ਚੰਦਰਾ ਗਵਾਂਢ
ਨਿੱਕੀ ਹੁੰਦੀ ਜਦੋਂ ਵੀ ਮੈਂ ਧਰੇਕ ਹੇਠ ਮੰਜਾ ਡਾਹ ਕੇ ਪੜ੍ਹਦੀ ਹੁੰਦੀ ਤਾਂ ਲੋਹ ਤੇ ਰੋਟੀਆਂ ਪਕਾਉਂਦੀ ਮਾਂ ਸੈਨਤ ਮਾਰ ਕੋਲ ਸੱਦ ਲਿਆ ਕਰਦੀ..
ਆਖਦੀ ਆ ਤੈਨੂੰ ਪੇੜਾ ਕਰਨਾ,ਵੇਲਣਾ ਅਤੇ ਗੋਲ ਰੋਟੀ ਬਨਾਉਣੀ ਸਿਖਾਵਾਂ..
ਮੈਂ ਜਾਣ ਬੁੱਝ ਕੇ ਹੀ ਪੁੱਠਾ ਸਿੱਧਾ ਵੇਲ ਦੀਆ ਕਰਦੀ..!
ਗੁੱਸੇ ਹੋਣ ਲੱਗਦੀ ਤਾਂ ਬਾਪੂ ਹੁਰਾਂ ਨੂੰ ਪਤਾ ਲੱਗ ਜਾਂਦਾ..ਉਹ ਮੈਨੂੰ ਏਨੀ ਗੱਲ ਆਖ ਮੁੜ ਪੜਨ ਬਿਠਾ ਦਿਆ ਕਰਦੇ ਮੈਂ ਤਾਂ ਓਥੇ ਵਿਆਹੁਣੀ ਏ ਜਿਥੇ ਚੁੱਲੇ ਚੌਂਕੇ ਦਾ ਯੱਬ ਹੀ ਨਾ ਹੋਵੇ!
ਵਿਆਹ ਮਗਰੋਂ ਅਗਲੇ ਘਰ ਇਨ੍ਹਾਂ ਦੀ ਮਾਤਾ ਜੀ ਕੁਝ ਵਰੇ ਪਹਿਲਾਂ ਪੂਰੀ ਹੋ ਗਈ ਸੀ..
ਘਰੇ ਦੂਰ ਦੇ ਮਾਸੀ ਮਾਸੜ ਦੀ ਕਾਫੀ ਚੱਲਦੀ ਸੀ!
ਗੁਝੀ ਗੁਝੀ ਇਹ ਵੀ ਸੁਣੀ ਸੀ ਕੇ ਆਪਣੇ ਸਹੁਰਿਆਂ ਤੋਂ ਇਹਨਾਂ ਨੂੰ ਕੋਈ ਰਿਸ਼ਤਾ ਕਰਵਾਉਣਾ ਚਾਹੁੰਦੀ ਸੀ ਪਰ ਇੱਕੋ ਸਕੂਲ ਪੜ੍ਹਾਉਂਦਿਆਂ ਸਾਡੇ ਦੋਹਾਂ ਦੇ ਪਕਾਏ ਆਪਸੀ ਮਤਿਆ ਨੇ ਕਿਸੇ ਦੀ ਪੇਸ਼ ਨਾ ਜਾਣ ਦਿੱਤੀ..
ਖੈਰ ਅੰਦਰੋਂ ਅੰਦਰ ਕਿੜ ਰੱਖਿਆ ਕਰਦੀ..!
ਜਦੋਂ ਵੀ ਮਿਲਣ ਆਉਂਦੀ ਤਾਂ ਕੰਮ ਵਾਲੀ ਨੂੰ ਬਹਾਨਾ ਲਾ ਕਿਧਰੇ ਬਾਹਰ ਭੇਜ ਦਿਆ ਕਰਦੀ..
ਮੁੜ ਆਖਦੀ “ਅੱਜ ਤੇ ਮੈਂ ਨਵਜੋਤ ਦੇ ਹੱਥਾਂ ਦੀ ਪੱਕੀ ਹੀ ਖਾਣੀ ਏ..”
ਮੇਰੀ ਰਮਝ ਪਛਾਣਦਾ ਮੇਰਾ ਨਾਲਦਾ ਹਮੇਸ਼ਾਂ ਬਹਾਨੇ ਜਿਹੇ ਨਾਲ ਚੋਂਕੇ ਵਿਚ ਆ ਜਾਇਆ ਕਰਦਾ ਤੇ ਫੇਰ ਅਸੀਂ ਦੋਵੇਂ ਰਲ ਮਿਲ ਕੇ ਸਬ ਕੁਝ ਤਿਆਰ ਕਰਦੇ..!
ਫੇਰ ਵੀ ਬਹਾਨੇ ਬਹਾਨੇ ਨਾਲ ਟੇਢੇ-ਮੇਢੇ ਤੇ ਸੜ ਗਏ ਫੁਲਕਿਆਂ ਦਾ ਜਿਕਰ ਛੇੜ ਮਜਾਕ ਵਾਲੀਆਂ ਅਗਲੀਆਂ ਪਿਛਲੀਆਂ ਕਸਰਾਂ ਕੱਢ ਦੀਆ ਕਰਦੀ..ਚਲਾਕ ਏਨੀ ਕੇ ਕੌੜੀ ਗੋਲੀ ਹਮੇਸ਼ਾ ਖੰਡ ਦੀ ਮਿੱਠੀ ਚਾਸ਼ਨੀ ਵਿਚ ਡੋਬ ਕੇ ਦਿਆ ਕਰਦੀ..!
ਇੱਕ ਵਾਰ ਇੰਝ ਹੀ ਘਰੇ ਆਈ ਨੇ ਮੇਰੇ ਹੱਥਾਂ ਦੀ ਰੋਟੀ ਦੀ ਫਰਮਾਇੱਸ਼ ਕਰ ਦਿੱਤੀ..!
ਆਦਤ ਮੁਤਾਬਿਕ ਇਹ ਬਹਾਨੇ ਜਿਹੇ ਨਾਲ ਉਸਦੇ ਕੋਲੋਂ ਉੱਠ ਚੋਂਕੇ ਵੱਲ ਨੂੰ ਆਉਣ ਹੀ ਲੱਗੇ ਕੇ ਬਾਹੋਂ ਫੜ ਕੋਲ ਬਿਠਾ ਲਿਆ..ਅਖੇ...
...
ਕਦੀ ਮਾਸੀ ਨਾਲ ਵੀ ਦੋ ਚਾਰ ਗੱਲਾਂ ਕਰ ਲਿਆ ਕਰ!
ਹੁਣ ਜੰਗ ਦੇ ਮੈਦਾਨ ਵਿਚ ਆਪਣੇ ਆਪ ਨੂੰ ਕੱਲੀ ਕਾਰੀ ਵੇਖ ਬਿੰਦ ਕੂ ਲਈ ਮੈਂ ਸੋਚੀ ਪੈ ਗਈ..ਹੁਣ ਸ਼ੁਰੂ ਕਿਥੋਂ ਕਰਾਂ..?
ਅਖੀਰ ਵਾਹਿਗੁਰੂ ਨੂੰ ਧਿਆ ਕੇ ਪੇੜਾ ਚੱਕਲੇ ਤੇ ਰੱਖ ਵੇਲਣਾ ਸ਼ੁਰੂ ਕਰ ਦਿੱਤਾ..
ਉੱਤੋਂ ਤਵਾ ਗਰਮ ਹੋਈ ਜਾਵੇ..ਅੱਗ ਘੱਟ ਕੀਤੀ..ਫੇਰ ਪਤਾ ਨਹੀਂ ਕਿਥੋਂ ਇੱਕ ਫੁਰਨਾ ਜਿਹਾ ਫੁਰਿਆ..!
ਕੋਲ ਪਏ ਬਿਸਕੁਟਾਂ ਵਾਲੇ ਗੋਲ ਜਿਹੇ ਡੱਬੇ ਦਾ ਢੱਕਣ ਖੋਲ ਵੇਲੇ ਹੋਏ ਪੇੜੇ ਦੇ ਐਨ ਵਿਚਕਾਰ ਜਿਹੇ ਰੱਖ ਜ਼ੋਰ ਦੀ ਦੱਬ ਦਿੱਤਾ..ਢੱਕਣ ਦੇ ਮਜਬੂਤ ਕੰਢਿਆਂ ਨੇ ਅਮਰੀਕਾ ਦਾ ਨਕਸ਼ਾ ਬਣ ਗਏ ਪੇੜੇ ਦੇ ਵਾਧੂ ਦੇ ਕੰਢੇ ਕਟ ਦਿੱਤੇ ਤੇ ਪੇੜਾ ਪੂਰਨਮਾਸ਼ੀ ਦੇ ਚੰਦ ਵਾਂਙ ਐਨ ਗੋਲ ਬਣ ਗਿਆ..
ਫੇਰ ਤੇ ਪੁਛੋ ਕੁਝ ਨਾ..ਗੋਲ ਰੋਟੀਆਂ ਨਾਲ ਚੰਗੇਰ ਭਰ ਗਿਆ..!
ਐਨ ਇੱਕੋ ਸਾਈਜ ਦੀਆਂ ਕਿੰਨੀਆਂ ਸਾਰੀਆਂ ਰੋਟੀਆਂ ਵੇਖ ਮਾਸੀ ਚੁੱਪ ਜਿਹੀ ਹੋ ਗਈ..ਪਰ ਸ਼ੱਕ ਪੈ ਗਿਆ ਕੇ ਅੱਜ ਇੱਕੋ ਜਿੰਨੀ ਗੋਲਾਈ ਤੇ ਮੋਟਾਈ..ਇਹ ਹੋ ਕਿੱਦਾਂ ਗਿਆ?
ਅਖੀਰ ਰੱਜ ਪੁੱਜ ਕੇ ਬਹਾਨੇ ਜਿਹੇ ਨਾਲ ਕੰਸੋਵਾਂ ਲੈਣ ਉੱਠ ਚੋਂਕੇ ਵੱਲ ਨੂੰ ਹੋ ਤੁਰੀ ਤਾਂ ਰਮਝਾ ਸਮਝਣ ਵਾਲੇ ਮੇਰੇ ਨਾਲਦੇ ਨੇ ਏਨੀ ਗੱਲ ਆਖ ਬਾਹੋਂ ਫੜ ਓਥੇ ਹੀ ਬਿਠਾ ਲਈ ਕੇ “ਮਾਸੀ ਕਦੇ ਭਾਣਜੇ ਨਾਲ ਵੀ ਦੋ ਘੜੀਆਂ ਦੁੱਖ ਸੁਖ ਫਰੋਲ ਲਿਆ ਕਰ..”
ਰਹੀ ਸਹੀ ਕਸਰ ਮਗਰੋਂ ਇਹਨਾਂ ਵੱਲੋਂ ਉਸ ਦਿਨ ਹੀ ਸੁਵੇਰੇ ਸਬੱਬ ਨਾਲ ਬਣਾਈ ਬਦਾਮਾਂ ਵਾਲੀ ਖੀਰ ਨੇ ਪੂਰੀ ਕਰ ਦਿੱਤੀ..
ਮਗਰੋਂ ਖੁਸ਼ਗਵਾਰ ਜਿਹਾ ਮਾਹੌਲ ਵੇਖ ਦਾਦੀ ਦੀ ਆਖੀ ਪੂਰਾਣੀ ਗੱਲ ਚੇਤੇ ਆ ਗਈ..”ਚੰਦਰਾ ਗਵਾਂਢ ਨਾ ਹੋਵੇ ਤੇ ਲਾਈ ਲੱਗ ਨਾ ਹੋਵੇ ਘਰ ਵਾਲਾ”
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਜਿਹੜੇ ਸ੍ਹਾਬ ਨਾਲ ਜਨਤਾ ਨੇ ਵਲੌਗਾਂ ਆਲੀ ਗਰਦ ਕੱਢ ਰੱਖੀ ਐ, ਇਸ ਸ੍ਹਾਬ ਨਾਲ ਆਉਣ ਆਲੇ ਟੈਮ ‘ਚ ਰਿਸ਼ਤੇ ਹੋਣ ਦਾ ਤਰੀਕਾ ਵੀ ਬਦਲੂ। ਹੁਣ ਤਾਂ ਰਿਸ਼ਤਾ ਜ਼ਮੀਨ ਤੇ ਨੌਕਰੀ ਦੇਖ ਕੇ ਹੁੰਦੈ, ਫਿਰ ਚੈਨਲ ਦੇ ਵਿਊ ਤੇ ਸਬਸਕਰਾਈਬਰ ਦੇਖ ਕੇ ਹੋਇਆ ਕਰੂ। ਫਿਰ ਰਿਸ਼ਤਿਆਂ ਦੀ ਦੱਸ ਵੀ ਐਂ ਪਿਆ Continue Reading »
ਲੋਕਡਾਊਨ ਤੋ ਕੁਜ ਦਿਨ ਪਿਹਲਾ ਦੀ ਗੱਲ ਹੇ ਮੇ ਰਾਜਸਥਾਨ ਤੋ ਹਾ | ਰਿਹਨਾ ਮੋਹਾਲੀ ਹਾਂ ਅਕਸਰ ਬਸ ਵਿਚ ਸਫਰ ਕਰਦਾ ਰਿਹਿੰਦਾ ਹਾਂ ਕਿਊਕੀ ਗੱਡੀ ਤੇ ਤੇਲ ਮਿਹੰਗਾ ਪੇੰਦਾ ਵਾ ਸਟਰਗਲ ਕਰਨ ਵਾਲੇ ਬੰਦੇ ਲਈ ਅੋਖਾ ਹੇ ਬਾਕੀ ਗੱਲਾ ਤੇ ਪਾਊ ਮਿਟੀ ਮੇ ਕਹਾਣੀ ਨਹੀ ਹੱਡ ਬੀਤੀ ਬੰਠਿਡਾ ਤੋ Ac Continue Reading »
ਤਲਾਸ਼ੀ” ਮੇਰੀ ਮਾ ਮੇਰੇ ਨਾਲ ਹੀ ਸ਼ਹਿਰ ਵਾਲੇ ਘਰ ਵਿੱਚ ਰਹਿੰਦੀ ਸੀ। ਪਿੰਡ ਵਿੱਚ ਮੇਰਾ ਜਿੱਦੀ ਇਕ ਘਰ ਸੀ ਜਿਸ ਵਿੱਚ ਮੈ ਆਪਣਾ ਬਚਪਨ ਗੁਜਾਰੇਇਆ ਸੀ। ਮੇਰੇ ਪਿਤਾ ਦੀ ਮੌਤ ਤੋ ਬਾਦ ਮੇਰੀ ਮਾ ਹੀ ਜਾਣਦੀ ਆ ਮੈਨੂੰ ਤੇ ਮੇਰੀ ਭੈਣ ਨੂੰ ਕਿਸ ਤਰ੍ਹਾਂ ਪੜਾਇਆ ਲਿਖਾਇਆ।ਉਹ ਕਈ ਘਰਾਂ ਦੇ ਘਰ Continue Reading »
ਪੰਜਾਬ ਨੂੰ ਕੋਠੀਆਂ ਤੇ ਬੰਗਲੇ ਵੀ ਖਾ ਗਏ! ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ‘ਚ ਹਰ ਸਾਲ 65000 ਕੋਠੀਆਂ ਬਣਦੀਆਂ ਹਨ ਜਿਹੜੀਆਂ ਹਰ ਸਾਲ ਸੱਤ ਹਜ਼ਾਰ ਏਕੜ ਦੇ ਕਰੀਬ ਉਪਜਾਊ ਜ਼ਮੀਨ ਨਿਗਲ ਜਾਂਦੀਆਂ ਹਨ ਤੇ ਪਿੰਡਾਂ ਦੇ ਕਾਲਜੇ ‘ਚ ਪਏ ਵਿਰਾਸਤੀ ਘਰ ਖੰਡਰ ਬਣ ਗਏ ਹਨ।ਜੇਕਰ ਪ੍ਰਤੀ ਕੋਠੀ ਵੀਹ ਕੁ ਲੱਖ Continue Reading »
ਤਮੱਨਾ ਸੀ ਕੁਝ ਲਿਖਣੇ ਦੀ, ਟੈਲੀਵਿਜ਼ਨ , ਅਖ਼ਬਾਰਾਂ ਚ ਦਿਖਣੇ ਦੀ, ਵਾਂਗ ਕਿਤਾਬਾਂ ਪਾਸ਼ ਦੀਆਂ, ਬਾਜ਼ਾਰ ਚ ਵਿਕਣੇ ਦੀ, ਇਕ ਤਮੱਨਾ ਸੀ ਦਿਲ ਅੰਦਰ, ਕੁਝ ਚੰਗਾ ਲਿਖਣੇ ਦੀ ।। ਤੇ ਮੇਰੀ ਇਹ ਤਮੱਨਾ ਮੁਕੱਮਲ ਕਿਵੇਂ ਹੋਈ ਅਗੇ ਪੜੋ— ਗਲ ਕੁਝ ਬੀਤੇ ਸਾਲਾਂ ਦੀ ਹੈ,ਅੱਡੋ-ਅੱਡ ਲਿਖਾਰੀਆਂ ਦੇ ਗੀਤ ਸੁਣਨੇ ਦਾ ਸ਼ੌਂਕੀ Continue Reading »
ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਜਗੀਰ ਸਿੰਘ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਹਿਤ ਸਰਹੱਦੀ ਖੇਤਰ ਦੇ ਪਿੰਡ ਤੋਂ ਸ਼ਹਿਰ ਸ਼ਿਫਟ ਹੋ ਗਿਆ। ਕਾਲਜ ਦੇ ਪਹਿਲੇ ਦਿਨ ਉਹ ਬੱਸ ਸਟਾਪ ‘ਤੇ ਬੇਟੀ ਨੂੰ ਛੱਡਣ ਆਇਆ ਤਾਂ ਕਾਲਜ ਦੇ ਡਰਾਈਵਰ ਕੋਲੋਂ ਵਾਪਸੀ ਦੇ ਸਮੇਂ ਦਾ ਵੇਰਵਾ ਲੈ ਘਰ ਵਾਪਸ ਆ ਗਿਆ। Continue Reading »
ਰਾਤ ਸੁਫ਼ਨੇ ਚ ਇੱਕ ਬੰਦਾ ਟੱਕਰ ਗਿਆ…. ਮਖਿਆ ਤੂੰ ਕੌਣ..? ਕਹਿੰਦਾਂ ਸਾਨੂੰ ਤਾਲਿਬਾਨੀ ਕਹਿੰਦੇ ਆ…. ਮਖਿਆ ਮੇਰੇ ਸੁਫ਼ਨੇ ਚ ਕੀ ਲੈਣ ਆਇਆਂ? ਕਹਿੰਦਾ ਇਹਦੇ ਚ ਮੇਰਾ ਕੋਈ ਕਸੂਰ ਨਈਂ…. ਪੂਰੀ ਦੁਨੀਆਂ ਈ ਉਲਾਂਭੇ ਦਿੰਦੀ ਪਈ ਆ ਬਈ ਸਾਡੇ ਸੁਫਨਿਆਂ ਚ ਕੀ ਕਰਦਾ ਫਿਰਦੈਂ… ਮਖਿਆ ਚੱਲ ਹੋਰ ਸੁਣਾ….ਅਗਲਾ ਰਾਜ-ਪ੍ਰਬੰਧ ਕਿਹੋ ਜਿਹਾ Continue Reading »
ਅਕਬਰ ਇੱਕ ਦਿਨ ਤਾਨਸੈਨ ਨੂੰ ਕਹਿੰਦਾ ਹੈ। ਤੇਰੇ ਸੰਗੀਤ ਨੂੰ ਜਦੋਂ ਸੁਣਦਾ ਹਾਂ, ਤਾਂ ਮਨ ਵਿੱਚ ਅਜਿਹਾ ਖਿਆਲ ਉੱਠਦਾ ਹੈ। ਕਿ ਤੇਰੇ ਵਰਗਾ ਵਜਾਉਣ ਵਾਲਾ ਸ਼ਾਇਦ ਹੀ ਕੋਈ ਪ੍ਰਿਥਵੀ ਤੇ ਹੋਵੇ? ਕਿਉਂਕਿ ਇਸ ਤੋਂ ਉੱਚਾਈ ਹੋਰ ਕੀ ਹੋ ਸਕੇਗੀ? ਤੂੰ ਸਿਖਰ ਹੈ। ਲੇਕਿਨ ਕੱਲ੍ਹ ਰਾਤ ਜਦ ਤੈਨੂੰ ਵਿਦਾ ਕੀਤਾ ਸੀ। Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
manoj kumar
very very nice mam.
rooh khush krti tuhaniya kahaniya ne..
Gurwant singh
😊nyc