ਪ੍ਰਮਾਣ
ਇਸ ਕਹਾਣੀ ਦੇ ਪਾਤਰ ਅਸਲੀ ਨਹੀਂ ਹਨ, ਲੇਕਿਨ ਕਹਾਣੀ ਸੱਚ ਅਤੇ ਝੂਠ ਦਾ ਪਰਦਾ ਫ਼ਾਸ਼ ਕਰਦੀ ਹੈ ।
ਜੋ ਹਠ ਸਾਧਨਾ ਹੁੰਦੀ ਹੈ ਸਾਧੂ ਸੰਤ ਦੀ ਕੀਤੀ, ਬਹੁਤ ਔਖੀ ਹੁੰਦੀ ਹੈ।
ਉਨ੍ਹਾਂ ਨੂੰ ਕਈ ਦਿਨ ਭੁੱਖੇ ਪਿਆਸੇ ਰਹਿ ਕੇ, ਸੱਚ ਨੂੰ ਸਾਹਮਣੇ ਲਿਆਉਣਾ ਪੈਂਦਾ ਹੈ।
ਉਹ ਅਜਿਹੇ ਕੰਮ ਕਰ ਜਾਂਦੇ ਹਨ ਜੋ ਉਨ੍ਹਾਂ ਦੀ ਦੁਨੀਆਂ ਦੇ ਹੀ ਵਸ ਦੀ ਗੱਲ ਹੁੰਦੀ ਹੈ,
ਜੋ ਹਰ ਇਨਸਾਨ ਦੀ ਸੋਚ ਤੋਂ ਵੀ ਪਰੇ ਹੁੰਦੀ ਹੈ।
( ਇਹ ਭੁਲੇਖਾ ਨਹੀਂ ਸੱਚ ਹੈ ਨਾ ਹੀ ਕੋਈ ਅੰਧਵਿਸ਼ਵਾਸ ਹੈ )
ਆਉ ਪੜ੍ਹਦੇ ਹਾਂ, ਕਹਾਣੀ
– – – –
“ਅਰੁਣ ਜਾ ਜਾ ਕੇ ਵੇਖ, ਬਾਹਰ ਕੋਈ ਆਇਆ ਹੈ,
“ਮੰਮੀ ਕੋਈ ਸਾਧੂ ਹੈ, ਇਹ ਨੂੰ ਕੋਈ ਦਾਨ ਦਖਸ਼ਣਾ ਦੇ ਦੇਵੋਂ।”
“ਘਰ ਵਿੱਚ ਮੇਰੇ ਕੋਲ ਤਾਂ ਕੋਈ ਖੁੱਲਾ ਪੈਸਾ ਹੈ ਹੀ ਨਹੀਂ, ਤੂੰ ਉਸ ਨੂੰ ਕਹਿ, “ਫੇਰ ਕਦੇ ਆਵੀਂ ਤੇ ਦਾਨ ਲੈ ਜਾਵੀਂ।”
“ਬਾਬਾ ਫੇਰ ਕਦੇ ਆਵੀਂ, ਜਦੋਂ ਤੱਕ ਮੈਂ ਬਾਰਵੀਂ ਚੋਂ ਪਾਸ ਵੀ ਹੋ ਜਾਵਾਂਗਾ, ਮੈਂ ਤੈਨੂੰ ਖੁਸ਼ ਕਰ ਦੇਵਾਂਗਾ, ਤੁਸੀ ਮੇਰੀ ਰੱਬ ਅੱਗੇ ਇਹੀ ਦੁਆ ਕਰਿਓ, ਕੀ ਮੈਂ ਚੰਗੇ ਨੰਬਰਾਂ ਨਾਲ ਪਾਸ ਹੋ ਜਾਵਾ।”
” ਆ ਲੈ ਬੱਚਾ ਤੈਨੂੰ, ਮੈਂ ਗੁਰ ਮੰਤਰ ਦਿੰਦਾ ਹਾਂ, ਆਪਣਾ ਹੱਥ ਕਰ ਆਹ ਲੈ ਚਾਰ ਦਾਣੇ, ਹੁਣ ਮੁੱਠੀ ਬੰਦ ਕਰ ਲੈ, ਹੁਣ ਆਪਣੀ ਮੁੱਠੀ ਖੋਲ ਲੈ।”
“ਆਹ ਕੀ ਬਾਬਾ ! ਚਾਰ ਤੋਂ ਵੀਹ ਦਾਣੇ ਬਣ ਗਏ।”
” ਇਹ ਬਾਬਿਆਂ ਨੇ ਖੁਸ਼ ਹੋ ਕੇ ਤੇਰੇ ਧੰਨ ਵਿੱਚ ਵਾਧਾ ਕੀਤਾ ਹੈ,
ਤੈਨੂੰ ਕੋਈ ਵੀ ਹੁਣ ਨਹੀਂ ਰੋਕ ਸਕਦਾ, ਪਾਸ ਹੋਣ ਤੋਂ।”
“ਬਾਬਾ, ਪਰ ਇੱਕ ਪੇਪਰ ਬੜਾ ਹੀ ਮਾੜਾ ਹੋਇਆ, ਉਹ ਪੇਪਰ ਮੈਨੂੰ ਕਿੱਧਰੇ ਦੁਆਰਾ ਨਾ ਪਾਉਣਾ ਪੈ ਜਾਵੇ,
“ਸੰਤਾਂ ਦੇ ਹੁੰਦੇ ਹੋਏ ‘ਤੂੰ ‘ ਉਸ ਵਿਚੋਂ ਵੀ ਚੰਗੇ ਨੰਬਰ ਲੈ ਜਾਵੇਗਾ।”
“ਹੁਣ ਤੂੰ ਬਾਬਿਆਂ ਨੂੰ ਕੋਲੀ, ਚਿੰਨੀ ਦੀ ਤਾਂ ਦੇਂਦੇ।”
ਥੋੜੇ ਸਮੇਂ ਬਾਅਦ…
ਅਰੁਣ ਬੇਟਾ, “ਅੱਜ ਤਾਂ ਚਿੰਨੀ ਵੀ ਨਹੀਂ, ਅਸੀਂ ਅੱਜ ਚਾਹ ਤੋਂ ਬਗੈਰ ਹੀ ਰਹਿ ਗਏ, ਪਤਾ ਨਹੀਂ ਚਿੰਨੀ ਥੋੜ੍ਹੀ ਜਿਹੀ ਸੀ, ਡੱਬੇ ਵਿੱਚ ਜਾ ਨਹੀਂ, ਸਵੇਰੇ ਬਚਦੀ ਤਾਂ ਸੀ।”
“ਪਿਤਾ ਜੀ ਅੱਜ ਦੀ ਗੱਲ ਦੱਸਾ,ਅੱਜ ਇੱਕ ਸੰਤ ਆਈਆਂ ਸੀ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਪਾਸ ਹੋ ਜਾਵੇਗਾ।”
“ਅਰੁਣ ਪੁੱਤਰ, ਇਸ ਤਰ੍ਹਾਂ ਦੇ ਬਾਬੇ ਤਾਂ ਪਾਖੰਡੀ ਹੁੰਦੇ ਨੇ, ਉਹ ਜਾਦੂਗਰ ਵਾਂਗ ਭੁਲੇਖਾ ਪਾ ਦਿੰਦੇ ਨੇ, ਮੈ ਤਾਂ ਇਹਨਾਂ ਨੂੰ ਕਦੇ – ਕਦੇ ਚਲੰਨਤਰੀ ਵੀ ਕਹਿ ਦਿੰਦਾ ਹਾਂ, ਬੇਟਾ, “ਇਹ ਰੰਗ ਵਰੰਗੀ ਹੈ ਦੁਨੀਆਂ ਇੱਥੇ ਸੱਚ ਵੀ ਹੈ ਅਤੇ ਝੂਠ ਵੀ।”
ਇੱਕ ਵਾਰ ਦੀ ਗੱਲ ਹੈ…
“ਮੇਰੇ ਚਾਹ ਦੀ ਦੁਕਾਨ ਉੱਤੇ ਇਕ ਗੱਡੀ ਰੁਕੀ, ਜਿਸ ਵਿੱਚ ਪੰਜ ਸੱਤ ਸਾਧੂ ਉਤਰੇ, ਮੈਨੂੰ ਆਖਣ ਲੱਗੇ, “ਅਸੀਂ ਬੜੀ ਦੂਰ ਤੋਂ ਆਏ ਹਾਂ, ਸਾਨੂੰ ਬਹੁਤ ਭੁੱਖ ਲੱਗੀ ਹੈ ਰੋਟੀ ਖੁਆਹ ਦੇ ਬੱਚਾ।”
ਮੈਂ ਕਿਹਾ, “ਕਿਉ ਨਹੀਂ ਸੰਤ ਜੀ, ਤੁਸੀਂ ਪੰਗਤ ਲਗਾਓ, ਮੈ ਤਹਾਨੂੰ ਪਹਿਲਾਂ ਚਾਹ ਪਿਲਾਉਂਦਾ ਫੇਰ ਰੋਟੀ ਦਾ ਵੀ ਪ੍ਬੰਧ ਕਰ ਦਿੰਦਾ, ਤੁਸੀਂ ਬੈਠੋਂ ਬਸ ਥੋੜ੍ਹਾ ਜਿਹਾ ਇੰਤਜ਼ਾਰ ਕਰੋਂ। ”
“ਸੰਤਾਂ ਨੇ ਖੂਬ ਰੱਜ ਕੇ ਰੋਟੀ ਖਾਂਦੀ, ਕੋਲ ਲੱਗੀਆ ਤਾਜੀਆਂ ਮੁਲੀਆ ਵੀ ਰੋਟੀ ਨਾਲ ਬੜੇ ਸੁਆਦ ਨਾਲ ਖਾਧੀਆਂ, ਮੈਂ ਸੰਤਾ ਦੀ ਖੂਬ ਸੇਵਾ ਕੀਤੀ।”
ਕੁੱਝ ਸਮੇਂ ਅਰਾਮ ਕਰਨ ਬਾਅਦ ਵਿੱਚ ਮੈਨੂੰ ਕਿਹਾ, ” ਬੇਟਾ ਤੂੰ ਸਾਡੀ ਬਹੁਤ ਸੇਵਾ ਕੀਤੀ ਹੈ, ਅਸੀਂ ਤੈਨੂੰ ਕੁਝ ਦਿਖਾਉਣਾ ਚਹੁੰਦੇ ਹਾਂ, ਆਹ ਵੇਖ ਕੁਝ ਤਸਵੀਰਾਂ ਇਹ ਸਾਡੇ ਪਰਿਵਾਰ ਦੀਆਂ ਹਨ, ਮੈਂ ਵੇਖਿਆ ਉਹਨਾਂ ਨੇ ਕੁਝ ਤਸਵੀਰਾਂ ਸਾਧੂਆਂ ਦੀਆਂ ਇਕੱਠੀਆ ਕੀਤੀਆਂ ਹੋਈਆਂ ਸਨ, ਫਿਰ ਮੈਂਨੂੰ ਉਹਨਾਂ ਨੇ ਮੈਨੂੰ ਆਪਣੀਆ ਗੱਲਾਂ ਵਿੱਚ ਪਾ ਕੇ ਕਿਹਾ, “ਇਹ ਜੋ ਤੂੰ ਘੜੀ ਲਾਈ ਹੈ ਇਹ ਸਾਨੂੰ ਦੇਂ ਦੇ, ਇਹ ਬਾਬਿਆਂ...
...
ਨੂੰ ਪਸੰਦ ਆ ਗਈ ਹੈ, ਮੈ ਘੜੀ ਖੋਲ ਤਾਂ ਦਿੱਤੀ, ਪਰ ਮੇਰਾ ਦਿਲ ਨਹੀਂ ਸੀ ਕਰਦਾ, ਮੈਂ ਇਹ ਕਿਮਤੀ ਘੜੀ ਉਹਨਾਂ ਨੂੰ ਦੇ ਦੇਵਾਂ।”
ਉਹਨਾਂ ਨੇ ਮੈਨੂੰ ਤੇਰੀ ਕਸਮ ਖੁਆ ਲਈ, “ਤੂੰ ਆਪਣੇ ਇਕ ਬੇਟੇ ਦੀ ਕਸਮ ਖਾਂ, ਤੂੰ ਸਾਨੂੰ ਇਹ ਘੜੀ ਦੇਣ ਤੋਂ ਇਨਕਾਰ ਨਹੀ ਕਰੇਗਾ।”
ਮੈਂ ਘੜੀ ਉਹਨਾਂ ਨੂੰ ਖੋਲ ਕੇ ਦੇ ਦਿੱਤੀ, ਬਾਬਿਆਂ ਨੇ ਜੀਪ ਨੂੰ ਚਾਲੂ ਕੀਤਾ ਤੇ ਚਲਦੇ ਬਣੇ।”
ਮੈਨੂੰ ਬਾਅਦ ‘ਚ’ ਅਹਿਸਾਸ ਹੋਇਆ ਕਿ ਉਹ ਸਾਧੂਆਂ ਦੇ ਭੇਸ਼ ਵਿੱਚ ਆਮ ਬੰਦੇ ਹੀ ਸਨ , ਜੋ ਮੈਂਨੂੰ ਲੁੱਟ ਕੇ ਲੈ ਗਏ ।
ਉਸ ਸਮੇਂ ਮੈਨੂੰ ਉਸ ਵੇਲੇ ਦੀ ਯਾਦ ਆਈ, ਜਦੋਂ ਮੈਨੂੰ ਇੱਕ ਅਸਲੀ ਸੰਤ ਮਿਲਿਆ, ਸੰਤ ਬਣਨ ਲਈ ਵੀ ਮਿਹਨਤ ਕਰਨੀ ਪੈਂਦੀ ਹੈ ਭੁੱਖੇ ਪਿਆਸ ਰਹਿ ਕੇ ਰੱਬ ਦਾ ਨਾ ਜੱਪਣਾ ਪੈਂਦਾ।
ਅੱਤਵਾਦ ਦਾ ਪੰਜਾਬ ਵਿੱਚ ਪੂਰਾ ਜੋਰ ਸੀ, ਹਰ ਪਾਸੇ ਅਖਬਾਰਾਂ ਵਿੱਚ ਵੱਸ ਅੱਵਾਦ ਦੀਆਂ ਖਬਰਾਂ ਨਾਲ ਲੋਕ ਸਹਿਮੇ ਹੋਏ ਸਨ।
“ਆਹ ਲੈ ਬਾਬਾ ” ਮੈਂ ਚਾਹ ਲੈ ਕੇ ਆਇਆ, ਤੇਰੇ ਲਈ,
“ਬਾਬਾ ਕੁਝ ਨਾ ਬੋਲਿਆ”
ਮੈਂ ਰੋਜ ਉਸ ਸਖਸ਼ ਲਈ ਇਕ ਕੱਪ ਕਦੇ ਕਦਾਈ ਚਾਹ ਲੈ ਜਾਦਾ, ਆਲੇ ਦੁਆਲੇ ਜੰਗਲ ਉਹ ਕਦੇ ਕਿਤੇ ਪਿਆ ਹੁੰਦਾ ਕਦੇ ਕਿੱਧਰੇ ਬੈਠਾ ਹੁੰਦਾ, ਲੋਕ ਉਸ ਨੂੰ ਕਈ ਮਸਤ ਆਖਦੇ ਕਈ ਸੰਤ ਕਹਿੰਦੇ !
ਇੰਜ ਜਾਪਦਾ ਜਿਵੇ, ਉਸ ਲਈ ਆਪਣਾ ਹੀ ਸੰਸਾਰ ਸਭ ਕੁਝ ਹੋਵੇ, ਕੋਈ ਰੋਟੀ ਦੇ ਗਿਆ ਤਾਂ ਠੀਕ ਨਹੀਂ ਤਾਂ ਘੁੰਮ ਕੇ ਖਾ ਲੈਂਦਾ, ਅਗਰ ਕੋਈ ਦੇ ਦੇਵੇਂ ਤਾਂ ਠੀਕ ਨਹੀਂ ਉਸ ਨੂੰ ਕੋਈ ਫਰਕ ਨਾ ਪੈਂਦਾ, ਇੰਜ ਜਾਪਦਾ ਉਸ ਲਈ ਧਰਤੀ ਅੰਬਰ ਇੱਕ ਹੋਣ,
ਇਕ ਵਾਰ ਦੀ ਗੱਲ ਹੈ ਸੂਰਜ ਡੁੱਬਣ ਵਾਲਾ ਹੀ ਸੀ, ਮੈਂ ਚਾਹ ਲੈ ਕੇ ਚਲਾ ਗਿਆ।
ਸੰਤ ਆਖਣ ਲੱਗਾ,” ਤੂੰ ਚਾਹ ਲੈ ਕੇ ਆਇਆ ਹੈ ਰੱਖਦੇ, ਮੇਰੀ ਗੱਲ ਸੁਣ, ” ਕੱਲ੍ਹ ਅੱਤਵਾਦੀ ਆਉਣਗੇ ਤੇਰੀ ਦੁਕਾਨ ਉੱਤੇ ਜਾ ਤੂੰ ਦੁਕਾਨ ਛੱਡ ਕੇ ਕਿੱਧਰੇ ਦੂਰ ਚਲਾ ਜਾਹ !
ਕੱਲ੍ਹ ਦੇ ਦਿਨ ਲਈ, ਚਲਾ ਜਾਹ… ਦੂਰ ਚਲਾ ਜਾਹ…।
ਮੈਂ ਆ ਕੇ, ਇਹ ਗੱਲ ਨਾਲ ਦੀ ਦੁਕਾਨ ਵਾਲੇ ਨੂੰ ਦੱਸੀ, ਮੈ ਕਿਹਾ ” ਜੰਗਲ ਵਿੱਚ ਜੋ ਸਾਧ ਫਿਰਦਾ ਹੈ, ਉਹ ਮੈਨੂੰ ਇੰਜ ਕਹਿ ਰਿਹਾ, ਮੇਰੀ ਗੱਲ ਮੰਨ ਆਪਾ ਕੱਲ੍ਹ ਦੋਵੇਂ ਦੁਕਾਨ ਨਹੀਂ ਖੋਲਦੇ ਹਾਂ।”
“ਮੈ ਤਾਂ ਨਹੀਂ ਬੰਦ ਕਰਨੀ, ਦੁਕਾਨ’ ਮੈਂ ਕਿਉ ਉਸ ਪਾਗਲ ਬੰਦੇ ਦੇ ਮਗਰ ਲੱਗਾ, ਉਸ ਨੂੰ ਆਪਣੀ ਤਾਂ ਸੁਰਤ ਨਹੀਂ, ਆਉਣਗੇ ਅੱਤ !!!
ਮੈਂ ਉਸ ਦਿਨ ਦੁਕਾਨ ਨਾ ਖੋਲੀ, ਅੱਤਵਾਦੀ ਆਏ ਮੇਰੀ ਦੁਕਾਨ ‘ਚ’ ਭੰਨਤੋੜ ਕਰ ਗਏ, ਸ਼ਾਮੇ ਨੂੰ ਮੇਰੀ ਦੁਕਾਨ ਵਾਰੇ ਪੁੱਛਣ ਲੱਗੇ ਸ਼ਾਮੇ ਨੇ ਕਿਹਾ, “ਉਸ ਨੂੰ ਪਤਾ, ਇਸ ਦੁਕਾਨ ਦੇ ਮਾਲਕ ਵਾਰੇ ਉਹ ਜੋ ਪਿਆ।”
( ਉਸ ਸੰਤ ਵੱਲ ਇਸ਼ਾਰਾ ਕਰ ਦਿੱਤਾ )
ਅੱਤਵਾਦੀਆਂ ਨੇ ਉਸ ਬਾਬੇ ਕੋਲੋਂ ਥੋੜਾ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ, ਜਦੋਂ ਕੁੱਝ ਬੋਲਿਆ ਨਾ, ਜਾਂਦੇ ਹੋਏ ਉਹ ਸ਼ਾਮੇ ਨੂੰ ਹੀ ਗੋਲੀਆਂ ਨਾਲ ਭੁੰਨ ਗਏ।”
ਦੂਜੇ ਦਿਨ ਆਸ-ਪਾਸ ਸ਼ਨਾਟਾ ਛਾਇਆ ਹੋਇਆ ਸੀ।
ਅਖ਼ਬਾਰ ਵਾਲਾ ਆਇਆ, ਅਖਬਾਰ ਸੁੱਟ ਕੇ ਚਲਾ ਗਿਆ।
ਜਦੋਂ ਮੈ ਅਖ਼ਬਾਰ ਚੁੱਕ ਕੇ ਪੜ੍ਹੀ ਤਾਂ ਮੈਂ ਮੁਹਰਲੇ ਪੰਨੇ ਉੱਤੇ ਲੱਗੀ ਖਬਰ ਪੜ੍ਹੀ।”
ਭਿਆਨਕ ਸੜਕ ਹਾਦਸੇ ਵਿੱਚ ਅੱਤਵਾਦੀਆਂ ਦੀ ਹੋਈ ਮੌਤ, ਜਿਹਨਾਂ ਨੇ ਪ੍ਰਸਿੱਧ ਸ਼ਾਮੇ ਦੁਕਾਨਦਾਰ ਨੂੰ ਚਾੜਿਆ ਸੀ ਮੋਤ ਦੇ ਘਾਟ !!!
————-
ਸੰਦੀਪ ਕੁਮਾਰ ਨਰ ਬਲਾਚੌਰ
ਮੋਬਾਈਲ : 9041543692
ਈ -ਮੇਲ sandeepnar22@yahoo.com
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
sandeep kumar narUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇੱਕ ਟਾਈਮ ਹੁੰਦਾ ਸੀ ਜਦੋਂ ਇਨਸਾਨ ਤੇ ਜਾਨਵਰ ਵਿਚ ਇੱਕ ਗੂੜਾ ਰਿਸ਼ਤਾ ਹੋਇਆ ਕਰਦਾ ਸੀ ! ਦੋਵੇਂ ਇੱਕ ਦੂਜੇ ਦੀ ਰਮਜ ਪਛਾਣਦੇ ਹੁੰਦੇ ਸੀ ! ਕਾਲਜ ਦੇ ਦਿਨਾਂ ਵਿਚ ਬਿਆਸ ਦੇ ਕੰਡੇ ਵੱਸੇ ਤਲਵਾੜੇ ਨਾਮ ਦੇ ਪਿੰਡ ਤੋਂ ਮੁੰਡਾ ਪੜਦਾ ਸੀ ! ਬੇਟ ਦੇ ਇਲਾਕੇ ਵਿਚ ਘੋੜੀਆਂ ਰੱਖਣ ਦਾ ਰਿਵਾਜ Continue Reading »
ਉਹ ਅੱਧੀ ਰਾਤ ਨੂੰ ਨਵਜੰਮੀਂ ਧੀ ਦਾ ਉੱਚੀ ਉੱਚੀ ਰੋਣ ਸੁਣ ਉਬੜਵਾਹੇ ਉਠੀ ਤੇ ਆਪਣੀਆਂ ਛਾਤੀਆਂ ਵਿਚ ਕੱਠੀ ਹੋਈ ਮਮਤਾ ਦੀ ਮਣਾ-ਮੂੰਹੀ ਧਾਰ ਉਸਦੇ ਮੂੰਹ ਨੂੰ ਲਾ ਦਿੱਤੀ ! ਸੱਜਰੀ ਸੁਵੇਰ ਦੀ ਤ੍ਰੇਲਂ ਵਾੰਗ ਨਰਮ ਤੇ ਤਾਜੇ ਬੁੱਲਾਂ ਦੀ ਛੋਹ ਨੇ ਉਸ ਦੀਆਂ ਛਾਤੀਆਂ ਅਤੇ ਵਜੂਦ ਤੇ ਪਏ ਭਾਰ ਨੂੰ Continue Reading »
ਫ਼ੁਰਸਤ ਦੇ ਪਲ ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ Continue Reading »
ਇੱਕ IAS ਦੀ ਤਿਅਾਰੀ ਕਰਦੇ ਮੁੰਡੇ ਨੇ ਅਖਬਾਰ ਚ ਇਸ਼ਤਿਹਾਰ ਦਿੱਤਾ… ਪੜੇ ਲਿਖੇ IAS ਕਰਦੇ ਮੁੰਡੇ ਲਈ ਪੜ੍ਹੀ ਲਿਖੀ ਕੰਨਿਆ ਦੀ ਲੋੜ ਹੈ ਸਪੰਰਕ ਕਰੋ। ਕਿਸੇ ਨੇ ਸੰਪਰਕ ਨਾ ਕੀਤਾ, ਸ਼ਾਇਦ ਲੋਕਾਂ ਨੇ ਸੋਚ ਲਿਅਾ ਹੋਣੈ ਤਿਅਾਰੀ ਹੀ ਕਰ ਰਿਹਾ ਹੈ ਕੀ ਪਤਾ IAS ਲੱਗੇ ਜਾਂ ਨਾ ਲੱਗੇ। ਇੱਕ ਪ੍ਰਾਈਵੇਟ Continue Reading »
ਇੱਕ ਬਾਦਸ਼ਾਹ ਦਾ ਪੁੱਤਰ ਬੀਮਾਰ ਹੋਇਆ । ਇਕਲੌਤਾ ਪੁੱਤਰ ਸੀ, ਉਹ ਹੀ ਮਰਨ ਕਿਨਾਰੇ ਪਿਆ ਸੀ । ਹਕੀਮਾਂ ਨੇ ਕਹਿ ਦਿੱਤਾ ਬਚਣ ਦੀ ਕੋਈ ਉਮੀਦ ਨਹੀਂ । ਸ਼ਾਇਦ ਅੱਜ ਦੀ ਰਾਤ ਬੜੀ ਮੁਸ਼ਕਿਲ ਨਾਲ੍ਹ ਹੀ ਕੱਟੇ । ਬਾਦਸ਼ਾਹ ਰਾਤ ਭਰ ਉਸਦੇ ਸਿਰਹਾਣੇ ਜਾਗਦਾ ਬੈਠਾ ਰਿਹਾ । ਸਵੇਰ ਹੁੰਦੇ -ਹੁੰਦੇ ਉਸ Continue Reading »
ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ ਲਉਂਗਾ ਤੇ ਚੱਕ ਕੇ ਵੀ ਲੈ ਆਵਾਂਗਾ।ਮੈਂ ਕਹਿਣਾ ਜਦ ਵੱਢਣੇ ਚਕਣੇ ਹੀ Continue Reading »
ਲੋੜ (ਮਿੰਨੀ ਕਹਾਣੀ) ਮੁਹਿੰਦਰ ਕੌਰ ਖਾਂਦੇ ਪੀਂਦੇ ਸੌਖੇ ਘਰ ਜੰਮੀ ਲਾਡਾਂ ਨਾਲ ਪਾਲੀ ਧੀ ਸੀ। ਵਿਚੋਲੇ ਨੇ ਨੇੜਲੇ ਪਿੰਡ ਦੇ ਜੈਲਦਾਰ ਅਖਵੋਂਦੇ ਟੱਬਰ ਦੇ ਮੁੰਡੇ ਦੀ ਦੱਸ ਪਾਈ ਤਾਂ ਬਾਪ ਝੱਟ ਹਾਂ ਕਰ ਦਿੱਤੀ ਸੀ। ਮੁੰਡੇ ਦਾ ਨਾਂ ਵੀ ਸੁੱਖ ਨਾਲ ਜਰਨੈਲ਼ ਸਿੰਘ ਸੀ। ਵਿਆਹ ਦੇ ਕੁੱਝ ਸਾਲ ਠੀਕ ਲੰਘੇ। Continue Reading »
ਤਲਾਸ਼ੀ” ਮੇਰੀ ਮਾ ਮੇਰੇ ਨਾਲ ਹੀ ਸ਼ਹਿਰ ਵਾਲੇ ਘਰ ਵਿੱਚ ਰਹਿੰਦੀ ਸੀ। ਪਿੰਡ ਵਿੱਚ ਮੇਰਾ ਜਿੱਦੀ ਇਕ ਘਰ ਸੀ ਜਿਸ ਵਿੱਚ ਮੈ ਆਪਣਾ ਬਚਪਨ ਗੁਜਾਰੇਇਆ ਸੀ। ਮੇਰੇ ਪਿਤਾ ਦੀ ਮੌਤ ਤੋ ਬਾਦ ਮੇਰੀ ਮਾ ਹੀ ਜਾਣਦੀ ਆ ਮੈਨੂੰ ਤੇ ਮੇਰੀ ਭੈਣ ਨੂੰ ਕਿਸ ਤਰ੍ਹਾਂ ਪੜਾਇਆ ਲਿਖਾਇਆ।ਉਹ ਕਈ ਘਰਾਂ ਦੇ ਘਰ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)