ਸੰਘਰਸ਼
ਸ਼ੋਏਬ ਅਖਤਰ..ਦੁਨੀਆਂ ਦਾ ਬੇਹਤਰੀਨ ਤੇਜ ਗੇਂਦ-ਬਾਜ..
ਦੱਸਦਾ ਏ ਕੇ ਸੰਘਰਸ਼ ਵਾਲੇ ਮੁਢਲੇ ਦਿਨਾਂ ਵਿਚ ਇੱਕ ਵਾਰ ਟਰਾਇਲ ਦੇਣ ਰਾਵਲਪਿੰਡੀ ਤੋਂ ਬਿਨਾ ਟਿਕਟ ਸਫ਼ਰ ਕਰ ਲਾਹੌਰ ਪਹੁੰਚਿਆ ਤਾਂ ਅੱਗੋਂ ਰਾਤ ਪੈ ਗਈ ਸੀ..
ਬੋਝੇ ਵਿਚ ਸਿਰਫ ਬਾਰਾਂ ਰੁਪਈਏ..ਫੁੱਟਪਾਥ ਤੇ ਸੁੱਤੇ ਪਏ ਅਜੀਜ ਖ਼ਾਨ ਨਾਮ ਦੇ ਟਾਂਗੇ ਵਾਲੇ ਨੂੰ ਗੁਜਾਰਿਸ਼ ਕੀਤੀ ਕੇ ਭਰਾਵਾਂ ਰੋਟੀ ਅਤੇ ਰਾਤ ਰਹਿਣ ਦਾ ਮਸਲਾ ਏ ਕੋਈ ਮਦਤ ਕਰ ਸਕਦਾ ਏ ਤਾ ਕਰ ਦੇ..!
ਡੀਲ ਡੌਲ ਵੇਖ ਅਗਿਓਂ ਪੁੱਛਣ ਲੱਗਾ ਕੇ ਤੂੰ ਪਾਕਿਸਤਾਨੀ ਟੀਮ ਲਈ ਖੇਡਦਾ ਏਂ?
ਜੁਆਬ ਦਿੱਤਾ ਕੇ ਖੇਡਦਾ ਤੇ ਨਹੀਂ ਪਰ ਇਨਸ਼ਾ-ਅੱਲਾ ਇੱਕ ਦਿਨ ਜਰੂਰ ਖੇਡੂੰ..
ਅੱਗਿਓਂ ਮੇਰੀਆਂ ਅੱਖਾਂ ਵਿਚ ਸੱਚਾਈ ਦਾ ਝਲਕਾਰਾ ਵੇਖ ਆਖਣ ਲੱਗਾ ਕੇ ਜਦੋਂ ਕਦੀ ਵੀ ਕੌਮੀ ਟੀਮ ਲਈ ਖੇਡੇਗਾ ਤਾਂ ਮਨੋਂ ਨਾ ਵਿਸਾਰ ਦੇਵੀਂ..ਇਸ ਗਰੀਬ “ਅਜੀਜ ਖ਼ਾਨ” ਨੂੰ ਚੇਤੇ ਜਰੂਰ ਰਖੀਂ..!
ਦਿਲ ਵਿਚ ਆਖਿਆ ਕੇ ਦੋਸਤਾਂ ਤੈਨੂੰ ਕੀ ਪਤਾ ਤੂੰ ਆਪਣੇ ਦਿੱਲ ਵਿਚ ਕਿੰਨੀ ਅਮੀਰੀ ਸਾਂਭੀ ਬੈਠਾ..
ਮਗਰੋਂ ਤਾਕੀਦ ਕੀਤੀ ਕੇ ਭਵਿੱਖ ਵਿਚ ਜਦੋਂ ਕਦੀ ਵੀ ਕੌਮੀ ਪੱਧਰ ਦਾ ਕੋਈ ਖਿਡਾਰੀ ਤੇਰੇ ਬਾਰੇ ਪੁੱਛਦਾ-ਪੁਛਾਉਂਦਾ ਏਧਰ ਨੂੰ ਆ ਜਾਵੇ ਤਾਂ ਸਮਝ ਲਵੀਂ ਕੇ ਉਹ ਮੈਂ ਹੀ ਹੋਵਾਂਗਾ..
ਮਗਰੋਂ ਉਸਨੇ ਪੱਲਿਓਂ ਪੈਸੇ ਖਰਚ ਮੇਰੀ ਰੋਟੀ-ਪਾਣੀ ਦਾ ਬੰਦੋਬਸਤ ਕੀਤਾ..
ਸਾਉਣ ਲਈ ਫੁੱਟਪਾਥ ਤੇ ਆਪਣੀ ਮੱਲੀ ਹੋਈ ਜਗਾ ਦਿੱਤੀ ਤੇ ਅਗਲੀ ਸੁਵੇਰ ਆਪਣੇ ਟਾਂਗੇ ਤੇ ਬਿਠਾ ਟਰਾਇਲ ਵਾਲੀ ਥਾਂ ਤੇ ਖੁਦ ਛੱਡਣ ਆਇਆ..!
ਕੁਝ ਸਾਲਾਂ ਬਾਅਦ ਜਦੋਂ ਮੇਰੀ ਗੁੱਡੀ ਆਸਮਾਨ ਤੇ ਪੂਰੀ ਤਰਾਂ ਚੜ ਚੁਕੀ ਸੀ ਤਾਂ ਲਾਹੌਰ ਆਏ ਨੂੰ ਇੱਕ ਦਿਨ ਓਸੇ ਅਜੀਜ ਖ਼ਾਨ ਚੇਤੇ ਆ ਗਿਆ..
ਸਿਰ ਤੇ ਵਿਗ ਪਾਈ..ਐਨਕਾਂ ਲਾਈਆਂ ਤੇ ਭੇਸ ਬਦਲ ਕੇ ਅਜੀਜ ਖ਼ਾਨ ਨੂੰ ਲੱਭਣ ਤੁਰ ਪਿਆ..
ਉਹ ਠੀਕ ਓਸੇ ਥਾਂ ਆਪਣਾ ਟਾਂਗਾ ਖਲਿਆਰ ਸੁੱਤਾ ਪਿਆ ਸੀ..
ਹੁੱਝ ਮਾਰ ਜਗਾਇਆ..
ਅੱਗਿਓਂ ਅੱਖਾਂ ਮਲਦਾ ਹੋਇਆ ਉੱਠ ਖਲੋਤਾ ਤੇ ਅਣਜਾਣ ਸ਼ਹਿਰੀ ਵੇਖ ਡਰ ਜਿਹਾ ਗਿਆ..!
ਆਪਣੀ ਪਛਾਣ ਦੱਸੀ ਤਾਂ ਖੁਸ਼ੀ ਵਿਚ ਖੀਵੇ ਹੁੰਦੇ ਹੋਏ ਨੇ ਜੱਫੀ ਪਾ ਲਈ ਤੇ ਅੱਖੀਆਂ ਵਿਚ...
...
ਖੁਸ਼ੀ ਦੇ ਹੰਜੂ ਆ ਗਏ..
ਏਨੇ ਚਿਰ ਨੂੰ ਆਪਣੇ ਕੌਮੀ ਹੀਰੋ ਨੂੰ ਪਛਾਣ ਕਿੰਨੇ ਸਾਰੇ ਲੋਕ ਆਲੇ ਦਵਾਲੇ ਇੱਕਠੇ ਹੋਣੇ ਸ਼ੁਰੂ ਹੋ ਗਏ..
ਪਰ ਮੈਂ ਉਸਨੂੰ ਪਾਈ ਹੋਈ ਗੱਲਵੱਕੜੀ ਢਿਲੀ ਨਾ ਹੋਣ ਦਿੱਤੀ ਤੇ ਆਖਿਆ ਕੇ ਇਹ ਓਹੀ ਅਜੀਜ ਖ਼ਾਨ ਏ ਜਿਸਨੇ ਮੈਨੂੰ ਓਦੋਂ ਪਛਾਣਿਆਂ ਸੀ ਜਦੋਂ ਮੈਨੂੰ ਹੋਰਨਾਂ ਨੇ ਪਛਾਨਣ ਤੋਂ ਨਾਂਹ ਕਰ ਦਿੱਤੀ ਸੀ..!
ਫੇਰ ਅਜੀਜ ਖਾਣ ਨੇ ਮੈਨੂੰ ਇੱਕ ਵਾਰ ਫੇਰ ਪੱਲਿਓਂ ਖਰਚ ਰੋਟੀ ਖੁਵਾਈ ਤੇ ਅਸੀਂ ਦੋਵੇਂ ਕਿੰਨੀ ਦੇਰ ਤੱਕ ਓਸੇ ਟਾਂਗੇ ਤੇ ਲਾਹੌਰ ਦੀਆਂ ਸੜਕਾਂ ਤੇ ਘੁੰਮਦੇ ਫਿਰਦੇ ਰਹੇ..!
ਤੁਰਨ ਲਗਿਆਂ ਕੁਝ ਪੈਸੇ ਦੇਣ ਲਗਿਆਂ ਤਾਂ ਏਨੀ ਗੱਲ ਆਖ ਨਾਂਹ ਕਰ ਦਿੱਤੀ ਕੇ ਯਾਰ ਆਪਣੀ ਏਡੀ ਪੂਰਾਣੀ ਦੋਸਤੀ ਨੂੰ ਪੈਸੇ ਵਾਲੀ ਤੱਕੜੀ ਵਿਚ ਤੋਲ ਏਨਾ ਹੌਲਿਆਂ ਨਾ ਕਰ..!
ਮੈਂ ਅਜੀਜ ਖ਼ਾਨ ਨੂੰ ਚਾਰ ਸਾਲ ਪਹਿਲਾਂ ਓਦੋਂ ਤੱਕ ਮਿਲਦਾ ਰਿਹਾ ਜਦੋਂ ਤੱਕ ਉਹ ਫੌਤ ਨਹੀਂ ਹੋ ਗਿਆ..ਕਿਓੰਕੇ ਮੇਰੀ ਸਫਲਤਾ ਵਾਲੀ ਉਚੀ ਇਮਾਰਤ ਦੀ ਨੀਂਹ ਨੂੰ ਲੱਗਣ ਵਾਲੀ ਪਹਿਲੀ ਇੱਟ ਨੂੰ ਲੱਗਣ ਵਾਲਾ ਗਾਰਾ ਓਸੇ ਅਜੀਜ ਖ਼ਾਨ ਦੇ ਬੋਝੇ ਵਿਚੋਂ ਨਿਕਲੇ ਪੈਸਿਆਂ ਨਾਲ ਹੀ ਖਰੀਦਿਆ ਗਿਆ ਸੀ..!
ਸੋ ਦੋਸਤੋ ਪਦਾਰਥਵਾਦ ਦੀ ਵਗਦੀ ਇਸ ਹਨੇਰੀ ਵਿਚ ਅੰਬਰੀ ਉੱਡਦੇ ਕਿੰਨੇ ਸਾਰੇ ਸ਼ੋਏਬ ਐਸੇ ਵੀ ਨਜ਼ਰੀਂ ਪਏ ਹੋਣੇ ਜਿਹਨਾਂ ਸਿਖਰ ਵਾਲੀ ਉਤਲੀ ਹਵਾਏ ਪੈ ਕੇ ਆਪਣੇ ਓਹਨਾ ਅਨੇਕਾਂ ਅਜੀਜਾਂ ਦੀ ਕੋਈ ਖੈਰ ਸਾਰ ਨਹੀਂ ਲਈ ਜਿਹਨਾਂ ਔਕੜ ਵੇਲੇ ਓਹਨਾ ਨੂੰ ਆਪਣੀ ਤਲੀ ਤੇ ਬਿਠਾ ਕੇ ਖੁਦ ਆਪਣੇ ਦਿਲ ਦਾ ਮਾਸ ਖਵਾਇਆ ਹੋਵੇਗਾ!
ਪਰ ਕੁਦਰਤ ਦਾ ਇੱਕ ਅਸੂਲ ਐਸਾ ਵੀ ਹੈ ਜਿਹੜਾ ਹਰੇਕ ਤੇ ਲਾਗੂ ਹੁੰਦਾ ਏ ਕੇ ਇਨਸਾਨ ਅਤੇ ਪੰਖੇਰੂ ਜਿੰਨੀ ਜਿਆਦਾ ਉਚਾਈ ਤੋਂ ਹੇਠਾਂ ਡਿੱਗਦਾ ਏ ਓਨੀ ਹੀ ਉਸਦੇ ਬਚਣ ਦੀ ਸੰਭਾਵਨਾ ਘੱਟ ਹੁੰਦੀ ਏ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਪਿੰਡ ਵਿੱਚ ਵੱਡਾ ਸਾਰਾ ਘਰ,ਖੁੱਲਾ ਵਿਹੜਾ, ਡੰਗਰਾਂ ਵਾਲਾ ਵਾੜਾ ਵੀ ਬੜਾ ਵੱਡਾ। ਖੁੱਲੀਆਂ ਪੈਲੀਆਂ, ਜਿੱਥੇ ਦਿਨ ਵਿੱਚ ਦੋ ਵਾਰ ਜ਼ਰੂਰੀ ਜਾਣਾ ਪੈਂਦਾ, ਸਵੇਰੇ ਛਾਹ ਵੇਲੇ ਦੀ ਰੋਟੀ ਲੈ ਕੇ, ਫਿਰ ਸ਼ਾਮ ਨੂੰ ਚਾਹ ਵੀ ਦੇ ਕੇ ਆਉਣੀ।ਭਾਦਰੋਂ ਦੇ ਮਹੀਨੇ ਕਪਾਹ ਚੁੱਗਣ ਵਾਲੀਆਂ ਚੋਣੀਆਂ ਨੂੰ ਚੁਮਾਸੇ ਦੀ ਗਰਮੀ ਵਿੱਚ ਦੁਪਹਿਰ ਦੀ Continue Reading »
ਭਾਵੇਂ ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ਜ਼ਿੰਦਗੀ ‘ਚ ਬਹੁਤ ਭੈੜੇ ਤਜ਼ਰਬਿਆਂ ਨਾਲ ਵਾਹ ਪਿਆ ਪਰ ਫੇਰ ਵੀ ਮਨ ‘ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ Continue Reading »
ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ ਮੱਦੇਨਜ਼ਰ ਉਹਨੂੰ ਅਣਗੌਲਿਆਂ ਕਰ ਛੱਡਦੇ। ਸੱਸ-ਸਹਰੇ ਦੇ ਗੁਜ਼ਰਨ ਤੋਂ ਬਾਅਦ Continue Reading »
ਤਿੰਨ ਨੂੰਹਾਂ ਪੁੱਤ..ਪੜ ਲਿਖ ਕੇ ਸ਼ਹਿਰ ਵੱਸ ਗਏ.. ਪਰ ਬੀਜੀ ਪੁਸ਼ਤੈਨੀ ਘਰ ਨਾਲੋਂ ਮੋਹ ਨਾ ਤੋੜ ਸਕੀ..ਜਮੀਨ ਵੰਡ ਦਿੱਤੀ..ਬੱਸ ਦੋ ਕੂ ਵਿਘੇ ਕੋਲ ਰੱਖ ਲਏ..! ਵੱਡੀ ਨੂੰਹ..ਬੜੀ ਹੀ ਮਿੱਠ ਬੋਲੜੀ..ਜਦੋਂ ਵੀ ਸ਼ਹਿਰੋਂ ਆਉਂਦੀ ਉਸ ਜੋਗਾ ਕਿੰਨਾ ਕੁਝ ਲੈ ਕੇ ਆਉਂਦੀ..! ਵਿਚਲੇ ਨੂੰਹ-ਪੁੱਤ..ਰੱਬ ਦੇ ਨਾਮ ਵਾਲੇ..ਉਚੇਚਾ ਤੀਰਥਾਂ ਦਾ ਪ੍ਰਸ਼ਾਦ ਦੇਣ ਪਿੰਡ Continue Reading »
ਹਾਦਸਾ ਜਿੰਦਗੀ ਵਿੱਚ ਸਫ਼ਲਪੁਰਵਕ ਵੀ ਹੋ ਸਕਦਾ ਹੈ ਜਾਂ ਹਾਦਸਾ ਵਾਪਰ ਜਾਣ ‘ ਤੇ ਮੌਤ ਦਾ ਖੂਹ ਵੀ ਹੋ ਸਕਦਾ ਹੈ। ਜਿਸ ਤਰ੍ਹਾਂ ਜਿੰਦਗੀ ਅਸਾਨੀ ਨਾਲ ਕੋਈ ਵੀ ਕੰਮ ਕਰਨ ਲਈ ਕਹਿੰਦੀ ਹੈ ਉਵੇਂ ਹੀ ਇੱਕ ਜਿੰਦਗੀ ਮੁਸ਼ਕਿਲ ਕੰਮ ਕਰਨ ਲਈ ਵੀ ਕਹਿੰਦੀ ਹੈ। ਕੁਝ ਬੁਰਾ ਵਕ਼ਤ ਕੁਝ ਪਿਆਰ ਦਾ Continue Reading »
ਧੀਆਂ ਕਿਉਂ ਜੰਮੀਆਂ … (ਕਹਾਣੀ) ਬੜੇ ਸਾਲਾਂ ਬਾਅਦ ਅੱਜ ਉਹ ਬਾਜ਼ਾਰ ਵਿੱਚ ਮਿਲ ਗਈ। ਉਹ ਭਾਦੋਂ ਦੇ ਛਰਾਟੇ ਵਾਂਗੂੰ ਆਈ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਸ ਦੇ ਮਗਰ ਇੱਕ ਸੋਹਣਾ ਸੁਨੱਖਾ ਮੁੰਡਾ ਖੜਾ ਸੀ। ਉਸਨੇ ਬੜੇ ਮਾਣ ਨਾਲ ਕਿਹਾ ਸੀ,”ਮੈਮ ਮੀਟ ਮਾਈ ਹਸਬੈਂਡ… ਇਹ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ Continue Reading »
ਕਹਾਣੀ,,,, ਕਰਮਾਂ ਮਾਰੀ ,,,,,ਸਾਡੀ ਰੋਡ ਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ,,,, ਬੱਸ ਸਫ਼ਰ ਦੀ ਗੱਲ ਸੁਣਦੇ ਹੀ ਉਪਰੋਕਤ ਤੁਕ ਦਿਮਾਗ ਵਿਚ ਘੁੰਮਣ ਲਗਦੀ ਹੈ। ਇਹ ਸਤਰਾਂ ਉਸ ਸਮੇਂ ਖੂਬ ਮਹੱਤਵ ਰੱਖਦੀਆਂ ਸਨ ਜਦੋਂ ਪਿੰਡਾਂ ਨੂੰ ਟਾਂਵੇ ਟਾਂਵੇ ਰੂਟ ਤੇ ਬੱਸਾਂ ਚਲਦੀਆਂ ਸਨ। ਤੇ ਬੱਸਾਂ ਦੀ ਹਾਲਤ ਵੀ Continue Reading »
ਉਸ ਦਿਨ ਦਿਲ ਨੂੰ ਕੁਝ ਜਿਆਦਾ ਹੀ ਕਾਹਲੀ ਪੈ ਰਹੀ ਸੀ..ਅਖੀਰ ਬਾਬਾ ਜੀ ਦੀ ਕੁਟੀਆ ਤੇ ਜਾ ਅਪੜਿਆਂ..ਅੱਗੋਂ ਆਖਣ ਲੱਗੇ ਕਿੱਦਾਂ ਆਇਆ ਭਗਤਾ? ਆਖਿਆ ਜੀ ਕੁਝ ਦਿਨਾਂ ਤੋਂ ਮੌਤੋਂ ਬੜਾ ਡਰ ਜਿਹਾ ਲੱਗੀ ਜਾਂਦਾ..ਸਾਰੀ ਉਮਰ ਕਿੰਨਾ ਕੁਝ ਬਣਾਇਆ..ਸਭ ਕੁਝ ਇਥੇ ਹੀ ਛੱਡਣਾ ਪੈਣਾ..ਅਖੀਰ ਇੱਕ ਦਿਨ ਆਪਣਿਆਂ ਕੋਲੋਂ ਵਿਛੜਨਾ ਵੀ ਪੈਣਾ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)