ਸਰਾਂ ਵਿਚ ਠਹਿਰੇ ਵਿਓਪਾਰੀ ਨੇ ਮਾਲਕ ਕੋਲ ਪਹੁੰਚ ਕੀਤੀ ਤੇ ਆਖਿਆ “ਊਂਠ ਨੂੰ ਬੰਨ੍ਹਣ ਲਈ ਇੱਕ ਰੱਸੀ ਘਟ ਪੈ ਰਹੀ ਏ..ਹੈ ਤੇ ਦੇ ਦਿਓ..ਨਹੀਂ ਤੇ ਖੁੱਲ੍ਹਾ ਫਿਰਦਾ ਰਾਤੀ ਕਿਧਰੇ ਗਵਾਚ ਹੀ ਨਾ ਜਾਵੇ..”
ਅਗਿਓਂ ਆਖਣ ਲੱਗਾ “ਇੱਕ ਤਰੀਕਾ ਦੱਸਦਾ..ਊਂਠ ਕਿਧਰੇ ਵੀ ਨਹੀਂ ਜਾਵੇਗਾ”
ਉਹ ਕੋਲ ਗਿਆ..ਤੇ ਊਂਠ ਕੋਲ ਇੱਕ ਐਸਾ ਕਿੱਲਾ ਗੱਡਣ ਦਾ ਨਾਟਕ ਜਿਹਾ ਕਰਨ ਲੱਗਾ ਜਿਹੜਾ ਕੇ ਅਸਲ ਵਿਚ ਹੈ ਹੀ ਨਹੀਂ ਸੀ..
ਫੇਰ ਉਸ ਨੇ ਓਸੇ ਕਿੱਲੇ ਦੇ ਰੱਸੀ ਬੰਨ੍ਹਣ ਦੀ ਐਕਟਿੰਗ ਜਿਹੀ ਕੀਤੀ..
ਫੇਰ ਓਸੇ ਝੂਠੀ ਰੱਸੀ ਦਾ ਇੱਕ ਸਿਰਾ ਊਂਠ ਦੇ ਗੱਲ ਵਿਚ ਪਾ ਦੇਣ ਦਾ ਨਾਟਕ ਖੇਡਿਆ
ਫੇਰ ਆਖਣ ਲੱਗਾ “ਹੁਣ ਬੇਫਿਕਰ ਹੋ ਕੇ ਸੋਂ ਜਾ..ਤੇਰਾ ਊਂਠ ਕਿਤੇ ਨਹੀਂ ਜਾਂਦਾ..”
ਵਾਕਿਆ ਹੀ ਊਂਠ ਸਾਰੀ ਰਾਤ ਓਥੇ ਹੀ ਬੈਠਾ ਰਿਹਾ..
ਸੁਵੇਰੇ ਉੱਠ ਇੱਕ ਵਾਰ ਫੇਰ ਮਾਲਕ ਦਾ ਜਾ ਬੂਹਾ ਖੜਕਾਇਆ..
ਆਖਣ ਲੱਗਾ ਜੀ ਬਾਕੀ ਸਾਰੇ ਤਾਂ ਉੱਠ ਖਲੋਤੇ ਨੇ ਪਰ ਉਹ ਬਣਾਊਂਟੀ ਰੱਸੀ ਨਾਲ ਬੱਝਿਆ ਹੋਇਆ ਹਾਲੇ ਵੀ ਬੈਠਾ ਏ..!
ਉਹ ਹੱਸਿਆ ਤੇ ਆਖਣ ਲੱਗਾ ਕੇ ਮਿੱਤਰਾ ਜਿਸ ਤਰਾਂ ਰਾਤੀ ਕਿੱਲਾ ਗੱਡਣ ਦੀ ਐਕਟਿੰਗ ਕੀਤੀ ਸੀ..ਓਸੇ ਤਰਾਂ ਹੀ ਉਸ ਨੂੰ ਪੁੱਟਣ ਦਾ ਡਰਾਮਾ ਵੀ ਕਰਨਾ ਪਊ..ਓਸੇ ਤਰਾਂ ਊਠ ਦੇ ਗੱਲ ਵਿਚ ਪਈ ਰੱਸੀ ਵੀ ਖੋਲ੍ਹਣੀ ਪਊ..
ਅਖੀਰ ਇੰਝ ਹੀ ਕੀਤਾ ਤੇ ਇਸ ਵਾਰ ਊਂਠ ਚਲਣ ਲਈ ਤਿਆਰ ਹੋ ਗਿਆ..
ਹੈਰਾਨ ਹੋ ਕੇ ਪੁੱਛਣ ਲੱਗਾ ਕੇ ਤੁਸੀਂ ਇਹ ਤਰੀਕਾ ਸਿਖਿਆ ਕਿਥੋਂ ਏ?
ਆਖਣ ਲੱਗਾ ਕੇ ਤੇਰੇ ਵਰਗੇ ਕਿੰਨੇ ਸਾਰੇ ਇਨਸਾਨਾਂ ਦੀ ਜੀਵਨ ਸ਼ੈਲੀ ਵੇਖ ਵੇਖ ਕੇ..
ਤੂੰ ਨਹੀਂ ਵੇਖਦਾ ਅੱਜ ਦਾ ਇਨਸਾਨ ਕਿੰਨੇ ਸਾਰੇ ਓਹਨਾ ਕਿੱਲਿਆਂ ਨਾਲ ਬੱਝਾ ਹੋਇਆ ਹੈ ਜੋ ਅਸਲ ਵਿਚ ਹੈ ਹੀ ਨਹੀਂ ਹਨ ਤੇ ਉਸਨੇ ਐਸੀਆਂ ਕਿੰਨੀਆਂ ਸਾਰੀਆਂ ਰੱਸੀਆਂ ਆਪਣੇ ਗਲ਼ ਵਿਚ ਪਾਈਆਂ ਹੋਈਆਂ ਹਨ ਜਿਹਨਾਂ ਦੀ ਹੋਂਦ ਅਸਲ ਵਿਚ ਹੈ ਹੀ ਨਹੀਂ!
ਸੋ ਦੋਸਤੋ ਇਨਸਾਨ ਪਹਿਲਾਂ ਪੈਸੇ ਖਰਚ ਕੇ ਜਮੀਨ ਲੈਂਦਾ ਹੈ ਫੇਰ ਉਸ ਤੇ ਇੱਕ ਆਲੀਸ਼ਾਨ ਮਕਾਨ ਖੜਾ ਕਰਦਾ..
ਫੇਰ ਦੁਨੀਆ ਨੂੰ ਵਿਖਾਉਣ ਲਈ ਉਸ ਨੂੰ ਮਹਿੰਗੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ