੀ ਜਾਂਦੀ ਸੀ। ਫੂਕਾਂ ਮਾਰ-ਮਾਰਕੇ ਚੁੱਲ੍ਹਿਆਂ ‘ਚ ਅੱਗ ਬਾਲਣੀ ਪੈਂਦੀ ਸੀ। ਸਾਗ ਦੁਪਹਿਰੇ ਧਰਿਆ ਜਾਂਦਾ ਸੀ, ਬਣਨ ‘ਤੇ ਸਾਰੀ ਦਿਹਾੜੀ ਟੱਪ ਜਾਣੀ ਫਿਰ ਜਾ ਕੇ ਰਾਤ ਨੂੰ ਕਿਤੇ ਰੋਟੀ ਖਾਣ ਜੋਗੇ ਹੋਣਾ। ਪੈਦਲ ਚੱਲਕੇ ਕੋਹਾਂ ਦੀਆਂ ਵਾਟਾਂ ਮੁਕਾਈਆਂ ਜਾਂਦੀਆਂ ਸਨ। ਹੱਥੀਂ ਪੱਠੇ ਕੁਤਰਣੇ, ਬਲਦਾਂ ਪਿੱਛੇ ਹਲ਼ ਜੋੜਕੇ ਕਿੱਲਿਆਂ ਦੇ ਕਿੱਲੇ ਵਾਹ ਦੇਣੇ।
ਖੇਸ, ਦਰੀਆਂ ਬੁਣਨ ‘ਤੇ ਕਈ ਦਿਨ ਲੱਗ ਜਾਂਦੇ ਸਨ। ਮੰਜਾ ਬੁਣਨਾ ਤਾਂ ਮੇਲਾ ਲੱਗ ਜਾਂਦਾ ਸੀ। ਖੇਸਾਂ ਦੇ ਬੰਬਲ ਵੱਟਣੇ ਅਤੇ ਖੋਆ ਮਾਰਨਾ ਲੰਬਾ ਸਮਾਂ ਲੈ ਲੈਂਦਾ ਸੀ।
ਚਿੱਠੀ ਲਿਖਣ ਵਾਲ਼ੇ ਦਿਨ ਤੋਂ ਜਵਾਬ ਦੀ ਉਡੀਕ ਸ਼ੁਰੂ ਹੋ ਜਾਣੀ। ਮਹੀਨੇ ਬਾਅਦ ਬਾਰ ‘ਚ ਡਾਕੀਏ ਦੇ ਸੈਕਲ ਦੀ ਟੱਲੀ ਵੱਜਣੀ, ਚਾਅ ਸਾਂਭਿਆ ਨਾ ਜਾਣਾ। ਚਿੱਠੀ ਕਈ-ਕਈ ਵਾਰ ਪੜ੍ਹਣੀ, ਹਰ ਵਾਰ ਪੜ੍ਹਦਿਆਂ ਲਿਖਣ ਵਾਲ਼ੇ ਨਾਲ਼ ਮਿਲਣੀ ਹੋਈ ਮਹਿਸੂਸ ਹੋਣੀ।
ਕੋਈ ਵੀ ਕਾਹਲ ਨਹੀਂ ਸੀ। ਸਾਦਗੀ ਸੀ, ਰਿਸ਼ਤਿਆਂ-ਨਾਤਿਆਂ ਦੀ ਕਦਰ ਸੀ।
ਪਿੰਡਾਂ ਵਿੱਚ ਰਾਜਨੀਤੀ ਨਹੀਂ ਵੜੀ ਸੀ। ਧਰਮ ਤੇ ਦਾਨ-ਪੁੰਨ ਦਿਖਾਵਾ ਨਹੀਂ ਸੀ। ਸੈਕੂਲਰਤਾ ਅਤੇ ਸਾਂਝੀਵਾਲਤਾ ਦਾ ਬੋਲ-ਬਾਲਾ ਸੀ।
ਜ਼ਿੰਦਗੀ ਨੂੰ ਅਜੇ ਬਜ਼ਾਰ ਨੇ ਆਪਣੀ ਚਪੇਟ ਵਿੱਚ ਨਹੀਂ ਲਿਆ ਸੀ।
ਲੱਗਦਾ ਏ ਤਕਨੀਕ ਅਤੇ ਆਧੁਨਿਕਤਾ ਨੇ ਸਾਡੇ ‘ਚ ਉਡੀਕ ਦਾ ਮਾਦਾ ਮਾਰ ਮੁਕਾਇਆ ਹੈ।
ਬਲਜੀਤ ਖ਼ਾਨ…
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਕਈ ਸਾਲਾਂ ਦੀ ਗੱਲ ਹੈ.. ਮੇਰੇ ਪਿੰਡ ਕਿਸੇ ਨੇ ਘਰ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਅੰਦਰੋਂ ਦਰਵਾਜ਼ੇ ਨਾਲ ਲਾਇਆ ਪਿਆ ਸਟੈਂਡ ਵਾਲਾ ਪੱਖਾ ਦਰਵਾਜ਼ੇ ਦੇ ਨਾਲ ਇਸ ਤਰ੍ਹਾਂ ਡਿੱਗ ਪਿਆ ਕੇ ਦਰਵਾਜ਼ਾ ਅੰਦਰੋਂ ਬੰਦ ਹੋ ਗਿਆ..ਘਰਦਿਆਂ ਨੂੰ ਸ਼ੱਕ ਪੈ ਗਿਆ ਕਿ ਅੰਦਰ ਕੋਈ ਬੰਦਾ ਹੈ ਜਿਸ ਨੇ ਦਰਵਾਜਾ Continue Reading »
ਸਫਲ਼ ਨਰਸ !! ❤❤ ਰਾਤ ਦਾ ਦੂਸਰਾ ਪਹਿਰ , ਪਿੰਡ ਦੀ ਫਿਰਨੀ ਤੇ ਹਿੱਲਜੁਲ ਹੁੰਦੀ ਵੇਖ ਟਟੌਲੀ ਨੇ ਤਿੱਖੀ ਤੇ ਟੱਣਕਵੀਂ ਅਵਾਜ਼ ਨਾਲ ਸ਼ਾਤ ਵਾਤਾਵਰਣ ਵਿੱਚ ਖਲਰ ਪਾ ਦਿੱਤਾ । ਜਦੋਂ ਸਾਰੀ ਹਯਾਤੀ ਦੇ ਜੀਵ ਆਪਣੀ ਨੀੰਦੇ ਸੁੱਤੇ ਹੋਣ ਫੇਰ ਕੌਣ ਹੋ ਸਕਦਾ ਜਿਸਤੇ ਭੀੜ ਬਣੀ ਹੋਊ। ਨਾਜਰ ਦੇ ਹੱਥ Continue Reading »
ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ.. ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ.. ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ! ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕੋਲ ਕਿੰਨੇ ਸਾਰੇ ਬੰਬੂ-ਕਾਟ ਲੈ ਲਏ.. ਮਗਰੋਂ ਜਦੋਂ Continue Reading »
ਮੋਹਲੇਧਾਰ ਮੀਂਹ..ਗੱਜਦੇ ਬੱਦਲ..ਲਿਸ਼ਕਦੀ ਹੋਈ ਬਿਜਲੀ..ਅਤੇ ਡਿੱਗਦੇ ਹੋਏ ਪਰਨਾਲੇ ਵੱਲ ਵੇਖ ਸੋਚ ਰਹੀ ਸਾਂ ਜੇ ਕੁਦਰਤ ਕਦੀ ਆਪਣੀ ਆਈ ਤੇ ਆ ਜਾਵੇ ਤਾਂ ਕਿਸੇ ਤੋਂ ਨਹੀਂ ਹਾਰਦੀ..! ਏਨੇ ਨੂੰ ਬਾਹਰ ਘੰਟੀ ਵੱਜੀ..! ਅਖਬਾਰ ਵਾਲਾ ਸੀ..ਪਾਣੀ ਵਿਚ ਗੜੁੱਚ..ਪਰ ਅਖਬਾਰ ਬਿਲਕੁਲ ਸੁੱਕੇ..ਦੁੱਖੜੇ ਫਰੋਲਣ ਲੱਗਾ..ਅਖ਼ੇ ਅੱਗੇ ਤਾਂ ਬਾਹਰੋਂ ਹੀ ਸੁੱਟ ਦੀਆ ਕਰਦਾ ਸਾਂ..ਪਰ ਅੱਜ Continue Reading »
ਸ਼ੀਰੇ ਮੈਂਬਰ ਦਾ ਫੋਨ ਆਇਆ,” ਮਾਸਟਰ , ਭਾਣਾ ਵਰਤ ਗਿਆ, ਡਾਕਟਰ ਨੇ ਫਾਹਾ ਲੈ ਲਿਆ ਏ, ਜਲਦੀ ਆ”। ਮੈਨੂੰ ਇੰਝ ਜਾਪਿਆ ਜਿਵੇਂ ਅੱਜ ਤਾਂ ਸਿਰਫ ਐਲਾਨ ਹੋਇਆ, ਮੇਰਾ ਖਾਸ ਯਾਰ ਬਲਦੇਵ ਡਾਕਟਰ ਤਾਂ ਕਿੰਨਾਂ ਚਿਰ ਪਹਿਲਾਂ ਈ ਮਰ ਚੁੱਕਾ ਸੀ ਹਾਲਾਂਕਿ ਮੈਂ ਹਰਸੰਭਵ ਕੋਸ਼ਿਸ਼ ਕੀਤੀ ਪਰ ਉਸਨੂੰ ਨ੍ਹੀਂ ਬਚਾ ਸਕਿਆ। Continue Reading »
ਅੱਜ ਏਅਰਪੋਰਟ ਦੇ ਅੰਦਰੋਂ ਜਦੋਂ ਰਾਣੋਂ ਨੇ ਕੱਚ ਦੀਆਂ ਦੀਵਾਰਾਂ ਵਿੱਚੋਂ ਬਾਹਰ ਝਾਤੀ ਮਾਰੀ ਤਾਂ ਉਸ ਨੂੰ ਬਾਹਰ ਖੜੀ ਆਪਣੀ ਮਾਂ ਬੀਰੋ ਨਜ਼ਰ ਪਈ। ਅੱਜ ਜਿੰਨੀ ਇਕੱਲੀ, ਬੇਬਸ, ਕਮਜ਼ੋਰ, ਉਸ ਨੇ ਆਪਣੀ ਮਾਂ ਨੂੰ ਕਦੇ ਨਹੀਂ ਸੀ ਦੇਖਿਆ। ਉਹ ਜਿਵੇਂ ਜਿਵੇਂ ਅੱਗੇ ਕਦਮ ਧਰਦੀ ਸੀ, ਯਾਦਾਂ ਉਸ ਨੂੰ ਹੋਰ ਪਿੱਛੇ Continue Reading »
ਪੰਝੀ ਕੂ ਸਾਲ ਪਹਿਲਾਂ ਦੀ ਗੱਲ..ਮੋਹਾਲੀ ਲਾਗੇ ਪਿੰਡ..ਅੱਧੀ ਰਾਤ ਨੂੰ ਬੂਹਾ ਖੜਕਿਆ! ਮਾਹੌਲ ਓਦਾਂ ਦੇ ਹੀ ਸਨ..ਨਾਲਦੀ ਵਾਸਤੇ ਪਾਈ ਜਾਵੇ ਬੂਹਾ ਨਾ ਖੋਲਿਆ ਜੇ..ਪਰ ਮੈਂ ਆਖਿਆ ਕੋਈ ਗੱਲ ਨੀ ਦੇਖਣਾ ਤੇ ਪੈਣਾ! ਬਾਰ ਖੋਲਿਆ..ਸਾਮਣੇ ਹੱਟੀ ਵਾਲਾ ਖਲੋਤਾ ਸੀ..ਆਖਣ ਲੱਗਾ ਸਰਦਾਰਾ ਬਜ਼ੁਰਗ ਢਿੱਲਾ ਹੋ ਗਿਆ ਏ..ਹਸਪਤਾਲ ਖੜਨਾ ਪੈਣਾ..ਵਾਸਤਾ ਈ ਰੱਬ ਦਾ..ਇੱਕ Continue Reading »
1978 ਵਿਚ ਜਦੋ ਪੰਜਾਬ ਵਿਚ ਅਕਾਲੀ ਸਰਕਾਰ ਬਣੀ। ਉਦੋਂ ਇਕ ਮੰਤਰੀ ਬਾਬਾ ਦਲੀਪ ਸਿੰਘ ਤਲਵੰਡੀ ਬਣੇ ਸਨ। ਬਹੁਤ ਹੀ ਸਾਧਾਰਨ ਇਨਸਾਨ ਸਨ। ਉਹਨਾਂ ਦਿਨਾਂ ਵਿਚ ਸੀਮੈਂਟ ਦੀ ਬੜੀ ਕਿਲਤ ਹੁੰਦੀ ਸੀ। ਸਰਦਾਰ ਨਰਪਿੰਦਰ ਸਿੰਘ ਰਤਨ ਜੀ ਲੁਧਿਆਣਾ ਦੇ ਡੀ ਸੀ ਹੁੰਦੇ ਸਨ । ਡੀ ਸੀ ਸਾਹਿਬ ਹਰ ਮਹੀਨੇ ਖੁੱਲ੍ਹੇ ਦਰਬਾਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)