ਨਾ ਦੇ ਮੇਹਣਾ ਪੁੱਤ ਦਾ..ਅੜੀਏ..!! ਧੰਜਲ ਜ਼ੀਰਾ।
ਨਾ ਦੇ ਮੇਹਣਾ ਪੁੱਤ ਦਾ..ਅੜੀਏ..!!
ਇਕ ਔਰਤ ਦੀ ਉਸ ਰੱਬ ਅੱਗੇ ਅਰਦਾਸ ‘ਹੇ ਵਾਹਿਗੁਰੂ ਮੇਰੀ ਕਿਓ ਕੁੱਖ ਬੰਨ੍ਹੀ ਏ? ਮੇਰੀ ਵੀ ਕੁੱਖ ਹਰੀ ਕਰਦੇ, ਮੈਨੂੰ ਵੀ ਪੁੱਤ ਦੀ ਦਾਤ ਦੇਦੇ।‘ ਮੈਂ ਕਦੋਂ ਤੱਕ ਇਹਨਾਂ ਲੋਕਾਂ ਦੇ ਤਾਹਨੇ ਮੇਹਣੇ ਸੁਣਦੀ ਰਹੂੰਗੀ। ਮੈਨੂੰ ਲੋਕ ਜਿਉਣ ਨਹੀਂ ਦਿੰਦੇ ਰੱਬਾ। ਮੇਰਾ ਦਿਲ ਕਰਦਾ ਮੈਂ ਕਿਸੇ ਖੂਹ ‘ਚ ਛਾਲ ਮਾਰਦਾਂ ਜਾਂ ਜਹਿਰ ਪੀ ਲਾਂ। ਜਦੋਂ ਵੀ ਮੈਂ ਕਿਸੇ ਦੇ ਪੁੱਤ ਨੂੰ ਆਪਣਾ ਸਮਝ ਕੇ ਪਿਆਰ ਦਿੰਦੀ ਹਾਂ, ਨਾਲ ਖੇਡਦੀ ਹਾਂ, ਤਾਂ ਮੇਰੀਆਂ ਦਰਾਣੀਆਂ-ਜੇਠਾਣੀਆਂ,ਆਂਡਣਾ-ਗੁਆਂਡਣਾ ਅੱਗੋਂ ਮੈਨੂੰ ਮੇਹਣੇ ਦਿੰਦੀਆਂ ਹਨ, ਕਿ ਆਪਣੇ ਕੋਲ ਤਾਂ ਤੇਰਾ ਪੁੱਤ ਹੈ ਨਹੀਂ, ਸਾਡੇ ਕਿਓ ਵਿਗਾੜੀ ਜਾਨੀ ਏ? ਹਾਏ ਰੱਬਾ, ਹਾਏ ਰੱਬਾ! ਮੇਰੀ ਢਿੱਡੀ ਪੀੜਾਂ ਪੈਂਦੀਆਂ ਨੇ, ਜਦੋਂ ਮੈਂ ਇਹ ਗੱਲ੍ਹਾਂ ਸੁਣਦੀ ਹਾਂ।
ਰੱਬਾ ਕਿਵੇਂ ਬਰਦਾਸ਼ ਕਰਾਂ ਮੈਂ ਇਹ ਗੱਲ੍ਹਾਂ? ਹੁਣ ਤੂੰ ਹੀ ਮੈਨੂੰ ਜਵਾਬ ਦੇਦੇ। ਜਾਂ ਤਾਂ ਮੈਨੂੰ ਪੁੱਤ ਦੇਦੇ ਜਾਂ ਮਾਤ ਦੇਦੇ। ਮੈਂ ਹੋਰ ਨਹੀਂ ਜਿਉਣਾ। ਅੱਕ ਗਈ ਹਾਂ ਲੋਕਾਂ ਦੇ ਤਾਹਨੇ ਮੇਹਣੇ ਸੁਣ – ਸੁਣ ਕੇ। ਮੇਰਾ ਤਾਂ ਘਰ ਵੀ ਰਬੜ ਦੇ ਕਾਕਿਆਂ ਨਾਲ ਭਰਿਆ ਪਿਆ ਹੈ। ਕਿੰਨ੍ਹਾਂ ਚਿਰ ਮੈਂ ਇਹਨਾਂ ਰਬੜ ਦੇ ਕਾਕਿਆਂ ਨਾਲ ਖੇਡ ਖੇਡ ਕੇ ਆਪਣੀ ਜਿੰਦਗੀ ਕੱਟੂੰਗੀ। ਰੱਬਾ ਮੈਨੂੰ ਬਹੁਤ ਦੁੱਖ ਲੱਗਦਾ ਏ, ਜਦੋਂ ਮੈਂ ਰਬੜ ਦੇ ਕਾਕਿਆਂ ਨੂੰ ਆਪਣਾ ਪੁੱਤ ਸਮਝ ਕੇ ਬਲਾਉਂਦੀ ਹਾਂ। ਤੇ ਦੋਨੇ ਬਾਹਾਂ ਨਾਲ ਉਤਾਂਹ ਨੂੰ ਚੁੱਕ ਕੇ ਉਸਨੂੰ ਅੱਗੋਂ ਬੋਲਣ ਲਈ ਕਹਿੰਦੀ ਹਾਂ “ਓਏ ਮੇਰੇ ਲਾਲ ਕੀ ਕਰਦਾ ਸੀ” ਤਾਂ ਉਹ ਅੱਗੋ ਕੋਈ ਜਵਾਬ ਨਹੀਂ ਦਿੰਦਾ। ਤੇ ਜਦੋਂ ਉਹਨੂੰ ਆਪਣੇ ਨਾਲ ਖੇਡਣ ਲਈ ਕਹਿੰਦੀ ਹਾਂ ਤਾਂ ਉਹ ਅੱਗੋਂ ਨਹੀਂ ਖੇਡਦਾ। ਰੱਬਾ ਲੋਕਾਂ ਦੇ ਬੱਚਿਆਂ ਨੂੰ ਖੇਡਦਾ ਵੇਖ ਕੇ ਮੇਰਾ ਵੀ ਅਸਲੀ ਕਾਕੇ(ਪੁੱਤ) ਨਾਲ ਖੇਡਣ ਨੂੰ ਜੀ ਕਰਦਾ ਹੈ।
ਮੈਂ ਜਿੰਦਗੀ ਹਾਰ ਗਈ ਹਾਂ ਰੱਬਾ। ਨਾ ਮੈਂ ਜਿਉਂਦਿਆਂ ਚੋਂ, ਨਾ ਮਰਿਆਂ ਚੋਂ। ਹਰ ਪਾਸਿਓ ਮੈਨੂੰ...
...
ਆ ਤਾਹਨੇ-ਮੇਹਣਿਆਂ ਨੇ ਖਾਹ ਲਿਆ…
“ਤੇਰੇ ਨਹੀਂ ਔਲਾਦ ਹੌਣੀ
ਤੇਰੇ ਨਹੀਂ ਔਲਾਦ ਹੌਣੀ”
ਰੱਬਾ ਮੈਨੂੰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ। ਵਾਰ ਵਾਰ ਇਹੀ ਮੇਹਣੇ ਸਤਾਈ ਜਾਂਦੇ ਆ “ਤੇਰੇ ਨਹੀਂ ਔਲਾਦ ਹੌਣੀ- ਤੇਰੇ ਨਹੀਂ ਔਲਾਦ ਹੌਣੀ” ਮੇਰਾ ਰੋਜ ਰੋ-ਰੋ ਬੁਰਾ ਹਾਲ ਹੁੰਦਾ ਹੈ। ਮੈਂ ਕੰਧਾਂ ‘ਚ ਸਿਰ ਮਾਰਦੀ ਫਿਰਦੀ ਹਾਂ। ਮੈਂ ਪਾਗਲ ਹੋ ਗਈ ਹਾਂ। ਮੇਰਾ ਉਹਨਾਂ ਸ਼ਰੀਕਣਾਂ ਨੂੰ ਰੋੜੇ ਮਾਰਨ ਨੂੰ ਦਿਲ ਕਰਦਾ ਹੈ, ਜਿਹੜੀਆਂ ਮੈਨੂੰ ਰੋਜ ਕਈ-ਕਈ ਗੱਲ੍ਹਾਂ ਕਰਦੀਆਂ ਹਨ। ਮੈਨੂੰ ਸੰਗਲ ਨਾਲ ਬੰਨ੍ਹਦੇ ਰੱਬਾ।
ਮੇਰੀ ਕੀ ਜਿੰਦਗੀ ਏ? ਸਾਰੀ ਉਮਰ ਲੋਕਾਂ ਦੀਆਂ ਗੱਲ੍ਹਾਂ ਸੁਣ-ਸੁਣ ਲੰਘ ਗਈ ਤੇ ਰਹਿੰਦੀ ਵੀ ਲੰਘ ਜਾਵੇਗੀ।
ਰੱਬਾ! ਤੇਰੇ ਅੱਗੇ ਦੋਨੋਂ ਹੱਥ ਜੋੜ ਕੇ ਦਰ ਦਰ ਜਾ ਕੇ ਅਰਦਾਸਾਂ ਕੀਤੀਆਂ। ਤੂੰ ਮੇਰੀ ਇਕ ਨਹੀਂ ਸੁਣੀ। ਹੁਣ ਤੂੰ ਹੀ ਦੱਸ ਮੈਂ ਕੀ ਕਰਾਂ?
ਰੱਬਾਂ! ਮੈਂ ਤੇਰੇ ਅੱਗੇ ਫਿਰ ਅਰਦਾਸ ਕਰਦੀ ਹਾਂ ਮੇਰੇ ਤਰ੍ਹਾਂ ਕਿਸੇ ਵਿਆਹੀ ਔਰਤ ਨਾਲ ਨਾ ਹੋਵੇ। ਕਿਸੇ ਵਿਆਹੀ ਮੇਰੀ ਭੈਣ ਦੀ ਕੁੱਖ ਸੁੰਨੀ ਨਾ ਹੋਵੇ। ਹਰੇਕ ਨੂੰ ਬੱਚੇ ਦੀ ਦਾਤ ਬਖਸ਼ੀ। ਜੇ ਮੇਰੇ ‘ਤੇ ਵੀ ਰਹਿਮ ਆਇਆ ਤਾਂ ਮੇਰੀ ਵੀ ਸੁਣ ਲਈ ਰੱਬਾ।
ਧੰਜਲ ਜ਼ੀਰਾ।
Email Id – openliion@gmail.com
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Related Posts
ਜਦੋਂ ਵੀ ਪੰਜਾਬ ਚੱਕਰ ਲੱਗਦਾ ਤਾਂ ਉਹ ਜਰੂਰ ਮਿਲਦਾ.. ਕਿਸੇ ਡਾਕਟਰ ਦੇ ਕਲੀਨਿਕ ਤੇ ਕੰਮ ਕਰਿਆ ਕਰਦਾ ਸੀ..ਚੜ੍ਹਦੀ ਕਲਾ ਵਾਲਾ ਸਿੰਘ ਸੀ..ਪਿਛਲੇ ਹਫਤੇ ਫੋਨ ਆਇਆ..ਥੋੜਾ ਪ੍ਰੇਸ਼ਾਨ ਜਿਹਾ ਲੱਗਾ! ਆਖਣ ਲੱਗਾ ਕੇ ਕਰਜਾ ਲਿਆ ਸੀ..ਮੋੜਨ ਵਿਚ ਦਿੱਕਤ ਆ ਰਹੀ ਏ..ਉੱਤੋਂ ਕੁੜੀ ਦਾ ਵਿਆਹ ਧਰ ਦਿੱਤਾ..ਅਗਲੇ ਨੇ ਵੀ ਐਨ ਮੌਕੇ ਤੇ ਮੰਗ Continue Reading »
ਕਈ ਦਿਨਾਂ ਬਾਅਦ ਅੱਜ ਸੂਰਜ ਨਿਕਲਿਆ ਸੀ ।ਨਹੀਂ ਤਾਂ ਸੰਘਣੀ ਧੁੰਦ ਪੂਰਾ ਦਿਨ ਛਾਈ ਰਹਿੰਦੀ।ਐਂਤਵਾਰ ਦਾ ਦਿਨ ਸੀ ।ਕੋਸੀ ਧੁੱਪ ਦਾ ਅਨੰਦ ਮਾਣਦੇ ਹੋਏ ਅੱਜ ਦੀ ਅਖਬਾਰ ਦੇ ਪੰਨੇ ਪਲਟ ਰਿਹਾ ਸੀ ।ਛੋਟੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਖਬਰਾਂ ਪੜ੍ਹਦਿਆਂ ਮਨ ਅੰਦਰ ਕਾਫੀ ਉਥਲ ਪੁਥਲ ਹੋ ਰਹੀ ਸੀ ।ਰਾਜਨੀਤਕ ਤੇ ਸਮਾਜਿਕ Continue Reading »
ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..! ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ Continue Reading »
ਰੱਬਾ ਚਾਹੇ ਦੋ-ਚਾਰ ਸਾਲ ਘੱਟ ਕਰਦੀ ਪਰ… ਮੇਰਾ ਇੱਕ ਪੁਰਾਣਾ ਦੋਸਤ ਗੰਗਾ ਰਾਮ,ਜਿਸਦੀ ਭਾਬੀ ਜੋ ਕਿ ਲਗਭਗ 46 ਕੁ ਸਾਲ ਦੀ ਹੋਵੇਗੀ ਜਿਸ ਦੇ ਪਿੱਤੇ ਦਾ ਆਪਰੇਸ਼ਨ ਅੱਜ ਤੋਂ ਲਗਭਗ ਪੰਦਰਾਂ ਕੁ ਸਾਲ ਪਹਿਲਾਂ ਹੋਇਆ ਸੀ ਪਰ ਮਾੜੀ ਕਿਸਮਤ ਨੂੰ 2020 ਚ ਉਸਦੇ ਤਿੰਨ-ਚਾਰ ਪੱਥਰੀਆਂ ਫਿਰ ਬਣ ਗਈਆਂ ਅਤੇ ਉਹ Continue Reading »
ਇੱਕ ਕਰੋੜਾਂਪਤੀ ਨੇ ਆਪਣੇ ਘਰ ਦੀ ਰਾਖੀ ਲਈ ਇੱਕ ਚੰਗਾ ਕੁੱਤਾ ਰੱਖਿਆ ਹੋਇਆ ਸੀ,ਉਸਦੇ ਬੰਗਲੇ ਦੇ ਦਰਵਾਜ਼ੇ ਦੋਹਾਂ ਪਾਸੇ ਖੁੱਲਦੇ ਸਨ,ਚੜ੍ਹਦੇ ਵੱਲ ਉਹ ਕੁੱਤਾ ਹੀ ਰਾਖੀ ਕਰਦਾ, ਇੱਕ ਵਾਰ ਬੈਠੇ ਬੈਠੇ ਖਿਆਲ ਆਇਆ,ਪਿਛਲੇ ਛਿਪਦੇ ਪਾਸੇ ਵੱਲ ਓਹਨੇ ਪਾਲਤੂ ਸ਼ੇਰ ਰੱਖ ਲਿਆ,ਓਹਦੀ ਖ਼ੂਬ ਸੇਵਾ ਕਰਦਾ,ਖੁੱਲ੍ਹਾ ਡੁੱਲ੍ਹਾ ਮਾਸ ਸੁੱਟਦਾ ਓਹਦੇ ਅੱਗੇ ਸਮਾਂ Continue Reading »
ਮੈਡਮ ਫ੍ਰੀ ਪੀਰੀਅਰਡ ਵਿੱਚ ਅਰਾਮ ਨਾਲ ਬੈਠੀ ਸੀ । ਦੋ ਲੜਕੀਆਂ ਵਾਹੋ ਦਾਹੀ ਭੱਜਦੀਆਂ ਭੱਜਦੀਆਂ ਮੈਡਮ ਕੋਲ ਆਈਆਂ ਤੇ ਕਹਿੰਦੀਆਂ ਮੈਡਮ ਅਮਨ ਬੜਾ ਰੋਈ ਜਾਂਦੀ ਹੈ ਗਰਾਊਂਡ ਵਿੱਚ । ਮੈਡਮ ਉਸੇ ਵੇਲੇ ਕੁੜੀਆਂ ਨਾਲ ਤੁਰ ਪਈ, ਅਮਨ ਮਾੜਚੂ ਜਿਹੀ ਪਲੱਸ ਵਨ ਦੀ ਵਿਦਿਆਰਥੀ ਸੀ ।ਮੈਡਮ ਨੇ ਅਮਨ ਕੋਲ ਪਹੁੰਚ ਕੇ Continue Reading »
ਸਟੋਰ ਤੇ ਗਏ ਨੂੰ ਜਦੋਂ ਵੀ ਕੋਈ ਲੋੜੀਂਦੀ ਚੀਜ ਨਾ ਲੱਬਦੀ ਤਾਂ ਮੈਂ ਸਿੱਧਾ ਉਸਦੇ ਕਾਊਟਰ ਤੇ ਜਾ ਖਲੋਂਦਾ ! ਉਹ ਮੇਰੇ ਕੁਝ ਆਖਣ ਤੋਂ ਪਹਿਲਾਂ ਹੀ ਹੱਸਦਿਆਂ ਹੋਇਆ ਆਖ ਦਿੰਦੀ ਕੇ “ਇੱਕ ਮਿੰਟ ਵੇਟ ਕਰ”..ਗ੍ਰਾਹਕ ਤੋਰ ਲੈਣ ਦੇ ਫੇਰ ਆਉਂਦੀ ਹਾਂ ਤੇਰੇ ਕੋਲ”! ਮੈਂ ਓਥੇ ਹੀ ਇੱਕ ਪਾਸੇ ਖਲੋ Continue Reading »
ਮਹੀਨਾ ਭਰ ਪੇਕੇ ਰਹਿ ਕੇ ਮੁੜੀ ਨੂੰਹ ਦਾ ਅਚਾਨਕ ਹੀ ਬਦਲਿਆ ਬਦਲਿਆ ਜਿਹਾ ਰਵਈਆ ਦੇਖ ਸੱਸ ਅਕਸਰ ਹੀ ਫਿਕਰਾਂ ਵਿੱਚ ਪੈ ਜਾਂਦੀ..! ਸੋਚਦੀ ਹੁਣ ਇਸ ਨੇ ਪਤਾ ਨੀ ਕਿਹੜਾ ਪੁੱਠਾ ਚੱਕਰ ਚਲਾਉਣਾ ਜਿਹੜੀ ਅਚਾਨਕ ਹੀ ਗੁੜ ਨਾਲੋਂ ਵੀ ਮਿੱਠੀ ਹੋ ਗਈ ਏ..! ਓਧਰ ਕੰਮਾਂ ਕਾਰਾਂ ਵਿਚ ਰੁੱਝੀ ਹੋਈ ਨੂੰਹ ਦਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)