More Punjabi Kahaniya  Posts
ਬਾਪੂ


ਛਿੰਦਾ ਹੱਡੀਆਂ ਦੀ ਮੁੱਠ ਹੋ ਚੱਲਿਆ ਸੀ। ਹਰ ਵੇਲੇ ਕਿਸੇ ਨਾ ਕਿਸੇ ਦਾ ਸਹਾਰਾ ਟੋਲਦਾ ਰਹਿੰਦਾ ਸੀ। ਸਾਰਾ ਦਿਨ ਮੰਜੇ ਤੇ ਪਿਆ ਰਹਿੰਦਾ ਤੇ ਕਿਤੇ ਕੰਨ ਨੂੰ ਫੋਨ ਲਾ ਕੇ ਛੇਤੀ ਆਉਣ ਲਈ ਕਹਿੰਦਾ। ਜਦੋਂ ਉਸਦੇ ਘਰ ਦੇ ਆਸੇ ਪਾਸੇ ਹੁੰਦੇ ਤਾਂ ਓਹਦੇ ਨਸ਼ੇੜੀ ਯਾਰ ਪੁੜੀ ਦੇ ਕੇ ਆਪਣੇ ਰਾਹੇ ਪੈਂਦੇ ਤੇ ਉਹਨੂੰ ਭੋਰਾ ਸਕੂਨ ਮਿਲਦਾ। ਅਜੇ ਉਮਰ ਭਲਾ ਓਹਦੀ ਕਿਹੜਾ ਜਿਆਦਾ ਸੀ ਮਸਾਂ ਮੁੱਛ-ਫੁੱਟ ਗੱਭਰੂ ਤਾਂ ਸੀ। ਬਾਰਵੀਂ ਜਮਾਤ ਵਿੱਚੋਂ ਦੋ ਵਾਰੀ ਫੇਲੵ ਹੋ ਗਿਆ ਸੀ। ਉਸਦੇ ਫੇਲੑ ਹੋਣ ਦਾ ਕਾਰਨ ਉਸਦੀ ਬੁਰੀ ਸੰਗਤ ਸੀ। ਉਸਦਾ ਬਾਪੂ ਸੁਜਾਨ ਸਿੰਘ ਹਰ ਵੇਲੇ ਖੇਤਾਂ ਜਾਂ ਘਰ ਦਾ ਕੰਮ ਕਰਦਾ ਰਹਿੰਦਾ ਤੇ ਛਿੰਦੇ ਨੂੰ ਉਸਨੇ ਕਦੇ ਨਹੀਂ ਆਖਿਆ ਸੀ ਤਾਂ ਕਿ ਪੁੱਤ ਚੰਗਾ ਪੜੵ-ਲਿਖ ਜਾਵੇ। ਆਪ ਤਾਂ ਸੁਜਾਨ ਸਿੰਘ ਅਣਪੜੵ ਸੀ ਇਸੇ ਕਰਕੇ ਉਹ ਆਪਣੇ ਛਿੰਦੇ ਪੁੱਤ ਨੂੰ ਪੜਾਉਣਾ ਚਾਹੁੰਦਾ ਸੀ। ਪਰ ਕਿਸਮਤ ਦੀ ਖੇਡ ਛਿੰਦਾ ਦਿਨੋ-ਦਿਨ ਨਸ਼ੇ ਵਿੱਚ ਧੱਸਦਾ ਜਾ ਰਿਹਾ ਸੀ। ਜਦੋਂ ਸੁਜਾਨ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ। ਉਸਨੂੰ ਸਭ ਕੁਝ ਆਪਣਾ ਗੁਆਚਿਆ ਜਾਪਿਆ। ਉਸਨੂੰ ਛਿੰਦੇ ਦਾ ਝੋਰਾ ਵੱਡ-ਵੱਡ ਖਾਣ ਲੱਗਾ। ਉਸਨੂੰ ਛਿੰਦੇ ਦੇ ਫਿਕਰ ਕਾਰਨ ਬਿਮਾਰੀ ਨੇ ਘੇਰ ਲਿਆ ਸੀ। ਉਹ ਮੰਜੇ ਤੇ ਪਿਆ ਖੰਊਂ-ਖੰਊਂ ਕਰਦਾ ਰਹਿੰਦਾ ਤੇ ਹਾਏ-ਹਾਏ ਕਰਦਾ ਰਹਿੰਦਾ। ਛਿੰਦੇ ਨੂੰ ਨਾਲ ਦੇ ਕਮਰੇ ਵਿੱਚ ਉਸਦੀ ਅਵਾਜ ਸੁਣਾਈ ਦੇ ਰਹੀ ਸੀ ਪਰ ਉਹ ਕਰ ਕੁਝ ਨਹੀਂ ਸਕਦਾ ਸੀ। ਉਸਨੂੰ ਤਾਂ ਆਪ ਸਹਾਰੇ ਦੀ ਲੋੜ ਸੀ। ਉਸਦੀ ਮਾਂ ਕਰਮੋ ਤਾਂ ਆਪ ਉਹਨਾਂ ਦੀ ਦੇਖਭਾਲ ਤੇ ਘਰ ਦੇ ਕੰਮ ਕਰਕੇ ਸੁੱਕ ਕੇ ਤਵੀਤ ਬਣ ਗਈ ਸੀ। ਬਾਪੂ ਦਾ ਦੁੱਖ ਦੇਖ ਕੇ ਛਿੰਦੇ ਦਾ ਦਿਲ ਪਸੀਜ ਗਿਆ ਤੇ ਉਹ ਬਚਪਨ ਦੇ ਉਹਨਾਂ ਦਿਨਾਂ ਨੂੰ ਯਾਦ ਕਰਨ ਲੱਗਿਆ ਜਦੋਂ ਉਸਦਾ ਬਾਪੂ ਉਸਦੀ ਹਰੇਕ ਰੀਜ ਪੂਰੀ ਕਰਦਾ।...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਬਾਪੂ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)