ਜਦੋਂ ਕੋਈ ਸਵਾਲ ਕਿਸੇ ਤੋਂ ਨਾ ਨਿੱਕਲਿਆ ਕਰਦਾ ਤਾਂ ਮੇਰੇ ਕੋਲ ਲਿਆਂਦਾ ਜਾਂਦਾ..ਮੈਂ ਮਿੰਟਾਂ-ਸਕਿੰਟਾਂ ਵਿਚ ਹੀ ਉਸਦਾ ਹੱਲ ਕੱਢ ਅਗਲੇ ਦੇ ਅੱਗੇ ਕਰ ਦਿਆ ਕਰਦੀ..
ਇੱਕ ਦਿਨ ਆਥਣ ਵੇਲੇ ਸਕੂਲੋਂ ਵਾਪਿਸ ਆ ਬਾਹਰ ਲਾਅਨ ਵਿਚ ਬੈਠੀ ਚਾਹ ਪੀ ਰਹੀ ਸਾਂ ਕੇ ਕੋਠੀ ਅਤੇ ਸੜਕ ਵਿਚਕਾਰ ਛੱਡੀ ਖਾਲੀ ਜਗਾ ਤੇ ਡੰਗਰ ਚਾਰਦੀ ਹੋਈ ਇੱਕ ਨਿੱਕੀ ਜਿਹੀ ਕੁੜੀ ਦਿਸ ਪਈ..ਵਾਜ ਮਾਰ ਉਸਨੂੰ ਕੋਲ ਸੱਦ ਲਿਆ..!
“ਬਰਸਾਤਾਂ ਦਾ ਮੌਸਮ ਤੇ ਗਿੱਠ-ਗਿੱਠ ਲੰਮਾ ਘਾਹ..ਸੋ ਸੱਪ ਕੀੜੇ ਪਤੰਗੇ..ਤੂੰ ਨੰਗੇ ਪੈਰੀਂ..ਡਰ ਨੀ ਲੱਗਦਾ ਤੈਨੂੰ”?..ਮੈਂ ਪੁੱਛ ਲਿਆ
“ਨਹੀਂ ਲੱਗਦਾ ਜੀ..ਆਦਤ ਪੈ ਗਈ ਏ ਹੁਣ ਤਾਂ..ਹੱਸਦੀ ਹੋਈ ਨੇ ਅੱਗੋਂ ਜੁਆਬ ਦਿੱਤਾ
“ਸਕੂਲੇ ਨਹੀਂ ਜਾਂਦੀ..ਤੇ ਤੇਰਾ ਨਾਮ ਕੀ ਏ”?
“ਸ਼ੱਬੋ ਏ ਮੇਰਾ ਨਾਮ ਤੇ ਮੈਂ ਸਰਕਾਰੀ ਸਕੂਲੇ ਛੇਵੀਂ ਵਿਚ ਪੜ੍ਹਦੀ ਹਾਂ ਜੀ..ਸਕੂਲੋਂ ਆ ਕੇ ਡੰਗਰ ਚਾਰਨੇ ਪੈਂਦੇ ਨੇ..ਪੱਠਿਆਂ ਜੋਗੇ ਪੈਸੇ ਨੀ ਹੁੰਦੇ ਮੇਰੀ ਬੇਬੇ ਕੋਲ..”
“ਤੇ ਪਿਓ”?
“ਉਹ ਸ਼ਰਾਬ ਪੀ ਕੇ ਮਰ ਗਿਆ ਸੀ ਪਿਛਲੇ ਸਾਲ”
ਏਡੀ ਵੱਡੀ ਗੱਲ ਵੀ ਉਸਨੇ ਹੱਸਦੀ ਹੋਈ ਨੇ ਇੰਝ ਹੀ ਸਹਿ-ਸੁਬਾ ਆਖ ਦਿੱਤੀ ਕੇ ਮੇਰਾ ਵਜੂਦ ਅੰਦਰੋਂ ਝੰਜੋੜਿਆ ਗਿਆ..
“ਮੇਰੇ ਕੋਲ ਕੁਝ ਪੂਰਾਣੀਆਂ ਜੁੱਤੀਆਂ ਚੱਪਲਾਂ ਨੇ..ਕਿਤੇ ਜਾਵੀਂ ਨਾ..ਮੈਂ ਹੁਣੇ ਲੈ ਕੇ ਆਉਂਦੀ ਹਾਂ ਤੇਰੇ ਜੋਗੀਆਂ” ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਮੈਨੂੰ ਅੰਦਰ ਘੜੀ ਲੱਗ ਗਈ..
ਬਾਹਰ ਆਈ ਤਾਂ ਹੋਰ ਵੀ ਕਿੰਨੇ ਸਾਰੇ ਨੰਗੇ ਪੈਰੀ ਬਿਨ ਜੁੱਤੀਓਂ ਤੁਰੇ ਫਿਰਦੇ ਬੱਚਿਆਂ ਦੀ ਭੀੜ ਜਿਹੀ ਲੱਗ ਗਈ…
ਮੈਂ ਸਾਰੇ ਜੋੜੇ ਓਹਨਾ ਅੱਗੇ ਢੇਰੀ ਕਰ ਦਿੱਤੇ..
Related Posts
Leave a Reply
One Comment on “ਗੁੰਝਲਦਾਰ ਸੁਆਲ”
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Seema Goyal
superb..Dil jit lita