ਮਧੂ ਬਾਲਾ ਵਾਲਾ ਪੋਸਟਰ
ਮੈਨੂੰ ਜਦੋਂ ਵੀ ਸੁਨੇਹਾਂ ਮਿਲਦਾ..ਬਾਪੂ ਜੀ ਹੋਸਟਲ ਆ ਰਹੇ ਨੇ ਤਾਂ ਕਮਰੇ ਵਿਚ ਲੱਗਿਆ ਮਧੂ ਬਾਲਾ ਵਾਲਾ ਪੋਸਟਰ ਹਟਾ ਦਿਆ ਕਰਦਾ..ਬਾਪੂ ਹੁਰਾਂ ਦੇ ਸੁਬਾਹ ਤੋਂ ਚੰਗੀ ਤਰਾਂ ਵਾਕਿਫ ਸਾਂ..
ਨਿੱਕੇ ਹੁੰਦਿਆਂ ਬੰਬੀ ਦੇ ਕੋਠੇ ਵਿਚ ਪਈ ਕੁੱਟ ਅਜੇ ਵੀ ਚੰਗੀ ਤਰਾਂ ਯਾਦ ਸੀ..
ਘਰੋਂ ਪਾਣੀ ਲਾਉਣ ਘੱਲੇ ਦੀ ਸੈੱਲਾਂ ਵਾਲੇ ਰੇਡੀਓ ਤੇ ਵੱਜਦੇ ਇੱਕ ਗਾਣੇ ਜਿਸਦੇ ਬੋਲ ਕੁਝ ਏਦਾਂ ਸਨ “ਮਿੱਤਰਾਂ ਦੀ ਮੋਟਰ ਤੇ ਲੀੜੇ ਧੋਣ ਦੇ ਬਹਾਨੇ ਆਜਾ” ਨਾਲ ਐਸੀ ਲਿਵ ਲੱਗੀ ਕੇ ਆਲੇ ਦਵਾਲੇ ਦੀ ਹੋਸ਼ ਹੀ ਨਾ ਰਹੀ..
ਫੇਰ ਖਿਆਲਾਂ ਦੀ ਲੜੀ ਓਦੋਂ ਟੁੱਟੀ ਜਦੋਂ ਅਚਾਨਕ ਆ ਗਏ ਬਾਪੂ ਹੁਰਾਂ ਦੀ ਤਾੜ ਕਰਦੀ ਡਾਂਗ ਐਨ ਮੌਰਾਂ ਸਿਰ ਆਣ ਪਈ..
ਇੰਝ ਲੱਗਾ ਜਿੱਦਾਂ ਪਰਲੋ ਆ ਗਈ ਹੋਵੇ..ਜੁੱਤੀ ਪਾਉਣ ਦਾ ਟਾਈਮ ਵੀ ਨਹੀਂ ਮਿਲਿਆ..
ਫੇਰ ਨੰਗੇ ਪੈਰੀ ਪੈਲੀਆਂ ਵਿਚ ਅੱਗੇ ਨੱਸੇ ਜਾਂਦੇ ਨੂੰ ਇੰਝ ਡਾਂਗ ਵਰਾਈ ਜਿੱਦਾਂ ਔੜ ਤੋਂ ਅੱਕਿਆ ਜੱਟ ਛੱਲੀਆਂ ਨੂੰ ਕੁੱਟ ਚਾੜਦਾ..
ਕਾਲਜ ਵਿਚ ਸਾਰੇ ਨਾਲਦੇ ਮਖੌਲ ਕਰਿਆ ਕਰਦੇ..
ਇਥੋਂ ਤੱਕ ਕੇ ਕੁੜੀਆਂ ਨੂੰ ਵੀ ਖਬਰ ਹੋ ਗਈ ਕੇ ਇਸਦੇ ਕਮਰੇ ਵਿਚ ਉਸਦਾ ਪੋਸਟਰ ਲੱਗਿਆ..!
ਮੇਰਾ ਰੂਮ-ਮੇਟ ਜੱਗੀ ਅਕਸਰ ਹੀ ਆਖ ਦਿਆ ਕਰਦਾ ਇਸਦੀ ਲਾਹ ਕੇ ਕਿਸੇ ਹੋਰ ਦੀ ਲਾ ਦੇ ਇਹ ਤਾਂ ਵਿਚਾਰੀ ਛੱਤੀਆਂ ਤੱਕ ਅੱਪੜਦੀ ਰੱਬ ਨੂੰ ਪਿਆਰੀ ਹੋ ਗਈ ਸੀ..ਦਿਲ ਵਿਚ ਛੇਕ ਹੋ ਗਿਆ ਸੀ ਇਸਦੇ!
ਮੈਂ ਦਿਲ ਹੀ ਦਿਲ ਵਿਚ ਆਖਣਾ..”ਤਾਂ ਕੀ ਹੋਇਆ..ਮਰਨਾ ਜੀਣਾ ਤੇ ਉੱਪਰ ਵਾਲੇ ਦੇ ਹੱਥ ਹੁੰਦਾ ਏ..”
ਫੇਰ ਐੱਮ.ਫਿੱਲ ਕਰਨ ਮਗਰੋਂ ਬਤੌਰ ਸਹਾਇਕ ਪ੍ਰੋਫੈਸਰ ਦੀ ਨੌਕਰੀ ਮਿਲਣ ਦੀ ਦੇਰ ਸੀ ਕੇ ਵਿਚੋਲਿਆਂ ਨੇ ਬਰੂਹਾਂ ਘਸਾ ਛੱਡੀਆਂ..ਰਿਸ਼ਤੇਦਾਰੀ ਵਿਚ ਵੀ ਮੇਰਾ ਜਿਕਰ ਹੋਣਾ ਆਮ ਜਿਹੀ ਗੱਲ ਹੋ ਗਈ..!
ਹਾਣ ਨੂੰ ਹਾਣ ਅੱਜ ਵਾਂਙ ਹੀ ਪਿਆਰਾ ਹੁੰਦਾ ਸੀ..ਵਿਆਹ ਮੰਗਣੇ ਮੌਕੇ ਦੂਰ ਖਲੋਤੇ ਕੁਝ ਕੂ ਹੁਸੀਨ ਪਰਛਾਵੇਂ..ਬਿਨਾ ਵੇਖਿਆ ਹੀ ਮੈਨੂੰ ਪਤਾ ਲੱਗ ਜਾਇਆ ਕਰਦਾ ਕੇ ਖੁਸਰ ਫੁਸਰ ਮੇਰੇ ਬਾਰੇ ਹੀ ਹੋ ਰਹੀ ਏ..
ਓਦੋਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਦਾ ਰਿਵਾਜ ਨਹੀਂ ਸੀ ਹੋਇਆ ਕਰਦਾ..ਫੇਰ ਵੀ ਇਹ ਇਹਸਾਸ ਮੈਨੂੰ ਸੁਕੂਨ ਦਿਆ ਕਰਦਾ..
ਫੇਰ ਇਹ ਮਾਮਲਾ ਥੋੜਾ ਸੀਰੀਅਸ ਹੋ...
...
ਗਿਆ..
ਬਾਪੂ ਹੂਰੀ ਮੈਨੂੰ ਆਪ ਕਦੀ ਵੀ ਕੋਈ ਫੋਟੋ ਨਾ ਵਿਖਾਇਆ ਕਰਦੇ..ਹਮੇਸ਼ਾਂ ਬੀਜੀ ਨੂੰ ਅੱਗੇ ਕਰਦੇ..ਫੇਰ ਮੇਰੀ ਰਾਏ ਬੀਜੀ ਦੇ ਰਾਹੀਂ ਹੀ ਓਹਨਾ ਕੋਲ ਪੁੱਜਿਆ ਕਰਦੀ..!
ਅਖੀਰ ਮੈਂ ਇੱਕ ਫੋਟੋ ਤੇ ਉਂਗਲ ਧਰ ਹੀ ਦਿੱਤੀ..
ਉਸਦੀਆਂ ਅੱਖਾਂ ਬੁੱਲ ਅਤੇ ਕੰਨਾਂ ਕੋਲ ਦੀ ਥੱਲੇ ਲਮਕਦੀ ਹੋਈ ਕਾਲੇ ਵਾਲਾਂ ਦੀ ਘੁੰਗਰਾਲੀ ਜਿਹੀ ਲਿਟ ਹੂਬਹੂ ਮਧੂ ਬਾਲਾ ਵਰਗੀ ਸੀ..
ਮੈਂ ਇਹ ਗੱਲ ਕਿਸੇ ਨੂੰ ਪਤਾ ਨਾ ਲੱਗਣ ਦਿੱਤੀ ਪਰ ਨਿੱਕੀ ਭੈਣ ਝੱਟ ਮੇਰਾ ਇਹ ਪੈਂਤੜਾ ਝੱਟ ਸਿਆਣ ਗਈ..!
ਖੈਰ ਵਿਆਹ ਮਗਰੋਂ ਅਸੀਂ ਅਮ੍ਰਿਤਸਰ ਸ਼ਿਫਟ ਹੋ ਗਏ..
ਮਧੂ ਬਾਲਾ ਵਾਲੀ “ਮੁਗਲ-ਏ-ਆਜਮ” ਅਸਾਂ ਸ਼ਾਇਦ ਸੂਰਜ ਚੰਦੇ ਤਾਰੇ ਵਿਚ ਲਗਾਤਾਰ ਪੰਜ ਵਾਰ ਵੇਖੀ ਹੋਊ..ਮੈਂ ਇਸਨੂੰ ਅਕਸਰ “ਅਨਾਰਕਲੀ” ਆਖ ਬੁਲਾਉਂਦਾ..!
ਇਸਨੂੰ ਅਕਸਰ ਹੀ ਕਈ ਵਾਰ ਹਲਕੀ ਹਲਕੀ ਖੰਗ ਛਿੜ ਜਾਇਆ ਕਰਦੀ..
ਮੈਨੂੰ ਫਿਕਰ ਹੁੰਦਾ..ਡਾਕਟਰਾਂ ਦੀ ਰਾਏ ਲਈ..ਓਹਨਾ ਆਖਣਾ ਕੋਈ ਫਿਕਰ ਵਾਲੀ ਗੱਲ ਨਹੀਂ..ਬੱਸ ਮਾਮੂਲੀ ਜਿਹਾ ਗਲਾ ਹੀ ਖਰਾਬ ਏ..!
ਫੇਰ ਇੱਕ ਵਾਰ ਪਿੰਡ ਗਈ ਤਾਂ ਨਲਕਾ ਗੇੜਦੀ ਓਥੇ ਢੇਰੀ ਹੋ ਗਈ..
ਮੈਂ ਭੱਜ ਕੇ ਜਾ ਉਠਾਇਆ..ਚਾਚੀਆਂ ਤਾਈਆਂ ਮਖੌਲ ਕਰਨੇ ਸ਼ੁਰੂ ਕਰ ਦਿਤੇ ਕੇ ਖੁਸ਼ੀ ਦੀ ਖਬਰ ਏ..ਪਰ ਔਖੇ ਔਖੇ ਸਾਹ ਲੈਂਦੀ ਨੇ ਮੈਨੂੰ ਫਿਕਰਾਂ ਦੇ ਸਮੁੰਦਰ ਵਿਚ ਧੱਕ ਦਿੱਤਾ..!
ਅਮ੍ਰਿਤਸਰ ਆ ਕੇ ਵੱਡੇ ਹਸਪਤਾਲ ਟੈਸਟ ਕਰਵਾਉਣ ਮਗਰੋਂ ਪਤਾ ਲੱਗਿਆ ਦਿਲ ਵਿਚ ਛੇਕ ਸੀ..ਫੇਰ ਦਿਨਾਂ ਵਿਚ ਹੀ ਹੱਥਾਂ ਵਿਚੋਂ ਰੇਤ ਦੇ ਕਿਣਕਿਆਂ ਵਾਂਙ ਖਿੱਲਰ ਗਈ..
ਇੱਕ ਦਿਨ ਕੱਲਾ ਬੈਠਾ ਸੋਚੀ ਜਾ ਰਿਹਾ ਸਾਂ ਕੇ ਕਾਸ਼ ਉਸ ਵੇਲੇ ਹੋਸਟਲ ਵਾਲੇ ਜੱਗੀ ਦੀ ਗੱਲ ਮੰਨ ਓਥੋਂ ਮਧੂ ਬਾਲਾ ਦਾ ਪੋਸਟਰ ਹਟਾ ਦਿੱਤਾ ਹੁੰਦਾ..ਸ਼ਾਇਦ ਇਹ ਅੱਜ ਮੇਰੇ ਕੋਲ ਹੁੰਦੀ..
ਪਰ ਇੱਕ ਗਿਲਾ ਰੱਬ ਨਾਲ ਵੀ ਅਕਸਰ ਹੀ ਕਰ ਲੈਂਦਾ ਹਾਂ ਕੇ ਪੋਸਟਰ ਵਾਲੀ ਤੇ ਛੱਤੀਆਂ ਸਾਲਾਂ ਦੀ ਹੋ ਕੇ ਗਈ ਸੀ ਪਰ ਮੇਰੀ ਅਨਾਰਕਲੀ ਤੂੰ ਸੱਤ ਸਾਲ ਪਹਿਲਾਂ ਹੀ ਆਪਣੇ ਕੋਲ ਕਿਓਂ ਸੱਦ ਲਈ..!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਖੜ੍ਹੇ ਖੜੋਤੇ ਈ ਪ੍ਰੋਗਰਾਮ ਬਣ ਗਿਆ ਬੱਸ । ਘਰ ਦੇ ਸਾਰੇ ਤਿਆਰ ਸੀ । ਚਲੋ ਜੀ ਕੰਮ ਸਮੇਟ ਕੇ ਚਾਲੇ ਪਾ ਤੇ । ਦਰਬਾਰ ਸਾਹਿਬ ਪਰਕਰਮਾ ਚ ਜਿਵੇਂ ਸੰਗਤਾਂ ਦਾ ਹੜ੍ਹ ਆਇਆ ਪਿਆ । ਜਵਾਕਾਂ ਨੂੰ ਸਾਂਭਦਿਆਂ ਨੇ ਇੱਕ ਪਾਸੇ ਜਹੇ ਟਿਕਾਣਾ ਕਰ ਲਿਆ । ਰਹਿਰਾਸ ਸਾਹਿਬ ਦੀ ਅਰਦਾਸ ਉਪਰੰਤ Continue Reading »
ਤਿੜਕਦੇ ਸੁਪਨੇ “ਖ਼ਬਰਦਾਰ…..ਜੇ ਇਹ ਗੱਲ ਮੁੜ ਕੇ ਆਖੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ , ਮੇਰੇ ਘਰ ਇਹ ਕੰਜਰਖਾਨਾ ਨੀ ਚੱਲਣਾ ।ਜੇ ਆਹੀ ਕੰਮ ਕਰਨੇ ਆ ਤਾਂ ਆਪਣੇ ਪਿਓ ਦੇ ਘਰ ਤੁਰ ਜਾ , ਮੇਰੀ ਸਮਾਜ ਚ ਕੋਈ ਇੱਜ਼ਤ ਆ ….. ਤੇਰੇ ਇਸ ਕੰਜਰਖਾਨੇ ਲਈ ਮੈਂ ਆਪਣੀ ਥੂ ਥੂ ਨੀ Continue Reading »
ਜਿਸ ਦਿਨਂ ਬਾਪੂ ਇੰਝ ਹੋਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਸਕੂਲੋਂ ਹਟਾ ਲਿਆ ਗਿਆ.. ਅਖ਼ੇ ਹੁਣ ਘਰ ਦੇ ਜੁੰਮੇਵਾਰੀ ਚੁੱਕਣੀ ਪੈਣੀ..ਮੈਂ ਮਾਂ ਵੱਲ ਵੇਖਿਆ ਪਰ ਉਹ ਬੇਬਸ ਸੀ..ਮੇਰਾ ਬਾਪੂ ਬੜਾ ਚੰਗਾ ਸੀ..ਮੇਰੀ ਬੜੀ ਚਾਹ ਕਰਿਆ ਕਰਦਾ.. ਪਰ ਸ਼ਰਾਬ ਦੇ ਨਾਲ ਨਾਲ ਜਦੋਂ ਕੋਈ ਹੋਰ ਵੀ ਨਸ਼ਾ ਕਰਨ ਲੱਗ ਪਿਆ ਤਾਂ Continue Reading »
ਉਸਦੀ ਸਕੂਟੀ ਖਰਾਬ ਹੋ ਗਈ…..ਉਸਨੇ ਭੈਣ ਨੂੰ ਫੋਨ ਕੀਤਾ.. “ਸਕੂਟੀ ਨੂੰ ਸਾਈਡ ਤੇ ਲਗਾ ਕੇ ਕੈਬ ਕਰ ਲੈ” ਉਸਦੀ ਭੈਣ ਨੇ ਜੁਆਬ ਦਿੱਤਾ… ” ਆ ਸਾਹਮਣੇ ਤੋਂ ਕੁਛ ਲੋਕ ਆ ਰਹੇ ਨੇ…ਸ਼ਾਇਦ ਮਦਦ ਮਿਲ ਜਾਵੇਗੀ ” ਪ੍ਰਿਅੰਕਾ ਨੇ ਜੁਆਬ ਦਿੱਤਾ….ਤੇ ਕਾਲ ਡਿਸਕੋਨੇਕਟ ਕਰ ਦਿੱਤੀ… ਪ੍ਰਿਅੰਕਾ ਦੀ ਭੈਣ ਨੇ ਕੁਛ ਮਿੰਟ Continue Reading »
ਬੜੇ ਦਿਨਾਂ ਬਾਅਦ ਆਇਆ ਓਹ੍ਹ ਦੁਕਾਨ ਤੇ… ਚਿਹਰਾ ਥੋੜਾ ਉਤਰਿਆ ਹੋਇਆ ਸੀ…. ਦੁਕਾਨ ਵਾਲੇ ਨੇ ਪੁੱਛਿਆ ਕੀ ਗੱਲ ਭਾਜੀ ਬੜੇ ਦਿਨਾਂ ਬਾਅਦ ਗੇੜਾ ਮਾਰਿਆ? ਭਰਾ ਹਸਪਤਾਲ ਦਾਖਲ ਸੀ ਤੇ ਕੱਲ ਓਹਦੀ ਮੌਤ ਹੋ ਗਈ ਉਸ ਨੇ ਆਖਿਆ। ਅੱਛਾ …..ਬੜਾ ਮਾੜਾ ਹੋਇਆ,ਲਾਲੇ ਨੇ ਅਫਸੋਸ ਪ੍ਰਗਟ ਕੀਤਾ। ਥੋੜੀ ਦੇਰ ਚੁੱਪ ਰਹਿਣ ਪਿੱਛੋਂ Continue Reading »
ਅੱਜ ਦੇ ਸਮੇਂ ਵਿੱਚ ਇਕ ਗੱਲ ਬਹੁਤ ਪ੍ਰਚਲਿਤ ਹੈ ਕਿ ਜਿਹੜਾ ਮਨੁੱਖ ਅੰਗਰੇਜ਼ੀ ਵਿੱਚ ਗਿਟ-ਪਿਟ ਕਰੇ ਉਹਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਹੈ ਅਤੇ ਜੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰੇ ਉਹਨੂੰ ਅਨਪੜ੍ਹ ਸਮਝਿਆ ਜਾਂਦਾ ਹੈ। ਮੈਂ ਇਸ ਲੇਖ ਦੁਆਰਾ ਲੋਕਾਂ ਦੀ ਇਸ ਬੇਤੁਕੀ ਸੋਚ ਨੂੰ ਨੱਥ ਪਾਉਣੀ ਚਾਹੁੰਦਾ ਹਾਂ। Continue Reading »
ਕੱਲ ਸਵੇਰੇ ਮੈਂ ਆਪਣੀ ਲੈਬ ਵਿੱਚ ਜਾਣ ਲਈ ਤੁਰੀ ਜਾ ਰਹੀ ਸੀ, ਆਪਣੇ ਧਿਆਨ ਤੇ ਆਪਣੀਆਂ ਸੋਚਾਂ ਵਿੱਚ ਮਸਤ। ਜਦੋਂ ਮੈਂ ਸੁਖਚੈਨ ਦੇ ਰੁੱਖ ਹੇਠ ਦੀ ਲੰਘੀ ਤਾਂ ਇਕ ਆਵਾਜ਼ ਆਈ, ਘੁਘੂੰ ਘੂੰ ,ਘੁਘੂੰ ਘੂੰ ,ਘੁਘੂੰ ਘੂੰ ਤੇ ਫਿਰ ਚੁੱਪੀ ਛਾ ਗਈ। ਮੈਂ ਘੁੱਗੀ ਦੀ ਅਵਾਜ਼ ਬਹੁਤ ਦੇਰ ਬਾਅਦ ਸੁਣੀ Continue Reading »
ਵੱਡੇ ਭੈਣ ਭਰਾ,ਚਾਚੇ ਤਾਇਆਂ ਦੇ ਨਿਆਣੇ ਸਾਰੇ ਵੱਡੇ ਪਾਪਾ ਆਖ ਕੇ ਬੁਲਾਇਆ ਕਰਦੇ ਸੀ।ਮੈਂ ਇਕੱਲੀ ਭਾਪਾ ਜੀ ਆਖ ਕੇ ਬੁਲਾਉਂਦੀ ਹੁੰਦੀ ਸੀ।ਮੈਨੂੰ ਮੰਮੀ ਹੁਣਾ ਨੇ ਵੀ ਕਹਿਣਾ ਕਿ ਜਦ ਸਾਰੇ ਵੱਡੇ ਪਾਪਾ ਕਹਿੰਦੇ ਆ ਤਾਂ ਤੂੰ ਇਕੱਲੀ ਭਾਪਾ ਜੀ ਕਿਉਂ ਕਹਿੰਦੀ ਆ ਤਾਂ ਇਸ ਗੱਲ ਦਾ ਜਵਾਬ ਭਾਪਾ ਜੀ ਆਪ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)