ਭੁੱਖ ਨਾਲੋਂ ਤਾਕਤਵਰ
ਸਕੂਲੋਂ ਪਰਤਦੇ ਹੋਏ ਨੂੰ ਰੋਜ ਪੰਡ ਪੱਠਿਆਂ ਦੀ ਚੁੱਕ ਘਰੇ ਲਿਆਉਣੀ ਪੈਂਦੀ..
ਇੱਕ ਵਾਰ ਹਾਲਤ ਏਨੇ ਮਾੜੇ ਹੋ ਗਏ ਕੇ ਪੱਠੇ ਮੁੱਲ ਵੀ ਨਾ ਲਏ ਗਏ..ਫੇਰ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਵੱਢ ਕੇ ਲਿਆਉਣਾ ਪਿਆ ਕਰਦਾ..ਜਦੋਂ ਮਾੜੀ ਬੂਟੀ ਕਾਰਨ ਡੰਗਰ ਪੱਠਿਆਂ ਨੂੰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ!
ਉਸ ਦਿਨ ਪੰਡ ਟੋਕੇ ਤੇ ਕੁਤਰ ਕੇ ਮੂੰਹ ਹੱਥ ਧੋ ਮਾਂ ਕੋਲੋਂ ਰੋਟੀ ਮੰਗੀ..
ਆਖਣ ਲੱਗੀ ਸ਼ਹਿਰ ਕਰਫਿਊ ਲੱਗ ਗਿਆ ਤੇ ਸੁਵੇਰ ਦਾ ਮੀਂਹ ਵੀ ਪਈ ਜਾਂਦਾ..
ਤੇਰੇ ਪਿਓ ਦੀ ਦਿਹਾੜੀ ਨਹੀਂ ਲੱਗੀ..
ਬਾਹਰ ਸਾਈਕਲ ਦੀ ਚੈਨ ਚੜਾਉਂਦੇ ਹੋਏ ਮੇਰੇ ਬਾਪ ਨੇ ਸ਼ਾਇਦ ਜਾਣ ਬੁਝ ਕੇ ਹੀ ਮੇਰੇ ਵੱਲ ਪਿੱਠ ਕਰ ਰੱਖੀ ਸੀ..
ਭੁੱਖ ਸਿਖਰ ਤੇ ਸੀ ਤੇ ਨਾਲ ਨਾਲ ਮੇਰਾ ਗੁੱਸਾ ਵੀ..ਜੋੜੀ ਰਲਾਉਂਦਿਆਂ ਨੇ ਏਨੇ ਨਿਆਣੇ ਕਿਓਂ ਜੰਮ ਧਰੇ..
ਪਰ ਖਾਲੀ ਪੇਟ ਮੇਰਾ ਦਿਮਾਗ ਹੋਰ ਵੀ ਤੇਜ ਹੋ ਗਿਆ..ਫੇਰ ਹੌਲੀ ਜਿਹੀ ਬਾਹਰ ਨੂੰ ਨਿੱਕਲ ਸਿੱਧਾ ਨਹਿਰ ਦੇ ਪੁਲ ਤੇ ਅੱਪੜ ਗਿਆ..
ਆਥਣ ਵੇਲੇ ਦੇ ਘੁਸਮੁਸੇ ਵਿਚ ਨਾ ਕੋਈ ਮੈਨੂੰ ਵੇਖ ਸਕਦਾ ਸੀ ਤੇ ਨਾ ਹੀ ਮੈਂ ਕਿਸੇ ਨੂੰ..
ਫਰਲਾਂਘ ਦੀ ਵਿੱਥ ਤੇ ਟਾਹਲੀ ਕੋਲ ਉੱਗੇ ਵੱਡੇ ਸਾਰੇ ਪਿੱਪਲ ਕੋਲੋਂ ਦਿਨੇ ਵੀ ਡਰ ਆਇਆ ਕਰਦਾ ਸੀ..
ਨਾਲਦੇ ਅਕਸਰ ਆਖਿਆ ਕਰਦੇ ਕੇ ਇਥੇ ਡੁੱਬ ਕੇ ਮਰਿਆਂ ਦੀ ਰੂਹ ਭਟਕਦੀ ਏ..ਭੂਤ ਰਹਿੰਦੇ ਉਥੇ..
ਪਰ ਉਸ ਦਿਨ ਮੈਨੂੰ ਕੋਈ ਡਰ ਨਹੀਂ ਸੀ ਲੱਗਾ..
ਮੈਨੂੰ ਚੰਗੀ ਤਰਾਂ ਪਤਾ ਸੀ ਕੇ ਨਹਿਰੋਂ ਪਾਰਲੇ ਕੰਢੇ ਬੂਝਿਆਂ ਕੋਲ ਉੱਗੇ ਝਾਲਿਆਂ ਵਿਚ ਅਕਸਰ ਹੀ ਰੁੜੇ ਆਉਂਦੇ...
...
ਕਿੰਨੇ ਸਾਰੇ ਨਾਰੀਅਲ ਦੇ ਖੋਪੇ ਆ ਕੇ ਫਸ ਜਾਇਆ ਕਰਦੇ..!
ਪਰ ਉਸ ਦਿਨ ਕਿਸਮਤ ਚੰਗੀ ਸੀ..ਨਾਰੀਅਲ ਦੇ ਖੋਪਿਆਂ ਦੇ ਨਾਲ ਨਾਲ ਪਟੜੀ ਤੇ ਰੰਗ ਵਾਲੇ ਮਿੱਠੇ ਚੌਲਾਂ ਦੀ ਪੋਟਲੀ..ਮੋਤੀ ਚੂਰ ਦੇ ਕਿੰਨੇ ਸਾਰੇ ਲੱਡੂ..ਕਰੇਲਿਆਂ ਦੀ ਸਬਜੀ ਤੇ ਹੋਰ ਵੀ ਕਿੰਨਾ ਸਾਰਾ ਨਿੱਕ ਸੁੱਕ ਪਿਆ ਸੀ..!
ਛੇਤੀ ਨਾਲ ਪੱਥਰ ਤੇ ਮਾਰ ਗਿਰੀ ਤੋੜ ਸੁੱਟੀ..ਕੁਝ ਪਾਣੀ ਥੱਲੇ ਵਗ ਗਿਆ ਤੇ ਕੁਝ ਪੀ ਲਿਆ..ਫੇਰ ਗਿਰੀ ਖਾਦੀ..ਫੇਰ ਬਾਕੀ ਸ਼ੈਆਂ ਤੇ ਵੀ ਘੜੀ ਲਾਈ..
ਫੇਰ ਮਾਂ ਤੇ ਬਾਕੀ ਦੇ ਜੀਆਂ ਦਾ ਚੇਤਾ ਆ ਗਿਆ ਤੇ ਬਾਕੀ ਦੀਆਂ ਸ਼ੈਆਂ ਪਰਨੇ ਵਿਚ ਬੰਨ ਘਰ ਨੂੰ ਹੋ ਤੁਰਿਆ..ਘਰੇ ਅੱਪੜਿਆਂ ਤਾਂ ਰਗ ਰਗ ਤੋਂ ਵਾਕਿਫ ਮਾਂ ਤੋਂ ਕੁਝ ਵੀ ਲੁਕਾਇਆ ਨਾ ਗਿਆ..ਉਹ ਥੋੜੀ ਨਰਾਜ ਤਾਂ ਲੱਗੀ ਪਰ ਚੁੱਪ ਸੀ..!
ਪਲੇਠੀ ਦਾ ਪੁੱਤ..ਟੂਣਾ ਸਿਰ ਚੜ ਕੇ ਹੀ ਨਾ ਬੋਲਣ ਲੱਗ ਪਵੇ..ਛੇਤੀ ਨਾਲ ਚੋਂਕੇ ਖੜ ਮੇਰੇ ਸਿਰ ਤੋਂ ਮਿਰਚਾਂ ਵਾਰੀਆਂ ਤੇ ਫੇਰ ਕੁਝ ਸੋਚਦੀ ਨੇ ਮੈਨੂੰ ਆਪਣੀ ਬੁੱਕਲ ਚ ਲੁਕੋ ਲਿਆ..!
ਘੜੀ ਕੂ ਮਗਰੋਂ ਹੌਕਿਆਂ ਦੀ ਵਾਜ ਸੁਣ ਹੌਲੀ ਜਿਹੀ ਬੁੱਕਲ ਚੋਂ ਮੂੰਹ ਬਾਹਰ ਕੱਢਿਆ ਤੇ ਉਸਦੀ ਚੁੰਨੀ ਦੇ ਕਿਨਾਰੇ ਨਾਲ ਉਸਦੇ ਅਥਰੂ ਪੂੰਝ ਸੁੱਟੇ..
ਫੇਰ ਹੌਲੀ ਜਿਹੀ ਆਖਿਆ ਘਬਰਾ ਨਾ ਮਾਂ..ਦੁਨੀਆਂ ਦਾ ਕੋਈ ਭੂਤ ਜਾਂ ਟੂਣਾ ਭੁੱਖ ਨਾਲੋਂ ਜਿਆਦਾ ਤਾਕਤਵਰ ਨਹੀਂ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Uploaded By:
Gurmukhi StoriesUploaded By:
Preet SinghUploaded By:
Punjabi Inspiring StoriesUploaded By:
Punjabi StoriesUploaded By:
Punjabi StoryUploaded By:
Story In PunjabiUploaded By:
ਪੰਜਾਬੀ ਕਹਾਣੀਆਂ
Related Posts
ਇਹ ਗੱਲ ਮੇਰੇ ਬਚਪਨ ਦੀ ਹੈ, ਜਦੋਂ ਮੈਂ ਲਗਭਗ ਤੀਸਰੀ ਕਲਾਸ ਚ ਪੜ੍ਹਦੀ ਸੀ। ਸਵੇਰ ਦਾ ਟਾਈਮ ਸੀ ਤੇ ਸਰਦੀਆਂ ਦੇ ਦਿਨ ਹੁੰਦੇ ਸਨ। ਓਦੋਂ ਘਰਾਂ ਚ ਨਾ ਤਾਂ ਗਰਮ ਪਾਣੀ ਕਰਨ ਨੂੰ ਗੀਜਰ ਹੁੰਦੇ ਸੀ ਨਾ ਹੋਰ ਕੁਝ ਤੇ ਸਵੇਰੇ ਸਵੇਰੇ ਗਰਮ ਪਾਣੀ ਕਰਨ ਦਾ ਇੰਨਾ ਟਾਈਮ ਨਹੀਂ ਹੁੰਦਾ Continue Reading »
ਅਬਦੁੱਸ ਸੱਤਾਰ ਉਰਫ ਬਾਬਾ ਈਦੀ ਵੰਡ ਵੇਲੇ ਓਧਰ ਚਲਿਆ ਗਿਆ..ਅੰਮੀਂ ਸਕੂਲ ਜਾਣ ਵੇਲੇ ਦੋ ਆਨੇ ਦਿਆ ਕਰਦੀ.. ਨਾਲੇ ਆਖਦੀ ਇੱਕ ਪੈਸਾ ਆਪਣੇ ਤੇ..ਅਤੇ ਬਾਕੀ ਦੇ ਲੋੜਵੰਦ ਤੇ ਖਰਚੀ..! ਕਈ ਵਾਰ ਸਾਰੇ ਆਪਣੇ ਤੇ ਖਰਚ ਲੈਂਦਾ ਤਾਂ ਅੰਮੀਂ ਨੂੰ ਪਤਾ ਲੱਗ ਜਾਂਦਾ..ਪਤਾ ਨੀ ਕਿੱਦਾਂ! ਇੱਕ ਵਾਰ ਇੱਕ ਮਲੰਗ ਨੂੰ ਕੁਝ ਫੁਕਰੇ Continue Reading »
ਸਾਡੀ ਜਿੰਦਗੀ ਦੀ ਸਭ ਤੋਂ ਵੱਡੀ ਮੁਸੀਬਤ ਸੀ । ਉਸਦੀ ਪਤਨੀ ਜਿਦੇ ਨਾਲ ਓਹਨੇ ਤਲਾਕ ਲੈਣਾ ਸੀ। ਜਦੋਂ ਸਾਡੀ ਦੋਸਤੀ ਹੋਈ ਸੀ ਓਦੋਂ ਓਹ ਆਵਦੇ ਪੇਕੇ ਘਰ ਰਹਿੰਦੀ ਸੀ। ਪਰ ਅਚਾਨਕ ਹੀ ਉਸਦੇ ਉਪਰ ਮੁਸ਼ਿਬਤਾਂ ਦਾ ਪਹਾੜ ਟੁੱਟ ਗਿਆ । ਮੇਰੇ ਨਾਲ ਵੀ ਗੱਲ ਹੋਣ ਲੱਗ ਗਈ । ਤੇ ਉਸਦੇ Continue Reading »
ਕੌੜਾ ਸੱਚ ਸੱਤਰਾਂ ਨੂੰ ਢੁੱਕਿਆ ਬਾਬਾ ਬੰਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਸਫਿਆਂ ਤੇ ਪਹੁੰਚਿਆ ,ਬੜਾ ਹੀ ਉਦਾਸ ਚਿੱਤ ਕੁਝ ਗਲਿਓਂ ਅੱਗੇ ਨਾ ਲੰਘੇ । ਉਸਦੀ ਬੇਚੈਨੀ ਦੇਖਦੇ ਹੋਏ ਪੋਤੇ ਨੇ ਆਪਣੇ ਕੰਨਾ ਵਿਚੋਂ headphone ਉਤਾਰੇ ਤੇ ਬਾਬੇ ਨੂੰ ਮਜਾਕੀਏ ਲਹਿਜੇ ਵਿੱਚ ਸੁਆਲ ਕਰ ਦਿੱਤਾ । grandpa ਕੀ ਹੋ ਗਿਆ ? Continue Reading »
ਭਾਗ ਦੂਜਾ ਮਜਬੂਰੀ ਦਾ ਫਾਇਦਾ ਚੁੱਕਣਾ ਇਸ ਕਹਾਣੀ ਨੂੰ ਦਵਾਰਾ ਲਿਖਣਾ ਜਰੂਰੀ ਸੀ ਮੇਰੇ ਸੰਗਰੂਰ ਤੋਂ ਵਾਪਸ ਆਉਣ ਤੋਂ ਬਾਦ ਮੈਨੂੰ ਓਹਨਾ ਵਾਰੇ ਹੀ ਖਿਆਲ ਆਈਗੇ ਮੈ ਉਸ ਔਰਤ ਤੇ ਉਸ ਦੀ ਬੇਟੀ ਨੂਰ ਬਾਰੇ ਹੀ ਸੋਚਦਾ ਰਿਆ ਓਹਨਾਂ ਦੀ ਬੇਟੀ ਦਾ ਨਾਮ ਨੂਰ ਸੀ।। ਫਿਰ ਮੈ ਸੋਚਿਆ ਕਿਉ ਨਾ Continue Reading »
ਨਹੀਓਂ ਭੁੱਲਣਾ ਵਿਛੋੜਾ ਮੈਨੂੰ ਤੇਰਾ,,,,,, ਤਿੱਖੜ ਦੁਪਹਿਰਾ, ਕਾਂ – ਅੱਖ ਨਿੱਕਲਦੀ… ਸੜਕ ਤੇ ਵਿਰਲੇ ਟਾਵੇਂ ਲਾਂਘੇ ਟਾਪੇ ਦੇ ਵਿੱਚ ਮੈਨੂੰ ਟਰੈਕਟਰ ਦੀ ਛਤਰੀ ਹੇਠੋਂ ਦੂਰ ਸੜਕ ਤੇ ਪਰਲੇ ਪਿੰਡ ਵੱਲੋਂ ਇੱਕ ਸਾਈਕਲ ਤੇ ਇੱਕ ਜਾਣੀ ਪਛਾਣੀ ਜਿਹੀ ਪੱਗ ਆਉਂਦੀ ਦਿਸੀ। ਤੂੜੀ ਵਾਲੀ ਮਸ਼ੀਨ ਸੜਕ ਤੋਂ ਦੂਰ ਹੋਣ ਤੇ ਖੜਕਾ ਘਟਿਆ Continue Reading »
ਮੈਨੂੰ ਆਪਣੀ ਹਰ ਔਕੜ ਲਈ ਦੂਜੇ ਹੀ ਜੁੰਮੇਵਾਰ ਲੱਗਦੇ..ਨਿੱਕੇ ਨਿੱਕੇ ਨੁਕਸਾਨ ਲਈ ਵੀ ਦੂਜਿਆਂ ਦੀ ਕਲਾਸ ਲਾ ਦੇਣੀ ਮੇਰੀ ਆਦਤ ਜਿਹੀ ਬਣ ਗਈ ਸੀ..ਸਭ ਨੂੰ ਪਤਾ ਸੀ ਪਰ ਕੋਈ ਅੱਗੋਂ ਨਾ ਬੋਲਦਾ! ਨਵੇਂ ਸਟੋਰ ਦਾ ਉਦਘਾਟਨ ਸੀ..ਪੰਜਾਬੋਂ ਬਾਪੂ ਹੂਰੀ ਆਏ ਹੋਏ ਸਨ..ਸੋਚਿਆ ਚਲੋ ਪਹਿਲੋਂ ਇਕ ਗੇੜਾ ਕਢਵਾ ਲਿਆਵਾਂ..! ਤੁਰਨ ਤੋਂ Continue Reading »
ਇਕ ਧੀ ਦੀ ਮੰਗ ਧਰਤੀ ਉਤੇ ਮਨੁੱਖ ਇਕ ਐਸਾ ਜੀਵ ਹੈ ਜਿਸ ਦੀ ਲਾਲਸਾ ਕਦੇ ਖਤਮ ਨਹੀ ਹੁੰਦੀ ਜੇ ਇਕ ਲੋੜ ਪੂਰੀ ਹੋ ਜਾਵੇ ਦੂਸਰੀ ਲੋੜ ਉਸੇ ਸਮੇ ਜਨਮ ਲੈ ਲੈਦੀ ਹੈ । ਅੱਜ ਗੱਲ ਕਰਨ ਲੱਗਾ ਨਿਹਾਲ ਸਿੰਘ ਦੀ ਜੋ ਅਰਬ ਦੇਸ ਵਿੱਚ ਕੰਮ ਵਾਸਤੇ ਗਿਆ ਸੀ । ਬਹੁਤ Continue Reading »
Punjabi Graphics
Indian Festivals
Love Stories
Text Generators
Hindi Graphics
English Graphics
Religious
Seasons
Sports
Send Wishes (Punjabi)
Send Wishes (Hindi)
Send Wishes (English)
Dilraj
nice