ਅੱਜ ਵੀ ਕਾਫੀ ਦਿਨਾਂ ਤੋਂ ਪਈਆਂ ਘਰ ਵਿੱਚ ਬਈਆਂ ( ਬਾਸੀਆਂ) ਰੋਟੀਆਂ ਲੈ ਕੇ ਦੁਕਾਨ ਤੇ ਵੇਚਣ ਗਿਆ ਤਾ ਦੁਕਾਨ ਵਾਲੇ ਭਾਈ ਨੂੰ ਕਿਹਾ ਲੈ ਭਾਈ ਆ ਰੋਟੀਆਂ ਰੱਖ ਲੈ ਬਈਆਂ ਅਤੇ ਜਿੰਨੇ ਪੈਸੇ ਬਣਦੇ ਉਹ ਦੇ ਦੇ ,ਨਾਲ ਹੀ ਖੜ੍ਹੇ ਦੋ ਮਸੂਮ ਬੱਚੇ ਰੋਟੀਆਂ ਵੇਖ ਕੇ ਬਹੁਤ ਖ਼ੁਸ਼ ਹੋਏ ਅਤੇ ਭਾਈ ਦਾ ਹੱਥ ਫੜ ਕੇ ਕਹਿਣ ਲੱਗੇ ਭਾਈ ਸਾਨੂੰ ਛੇਤੀ ਰੋਟੀਆਂ ਦੇ ਦੋ ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾਧੀ ਅੱਜ ਪਾਣੀ ਵਿੱਚ ਭਿਉਂ ਕੇ ਬਈਆਂ ਰੋਟੀਆਂ ਖਾ ਕੇ ਟਾਈਮ ਪਾਸ ਕਰ ਲਵਾਂਗੇ ,ਜਦੋਂ ਮੈਂ ਇਹ ਵਾਰਤਾ ਉਨ੍ਹਾਂ ਦੇ ਛੋਟੇ ਛੋਟੇ ਮੂੰਹਾਂ ਵਿੱਚੋਂ ਸੁਣੀ ਤਾਂ ਦਿਲ ਕੰਬ ਉੱਠਿਆ ਮੱਥੇ ਤੇ ਹੱਥ ਰੱਖ ਕੇ ਸੋਚਣ ਲੱਗਾ ਤੇ ਸਾਰੀ ਕਹਾਣੀ ਜਾਨਣ ਦੀ ਕੋਸ਼ਿਸ਼ ਕੀਤੀ ਕਿ ਬੇਟਾ ਤੁਸੀਂ ਇਹ ਰੋਟੀਆਂ ਖਾਂਦੇ ਹੋ ਤਾਂ ਉਨ੍ਹਾਂ ਬੱਚਿਆਂ ਦੇ ਅੱਖਾਂ ਵਿੱਚੋਂ ਸਾਫ਼ ਦਿਖਾਈ ਦੇ ਰਿਹਾ ਸੀ ਕੇ ਭੁੱਖ ਸਤਾ ਰਹੀ ਇਹਨਾਂ ਨੂੰ, ਭੁੱਖ ਇਹ ਦੱਸਦੀ ਸੀ ਕਿ ਕਈਆਂ ਦਿਨਾਂ ਤੋਂ ਭੁੱਖੇ ਹਨ, ਫਿਰ ਦੁਕਾਨ ਵਾਲੇ ਦੱਸਿਆ ਕਿ ਵੀਰ ਜੀ ਇਹ ਮੇਰੇ ਤੋਂ ਤੀਸਰੇ ਚੌਥੇ ਦਿਨ ਬੇਹੀਆਂ ਰੋਟੀਆਂ ਲੈ ਜਾਂਦੇ ਹਨ ,ਅਤੇ ਪਾਣੀ ਵਿੱਚ ਭਿਉਂ ਕੇ ਖਾ ਲੈਂਦੇ ਹਨ ਅਤੇ ਦੋ ਚਾਰ ਰੁਪਏ ਜੋ ਹੁੰਦੇ ਮੈਨੂੰ ਦੇ ਦਿੰਦੇ ਹਨ ਇਨ੍ਹਾਂ ਦਾ ਕੋਈ ਵੀ ਕਮਾਉਣ ਵਾਲਾ ਨਹੀਂ ਬੱਸ ਦੋ ਬੱਚੇ ਹੀ ਹਨ , ਪਿਓ ਸਮੈਕ ਪੀ ਕੇ ਮਰ ਗਿਆ ਮਰਨ ਤੋਂ ਪਹਿਲਾਂ ਘਰਦਾ ਸਮਾਨ ਵੀ ਵੇਚ ਦਿੱਤਾ ਤੇ ਮਰਦਾ ਹੋਇਆ ਇਹਨਾਂ ਦੀ ਮਾਂ ਨੂੰ ਵੀ ਲੂਣ ਘੋਟਣਾ ਮਾਰ ਕੇ ਮਾਰ ਦਿੱਤਾ ਸੀ, ਇਹ ਸਭ ਕੁਝ ਸੁਣ ਕੇ ਮੇਰੇ ਦਿਲ ਤੇ ਡੂੰਘੀ ਸੱਟ ਵੱਜੀ ਅਤੇ ਮੈਂ ਬੱਚਿਆਂ ਨੂੰ ਆਪਣੀ ਗੋਦੀ ਵਿੱਚ ਲੈਂਦਿਆਂ ਕਿਹਾ ਬੇਟਾ ਅੱਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Sahibdeep Singh
✍️🙏👌