ਦੂਜਾ ਵਿਆਹ
ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..!
ਨਵੀਂ ਲਿਆਂਧੀ ਉਮਰ ਦੀ ਛੋਟੀ ਸੀ..
ਮਸਾਂ ਵੀਹਾਂ ਦੀ..ਡੈਡ ਓਦੋ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..!
ਨਵੀਂ ਵੀ ਇਥੇ ਦੂਜੇ ਥਾਂ ਹੀ ਆਈ ਸੀ..ਪਹਿਲੇ ਵਾਲਾ ਦੱਸਦੇ ਵਿਆਹ ਤੋਂ ਮਸੀ ਛੇ ਮਹੀਨੇ ਬਾਅਦ ਹੀ ਪੁਲਸ ਨੇ ਚੁੱਕ ਲਿਆ ਤੇ ਏਧਰ ਓਧਰ ਕਰ ਦਿੱਤਾ ਸੀ..!
ਮੈਨੂੰ ਲੋਕਾਂ ਬੜਾ ਡਰਾਇਆ ਪਰ ਉਹ ਸੁਬਾਹ ਦੀ ਬੜੀ ਚੰਗੀ ਸੀ..
ਪਰ ਪਤਾ ਨੀ ਕਿਓਂ ਮਗਰੋਂ ਛੇਤੀ ਹੀ ਸਾਡੇ ਘਰੇ ਕਲੇਸ਼ ਜਿਹਾ ਰਹਿਣ ਲੱਗ ਪਿਆ..
ਡੈਡੀ ਸ਼ਾਇਦ ਉਸ ਤੇ ਸ਼ੱਕ ਜਿਹਾ ਕਰਿਆ ਕਰਦਾ…
ਮੇਰੇ ਤਾਏ ਜੀ ਦੇ ਮੁੰਡੇ ਉਮਰ ਦੇ ਉਸਦੇ ਹਾਣੀ ਸਨ..ਜਦੋਂ ਵੀ ਉਹ ਕਿਸੇ ਕੰਮ ਸਾਡੇ ਘਰੇ ਆਉਂਦੇ ਤਾਂ ਉਹ ਅੰਦਰੋਂ ਨਾ ਨਿੱਕਲਦੀ..ਡੈਡ ਨੇ ਮਨਾ ਕੀਤਾ ਸੀ..!
ਡੈਡੀ ਜੀ ਕਦੀ-ਕਦੀ ਪੈਲੀਆਂ ਚੋਂ ਕੰਮ ਛੱਡ ਅਚਾਨਕ ਘਰੇ ਆ ਜਾਇਆ ਕਰਦਾ ਤੇ ਫੇਰ ਬਿਨਾ ਕੁਝ ਆਖੇ ਸਾਰੇ ਅੰਦਰ ਫਰੋਲਦਾ..ਉਹ ਓਨੀ ਦੇਰ ਮੁਲਜਮਾਂ ਵਾਂਙ ਖੂੰਜੇ ਲੱਗੀ ਰਹਿੰਦੀ..!
ਦਸਵੀਂ ਵਿਚ ਹੋਈ ਤਾਂ..ਇਹਨਾਂ ਦਾ ਲੜਾਈ ਝਗੜਾ ਵੱਧ ਗਿਆ..ਡੈਡੀ ਮੈਨੂੰ ਆਖਿਆ ਕਰਦਾ ਇਸਦਾ ਖਿਆਲ ਰੱਖਿਆ ਕਰ..
ਪੇਕੇ ਵੀ ਘੱਟ ਵੱਧ ਹੀ ਜਾਣ ਦੀਆ ਕਰਦਾ..ਮੈਨੂੰ ਕਈ ਵਾਰ ਖੂੰਜੇ ਲੱਗ ਕੇ ਰੋਂਦੀ ਤੇ ਬੜਾ ਤਰਸ ਵੀ ਆਉਂਦਾ!
ਡੈਡੀ ਅਕਸਰ ਹੀ ਆਪਣੀ ਦਾਹੜੀ ਰੰਗਿਆ ਕਰਦਾ ਪਰ ਉਸਨੂੰ ਮੂੰਹ ਤੇ ਕੁਝ ਵੀ ਨਾ ਲਾਉਣ ਦਿੰਦਾ..ਆਖਦਾ ਤੂੰ ਹਰ ਸ਼ਿੰਗਾਰ ਕਿਸਨੂੰ ਵਿਖਾਉਣੇ..!
ਉਸਨੇ ਪਤਾ ਨੀ ਆਪਣੇ ਪੇਟੋਂ ਖੁਦ ਦਾ ਜਵਾਕ ਆਪ ਹੀ ਨਹੀਂ ਸੀ ਜੰਮਿਆ ਤੇ ਜਾੰ ਫੇਰ ਡੈਡੀ ਨੇ ਹੀ ਨਹੀਂ ਸੀ ਜੰਮਣ ਦਿੱਤਾ..!
ਉਹ ਮੈਨੂੰ ਤੇ ਮੇਰੇ ਨਿੱਕੇ ਵੀਰ ਨੂੰ ਕਦੀ ਵੀ ਬੇਗਾਨਾ ਨਾ ਸਮਝਦੀ..
ਜਦੋਂ ਕਦੀ ਮੇਰੀ ਪਹਿਲੀ ਮਾਂ ਦਾ ਜਿਕਰ ਛਿੜ ਜਾਂਦਾ ਤਾਂ ਵੀ ਨੱਕ-ਬੁੱਲ ਨਾ ਵੱਟਿਆ ਕਰਦੀ..
ਉਸਦੇ ਪੇਕਿਆਂ ਚੋਂ ਜਦੋਂ ਵੀ ਕੋਈ ਸਾਡੇ ਘਰੇ ਆਉਂਦਾ ਤਾਂ ਸਾਨੂੰ ਅਸਲੀਂ ਦੋਹਤੇ ਦੋਹਤੀ ਵਾਲਾ ਪਿਆਰ ਮਿਲਦਾ..!
ਅਖੀਰ ਹੌਲੀ ਹੌਲੀ ਮੈਂ ਦੋਹਾਂ ਦੇ ਝਗੜੇ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ..
ਮੈਂ ਅਕਸਰ ਹੀ ਉਸਦੇ ਵੱਲ ਦੀ ਹੀ ਗੱਲ ਕਰਦੀ ਤਾਂ ਪਿਓ ਨੂੰ ਗੁੱਸਾ ਚੜ ਜਾਂਦਾ..
ਆਖਦਾ ਤੈਨੂੰ ਇਸਦੀ ਅਸਲੀਅਤ ਨਹੀਂ ਪਤਾ..ਤੂੰ ਨਿਆਣੀ ਏ..ਮੈਂ ਅੱਗੋਂ ਦਲੀਲ ਨਾਲ ਆਖਦੀ ਕੇ ਕਾਲਜ ਪੜ੍ਹਦੀ ਹਾਂ ਮੈਨੂੰ ਚੰਗੇ ਬੂਰੇ ਸਭ ਕੁਝ ਦੀ ਸਮਝ ਏ..!
ਫੇਰ ਉਹ ਮੇਰੀ ਅਸਲ ਵਾਲੀ ਨੂੰ ਯਾਦ ਕਰ ਰੋ ਪੈਂਦਾ..ਮੈਨੂੰ ਲੱਗਦਾ ਉਹ ਮੈਨੂੰ ਜਜਬਾਤੀ ਕਰ ਮੈਨੂੰ ਆਪਣੇ ਵੱਲ ਕਰਨਾ ਲੋਚਦਾ ਹੈ..!
ਹੌਲੀ ਹੌਲੀ ਫੇਰ ਉਸਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ..
ਉਹ ਉਸਨੂੰ ਇੰਝ...
...
ਕਰਨੇਂ ਮੋੜਦੀ ਪਰ ਉਹ ਅੱਗਿਓਂ ਗੱਲ ਹੋਰ ਪਾਸੇ ਨੂੰ ਤੋਰ ਲਿਆ ਕਰਦਾ!
ਅਖੀਰ ਸ਼ੱਕ ਏਨਾ ਵੱਧ ਗਿਆ ਕੇ ਇੱਕ ਦਿਨ ਸਿਖਰ ਦੁਪਹਿਰੇ ਸਾਡਾ ਟਰੈਕਟਰ ਮੋੜਨ ਆਇਆ ਗਵਾਂਢੀਆਂ ਦਾ ਸੀਰੀ ਕੁੱਟ ਦਿੱਤਾ..!
ਨਾਲਦਿਆਂ ਦੀ ਮਾਤਾ ਉਚੇਚਾ ਲਾਮਾਂ ਦੇਣ ਆਈ ਕੇ ਰੇਸ਼ਮ ਸਿਆਂ ਕਮਲਾ ਹੋ ਗਿਆ ਏ ਤੂੰ..ਮੱਤ ਮਾਰੀ ਗਈ ਏ ਤੇਰੀ..!
ਅਖੀਰ ਇੱਕ ਦਿਨ ਉਸਦੀ ਵੱਖੀ ਵਿਚ ਪੀੜ ਉਠੀ..
ਸ਼ਹਿਰ ਲੈ ਗਏ..ਓਥੇ ਡਾਕਟਰਾਂ ਦੱਸਿਆ ਕੇ ਲਿਵਰ ਖਰਾਬ ਹੋ ਗਿਆ..!
ਲਾਇਲਾਜ ਬਿਮਾਰੀ ਕਰਕੇ ਮਸੀ ਮਹੀਨਾ ਹੀ ਕੱਢਿਆ ਤੇ ਫੇਰ ਓਹੀ ਹੋਇਆ ਜਿਸਦਾ ਡਰ ਸੀ..!
ਹੁਣ ਮੈਂ ਤੇ ਮੇਰੀ ਮਾਂ ਕੱਲੀਆਂ ਰਹਿ ਗਈਆਂ..ਦੂਜੀ ਮਾਂ ਵੱਲੋਂ ਬਣੀ ਨਾਨੀ ਕਿੰਨੇ ਦਿਨ ਸਾਡੇ ਕੋਲ ਰਹੀ..
ਮੈਨੂੰ ਆਪਣੀ ਅਸਲ ਨਾਨੀ ਬਿਲਕੁਲ ਵੀ ਚੰਗੀ ਨਾ ਲੱਗਦੀ..
ਹਮੇਸ਼ਾਂ ਮੇਰੇ ਕੰਨ ਪਾਉਂਦੀ ਰਹਿੰਦੀ ਕੇ ਇਹਨਾਂ ਸਾਰੀ ਜਮੀਨ ਆਪਣੇ ਪੇਕੇ ਲੈ ਜਾਣੀ ਏ ਤੇ ਤੁਹਾਨੂੰ ਭੁਖਿਆਂ ਮਾਰ ਦੇਣਾ..!
ਪਰ ਮੈਂ ਉਸਦੀ ਗੱਲ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ..!
ਅਖੀਰ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਤਾਂ ਕਿੰਨੇ ਸਾਰੇ ਰਿਸ਼ਤੇ ਆਏ..ਇੱਕ ਰਿਸ਼ਤਾ ਮੇਰੇ ਅਸਲ ਨਾਨਕੇ ਲੈ ਕੇ ਆਏ..ਮੇਰੀ ਮਾਮੀ ਦਾ ਭਤੀਜਾ..ਕੱਲਾ ਕੱਲਾ ਮੁੰਡਾ..ਕਿੰਨੀ ਸਾਰੀ ਜਾਇਦਾਤ ਸੀ..ਸ਼ੈਲਰ,ਆੜ੍ਹਤ ਅਤੇ ਜਮੀਨ ਅਤੇ ਹੋਰ ਵੀ ਬਹੁਤ ਕੁਝ..!
ਪਰ ਸੀ ਮੇਰੇ ਤੋਂ ਕਿੰਨਾ ਵੱਡਾ..ਮੇਰੀ ਦੂਜੀ ਮਾਂ ਅੜ ਗਈ ਅਖ਼ੇ ਮੇਰੀ ਧੀ ਨਾਲੋਂ ਦੱਸ ਸਾਲ ਵੱਡਾ ਏ..ਮੈਂ ਨਹੀਂ ਹੋਣ ਦੇਣਾ..
ਆਖਣ ਲੱਗੀ ਮੈਂ ਨਹੀਂ ਚਾਹੁੰਦੀ ਸ਼ੱਕ ਵਾਲਾ ਤਿੱਖਾ ਖੰਜਰ ਜਿਹੜਾ ਸਾਰੀ ਉਮਰ ਮੈਂ ਆਪਣੇ ਵਜੂਦ ਤੇ ਸਹਿੰਦੀ ਰਹੀ..ਮੇਰੀ ਧੀ ਵੀ ਸਹੇ..!
ਫੇਰ ਮੈਂ ਜਦੋਂ ਝਕਦੀ ਹੋਈ ਨੇ ਆਪਣੀ ਪਸੰਦ ਵੱਲ ਉਂਗਲ ਕਰ ਦਿੱਤੀ ਤਾਂ ਉਸਨੇ ਆਪਣੀ ਜਾਣ ਜੋਖਮ ਵਿਚ ਪਾ ਕੇ ਵੀ ਇਹ ਰਿਸ਼ਤਾ ਤੋੜ ਤੱਕ ਨਿਭਾਉਣ ਵਿਚ ਮੇਰੀ ਪੂਰੀ ਮਦਤ ਕੀਤੀ..!
ਹੁਣ ਸਾਡਾ ਰਿਸ਼ਤਾ ਮਾਂ ਧੀ ਨਾਲੋਂ ਦੋ ਸਹੇਲੀਆਂ ਅਤੇ ਵੱਡੀ-ਨਿੱਕੀ ਭੈਣ ਦਾ ਜਿਆਦਾ ਏ..!
ਸੋ ਦੋਸਤੋ ਇਸ ਦੁਨੀਆ ਵਿਚ ਤਿੜਕੇ ਘੜੇ ਵਾਂਙ ਕੱਚੇ ਦਿਸਦੇ ਕਿੰਨੇ ਸਾਰੇ ਰਿਸ਼ਤੇ ਐਸੇ ਵੀ ਹੁੰਦੇ ਨੇ ਜਿਹੜੇ ਪੱਕਿਆਂ ਨਾਲ਼ੋਂ ਵੀ ਕਿੰਨੇ ਵੱਧ ਮਜਬੂਤ ਸਾਬਤ ਸਿੱਧ ਹੁੰਦੇ ਨੇ..
ਇਹ ਪੱਕੇ ਰਿਸ਼ਤੇ ਅਤੇ ਪੱਕੀਆਂ ਸਾਂਝਾਂ ਸੱਚੇ ਰੱਬ ਵੱਲੋਂ ਉਚੇਚੇ ਤੌਰ ਤੇ ਘੜੀਆਂ ਹੁੰਦੀਆਂ..ਸਿਰਫ ਤੇ ਸਿਰਫ ਆਪਣੇ ਓਹਨਾ ਮਿੱਤਰ ਪਿਆਰਿਆਂ ਲਈ..ਜਿਹੜੇ ਨਫ਼ੇ ਨੁਕਸਾਨ ਦੀ ਪ੍ਰਵਾਹ ਕੀਤੇ ਬਗੈਰ ਹਮੇਸ਼ਾਂ ਸੱਚ ਦਾ ਸਾਥ ਦਿੰਦੇ ਨੇ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਕਹਿੰਦੀ ਪਿੱਛੋਂ ਕਾਲੇ ਸਪਲੈਂਡਰ ਦਾ ਮਗਰਾਡ ਵਢਾ ਕੇ ਵੱਡਾ 100-9-18 ਆਲਾ ਵੱਡਾ ਟੈਰ ਪਵਾਦੇ । ਇੰਜ ਕਰੀਂ ਬਾਪੂ ਨਾਲ ਸਰੋਂ ਵੇਚਣ ਗਿਆ ਸ਼ਹਿਰੋਂ ਮੰਡੀ ਦੀ ਨੁੱਕਰ ‘ਚ ਪੈਂਦੀ ਪਹਿਲੀ ਦੁਕਾਨ ‘ਚੋਂ ‘ਜੱਸੀ ਸੋਹਲ’ ਦੀ ਨਵੀਂ ਟੇਪ ‘ਜਿੰਦੇ’ ਭਰਾਉਂਦਾ ਲਿਆਈਂ । ਐਤਕੀਂ ‘ਚੋਹਲੇ ਸਾਹਿਬ’ ਆਲੀ ਵਿਸਾਖੀ ਵੇਖਣ ਲਈ ਮਿਲੇ ਪੈਸਿਆਂ ‘ਚੋਂ Continue Reading »
ਹਾਲ ਬਜਾਰ ਮੇਨ ਬ੍ਰਾਂਚ ਵਿਚ ਗੰਨਮੈਨ ਲੱਗਾ ਹੁੰਦਾ ਸਾਂ..! ਹਰ ਆਉਂਦੇ ਜਾਂਦੇ ਤੇ ਨਜਰ ਰੱਖਣੀ ਮੇਰੀ ਡਿਊਟੀ ਵੀ ਸੀ ਤੇ ਆਦਤ ਵੀ! ਕਦੇ ਕਦੇ ਕਿਸੇ ਲੋੜਵੰਦ ਦੀ ਸਿਫਾਰਿਸ਼ ਕਰ ਦਿਆ ਕਰਦਾ ਤਾਂ ਕਾਊਂਟਰ ਨੰਬਰ ਇੱਕ ਤੇ ਬੈਠੇ ਬੱਤਰੇ ਸਾਬ ਨਾਲ ਲੜਾਈ ਹੋ ਜਾਂਦੀ..ਆਖਦਾ ਬੰਤਾ ਸਿਹਾਂ ਕੰਮ ਨਾਲ ਮਤਲਬ ਰੱਖਿਆ ਕਰ..ਕੀਹਦਾ Continue Reading »
ਆਪ ਬੀਤੀ ਜੱਗ ਬੀਤੀ ਪਹਿਲਾਂ ਤਾਂ ਸਮਝ ਨਹੀਂ ਆਇਆ ਇਸ ਘਟਨਾ ਦੀ ਸ਼ੁਰੂਆਤ ਕਿੱਥੋਂ ਕਰਾਂ ਪਰ ਜਿਵੇਂ ਕਿ ਕਿਹਾ ਜਾਂਦਾ ਹੈ ਕਿਸੇ ਸੋਹਣੀ ਸੁਚੱਜੀ ਯਾਦ ਤੋਂ ਗੱਲ ਸ਼ੁਰੂ ਕਰੀਏ ਜ਼ਿਆਦਾ ਮਜ਼ਾ ਆਉਂਦਾ ਹੈ ਸਰਦਾਰਨੀ ਦੀ ਤੋਰ ਸਾਰੇ ਪਿੰਡ ਵਿੱਚ ਵੱਖਰੀ ਸੀ ਉਸ ਦੀ ਜਵਾਨੀ ਤੇ ਹੁਸਨ ਦੇ ਚਰਚੇ ਆਸ ਪਾਸ Continue Reading »
18-11-2021 ਸਮਾਂ =7.10ਸਵੇਰ “ਸ਼ਰੀਰ ਤੋਂ ਕਮਜ਼ੋਰ ਹੋ ਚੁੱਕੀ ਬਿਰਧ ਔਰਤ ਬੇਬੇ ਰੂਪ, ਘਰ ਮੰਜੇ ਤੇ ਪਈ ਸੋਚਦੀ ਇੰਨੀ ਤਕਲੀਫ ਆ ਸ਼ਰੀਰ ਨੂੰ ਕੋਈ ਦਵਾਈ ਬੂਟੀ ਲੈ ਆਉਨੀ ਆ,ਆਪਣੇ ਪਤੀ ਨੂੰ ਆਖ ਸੜਕ ਵੱਲ ਨੂੰ ਕੱਲੀ ਹੀ ਤੁਰ ਪੈਂਦੀ,ਕੱਲੀ ਤਾ ਕਿਉਂਕਿ ਇੱਕ ਮੁੰਡਾ ਹੈ ਉਹ ਆਪਣੀ ਘਰਵਾਲੀ ਨਾਲ ਸ਼ਹਿਰ ਰਹਿੰਦਾ, ਉਹਦੀ Continue Reading »
ਵਿਆਹ ਦੀ ਵਰੇਗੰਢ ਮੌਕੇ ਸਾਨੂੰ ਦੋਹਾਂ ਨੂੰ ਜਾਣ ਬੁੱਝ ਕੇ ਹੀ ਭੀੜੇ ਜਿਹੇ ਸੋਫੇ ਤੇ ਕੋਲ ਕੋਲ ਬਿਠਾਇਆ ਗਿਆ.. ਬਥੇਰੀ ਨਾਂਹ ਨੁੱਕਰ ਕੀਤੀ ਪਰ ਕਿੰਨੇ ਸਾਰੇ ਪੋਤਰੇ ਦੋਹਤਿਆਂ ਨੇ ਪੇਸ਼ ਨਾ ਜਾਣ ਦਿੱਤੀ.. ਓਥੇ ਬੈਠੇ ਬੈਠੇ ਦੀ ਮੇਰੀ ਸੁਰਤ ਤਕਰੀਬਨ ਪੰਜਾਹ ਵਰੇ ਪਹਿਲਾਂ ਜੇਠ ਮਹੀਨੇ ਢੁੱਕੀ ਆਪਣੀ ਜੰਝ ਵੱਲ ਮੁੜ Continue Reading »
ਇੱਕ ਸੱਚੀ ਘਟਨਾ ਤੇ ਅਧਾਰਿਤ (ਨਾਮ ਕਾਲਪਨਿਕ) ਮਿੰਨੀ ਕਹਾਣੀ – ਮਾਂ ਰਾਹੁਲ ਜੋ ਕਿ 5 ਕੁ ਸਾਲ ਦਾ ਬੱਚਾ ਹੈ ਆਪਣੀ ਗਰਭਵਤੀ ਮਾਂ ਦੇ ਢਿੱਡ ਨੂੰ ਹੱਥ ਲਾ ਕੇ ਗੱਲਾਂ ਕਰ ਰਿਹਾ ਹੈ “ਮੰਮੀ ਮੰਮੀ ਛੋਟਾ ਕਾਕਾ ਕਦੋਂ ਆਊਗਾ ?” ਬਹੁਤ ਛੇਤੀ ਪੁੱਤਰ ਜੀ “ਮਾਂ ਨੇ ਹੱਸ ਕੇ ਜਵਾਬ ਦਿੱਤਾ” Continue Reading »
ਅੰਮ੍ਰਿਤਸਰ ਦੇ ਦੋ ਪਿੰਡ ਹਨ ਇਕ ਭਕਨਾ ਕਲਾਂ ਤੇ ਦੂਜਾ ਠੱਠਗੜ । ਦੋਹਾਂ ਪਿੰਡਾਂ ਦੀ ਆਪਸੀ ਦੂਰੀ ਕੋਈ ਦਸ ਕਿਲੋਮੀਟਰ ਹੋਵੇਗੀ। ਗ਼ਦਰ ਪਾਰਟੀ ਦੇ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ ਤੇ ਜਰਨਲ ਸਕੱਤਰ ਸਨ ਕੇਸਰ ਸਿੰਘ ਠੱਠਗੜ। ਇਹ ਦੋਵੇਂ ਕੰਮ ਦੀ ਭਾਲ ਚ ਅਮਰੀਕਾ ਗਏ । ਇੱਕ ਵਾਰ ਸੋਹਣ ਸਿੰਘ Continue Reading »
ਮਿੰਨੀ ਕਹਾਣੀ ਕਸੂਰ “ਸੁਣੋ, ਸਾਰੀ ਰਾਤ ਚੈਟ ਕਰਨੀ ਆਂ ਅੱਜ । ਤੁਸੀਂ ਬਸ ਫਰੀ ਹੋ ਕੇ ਮੈਨੂੰ ਮੈਸੇਜ ਕਰੋ ।” “ਪਰ ਯਾਰ ! ਤੈਨੂੰ ਕਿੰਨੀ ਵਾਰ ਦੱਸਿਆ ਕਿ ਰਾਤ ਨੂੰ ਪਤਨੀ ਤੇ ਬੱਚੇ ਕੋਲ ਹੁੰਦੇ, ਕਿੱਦਾਂ ਕਰਾਂਗੇ ਚੈਟਿੰਗ?” “ਮੈਨੂੰ ਨੀਂ ਪਤਾ ,ਜੋ ਮਰਜ਼ੀ ਕਰੋ । ਜੇ ਮੇਰੇ ਨਾਲ ਰਿਸ਼ਤਾ ਬਣਾਇਆ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Sevak singh
boht khub ji